ਬਰਤਾਨਵੀ ਭਾਰਤੀ ਹਨ ਵਧੇਰੇ ਰੂੜੀਵਾਦੀ - ਸਰਵੇ

ਏਸ਼ੀਆ ਨੈੱਟਵਰਕ ਲਈ ਕੋਮਰੈਸ ਦੁਆਰਾ ਕੀਤੇ ਸਰਵੇ ਮੁਤਾਬਕ ਇੱਕ ਅਧਿਅਨ ਵਿੱਚ ਇਹ ਸਾਹਮਣੇ ਆਇਆ ਹੈ ਕਿ ਯੂਕੇ ਦੀ ਜਨਸੰਖਿਆ ਦੇ ਮੁਕਾਬਲੇ ਬਰਤਾਨਵੀ ਏਸ਼ੀਆਈ ਵਧੇਰੇ ਰੂੜੀਵਾਦੀ ਅਤੇ ਆਸ਼ਾਵਾਦੀ ਹਨ।
ਸਰਵੇਖਣ ਮੁਤਾਬਕ ਅੱਧੇ ਤੋਂ ਘੱਟ 43 ਫੀਸਦ ਲੋਕ ਸਮਲਿੰਗੀ ਵਿਆਹ ਦੇ ਹੱਕ ਵਿੱਚ ਹਨ।
ਅੱਧੇ ਤੋਂ ਵੱਧ 54 ਫੀਸਦ ਲੋਕ ਤਾਂ ਆਪਣੇ ਏਸ਼ੀਆਈ ਮੂਲ ਦੇ ਸੁਰ ਨੂੰ ਮੱਧਮ ਕਰਕੇ ਬਰਤਾਨੀਆ ਵਿੱਚ ਰਲਣ ਦੀ ਕੋਸ਼ਿਸ਼ ਕਰਦੇ ਹਨ।
ਇਸ ਦੇ ਤਹਿਤ ਯੂਕੇ ਅਤੇ ਬਰਤਾਨਵੀ ਏਸ਼ੀਆਈ ਲੋਕਾਂ ਉਪਰ ਵੱਖ ਵੱਖ ਸਰਵੇ ਕਰਵਾਏ ਗਏ।
ਇਹ ਵੀ ਪੜ੍ਹੋ:
ਇਸ ਵਿੱਚ 2000 ਤੋਂ ਵੱਧ ਬਰਤਾਨਵੀ ਏਸ਼ੀਆਈ ਲੋਕਾਂ ਨੇ ਬੀਬੀਸੀ ਦੇ 'ਬਿੱਗ ਬ੍ਰਿਟਿਸ਼ ਐਸ਼ੀਅਨ ਸਮਰ' ਦੇ ਹਿੱਸੇ ਵਜੋਂ ਕਰਵਾਈਆਂ ਗਈਆਂ ਚੋਣਾਂ 'ਤੇ ਪ੍ਰਤੀਕਿਰਿਆ ਦਿੱਤੀ ਅਤੇ ਲਗਭਗ ਇੰਨੇ ਹੀ ਯੂਕੇ ਦੇ ਲੋਕਾਂ ਨੇ ਵੀ ਪੁੱਛੇ ਗਏ ਉਨ੍ਹਾਂ ਹੀ ਸਵਾਲਾਂ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ।
ਬ੍ਰਿਟਿਸ਼ ਏਸ਼ੀਅਨ ਸਰਵੇਖਣ 'ਚ ਹਿੱਸਾ ਲੈਣ ਵਾਲੇ 2026 ਵਿੱਚੋਂ 1197 ਲੋਕ ਯੂਕੇ ਵਿੱਚ ਜੰਮੇ-ਪਲੇ ਸਨ, ਜਿਹੜੇ ਮੂਲ ਤੌਰ 'ਤੇ ਭਾਰਤ, ਪਾਕਿਸਤਾਨ, ਬੰਗਲਾਦੇਸ਼ ਅਤੇ ਸ਼੍ਰੀਲੰਕਾ ਨਾਲ ਸਬੰਧਤ ਸਨ।

ਤਸਵੀਰ ਸਰੋਤ, Getty Images
ਸਰਵੇ ਦੇ ਮੁਤਾਬਕ 34 ਫੀਸਦ ਤੋਂ ਵੱਧ ਬਰਤਾਨਵੀ ਏਸ਼ੀਅਨ ਲੋਕਾਂ ਦੇ ਮੁਕਾਬਲੇ ਸਿਰਫ਼ 5 ਫੀਸਦ ਯੂਕੇ ਦੇ ਲੋਕਾਂ ਨੇ ਕਿਹਾ ਕਿ ਜੇ ਕੋਈ ਰਿਸ਼ਤੇਦਾਰ ਵਿਆਹ ਤੋਂ ਪਹਿਲਾਂ ਜਿਣਸੀ ਸੰਬੰਧ ਬਣਾਉਂਦਾ ਹੈ ਤਾਂ ਇਹ ਗਲਤ ਹੈ।
ਸਮਲਿੰਗੀ ਰਿਸ਼ਤਿਆਂ ਬਾਰੇ ਵੀ ਬ੍ਰਿਟਿਸ਼ ਏਸ਼ੀਅਨ ਦੇ 36 ਫੀਸਦ ਲੋਕ ਇਸ ਦੇ ਖ਼ਿਲਾਫ਼ ਹਨ ਜਦਕਿ ਯੂਕੇ ਦੇ ਸਿਰਫ਼ 15 ਫੀਸਦ ਲੋਕਾਂ ਨੇ ਇਸ ਦਾ ਵਿਰੋਧ ਕੀਤਾ।
ਸਰਵੇ ਵਿੱਚ ਇਹ ਵੀ ਦੇਖਿਆ ਗਿਆ ਕਿ ਉਮਰ ਨਜ਼ਰੀਏ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ।
ਇਸ ਦੇ ਤਹਿਤ ਬਜ਼ੁਰਗਾਂ ਦੇ ਮੁਕਾਬਲੇ ਨੌਜਵਾਨ ਲੋਕ ਵਧੇਰੇ ਸਮਲਿੰਗੀ ਵਿਆਹ ਦੇ ਸਮਰਥਕ ਹਨ ਪਰ ਬਰਤਾਨਵੀ ਏਸ਼ੀਅਨ ਸਰਵੇ ਮੁਤਾਬਕ ਸਾਰੇ ਉਮਰ ਵਰਗਾਂ ਵਿੱਚ ਇਸ ਪ੍ਰਤੀ ਇਕੋ ਜਿਹਾ ਨਜ਼ਰੀਆ ਸੀ।
ਧਰਮ ਬਾਰੇ
ਯੂਕੇ ਦੀ ਅੱਧੀ ਆਬਾਦੀ ਦੇ 18-34 ਸਾਲ ਦੇ ਲੋਕਾਂ ਨੇ ਧਰਮ ਬਾਰੇ ਕਿਹਾ ਕਿ ਇਹ ਉਨ੍ਹਾਂ ਲਈ ਬਿਲਕੁਲ ਵੀ ਮਹੱਤਵਪੂਰਨ ਨਹੀਂ ਹੈ, ਜਦਕਿ ਉੱਥੇ ਹੀ ਸਿਰਫ਼ 8 ਫੀਸਦ ਨੌਜਵਾਨਾਂ ਨੇ ਧਰਮ ਬਾਰੇ ਆਪਣੇ ਅਜਿਹੇ ਵਿਚਾਰ ਰੱਖੇ।

ਲਗਭਗ 46 ਫੀਸਦ ਬਰਤਾਨਵੀ ਏਸ਼ੀਆਈ ਲੋਕਾਂ ਨੇ ਕਿਹਾ ਸੀ ਕਿ ਇਹ ਬੇਹੱਦ ਮਹੱਤਵਪੂਰਨ ਹੈ। ਜਦਕਿ ਯੂਕੇ ਦੀ ਪੂਰੀ ਆਬਾਦੀ ਦੇ ਸਿਰਫ਼ 12 ਫੀਸਦ ਲੋਕ ਹੀ ਧਰਮ ਨੂੰ ਮਹੱਤਤਾ ਦਿੰਦੇ ਹਨ।
ਇਸੇ ਤਰ੍ਹਾਂ ਜਦੋਂ ਏਸ਼ੀਆਈ ਸੱਭਿਆਚਾਰ ਬਾਰੇ ਪੁੱਛਿਆ ਗਿਆ ਤਾਂ 33 ਫੀਸਦ ਬਰਤਾਨਵੀ ਏਸ਼ੀਅਨ ਲੋਕਾਂ ਨੇ ਕਿਹਾ ਕਿ "ਆਧੁਨਿਕੀਕਰਨ" ਹੈ ਜਦਕਿ ਯੂਕੇ ਦੇ 9 ਫੀਸਦ ਲੋਕਾਂ ਦਾ ਅਜਿਹਾ ਮੰਨਣਾ ਹੈ। 25 ਫੀਸਦ ਬਰਤਾਨਵੀ ਏਸ਼ੀਅਨ ਲੋਕਾਂ ਦੇ ਮੁਕਾਬਲੇ 8 ਫੀਸਦ ਯੂਕੇ ਦੇ ਲੋਕਾਂ ਨੇ ਇਸ ਨੂੰ "ਵਿਕਾਸਸ਼ੀਲ" ਕਿਹਾ।
ਇਸ ਤੋਂ ਬਾਅਦ ਜਦੋਂ ਉਨ੍ਹਾਂ ਨੂੰ ਉੱਥੋਂ ਦੇ ਰੰਗ ਵਿੱਚ ਰੰਗਣ ਲਈ ਆਪਣੇ ਵਿਵਹਾਰ ਨੂੰ ਬਦਲਣ ਬਾਰੇ ਪੁੱਛਿਆ ਗਿਆ ਤਾਂ ਕਰੀਬ 12 ਫੀਸਦ ਲੋਕਾਂ ਨੇ ਕਿਹਾ ਕਿ ਜ਼ਿਆਦਾਤਰ ਆਪਣੀ ਏਸ਼ੀਅਨ ਪਛਾਣ ਦਬਾਉਂਦੇ ਹਨ, 23 ਫੀਸਦ ਨੇ ਕਿਹਾ ਕਦੇ-ਕਦੇ ਅਤੇ 18 ਫੀਸਦ ਨੇ ਕਿਹਾ ਕਿ ਉਹ ਬਹੁਤ ਘੱਟ ਅਜਿਹਾ ਕਰਦੇ ਹਨ।
ਲਗਭਗ 79 ਫੀਸਦ ਲੋਕਾਂ ਨੇ ਕਿਹਾ ਉਨ੍ਹਾਂ ਦੀਆਂ ਸੱਭਿਆਚਰਕ ਰਵਾਇਤਾਂ ਵਿਚੋਂ ਕੁਝ ਖ਼ਤਮ ਹੋ ਰਿਹਾ ਹੈ।
ਕੁੱਲ ਮਿਲਾ ਕੇ ਜੇਕਰ ਕਿਹਾ ਜਾਵੇ ਤਾਂ ਬਰਤਾਨਵੀ ਏਸ਼ੀਅਨ ਆਪਣੇ ਭਵਿੱਖ ਨੂੰ ਲੈ ਕੇ ਉੱਥੋਂ ਦੀ ਪੂਰੀ ਆਬਾਦੀ ਦੇ ਮੁਕਾਬਲੇ ਵਧੇਰੇ ਆਸ਼ਾਵਾਦੀ ਹੈ।
72 ਫੀਸਦ ਲੋਕਾਂ ਦਾ ਮੰਨਣਾ ਹੈ ਕਿ ਬਰਤਾਨੀਆ ਉਹ ਥਾਂ ਹੈ, ਜਿੱਥੇ ਤੁਸੀਂ ਆਪਣੀਆਂ ਇੱਛਾਵਾਂ ਅਤੇ ਅਭਿਲਾਸ਼ਾਵਾਂ ਨੂੰ ਪੂਰਾ ਕਰ ਸਕਦੇ ਹੋ ਜਦਕਿ ਪੂਰੀ ਆਬਾਦੀ ਦੇ ਕੇਵਲ 64 ਫੀਸਦ ਲੋਕਾਂ ਦਾ ਵੀ ਅਜਿਹਾ ਮੰਨਣਾ ਹੈ।
ਇਨ੍ਹਾਂ ਵਿੱਚ ਸਭ ਤੋਂ ਵੱਧ ਆਸ਼ਾਵਾਦੀ ਗਰੁੱਪ ਬਰਤਾਨਵੀ ਭਾਰਤੀਆਂ ਦਾ ਹੈ, ਜੋ ਤਿੰਨ-ਚੌਥਾਈ ਤੋਂ ਵੱਧ ਵਧੀਆ ਭਵਿੱਖ ਦੀ ਆਸ ਕਰਦੇ ਹਨ।
ਇਹ ਵੀ ਪੜ੍ਹੋ:
ਸਰਵੇ ਵਿੱਚ ਪੁਲਿਸ ਅਤੇ ਰਾਜਤੰਤਰ ਬਾਰੇ ਵੀ ਪੁੱਛਿਆ ਗਿਆ-
65 ਫੀਸਦ ਯੂਕੇ ਆਬਾਦੀ ਦੇ ਮੁਕਾਬਲੇ 59 ਫੀਸਦ ਬਰਤਾਨਵੀ ਏਸ਼ੀਅਨ ਲੋਕ ਪੁਲਿਸ 'ਤੇ ਵਿਸ਼ਵਾਸ ਕਰਦੇ ਹਨ।
51 ਫੀਸਦ ਫੀਸਦ ਬਰਤਾਨਵੀ ਏਸ਼ੀਅਨ ਲੋਕ ਰਾਜਤੰਤਰ ਨੂੰ ਰੱਖਣਾ ਚਾਹੁੰਦੇ ਹਨ ਜਦਕਿ 26 ਫੀਸਦ ਲੋਕ ਗਣਤੰਤਰ ਦੇ ਹੱਕ 'ਚ ਹਨ, ਹਾਲਾਂਕਿ ਬਾਕੀ ਇਸ ਬਾਰੇ ਸਪੱਸ਼ਟ ਨਹੀਂ ਸਨ।
ਪੂਰੇ ਯੂਕੇ ਵਿੱਚ 65 ਫੀਸਦ ਰਾਜ ਤੰਤਰ ਦੇ ਹੱਕ 'ਚ ਅਤੇ 21 ਗਣਤੰਤਰ ਚਾਹੁੰਦੇ ਹਨ।
77 ਫੀਸਦ ਯੂਕੇ ਦੇ ਲੋਕਾਂ ਦੇ ਮੁਕਾਬਲੇ 48 ਫੀਸਦ ਬ੍ਰਿਟਿਸ਼ ਏਸ਼ੀਅਨ ਧਰਮ ਨੂੰ ਪਾੜੇ ਅਤੇ ਵਿਵਾਦਾਂ ਦਾ ਸਰੋਤ ਮੰਨਦੇ ਹਨ।
ਇਸੇ ਤਰ੍ਹਾਂ ਹੀ ਯੂਕੇ ਦੀ 22 ਫੀਸਦ ਆਬਾਦੀ ਦੇ ਮੁਕਾਬਲੇ 30 ਫੀਸਦ ਏਸ਼ੀਅਨ ਬਰਤਾਨਵੀ ਲੋਕ ਬਰਤਾਨੀਆ ਨੂੰ "ਵਧੇਰੇ ਸਹਿਣਸ਼ੀਲ ਥਾਂ" ਮੰਨਦੀ ਹੈ।

25 ਸਾਲਾ ਚਿਰਾਗ ਅਨਸਾਨੀ ਨੇ ਸਰੇਵ ਦੇ ਕੁਝ ਹਿੱਸਿਆਂ ਨਾਲ ਸਹਿਮਤੀ ਜਤਾਈ ਹੈ। ਉਨ੍ਹਾਂ ਨੇ ਬੀਬੀਸੀ ਦੇ ਏਸ਼ੀਅਨ ਨੈੱਟਵਰਕ ਨੂੰ ਦੱਸਿਆ ਕਿ ਉਨ੍ਹਾਂ ਨੇ ਬਰਤਾਨਵੀ ਸੱਭਿਆਚਾਰ ਵਿੱਚ ਰਲਣ ਲਈ ਆਪਣਾ ਨਾਮ ਬਦਲਿਆ।
ਸਕੂਲ ਵੇਲੇ ਉਹ ਆਪਣਾ ਅਸਥਾਈ ਨਾਮ ਕ੍ਰੈਗ ਦੱਸਦੇ ਸਨ ਕਿਉਂਕਿ ਲੋਕਾਂ ਨੂੰ ਚਿਰਾਗ ਕਹਿਣਾ ਨਹੀਂ ਆਉਂਦਾ ਸੀ ਅਤੇ ਉਨ੍ਹਾਂ ਨੂੰ ਵੀ ਲਗਦਾ ਸੀ ਕਿ ਕ੍ਰੈਗ ਵਧੇਰੇ "ਵਿਦੇਸ਼ੀ ਨਾਮ" ਲਗਦਾ ਹੈ।
ਉਨ੍ਹਾਂ ਨੇ ਕਿਹਾ, "ਉਸ ਵੇਲੇ ਮੈਨੂੰ ਲੱਗਾ ਕਿ ਇਹ ਠੀਕ ਰਹੇਗਾ ਕਿ ਕਿਸੇ ਹੋਰ ਕੋਲ ਚਿਰਾਗ ਨਾਮ ਨਹੀਂ 'ਤੇ ਡੈਨੀਅਲ ਕ੍ਰੈਗ ਵੀ ਉਸ ਵੇਲੇ ਜੇਮਸ ਬਾਂਡ ਬਣ ਗਏ ਸਨ।"
"ਮੈਨੂੰ ਲੱਗਾ ਇਹ ਨਾਮ ਰੱਖ ਲੈਣਾ ਚਾਹੀਦਾ ਹੈ। ਪਰ ਕੁਝ ਸਮੇਂ ਬਾਅਦ ਮੈਂ ਸੋਚਿਆ ਕਿ ਇਹ ਮੂਰਖ਼ਤਾ ਹੈ ਅਤੇ ਮੇਰੇ ਮਾਪਿਆਂ ਨੂੰ ਵੀ ਇਹੀ ਲੱਗਾ। ਇਸ ਲਈ ਮੈਂ ਵਾਪਸ ਚਿਰਾਗ 'ਤੇ ਹੀ ਆ ਗਿਆ ਅਤੇ ਕੋਸ਼ਿਸ਼ ਕੀਤੀ ਲੋਕ ਇਸ ਦਾ ਹੀ ਉਚਾਰਨ ਕਰਨ।"













