ਥਾਈ ਮੁੰਡਿਆਂ ਨੂੰ ਜ਼ਿੰਦਾ ਰਹਿਣ ਲਈ ਕੋਚ ਨੇ ਕਿਹੜੇ ਗੁਰ ਸਿਖਾਏ?

23 ਜੂਨ ਨੂੰ 12 ਮੁੰਡੇ ਥਾਈਲੈਂਡ ਦੀ ਚਿਆਂਗ ਰਾਏ ਖੇਤਰ ਵਿੱਚ ਆਪਣੇ ਫੁੱਟਬਾਲ ਕੋਚ ਨਾਲ ਗਏ ਪਰ ਪਹਾੜ ਹੇਠਾਂ ਇੱਕ ਗੁਫ਼ਾ ਵਿੱਚ ਫਸ ਗਏ।
ਬੀਬੀਸੀ ਦੇ ਹੀਲੀਅਰ ਚਿਹੁੰਗ ਅਤੇ ਟੀਸਾ ਵੋਂਗ ਮੌਕੇ 'ਤੇ ਮੌਜੂਦ ਸਨ ਜਦੋਂ ਬਚਾਅ ਕਾਰਜ ਚੱਲ ਰਿਹਾ ਸੀ।
ਉਨ੍ਹਾਂ ਦਿਨਾਂ ਦੌਰਾਨ ਜੋ ਵੀ ਹੋਇਆ ਉਹ ਯਾਦਗਾਰ ਕਹਾਣੀ ਹੈ ਦੋਸਤੀ ਅਤੇ ਮਨੁੱਖੀ ਸਹਿਨਸ਼ਕਤੀ ਦੀ। ਇਸ ਦੌਰਾਨ ਇਹ ਵੀ ਸਪਸ਼ਟ ਹੋਇਆ ਕਿ ਕਿਸ ਤਰ੍ਹਾਂ ਕੋਈ ਕਿਸੇ ਦੀ ਜ਼ਿੰਦਗੀ ਬਚਾਉਣ ਲਈ ਆਪਣੀ ਜਾਨ ਦੀ ਬਾਜ਼ੀ ਲਾ ਸਕਦਾ ਹੈ।
ਇਹ ਵੀ ਪੜ੍ਹੋ:
ਜਨਮ ਦਿਨ ਦੀ ਪਾਰਟੀ ਬਣੀ ਗਲਤੀ
ਇਹ ਸਭ ਸ਼ੁਰੂ ਹੋਇਆ ਜਨਮ ਦਿਨ ਦੇ ਨਾਲ। ਸ਼ਨੀਵਾਰ 23 ਜੂਨ ਨੂੰ ਪੀਰਾਪਟ ਨਾਈਟ ਸੋਮਪਿੰਜਾਏ 17 ਸਾਲ ਦਾ ਹੋ ਗਿਆ। ਇਸ ਦਿਨ ਨੂੰ ਸਭ ਲੋਕ ਮਨਾਉਣਾ ਚਾਹੁੰਦੇ ਹਨ।
ਉਸ ਦੇ ਪਰਿਵਾਰ ਨੇ ਪੀਲੇ ਰੰਗ ਦਾ ਕੇਕ ਤਿਆਰ ਕਰਵਾਇਆ ਸੀ ਅਤੇ ਰੰਗ ਬਿਰੰਗੇ ਕਾਗਜ਼ਾਂ ਵਿੱਚ ਲਪੇਟੇ ਹੋਏ ਤੋਹਫ਼ੇ ਮੇਅ ਸਾਈ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਉਡੀਕ ਕਰ ਰਹੇ ਸਨ।

ਤਸਵੀਰ ਸਰੋਤ, AFP
ਪਰ ਉਸ ਰਾਤ ਉਹ ਘਰ ਨਾ ਪਰਤ ਸਕਿਆ। ਉਹ ਆਪਣੇ ਦੋਸਤਾਂ, ਸਥਾਨਕ ਯੂਥ ਫੁੱਟਬਾਲ ਟੀਮ ਵਾਈਲਡਬੋਰਜ਼ ਅਤੇ ਆਪਣੇ ਕੋਚ ਦੇ ਨਾਲ ਘੁੰਮ ਰਿਹਾ ਸੀ।
ਫੁੱਟਬਾਲ ਦੀ ਸਿਖਲਾਈ ਖਤਮ ਹੋਣ ਤੋਂ ਬਾਅਦ ਉਹ ਝੋਨੇ ਦੇ ਖੇਤਾਂ ਵਿੱਚੋਂ ਸਾਈਕਲ 'ਤੇ ਸਵਾਰ ਹੋ ਕੇ ਨਿਕਲੇ ਅਤੇ ਫਿਰ ਜੰਗਲੀ ਪਹਾੜੀਆਂ 'ਤੇ ਪਹੁੰਚੇ ਜਿੱਥੇ ਬਾਅਦ ਵਿੱਚ ਭਾਰੀ ਮੀਂਹ ਪਿਆ।
ਉਨ੍ਹਾਂ ਦੀ ਮੰਜ਼ਿਲ ਥੈਮ ਲੁਆਂਗ ਗੁਫ਼ਾ ਸੀ ਜੋ ਕਿ ਅਸਕਰ ਮੁੰਡਿਆਂ ਨੂੰ ਪਸੰਦ ਆਉਂਦੀ ਹੈ। ਖਾਸ ਕਰਕੇ ਉਨ੍ਹਾਂ ਨੂੰ ਜੋ ਕਿ ਪੱਥਰਾਂ, ਦਰਾਰਾਂ ਨੂੰ ਦੇਖਣ ਦੇ ਚਾਹਵਾਨ ਹਨ।
ਥੈਮ ਲੁਆਂਗ ਗੁਫ਼ਾ ਸਾਹਮਣੇ ਪਹੁੰਚ ਕੇ ਉਨ੍ਹਾਂ ਨੇ ਆਪਣੀਆਂ ਮੋਟਰਸਾਈਕਲਾਂ ਅਤੇ ਬੈਗ ਉਤਾਰੇ।

ਤਸਵੀਰ ਸਰੋਤ, Facebook/Nopparat Kanthawong
ਉਹ ਨਾਈਟ ਦਾ ਜਨਮ ਦਿਨ ਮਨਾਉਣ ਲਈ ਬੇਸਬਰੇ ਸਨ। ਉਹ ਅਕਸਰ ਥੈਮ ਲੁਆਂਗ ਵਿੱਚ ਜਾਂਦੇ ਰਹਿੰਦੇ ਹਨ। ਕਈ ਵਾਰੀ 8 ਕਿਲੋਮੀਟਰ ਅੱਗੇ ਤੱਕ ਗਏ ਹਨ। ਉਹ ਗੁਫ਼ਾ ਦੀਆਂ ਕੰਧਾਂ 'ਤੇ ਨਵੇਂ ਟੀਮ ਮੈਂਬਰਾਂ ਦੇ ਨਾਂਅ ਲਿਖ ਦਿੰਦੇ ਸਨ।
ਉਹ ਆਪਣੀਆਂ ਟੋਰਚ ਲੈ ਕੇ ਗੁਫ਼ਾ ਵਿੱਚ ਦਾਖਿਲ ਹੋਏ। ਉਨ੍ਹਾਂ ਨੂੰ ਇਸ ਤੋਂ ਵੱਧ ਹੋਰ ਕੁਝ ਨਹੀਂ ਚਾਹੀਦਾ ਸੀ ਕਿਉਂਕਿ ਉਹ ਸਿਰਫ਼ ਇੱਕ ਘੰਟੇ ਲਈ ਉੱਥੇ ਗਏ ਸਨ।
ਘਰ ਨਾ ਮੁੜਨ 'ਤੇ ਨਾਈਟ ਦੇ ਘਰ ਵਾਲਿਆਂ ਨੂੰ ਉਸ ਦੀ ਫਿਕਰ ਹੋਣ ਲੱਗੀ।
ਮੁੰਡੇ ਕਿੱਥੇ ਸਨ?
ਥੈਮ ਲੁਆਂਗ ਥਾਈਲੈਂਡ ਦੀ ਚੌਥੀ ਵੱਡੀ ਗੁਫ਼ਾ ਹੈ ਜੋ ਕਿ ਮਿਆਂਮਾਰ ਅਤੇ ਥਾਈਲੈਂਡ ਨੂੰ ਵੱਖ ਕਰਦੀ ਹੈ।
ਦਿਨ ਵਿੱਚ ਇੱਥੇ ਕਾਫ਼ੀ ਸੈਲਾਨੀ ਆਉਂਦੇ ਹਨ।
ਇਸ ਤੋਂ ਪਹਿਲਾਂ ਵੀ ਕਈ ਲੋਕ ਇਸ ਗੁਫ਼ਾ ਵਿੱਚ ਲਾਪਤਾ ਹੋ ਗਏ। ਜੁਲਾਈ ਵਿੱਚ ਮਾਨਸੂਨ ਸ਼ੁਰੂ ਹੁੰਦਿਆਂ ਹੀ ਇਹ ਬੇਹੱਦ ਖਤਰਨਾਕ ਹੋ ਜਾਂਦੀ ਹੈ।
ਬਰਸਾਤੀ ਦਿਨਾਂ ਵਿੱਚ ਗੁਫ਼ਾ ਅੰਦਰ 16 ਫੁੱਟ ਤੱਕ ਦਾ ਹੜ੍ਹ ਆ ਜਾਂਦਾ ਹੈ। ਇਸ ਅੰਦਰ ਨਵੰਬਰ ਅਤੇ ਅਪ੍ਰੈਲ ਵਿੱਚ ਹੀ ਜਾਣਾ ਚਾਹੀਦਾ ਹੈ।

ਸਥਾਨਕ ਗਾਈਡ ਜੋਸ਼ੂਆ ਮੋਰਿਸ ਨੇ ਬੀਬੀਸੀ ਨੂੰ ਦੱਸਿਆ, "ਪਾਣੀ ਚੱਲ ਰਿਹਾ ਹੈ, ਪੂਰਾ ਚਿੱਕੜ ਹੈ ਅਤੇ ਕੁਝ ਵੀ ਨਹੀਂ ਦਿਖ ਰਿਹਾ।"
ਹੜ੍ਹ ਦੇ ਦਿਨਾਂ ਵਿੱਚ ਇਹ ਮਾਹਿਰ ਗੋਤਾਖੋਰਾਂ ਲਈ ਵੀ ਖਤਰਾ ਹੈ।
ਮੇਅ ਸਾਈ ਵਿੱਚ ਇਹ ਤਕਰੀਬਨ ਸਭ ਨੂੰ ਪਤਾ ਹੈ।
ਮੁੰਡੇ ਕਿਵੇਂ ਫਸੇ ਗੁਫ਼ਾ ਅੰਦਰ
ਮੁੰਡਿਆਂ ਨੇ ਇੱਕ ਮੈਸੇਜਿੰਗ ਐਪ ਦੇ ਗਰੁੱਪ ਅੰਦਰ ਚੈਟਿੰਗ ਕੀਤੀ ਅਤੇ ਥੈਮ ਲੁਆਂਗ ਵਿੱਚ ਜਾਣ ਦੀ ਯੋਜਨਾ ਬਣਾਈ।
ਇਹ ਵੀ ਪੜ੍ਹੋ:
ਗੁਫ਼ਾ ਅੰਦਰ ਵਾਈਲਡ ਬੋਅਰਜ਼ ਨੇ ਖਤਰਾ ਮਹਿਸੂਸ ਕੀਤਾ। ਪਿਛਲੇ ਕਈ ਦਿਨਾਂ ਤੋਂ ਮੀਂਹ ਪੈ ਰਿਹਾ ਸੀ ਅਤੇ ਪਹਾੜ 'ਤੇ ਡਿੱਗ ਰਿਹਾ ਪਾਣੀ ਕਿਸੇ ਪਾਸੇ ਵੱਲ ਤਾਂ ਜਾਣਾ ਹੀ ਸੀ।
ਇਹ ਪਾਣੀ ਗਿਆ ਥੈਮ ਲੁਆਂਗ ਗੁਫ਼ਾ ਅੰਦਰ ਜੋ ਕਿ ਤੇਜ਼ੀ ਨਾਲ ਭਰ ਰਹੀ ਸੀ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post
ਇੱਕ ਮੁੰਡੇ ਨੇ ਦੱਸਿਆ ਕਿ ਅਚਾਨਕ ਹੜ੍ਹ ਆਉਣ ਕਾਰਨ ਉਹ ਫਸ ਗਏ ਸਨ। ਉਹ ਬਾਹਰ ਨਿਕਲਣਾ ਚਾਹੁੰਦੇ ਸਨ ਪਰ ਕੋਈ ਰਾਹ ਨਹੀਂ ਸੀ। ਫਿਰ ਉਹ ਗੁਫ਼ਾ ਦੇ ਹੋਰ ਅੰਦਰ ਚਲੇ ਗਏ।
ਅਖੀਰ ਉਹ ਪਹੁੰਚ ਗਏ ਇੱਕ ਛੋਟੇ ਪੱਥਰ 'ਤੇ ਜੋ ਕਿ ਗੁਫ਼ਾ ਤੋਂ 4 ਕਿਲੋਮੀਟਰ ਅੰਦਰ ਸੀ। ਇਸ ਨੂੰ ਪਟਾਇਆ ਬੀਚ ਕਿਹਾ ਜਾਂਦਾ ਹੈ ਅਤੇ ਅਕਸਰ ਸੁੱਕਾ ਰਹਿੰਦਾ ਹੈ ਪਰ ਹੁਣ ਹੜ੍ਹ ਆਇਆ ਹੋਇਆ ਸੀ।
ਡੂੰਘੀ ਗੁਫ਼ਾ ਅਤੇ ਚਾਰੋ ਪਾਸੇ ਹਨੇਰਾ ਹੀ ਹਨੇਰਾ, ਮੁੰਡਿਆਂ ਅਤੇ ਕੋਚ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਕੀਤਾ ਕੀ ਜਾਵੇ।
ਸਭ ਲੋਕ ਸ਼ਾਇਦ ਇੱਕ ਵਾਰੀ ਡਰ ਅਤੇ ਸਹਿਮ ਗਏ ਸਨ।
ਬਚਨ ਲਈ ਕੀ ਕੀਤਾ?
ਪਰ ਉਨ੍ਹਾਂ ਨੇ ਬਚਨ ਦਾ ਇਰਾਦਾ ਪੱਕਾ ਕਰ ਲਿਆ ਸੀ।
ਗਰੁੱਪ ਨੇ ਉਸ ਥਾਂ ਨੂੰ ਪੱਥਰਾਂ ਨਾਲ 5 ਮੀਟਰ ਡੂੰਘਾ ਪੁੱਟਿਆ ਤਾਂ ਕਿ ਇੱਕ ਛੋਟੀ ਜਿਹੀ ਖੱਡ ਬਣਾਈ ਜਾ ਸਕੇ। ਜਿੱਥੇ ਉਹ ਇਕੱਠੇ ਹੋ ਕੇ ਗਰਮ ਰਹਿ ਸਕਣ।

ਕੋਚ ਜੋ ਕਿ ਪਹਿਲਾਂ ਭਿਕਸ਼ੂ ਸੀ ਉਸ ਨੇ ਮੁੰਡਿਆਂ ਨੂੰ ਧਿਆਨ ਲਾਉਣਾ ਸਿਖਾਇਆ ਤਾਂ ਕਿ ਉਹ ਸ਼ਾਂਤ ਰਹਿਣ ਅਤੇ ਘੱਟ ਤੋਂ ਘੱਟ ਹਵਾ ਦੀ ਵਰਤੋਂ ਕਰਨ। ਉਸ ਨੇ ਉਨ੍ਹਾਂ ਨੂੰ ਆਪਣੀ ਤਾਕਤ ਬਚਾਈ ਰੱਖਣ ਲਈ ਲੇਟਣ ਲਈ ਕਿਹਾ।
ਉਨ੍ਹਾਂ ਕੋਲ ਭੋਜਨ ਨਹੀਂ ਸੀ ਪਰ ਪੀਣ ਵਾਲਾ ਪਾਣੀ ਜ਼ਰੂਰ ਸੀ ਜੋ ਕਿ ਗੁਫ਼ਾ ਦੀਆਂ ਕੰਧਾਂ ਤੋਂ ਨਮੀ ਬਣ ਕੇ ਰਿਸ ਰਿਹਾ ਸੀ।
ਕਾਫ਼ੀ ਹਨੇਰਾ ਸੀ ਪਰ ਉਨ੍ਹਾਂ ਕੋਲ ਟੋਰਚ ਸੀ। ਮੋਰੀਆਂ, ਕਲੀ ਅਤੇ ਪੱਥਰਾਂ ਵਿੱਚੋਂ ਲੋੜੀਂਦੀ ਹਵਾ ਮਿਲ ਰਹੀ ਸੀ।
ਕੁਝ ਦੇਰ ਬਚਨ ਲਈ ਸਹੀ ਹਾਲਾਤ ਸਨ। ਉਡੀਕ ਹੋ ਰਹੀ ਸੀ ਤਾਂ ਬਚਾਅ ਦੀ।
ਗੁਫ਼ਾ ਬਾਹਰ ਬਚਾਅ ਕਾਰਜ
ਗੁਫ਼ਾ ਦੇ ਬਾਹਰ ਪੂਰਾ ਬਚਾਅ ਕਾਰਜ ਚੱਲ ਰਿਹਾ ਸੀ।
ਅਧਿਕਾਰੀਆਂ ਨੇ ਥਾਈ ਨੇਵੀ, ਕੌਮੀ ਪੁਲਿਸ ਅਤੇ ਹੋਰਨਾਂ ਬਚਾਅ ਟੀਮਾਂ ਨੂੰ ਬੁਲਾ ਲਿਆ ਸੀ।
ਮੁੱਢਲੀ ਜਾਂਚ ਵਿੱਚ ਪੈਰਾਂ ਦੇ ਨਿਸ਼ਾਨ ਜ਼ਰੂਰ ਮਿਲੇ ਪਰ ਇਸ ਦਾ ਸਬੂਤ ਨਹੀਂ ਸੀ ਕਿ ਉਹ ਜ਼ਿੰਦਾ ਹਨ।

ਤਸਵੀਰ ਸਰੋਤ, Getty Images
ਇਹ ਵੀ ਨਹੀਂ ਪਤਾ ਸੀ ਕਿ ਉਹ ਗੁਫ਼ਾ ਵਿੱਚ ਕਿਸ ਥਾਂ 'ਤੇ ਹਨ। ਇਹ ਵੀ ਨਹੀਂ ਸਮਝ ਆ ਰਿਹਾ ਸੀ ਕਿ ਉਨ੍ਹਾਂ ਤੱਕ ਪਹੁੰਚਿਆ ਕਿਵੇਂ ਜਾਵੇ।
ਗੁਫ਼ਾ ਨੂੰ ਘੋਖਣਾ ਵੱਡੀ ਚੁਣੌਤੀ ਸੀ। ਜ਼ਿਆਦਾਤਰ ਨੇਵੀ ਗੋਤਾਖੋਰਾਂ ਨੂੰ ਗੋਤੇ ਲਾਉਣ ਦਾ ਘੱਟ ਹੀ ਤਜ਼ੁਰਬਾ ਸੀ। ਭਾਰੀ ਮੀਂਹ ਪੈ ਰਿਹਾ ਸੀ ਜਿਸ ਦਾ ਮਤਲਬ ਸੀ ਕਿ ਪਾਣੀ ਦਾ ਪੱਧਰ ਵੱਧ ਰਿਹੈ।
ਇੰਜੀਅਨੀਅਰਾਂ ਨੇ ਗੁਫ਼ਾ ਅੰਦਰੋਂ ਪਾਣੀ ਕੱਢਣ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਾ ਹੋਏ।
ਇਹ ਵੀ ਪੜ੍ਹੋ:
ਅਧਿਕਾਰੀ ਹਰ ਤਰ੍ਹਾਂ ਦੇ ਛੋਟੇ-ਵੱਡੇ ਔਜ਼ਾਰ, ਪਾਈਪਾਂ, ਚਾਕੂ ਲੈ ਆਏ ਪਰ ਜ਼ਿਆਦਾਤਰ ਇਸ ਲਈ ਬੇਕਾਰ ਹੀ ਸਨ।
ਉਨ੍ਹਾਂ ਨੇ ਗੁਫ਼ਾ ਅੰਦਰ ਡਰਲਿੰਗ ਦੀ ਕੋਸ਼ਿਸ਼ ਵੀ ਕੀਤੀ।
ਸਾਥੀ ਮੁੰਡੇ ਤੋਂ ਮਿਲਿਆ ਸੁਰਾਗ
ਥਾਈ ਨੇਵੀ ਸੀਲਜ਼ ਨੂੰ ਵਾਈਲਡ ਬੋਅਰਜ਼ ਦਾ ਇੱਕ ਮੈਂਬਰ ਮੁੰਡਾ ਮਿਲਿਆ ਜੋ ਇਸ ਦੌਰਾਨ ਬਾਕੀ ਸਾਥੀਆਂ ਨਾਲ ਨਹੀਂ ਗਿਆ। ਉਸ ਨੇ ਦੱਸਿਆ ਕਿ ਉਹ ਪਹਿਲਾਂ ਪਤਾਇਆ ਬੀਚ 'ਤੇ ਜਾ ਚੁੱਕੇ ਹਨ।
ਤਾਂ ਕੀ ਇਹ 12 ਲੋਕ ਉਸ ਥਾਂ ਤੇ ਹੋ ਸਕਦੇ ਸਨ?
ਮਾਪੇ ਬਾਹਰ ਅਰਦਾਸਾਂ ਕਰ ਰਹੇ ਸਨ।
ਬਚਾਅ ਕਾਰਜ ਲਈ ਪਹਿਲੀ ਕੌਮਾਂਤਰੀ ਟੀਮ 28 ਜੂਨ ਨੂੰ ਪਹੁੰਚੀ।

ਇਨ੍ਹਾਂ ਵਿੱਚ ਅਮਰੀਕੀ ਹਵਾਈ ਫੌਜ ਦੇ ਬਚਾਅ ਕਾਰਜ ਟੀਮ ਦੇ ਮਾਹਿਰ ਅਤੇ ਯੂਕੇ ਤੋਂ ਗੁਫ਼ਾ ਗੋਤਾਖੋਰ, ਬੈਲਜੀਅਮ, ਆਸਟਰੇਲੀਆ, ਸਕੈਂਡੀਨੇਵੀਆ ਅਤੇ ਕਈ ਹੋਰ ਦੇਸਾਂ ਤੋਂ ਲੋਕ ਪਹੁੰਚੇ ਸਨ।
ਕੁਝ ਲੋਕਾਂ ਨੇ ਵੋਲੰਟੀਅਰ ਕੀਤਾ ਸੀ ਅਤੇ ਕੁਝ ਨੂੰ ਥਾਈ ਅਧਿਕਾਰੀਆਂ ਨੇ ਸੱਦਿਆ ਸੀ।
ਬਚਾਅ ਟੀਮਾਂ ਅੰਦਰ ਤੈਰ ਕੇ ਜਾਂਦੀਆਂ ਸਨ ਪਰ ਅਕਸਰ ਪਾਣੀ ਦੇ ਵਧਦੇ ਪੱਧਰ ਕਾਰਨ ਵਾਪਸ ਭੇਜ ਦਿੱਤੀਆਂ ਜਾਂਦੀਆਂ ਸਨ।
ਪਹਿਲੀ ਵਾਰੀ ਮਿਲੇ ਬੱਚੇ
ਜੋਹਨ ਵੋਲੈਂਥਨ ਅਤੇ ਰਿਕ ਸਟੈਨਟਨ ਕਈ ਦਿਨ ਅੰਦਰ ਤੈਰਦੇ ਰਹੇ ਤਾਂ ਕਿ ਉਨ੍ਹਾਂ ਬਾਰੇ ਪਤਾ ਲਗ ਸਕੇ।
ਸੋਮਵਾਰ ਨੂੰ ਦੋ ਲੋਕ ਪਤਾਇਆ ਬੀਚ ਪਹੁੰਚੇ ਪਰ ਉੱਥੇ ਕੁਝ ਵੀ ਨਹੀਂ ਸੀ।

ਉਹ ਅੱਗੇ ਵਧਦੇ ਰਹੇ ਅਤੇ ਕੁਝ ਮੀਟਰ ਦੂਰ ਉਨ੍ਹਾਂ ਨੂੰ ਏਅਰ ਪਾਕੇਟ ਮਿਲੀ।
ਜੋਹਨ ਨੇ ਬੀਬੀਸੀ ਨੂੰ ਦੱਸਿਆ, "ਜਦੋਂ ਵੀ ਹਵਾ ਦਾ ਅਹਿਸਾਸ ਹੁੰਦਾ ਹੈ ਅਸੀਂ ਚੀਕਦੇ ਹਾਂ ਅਤੇ ਸੁੰਘਦੇ ਹਾਂ। ਇਹ ਬਚਾਅ ਕਾਰਜ ਦਾ ਹਿੱਸਾ ਹੁੰਦਾ ਹੈ। ਅਸੀਂ ਬੱਚਿਆਂ ਨੂੰ ਦੇਖਣ ਤੋਂ ਪਹਿਲਾਂ ਸੁੰਘ ਲਿਆ।"
ਰਿਕ ਨੇ ਉਨ੍ਹਾਂ ਨੂੰ ਪੁੱਛਿਆ, "ਕਿੰਨੇ ਲੋਕ ਹੋ?"

ਜਵਾਬ ਆਇਆ, "ਤੇਰਾਹ"
ਗੋਤਾਖੋਰਾਂ ਨੇ ਉਨ੍ਹਾਂ ਨਾਲ ਕੁਝ ਸਮਾਂ ਬਿਤਾਇਆ ਤਾਂ ਕਿ ਉਨ੍ਹਾਂ ਨੂੰ ਹਿੰਮਤ ਮਿਲ ਸਕੇ।
ਫਿਰ ਉਨ੍ਹਾਂ ਨੂੰ ਬਾਹਰ ਕਿਵੇਂ ਲਿਆਂਦਾ ਜਾਵੇ ਇਸ 'ਤੇ ਵਿਚਾਰ ਕੀਤਾ ਗਿਆ।
ਇੱਕ ਹੀਰੋ ਦੀ ਮੌਤ
ਹਾਲਾਂਕਿ ਇਸ ਬਚਾਅ ਕਾਰਜ ਦੌਰਾਨ ਨੇਵੀ ਸੀਲ ਦਾ ਸਾਬਕਾ ਗੋਤਾਖੋਰ ਸਮਨ ਗੁਨਾਨ (38 ਸਾਲ) ਨਹੀਂ ਬਚ ਸਕਿਆ।

ਬੱਚਿਆਂ ਨੂੰ ਹਵਾ ਦਾ ਟੈਂਕ ਦੇਣ ਜਾ ਰਿਹਾ ਸਮਨ 6 ਜੁਲਾਈ ਨੂੰ ਹਵਾ ਨਾਂਅ ਮਿਲਣ ਕਾਰਨ ਬੇਹੋਸ਼ ਹੋ ਗਿਆ। ਉਨ੍ਹਾਂ ਦੇ ਸਾਥੀ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਬਚ ਨਾਂਅ ਸਕੇ।
ਅਖੀਰ 10 ਜੁਲਾਈ ਨੂੰ 12 ਮੁੰਡੇ ਅਤੇ ਉਨ੍ਹਾਂ ਦਾ ਕੋਚ ਬਾਹਰ ਸਨ।
ਗੁਫ਼ਾ ਵਿੱਚੋਂ ਕਿਵੇਂ ਬਾਹਰ ਕੱਢਿਆ ਗਿਆ
ਬੱਚਿਆਂ ਦੇ ਮੂੰਹ ਉੱਤੇ ਸਾਹ ਲੈਣ ਵਾਲੇ ਮਾਸਕ ਲਗਾਏ ਗਏ ਸਨ। ਪਾਣੀ ਨਾਲ ਭਰੇ ਹਿੱਸੇ ਵਿੱਚੋਂ ਬਾਹਰ ਕੱਢਣ ਲਈ ਉਨ੍ਹਾਂ ਨੂੰ ਗੋਤਾਖੋਰ ਦੀ ਪਿੱਠ ਉੱਤੇ ਬੰਨਿਆ ਗਿਆ।
ਉਸ ਦੇ ਪਿੱਛੇ ਦੂਜਾ ਗੋਤਾਖੋਰ ਲੱਗਿਆ। ਗੋਤਾਖੋਰਾਂ ਨੂੰ ਹਨ੍ਹੇਰੇ ਵਿਚ ਡਾਇਵ ਲਾਇਨ ਰਾਹੀ ਰਾਹ ਦਿਖਾਇਆ ਗਿਆ। ਕਈ ਤੰਗ ਰਸਤਿਆਂ ਉੱਤੇ ਗੋਤਾਖੋਰਾਂ ਨੂੰ ਆਪਣਾ ਗੈਸ ਸਿਲੰਡਰ ਲਾਹ ਕੇ ਬੱਚਿਆਂ ਨੂੰ ਟਪਾਇਆ ਗਿਆ।

ਥਾਈ ਨੇਵੀ ਵੱਲੋਂ ਜਾਰੀ ਕੀਤੀ ਗਈ ਵੀਡੀਓ ਫੁਟੇਜ ਮੁਤਾਬਕ ਜਿਸ ਥਾਂ ਪਾਣੀ ਨਹੀਂ ਸੀ ਉਸ ਥਾਂ ਬੱਚਿਆਂ ਨੂੰ ਸਟਰੈਂਚਰ ਉੱਤੇ ਬੰਨ ਕਿ ਅੱਗੇ ਲਿਜਾਇਆ ਗਿਆ।
ਗੋਤਾਖੋਰਾਂ ਰਾਹੀ ਬੱਚਿਆਂ ਨੂੰ ਬਾਹਰ ਕੱਢਣ ਦਾ ਤਰੀਕਾ ਬਹੁਤ ਹੀ ਖਤਰਨਾਕ ਵਿਕਲਪ ਸੀ ਪਰ ਮਾਹਰਾਂ ਦਾ ਮੰਨਣਾ ਹੈ ਕਿ ਬਰਸਾਤ ਹੋਣ ਤੋਂ ਪਹਿਲਾ-ਪਹਿਲਾਂ ਬੱਚਿਆਂ ਨੂੰ ਬਾਹਰ ਕੱਢਣਾ ਹੀ ਪੈਣਾ ਸੀ। ਇਸ ਤੋਂ ਬਾਅਦ ਹੜ੍ਹ ਅਤੇ ਢਿੱਗਾ ਡਿੱਗਣ ਨੇ ਹਾਲਾਤ ਹੋਰ ਵੀ ਖਤਰਨਾਕ ਕਰ ਦੇਣੇ ਸਨ।













