You’re viewing a text-only version of this website that uses less data. View the main version of the website including all images and videos.
ਤੁਹਾਨੂੰ ਗੂਗਲ ਦੇ ਆਉਣ ਤੋਂ ਪਹਿਲਾਂ ਦੀ ਜ਼ਿੰਦਗੀ ਯਾਦ ਹੈ
ਕੀ ਤੁਹਾਨੂੰ ਗੂਗਲ ਦੇ ਆਉਣ ਤੋਂ ਪਹਿਲਾਂ ਦੀ ਜ਼ਿੰਦਗੀ ਯਾਦ ਹੈ? ਜਦੋਂ ਤੁਹਾਨੂੰ ਕਿਸੇ ਜਾਣਕਾਰੀ ਨੂੰ ਜਲਦੀ 'ਚ ਲੱਭਣ ਦੀ ਲੋੜ ਹੁੰਦੀ ਸੀ ਤਾਂ ਤੁਸੀਂ ਕੀ ਕਰਦੇ ਸੀ?
ਕਿਸੇ ਵੀ ਚੀਜ਼ ਦੀ ਭਾਲ ਤੁਸੀਂ ਕਰਦੇ ਹੋਵੋ - ਸ਼ਬਦ ਦੇ ਸਹੀ ਵਿਆਕਰਣ ਦੀ ਗੱਲ ਹੋਵੇ, ਕਿਸ ਰੈਸਟੋਰੈਂਟ ਨੂੰ ਲੱਭਣ ਦੀ ਗੱਲ ਹੋਵੇ, ਕੋਈ ਵਿਸ਼ੇਸ਼ ਦੁਕਾਨ ਹੋਵੇ ਜਾਂ ਫ਼ਿਰ ਕਿਸੇ ਪਹਾੜੀ ਝੀਲ ਦੇ ਨਾਂ ਦੀ ਗੱਲ ਹੋਵੇ - ਤੁਸੀਂ ਸ਼ਾਇਦ ਗੂਗਲ 'ਤੇ ਹੀ ਇਸਨੂੰ ਦੇਖ ਰਹੇ ਹੋਵੋ।
ਫੋਰਬਸ ਦੇ ਅੰਕੜਿਆ ਮੁਤਾਬਕ ਗੂਗਲ ਔਸਤਨ 40 ਹਜ਼ਾਰ ਸਰਚਿਜ਼ (ਤਲਾਸ਼) ਹਰ ਸਕਿੰਟ ਪ੍ਰੋਸੈਸ ਕਰਦਾ ਹੈ - ਯਾਨਿ ਕਿ ਤਕਰੀਬਨ 35 ਲੱਖ ਸਰਚਿਜ਼ ਹਰ ਦਿਨ।
ਅਤੇ ਇਸ ਪ੍ਰਕਿਰਿਆ ਵਿੱਚ ਗੂਗਲ ਧਰਤੀ ਦੇ ਸਭ ਤੋਂ ਪਾਪੂਲਰ ਸਰਚ ਇੰਜਣ ਤੋਂ ਵੀ ਵਧੇਰੇ ਬਹੁਤ ਕੁਝ ਬਣ ਗਿਆ ਹੈ: ਇਹ ਇਸ਼ਤਿਹਾਰਾਂ ਲਈ ਇੱਕ ਮੰਚ, ਇੱਕ ਬਿਜ਼ਨਸ ਮਾਡਲ ਅਤੇ ਨਿੱਜੀ ਜਾਣਕਾਰੀਆਂ ਇਕੱਠੀ ਕਰਨ ਵਾਲਾ ਇੱਕ ਕੁਲੈਕਟਰ ਬਣ ਗਿਆ ਹੈ।
ਇਹ ਵੀ ਪੜ੍ਹੋ:
ਜਦੋਂ-ਜਦੋਂ ਅਸੀਂ ਕੁਝ ਸਰਚ (ਤਲਾਸ਼) ਕਰਨ ਲਈ ਗੂਗਲ ਕਰਦੇ ਹਾਂ ਤਾਂ ਗੂਗਲ ਸਾਡੀਆਂ ਪ੍ਰਾਥਮਿਕਤਾਵਾਂ ਅਤੇ ਆਦਤਾਂ ਤੋਂ ਵੱਧ ਜਾਣਦਾ ਹੈ - ਪਰ ਗੂਗਲ ਨੂੰ ਤੁਸੀਂ ਕਿੰਨਾ ਕੁ ਜਾਣਦੇ ਹੋ?
ਆਓ ਜਾਣਦੇ ਹਾਂ ਗੂਗਲ ਬਾਰੇ ਉਹ ਗੱਲਾਂ ਜਿਹੜੀਆਂ ਸ਼ਾਇਦ ਤੁਹਾਨੂੰ ਹੈਰਾਨ ਕਰ ਦੇਣ।
1. ਨਾਂ
ਤੁਸੀਂ ਪੁੱਛੋਗੇ, ਗੂਗਲ ਕੀ ਹੈ? ਖ਼ੈਰ, ਇਸਦਾ ਮਤਲਬ ਕੁਝ ਵੀ ਨਹੀਂ ਹੈ।
'ਗੂਗਲ' ਅਸਲ ਰੂਪ 'ਚ ਗਣਿਤ ਦੇ ਸ਼ਬਦ 'ਗੋਗੋਲ' ਤੋਂ ਇੱਕ ਗਲਤ ਸ਼ਬਦ-ਜੋੜ ਹੈ - ਜੋ ਮੂਲ ਰੂਪ 'ਚ 1 ਤੋਂ 100 ਸਿਫ਼ਰਾਂ ਤੱਕ ਹੈ।
ਸ਼ੁਰੂਆਤੀ ਦਿਨਾਂ 'ਚ ਇੱਕ ਇੰਜੀਨੀਅਰ ਜਾਂ ਇਕ ਵਿਦਿਆਰਥੀ ਨੇ ਮੂਲ ਸ਼ਬਦ ਜੋੜ ਨੂੰ ਕਿਵੇਂ ਉਸੇ ਤਰਾਂ ਪੇਸ਼ ਕੀਤਾ, ਇਸ ਬਾਰੇ ਕਈ ਸ਼ੱਕ ਵਾਲੀਆਂ ਕਹਾਣੀਆਂ ਹਨ।
ਇਹ ਗਲਤੀ ਮੁੱਖ ਧਾਰਾ ਦਾ ਹਿੱਸਾ ਬਣ ਗਈ ਅਤੇ ਨਵਾਂ ਸ਼ਬਦ ਆਇਆ, ਬਾਕੀ ਤਾਂ ਇਤਿਹਾਸ ਹੈ।
2. 'ਬੈਕਰਬ'
ਕੰਪਨੀ ਦੇ ਸਹਿ ਸੰਸਥਾਪਕਾਂ ਲੈਰੀ ਪੇਜ ਅਤੇ ਸੇਰਜੀ ਬ੍ਰਿਨ ਨੇ ਗੂਗਲ ਨੂੰ 'ਬੈਕਰਬ' ਦਾ ਨਾਂ ਦਿੱਤਾ।
ਇਸ ਦਾ ਇੱਕ ਮਜ਼ੇਦਾਰ ਮਸਾਜ ਨਾਲ ਕੁਝ ਲੈਣਾ ਦੇਣਾ ਨਹੀਂ ਸੀ, ਸਗੋਂ ਸਿਸਟਮ ਨੂੰ ਕਮਾਂਡ ਦਿੰਦੇ ਹੋਏ ਪਿਛਲੇ ਲਿੰਕ ਦੇ ਆਧਾਰ 'ਤੇ ਪੇਜਾਂ ਨੂੰ ਰੈਂਕ ਕਰਨਾ ਅਤੇ ਤਲਾਸ਼ ਕਰਨਾ ਸੀ।
3. ਆਫ਼-ਕਿਲਟਰ (Off-kilter)
ਗੂਗਲ 'ਚ ਸਭ ਕੁਝ ਸਿਰਫ਼ ਬਿਜ਼ਨਸ ਬਾਰੇ ਨਹੀਂ ਹੈ। ਇਸ ਤੋਂ ਇਲਾਵਾ ਵੀ ਬਹੁਤ ਕੁਝ ਹੈ।
ਗੂਗਲ ਨੇ ''ਆਸਕੀਊ'' ਅਤੇ ਖ਼ੁਦ ਨੂੰ ਦੇਖੋ ਸ਼ਬਦ ਜੋੜੇ।
4. ਬੱਕਰੀਆਂ
ਗੂਗਲ ਕਹਿੰਦਾ ਹੈ ਕਿ ਉਹ ਵਾਤਾਰਵਣ ਨਾਲ ਜੁੜੀਆਂ ਕੋਸ਼ਿਸ਼ਾਂ (ਗ੍ਰੀਨ ਪਹਿਲਕਦਮੀਆਂ) ਦਾ ਸਾਥ ਦਿੰਦਾ ਹੈ ਅਤੇ ਬੱਕਰੀਆਂ ਦੀ ਥਾਂ ਘਾਹ ਕੱਟਣ ਵਾਲੀਆਂ ਮਸ਼ੀਨਾਂ ਦੀ ਵਰਤੋਂ ਕਰਦਾ ਹੈ।
ਮਾਊਂਟੇਨ ਵਿਊ, ਕੈਲੇਫੋਰਨੀਆ ਵਿੱਚ ਗੂਗਲਪਲੇਕਸ ਹੈੱਡਕੁਆਟਰ ਦੇ ਵਿਸ਼ਾਲ ਲਾਅਨ ਨੂੰ ਨਿਯਮਿਤ ਤੌਰ 'ਤੇ ਸਹੀ ਕਰਨ ਦੀ ਲੋੜ ਹੈ।
ਇਹ ਵੀ ਪੜ੍ਹੋ:
ਇਸ ਲਈ ਤੁਸੀਂ ਅਕਸਰ ਲਗਭਗ 200 ਬੱਕਰੀਆਂ ਦੀ ਇੱਕ ਟੀਮ ਨੂੰ ਇਮਾਰਤ ਦੇ ਆਲੇ-ਦੁਆਲੇ ਘਾਹ ਖਾਂਦੇ ਦੇਖ ਸਕਦੇ ਹੋ।
5. ਵੱਧਦਾ ਕਾਰੋਬਾਰ
ਜੀਮੇਲ, ਗੂਗਲ ਮੈਪਸ, ਗੂਗਲ ਡ੍ਰਾਈਵ, ਗੂਗਲ ਕਰੋਮ ਬਣਾਉਣ ਤੋਂ ਇਲਾਵਾ ਔਸਤਨ, ਗੂਗਲ 2010 ਤੋਂ ਹਰ ਹਫ਼ਤੇ ਇੱਕ ਕੰਪਨੀ ਐਕੁਆਇਰ ਕਰ ਰਹੀ ਹੈ।
ਤੁਹਾਨੂੰ ਸ਼ਾਇਦ ਇਸ ਗੱਲ ਦੀ ਜਾਣਕਾਰੀ ਨਾ ਹੋਵੇ ਪਰ ਐਂਡਰੌਇਡ, ਯੂ-ਟਿਊਬ, ਵੇਜ਼ ਅਤੇ ਐਡਸੈਂਸ ਵਰਗੀਆਂ ਕੰਪਨੀਆਂ ਦੀ ਮਾਲਿਕ ਗੂਗਲ ਹੀ ਹੈ, ਅਤੇ ਇਸ ਤੋਂ ਇਲਾਵਾ 70 ਕੰਪਨੀਆਂ ਹੋਰ ਵੀ ਗੂਗਲ ਅਧੀਨ ਹਨ।
6. ਦਿ ਡੂਡਲ
30 ਅਗਸਤ 1998 ਨੂੰ ਪਹਿਲਾ ਗੂਗਲ ਡੂਡਲ "ਆਊਟ-ਆਫ਼-ਆਫਿਸ ਮੈਸੇਜ" 'ਤੇ ਸੀ। ਇਹ ਗੂਗਲ ਬੈਨਰ ਵਿੱਚ ਦੂਜੇ "ਓ" ਦੇ ਪਿੱਛੇ ਖੜ੍ਹੇ ਅੱਗ ਨਾਲ ਲਬਰੇਜ਼ ਤੀਲੀ ਰੂਪੀ ਇੱਕ ਵਿਅਕਤੀ ਦੀ ਤਸਵੀਰ ਸੀ।
ਇਹ ਵਿਚਾਰ ਉਦੋਂ ਆਇਆ ਜਦੋਂ ਲੈਰੀ ਅਤੇ ਸੇਰਜੀ ਨੇਵਾਡਾ 'ਚ ਬਰਨਿੰਗ ਮੈਨ ਫ਼ੈਸਟੀਵਲ ਦੇਖਣ ਗਏ ਅਤੇ ਉਹ ਯੂਜ਼ਰਜ਼ ਨੂੰ ਦੱਸਣਾ ਚਾਹੁੰਦੇ ਸਨ ਕਿ ਤਕਨੀਕੀ ਮਸਲਿਆਂ ਨੂੰ ਹੱਲ ਕਰਨ ਲਈ ਆਲੇ-ਦੁਆਲੇ ਨਹੀਂ ਹੋਣਗੇ।
ਉਦੋਂ ਤੋਂ ਡੂਡਲਜ਼ ਇੱਕ ਤਰ੍ਹਾਂ ਨਾਲ ਗੂਗਲ ਦੀ ਰਵਾਇਤ ਬਣ ਗਿਆ ਹੈ, ਅਹਿਮ ਦਿਨਾਂ ਅਤੇ ਵਿਸ਼ੇਸ਼ ਲੋਕਾਂ ਨੂੰ ਪਛਾਣਦੇ ਹੋਏ ਆਰਟ ਵਰਕ ਕਮਿਸ਼ਨ ਕਰਨਾ।
7. ਕਈਆਂ ਲਈ ਗੁਆਚਿਆ ਮੌਕਾ, ਪਰ ਗੂਗਲ ਲਈ ਨਹੀਂ
1999 ਦੌਰਾਨ ਲੈਰੀ ਅਤੇ ਸੇਰਜੀ ਇੱਕ ਮਿਲੀਅਨ ਡਾਲਰ 'ਚ ਗੂਗਲ ਨੂੰ ਵੇਚਣ ਦੀ ਕੋਸ਼ਿਸ਼ ਕਰ ਰਹੇ ਸਨ...ਪਰ ਕੀਮਤ ਘਟਾਉਣ ਤੋਂ ਬਾਅਦ ਵੀ ਕੋਈ ਲੈਣਦਾਰ ਨਹੀਂ ਸੀ।
ਗੂਗਲ ਅੱਜ 300 ਬਿਲੀਅਨ ਡਾਲਰ ਤੋਂ ਵੱਧ ਦੀ ਕੰਪਨੀ ਹੈ, ਕੋਈ ਨਾ ਕੋਈ ਜ਼ਰੂਰ ਇਸ ਨੂੰ ਨਾ ਲੈਣ ਸਬੰਧੀ ਅਫ਼ਸੋਸ ਕਰ ਰਿਹਾ ਹੋਵੇਗਾ।
8. ਸਿਧਾਂਤ
''ਬੁਰੇ ਨਾ ਬਣੋ'' ਕੰਪਨੀ ਦੇ ਸਿਧਾਂਤਾਂ 'ਚੋਂ ਇੱਕ ਅਸਲ ਸਿਧਾਂਤ ਹੈ।
ਕੀ ਕੰਪਨੀ ਇਸ ਸਿਧਾਂਤ 'ਤੇ ਆ ਕੇ ਅੜ ਗਈ ਹੈ, ਇਹ ਫ਼ੈਸਲਾ ਅਸੀਂ ਤੁਹਾਡੇ 'ਤੇ ਛੱਡਦੇ ਹਾਂ।
9. ਖਾਣਾ ਬਹੁਤ ਅਹਿਮ ਹੈ
ਫੋਰਬਸ ਮੁਤਾਬਕ ਗੂਗਲ ਦੇ ਸੇਰਜੀ ਬ੍ਰਿਨ ਨੇ ਸ਼ੁਰੂਆਤ 'ਚ ਹੀ ਇਹ ਫ਼ੈਸਲਾ ਲਿਆ ਕਿ ਕੋਈ ਵੀ ਗੂਗਲ ਦਫ਼ਤਰ ਕਦੇ ਖਾਣੇ ਵਾਲੀ ਥਾਂ ਤੋਂ 60 ਮੀਟਰ ਦੇ ਫ਼ਾਸਲੇ ਤੋਂ ਵੱਧ ਨਹੀਂ ਹੋਵੇਗਾ।
ਇਹ ਅਫ਼ਵਾਹ ਸੀ ਕਿ ਸ਼ੁਰੂਆਤੀ ਦਿਨਾਂ 'ਚ ਕੰਪਨੀ ਦੀ ਪਸੰਦੀਦਾ ਡਿਸ਼ ''ਸਵੀਡੀਸ਼ ਮੱਛੀ'' ਸੀ, ਪਰ ਅੱਜ ਕੱਲ੍ਹ ਗੂਗਲ ਦੇ ਕਾਮਿਆਂ ਦੀ ਪਹੁੰਚ ਚੰਗੇ ਖਾਣੇ ਅਤੇ ਕੁਆਲਿਟੀ ਕੌਫ਼ੀ ਤੱਕ ਹੈ।
10. ਗੂਗਲ ਦਾ ਪੱਕਾ ਦੋਸਤ
ਗੂਗਲ 'ਚ ਪਹਿਲਾਂ ਤੋਂ ਕੰਮ ਕਰਨ ਵਾਲੇ ਅਤੇ ਨਵੇਂ ਕਰਮਚਾਰੀਆਂ ਨੂੰ ਆਪਣੇ ਪਾਲਤੂ ਕੁੱਤਿਆਂ ਨੂੰ ਕੰਮ 'ਤੇ ਲੈ ਕੇ ਆਉਣ ਦੀ ਇਜਾਜ਼ਤ ਹੈ। ਇਸ ਵਿੱਚ ਸ਼ਰਤ ਇਹ ਹੈ ਕਿ ਉਨ੍ਹਾਂ ਆਫ਼ਿਸ ਦੇ ਹਿਸਾਬ ਨਾਲ ਟ੍ਰੇਨਿੰਗ ਦਿੱਤੀ ਹੋਈ ਚਾਹੀਦੀ ਹੈ ਅਤੇ ਨਾਲ ਹੀ ਉਹ ਮਲ-ਮੂਤਰ ਦਫ਼ਤਰ ਜਾਂ ਦਫ਼ਤਰ ਦੇ ਆਲੇ-ਦੁਆਲੇ ਨਹੀਂ ਛੱਡਣਗੇ।
ਇਹ ਵੀ ਪੜ੍ਹੋ:
ਅਤੇ ਇਸ ਤੋਂ ਇਲਾਵਾ ਕੁਝ ਬੋਨਸ ਪੁਆਇੰਟਸ ਵੀ ਹਨ, ਤੁਸੀਂ ਜਾਣਦੇ ਹੋ....
ਹਾਲਾਂਕਿ ਗੂਗਲ ਦਾ ਇੰਡੈਕਸ 1999 ਦੇ ਮੁਕਾਬਲੇ ਹੁਣ 100 ਗੁਣਾ ਵੱਡਾ ਹੈ, ਉਹ ਇਸ ਨੂੰ 10,000 ਗੁਣਾ ਤੇਜ਼ੀ ਨਾਲ ਅਪਡੇਟ ਕਰਦੇ ਹਨ।
ਗੂਗਲ ਨੂੰ ਲੇਗੋ ਬਹੁਤ ਪਸੰਦ ਹੈ, ਇਹ ਇੱਕ ਮਸ਼ਹੂਰ ਪਲਾਸਟਿਕ ਦਾ ਬਣਿਆ ਖਿਡੌਣਾ ਹੈ - ਪਹਿਲੀ ਗੂਗਲ ਕੰਪਿਊਟਰ ਸਟੋਰੇਜ ਯੂਨਿਟ ਨੂੰ ਲੇਗੋ ਬਰਿਕਸ ਦੇ ਨਾਲ ਬਣਾਇਆ ਗਿਆ ਸੀ।
ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ