ਹਵਾ ਪ੍ਰਦੂਸ਼ਣ ਕਾਰਨ ਸੋਚਣ-ਸਮਝਣ ਦੀ ਸ਼ਕਤੀ 'ਤੇ ਅਸਰ ਸੰਭਵ

ਵਧੇਰੇ ਹਵਾ ਪ੍ਰਦੂਸ਼ਣ ਕਾਰਨ ਬੋਧਾਤਮਕ ਕਾਰਜਸ਼ਕਤੀ ਨੂੰ ਨੁਕਸਾਨ ਪਹੁੰਚ ਸਕਦਾ ਹੈ। ਇੱਕ ਸਰਵੇਖਣ ਨੇ ਇਹ ਦਾਅਵਾ ਕੀਤਾ ਹੈ।

ਖੋਜਕਰਤਾਵਾਂ ਦਾ ਦਾਅਵਾ ਹੈ ਕਿ ਨਕਾਰਾਤਮਕ ਪ੍ਰਭਾਵ ਉਮਰ ਮੁਤਾਬਕ ਵੱਧਦੇ ਹਨ ਅਤੇ ਘੱਟ ਪੜ੍ਹੇ-ਲਿਖੇ ਮਰਦਾਂ 'ਤੇ ਇਸ ਦਾ ਅਸਰ ਵਧੇਰੇ ਪੈਂਦਾ ਹੈ।

ਅਮਰੀਕੀ-ਚੀਨੀ ਸਰਵੇਖਣ ਕਰਨ ਵਾਲਿਆਂ ਨੇ ਚਾਰ ਸਾਲਾਂ ਤੱਕ ਤਕਰੀਬਨ 20,000 ਲੋਕਾਂ ਦੀਆਂ ਗਣਿਤ ਅਤੇ ਮੌਖਿਕ ਸਕਿਲਜ਼ ਦੇਖੀਆਂ।

ਖੋਜਕਰਤਾਵਾਂ ਦਾ ਮੰਨਣਾ ਹੈ ਕਿ ਇਹ ਨਤੀਜੇ ਵਿਸ਼ਵ ਪੱਧਰੀ ਲੋਕਾਂ ਨਾਲ ਸਬੰਧਤ ਹਨ ਕਿਉਂਕਿ 80 ਫੀਸਦੀ ਦੁਨੀਆ ਦੀ ਆਬਾਦੀ ਪ੍ਰਦੂਸ਼ਣ ਦੇ ਅਸੁਰੱਖਿਅਤ ਪੱਧਰ ਵਿੱਚ ਸਾਹ ਲੈ ਰਹੀ ਹੈ।

ਇਹ ਵੀ ਪੜ੍ਹੋ:

ਵਿਸ਼ਵ ਸਿਹਤ ਸੰਗਠਨ ਮੁਤਾਬਕ 'ਗੁਪਤ ਕਾਤਿਲ' ਕਹੇ ਜਾਣ ਵਾਲੇ ਹਵਾ ਪ੍ਰਦੂਸ਼ਣ ਕਾਰਨ ਇੱਕ ਸਾਲ ਵਿੱਚ ਤਕਰੀਬਨ 7 ਮਿਲੀਅਨ ਮੌਤਾਂ ਹੋਣ ਦਾ ਖਦਸ਼ਾ ਜਤਾਇਆ ਗਿਆ ਹੈ।

ਪ੍ਰਦੂਸ਼ਣ ਕਾਰਨ ਹੁੰਦੀਆਂ ਦਿਮਾਗੀ ਬੀਮਾਰੀਆਂ

'ਨੈਸ਼ਨਲ ਅਕੈਡਮੀ ਆਫ਼ ਸਾਈਂਸਿਜ਼' ਵਿੱਚ ਪ੍ਰਕਾਸ਼ਿਤ ਅਧਿਐਨ ਮੁਤਾਬਕ "ਸਾਡੇ ਕੋਲ ਇਸ ਗੱਲ ਦਾ ਸਬੂਤ ਹੈ ਕਿ ਮੌਖਿਕ ਟੈਸਟਾਂ 'ਤੇ ਹਵਾ ਦੇ ਪ੍ਰਦੂਸ਼ਣ ਦਾ ਅਸਰ ਉਮਰ ਵਧਣ 'ਤੇ ਵਧੇਰੇ ਹੁੰਦਾ ਹੈ, ਖਾਸ ਤੌਰ 'ਤੇ ਮਰਦਾਂ ਅਤੇ ਘੱਟ ਪੜ੍ਹੇ ਲਿਖੇ ਲੋਕਾਂ 'ਤੇ।"

ਅਧਿਐਨ ਮੁਤਾਬਕ ਪ੍ਰਦੂਸ਼ਣ ਅਲਜ਼ਾਈਮਰ ਅਤੇ ਡਿਮੇਨਸ਼ੀਆ ਵਰਗੀਆਂ ਬੀਮਾਰੀਆਂ ਦੇ ਖਤਰੇ ਨੂੰ ਵਧਾਉਂਦਾ ਹੈ।

ਪਹਿਲਾਂ ਦੇ ਸਰਵੇਖਣਾਂ ਮੁਤਾਬਕ ਪ੍ਰਦੂਸ਼ਣ ਦਾ ਵਿਦਿਆਰਥੀਆਂ ਦੀ ਸੋਚਣ-ਸਮਝਣ ਦੀ ਸ਼ਕਤੀ 'ਤੇ ਮਾੜਾ ਅਸਰ ਪੈਂਦਾ ਹੈ।

ਇਹ ਸਰਵੇਖਣ ਖੋਜਰਕਤਾਵਾਂ ਨੇ ਸਾਲ 2010-2014 ਵਿਚਾਲੇ ਕੁੜੀਆਂ ਅਤੇ ਮੁੰਡਿਆਂ ਦੋਹਾਂ 'ਤੇ ਹੀ ਕੀਤਾ ਸੀ ਜਿਨ੍ਹਾਂ ਦੀ ਉਮਰ 10 ਸਾਲ ਅਤੇ ਉਸ ਤੋਂ ਵੱਧ ਹੈ।

ਇਸ ਵਿੱਚ 24 ਗਣਿਤ ਅਤੇ 34 ਸ਼ਬਦ-ਪਛਾਣ ਸਬੰਧੀ ਸਵਾਲ ਸਨ।

ਦੁਨੀਆਂ ਭਰ ਵਿੱਚ ਹਵਾ ਪ੍ਰਦੂਸ਼ਣ ਦੇ ਅੰਕੜੇ

  • ਹਵਾ ਪ੍ਰਦੂਸ਼ਣ ਕਾਰਨ ਹਰ ਸਾਲ 7 ਮਿਲੀਅਨ ਲੋਕਾਂ ਦੀ ਮੌਤ ਹੁੰਦੀ ਹੈ।
  • ਦੁਨੀਆ ਭਰ ਵਿੱਚ 2016 ਵਿੱਚ ਹਵਾ ਪ੍ਰਦੂਸ਼ਣ ਕਾਰਨ 4.2 ਮਿਲੀਅਨ ਮੌਤਾਂ ਹੋਈਆਂ
  • 91% ਦੁਨੀਆ ਦੀ ਆਬਾਦੀ ਅਜਿਹੇ ਵਾਤਾਵਰਨ ਵਿੱਚ ਰਹਿੰਦੀ ਹੈ ਜਿੱਥੇ ਹਵਾ ਦੀ ਗੁਣਵੱਤਾ ਵਿਸ਼ਵ ਸਿਹਤ ਸੰਗਠਨ ਦੇ ਤੈਅ ਮਾਪਦੰਡਾਂ ਤੋਂ ਵੱਧ ਹਨ।
  • ਭਾਰਤ ਦੇ 14 ਸ਼ਹਿਰ ਦੁਨੀਆ ਦੇ 20 ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿੱਚ ਹਨ।
  • ਦੁਨੀਆ ਵਿੱਚ 10 ਵਿੱਚੋਂ 9 ਲੋਕ ਪ੍ਰਦੂਸ਼ਣ ਵਾਲੀ ਹਵਾ ਵਿੱਚ ਸਾਹ ਲੈਂਦੇ ਹਨ।

(ਸਰੋਤ: ਵਿਸ਼ਵ ਸਿਹਤ ਸੰਗਠਨ)

ਖੋਜਕਾਰਾਂ ਦਾ ਇਹ ਕਹਿਣਾ ਕਿ ਵਧੇਰੇ ਉਮਰ ਅਤੇ ਘੱਟ ਪੜ੍ਹੇ-ਲਿਖੇ ਮਰਦਾਂ 'ਤੇ ਪ੍ਰਦੂਸ਼ਣ ਦਾ ਵਧੇਰੇ ਮਾੜਾ ਅਸਰ ਪੈਂਦਾ ਹੈ ਕਿਉਂਕਿ ਇਹੀ ਲੋਕ ਅਕਸਰ ਬਾਹਰ ਦਸਤੀ ਕੰਮ ਕਰਦੇ ਹਨ।

ਖੋਜ ਮੁਤਾਬਕ, "ਸੋਚ-ਸਮਝ 'ਤੇ ਹਵਾ ਦੇ ਪ੍ਰਦੂਸ਼ਣ ਦੇ ਨੁਕਸਾਨਦੇਹ ਅਸਰ ਬਾਰੇ ਸਾਡੀ ਖੋਜ ਖਾਸ ਕਰਕੇ ਵੱਧਦੀ ਉਮਰ ਵਾਲੇ ਲੋਕਾਂ ਦੇ ਦਿਮਾਗ 'ਤੇ ਅਸਰ ਵਾਲੀ ਰਿਪੋਰਟ ਦੱਸਦੀ ਹੈ ਕਿ ਸਮਾਜਿਕ ਭਲਾਈ 'ਤੇ ਇਸ ਦਾ ਅਸਰ ਜਿੰਨਾ ਅਸੀਂ ਸੋਚਦੇ ਹਾਂ ਉਸ ਨਾਲੋਂ ਵਧੇਰੇ ਪੈ ਸਕਦਾ ਹੈ।"

ਇਹ ਵੀ ਪੜ੍ਹੋ:

ਅਧਿਐਨ ਮੁਤਾਬਕ ਇਹ ਖੋਜ ਖਾਸ ਕਰਕੇ ਚੀਨ ਬਾਰੇ ਹੈ ਪਰ ਇਹ ਹੋਰ ਵਿਕਾਸਸ਼ੀਲ ਦੇਸਾਂ 'ਤੇ ਵੀ ਚਾਣਨਾ ਪਾ ਸਕਦੀ ਹੈ, ਜਿਨ੍ਹਾਂ ਵਿੱਚ ਕਾਫ਼ੀ ਹਵਾ ਪ੍ਰਦੂਸ਼ਣ ਹੁੰਦਾ ਹੈ।

ਲੇਖਕਾਂ ਨੇ 98% ਸ਼ਹਿਰਾਂ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਘੱਟ ਅਤੇ ਮੱਧਮ ਆਮਦਨ ਵਾਲੇ ਦੇਸਾਂ ਵਿੱਚ ਇੱਕ ਲੱਖ ਤੋਂ ਵੱਧ ਲੋਕ ਹਨ ਜੋ ਡਬਲਿਊ.ਐਚ.ਓ. ਦੇ ਹਵਾ ਦੀ ਗੁਣਵੱਤਾ ਸਬੰਧੀ ਦਿਸ਼ਾ-ਨਿਰਦੇਸ਼ਾਂ ਨੂੰ ਪੂਰਾ ਕਰਨ ਵਿੱਚ ਅਸਫਲ ਰਹਿੰਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)