ਅਮਰੀਕਾ: ਕੈਵੇਨੌ ਖ਼ਿਲਾਫ਼ ਇਨ੍ਹਾਂ ਕਲਾਕਾਰਾਂ ਨੇ ਵੀ ਕੀਤਾ ਪ੍ਰਦਰਸ਼ਨ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਸੁਪਰੀਮ ਕੋਰਟ ਦੇ ਜੱਜ ਲਈ ਨਾਮਜ਼ਦ ਕੀਤੇ ਗਏ ਬ੍ਰੈਟ ਕੈਵੇਨੌ ਵਿਰੁੱਧ ਪ੍ਰਦਰਸ਼ਨ ਕਰਨ ਵਾਲੇ ਸੈਕੜੇ ਪ੍ਰਦਰਸ਼ਨਕਾਰੀਆਂ ਨੂੰ ਵਾਸ਼ਿੰਗਟਨ,(ਡੀ.ਸੀ) 'ਚ ਗ੍ਰਿਫ਼ਤਾਰ ਕੀਤਾ ਗਿਆ ਹੈ।

ਰਿਪਬਲਿਕਨਸ ਨੇ ਪਹਿਲਾਂ ਐਲਾਨ ਕਰ ਦਿੱਤਾ ਸੀ ਕਿ ਐਫਬੀਆਈ ਦੀ ਰਿਪੋਰਟ 'ਚ ਉਨ੍ਹਾਂ ਨੂੰ ਜਿਨਸੀ ਹਮਲੇ ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਸੀ।

ਪਰ ਡੈਮੋਕਰੇਟਸ ਨੇ ਕਿਹਾ ਕਿ ਪੰਜ ਦਿਨਾਂ ਦੀ ਜਾਂਚ "ਅਧੂਰੀ" ਸੀ ਕਿਉਂਕਿ ਇਹ ਵ੍ਹਾਈਟ ਹਾਊਸ ਵੱਲੋਂ ਸੀਮਤ ਸੀ।

ਇਹ ਵੀ ਪੜ੍ਹੋ:

ਸੈਨੇਟ ਸ਼ੁੱਕਰਵਾਰ ਨੂੰ ਨਾਮਜ਼ਦ ਵਿਅਕਤੀ ਲਈ ਪਰੋਸੀਜ਼ਰਲ ਵੋਟ ਦਾ ਪ੍ਰਬੰਧ ਕਰੇਗੀ।

ਜੱਜ ਕੈਵੇਨੌ ਦੀ ਪੂਰੀ ਸੈਨੇਟ ਵੋਟ ਜਿੱਤਣ ਦੀ ਸੰਭਾਵਨਾ ਉਸ ਸਮੇਂ ਹੋਰ ਮਜ਼ਬੂਤ ਹੋ ਗਈ ਜਦੋਂ ਵੀਰਵਾਰ ਨੂੰ ਦੋ ਰਿਪਬਲਕਿਨਸ ਨੇ ਐਫ਼ਬੀਆਈ ਦੀ ਜਾਂਚ ਦੀ ਸਕਾਰਾਤਮਕ ਜਾਣਕਾਰੀ ਦਿੱਤੀ।

ਪਰ ਅਜੇ ਇਹ ਤੈਅ ਨਹੀਂ ਹੈ ਕਿ ਸਾਰੇ ਸੈਨੇਟਰ ਵੋਟ ਕਰਨਗੇ ਹੀ, ਕਿਉਂਕਿ ਉਨ੍ਹਾਂ ਵਿੱਚੋਂ ਇੱਕ ਸੈਨੇਟ ਮੈਂਬਰ ਦਾ ਵੋਟ ਕਰਨਾ ਇਸ ਲਈ ਮੁਸ਼ਕਿਲ ਹੈ ਕਿਉਂਕਿ ਉਨ੍ਹਾਂ ਦੀ ਧੀ ਦਾ ਵਿਆਹ ਹੈ।

ਚੋਣ ਨੇੜੇ ਆਉਂਦੇ ਹੀ ਕੈਵੇਨੌ ਨੇ ਵਾਲ ਵਾਲ ਸਟ੍ਰੀਟ ਜਨਰਲ 'ਚ ਸੰਪਾਦਕੀ ਲਿਖਿਆ ਜਿਸ ਦਾ ਸਿਰਲੇਖ ਹੈ, ''ਮੈਂ ਇੱਕ ਆਜ਼ਾਦ ਤੇ ਨਿਰਪੱਖ ਜੱਜ ਹਾਂ।''

ਵਿਰੋਧ-ਪ੍ਰਦਰਸ਼ਨ 'ਚ ਕੀ ਹੋਇਆ?

ਵੀਰਵਾਰ ਨੂੰ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਖ਼ਾਸ ਤੌਰ 'ਤੇ ਮਹਿਲਾਵਾਂ ਨੇ ਅਮਰੀਕਾ ਦੀ ਰਾਜਧਾਨੀ ਵਿੱਚ ਮਾਰਚ ਕੱਢਿਆ। ਇਸ ਮਾਰਚ ਦੀ ਸ਼ੁਰੂਆਤ ਅਪੀਲਜ਼ ਕੋਰਟ ਤੋਂ ਹੋਈ ਜਿੱਥੇ ਜੱਜ ਕੈਵੇਨੌ ਫ਼ਿਲਹਾਲ ਤਾਇਨਾਤ ਹਨ।

ਪ੍ਰਦਸ਼ਰਕਾਰੀ ਕੈਪੀਟਲ ਹਿੱਲ 'ਤੇ ਇਕੱਠੇ ਹੋਏ ਅਤੇ ਸੁਪਰੀਮ ਕੋਰਟ ਦੇ ਬਾਹਰ ਰੈਲੀ ਕੱਢਦੇ ਹੋਏ ਨਾਅਰੇ ਲਗਾਏ: "ਕੈਵੇਨੌ ਨੂੰ ਜਾਣਾ ਹੋਵੇਗਾ!"

ਕੈਵੇਨੌ ਵਿਰੁੱਧ ਪ੍ਰਦਰਸ਼ਨ ਕਰਨ ਵਾਲੇ ਗ੍ਰਿਫ਼ਤਾਰ ਕੀਤੇ ਗਏ 302 ਵਿਅਕਤੀਆਂ ਵਿੱਚ ਕਾਮੇਡੀਅਨ ਐਮੀ ਸ਼ੂਮਰ ਅਤੇ ਮਾਡਲ ਤੇ ਅਦਾਕਾਰਾ ਐਮਿਲੀ ਰਤਾਏਕੋਵਸਕੀ ਵੀ ਸ਼ਾਮਿਲ ਸਨ।

ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਸੈਨੇਟ ਦਫ਼ਤਰ ਦੀ ਇਮਾਰਤ ਨੇੜੇ ਬੈਠਣ ਤੋਂ ਬਾਅਦ ਘੇਰ ਲਿਆ ਅਤੇ ਉੱਥੋਂ ਹਿੱਲਣ ਤੋਂ ਇਨਕਾਰ ਕਰ ਦਿੱਤਾ।

ਇਸ ਤੋਂ ਇਲਾਵਾ ਇੱਕ ਹੋਰ ਪ੍ਰਦਰਸ਼ਨ ਨਿਊ ਯਾਰਕ ਵਿੱਚ ਟਰੰਪ ਟਾਵਰ ਦੇ ਸਾਹਮਣੇ ਹੋਇਆ।

ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)