ਥਾਈਲੈਂਡ: 17 ਦਿਨ ਗੁਫ਼ਾ 'ਚ ਫਸੇ ਰਹਿਣ ਤੋਂ ਬਾਅਦ ਬੱਚੇ ਕਰ ਸਕਦੇ ਹਨ ਇਨ੍ਹਾਂ ਬਿਮਾਰੀਆਂ ਦਾ ਸਾਹਮਣਾ

ਥਾਈਲੈਂਡ ਦੀ ਗੁਫ਼ਾ ਵਿੱਚ ਫਸੇ 12 ਮੁੰਡਿਆ ਅਤੇ ਉਨ੍ਹਾਂ ਦੇ ਫੁੱਟਬਾਲ ਕੋਚ ਨੂੰ ਕਰੀਬ ਦੋ ਹਫ਼ਤੇ ਬਾਅਦ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।

ਪਰ ਕੀ ਅਜਿਹੀ ਬੰਦ ਥਾਂ 'ਤੇ ਰਹਿਣ ਦਾ ਅਸਰ ਉਨ੍ਹਾਂ 'ਤੇ ਲੰਬੇ ਸਮੇਂ ਤੱਕ ਰਹੇਗਾ?

ਇਹ ਵੀ ਪੜ੍ਹੋ:

ਯੂਕੇ ਦੀ ਕਿੰਗ ਕਾਲਜ ਯੂਨੀਵਰਸਟੀ ਵਿੱਚ ਬੱਚਿਆਂ ਦੀ ਮਨੋਵਿਗਿਆਨੀ ਡਾ. ਐਂਡਰੀਆ ਡੈਨੇਸੇ ਨੇ ਉਨ੍ਹਾਂ ਚੁਣੌਤੀਆਂ ਵਿੱਚੋਂ ਉਭਰਨ ਬਾਰੇ ਗੱਲਬਾਤ ਕੀਤੀ ਜਿਨ੍ਹਾਂ ਦਾ ਉਨ੍ਹਾਂ ਨੇ ਇਸ ਔਖੀ ਘੜੀ ਵਿੱਚ ਸਾਹਮਣਾ ਕੀਤਾ।

ਛੋਟੇ ਅਤੇ ਲੰਬੇ ਸਮੇਂ ਦੇ ਭਾਵਨਾਤਮਕ ਲੱਛਣ

ਉਨ੍ਹਾਂ 12 ਬੱਚਿਆਂ ਅਤੇ ਕੋਚ ਨੂੰ ਮਾਨਸਿਕ ਤੌਰ 'ਤੇ ਤਣਾਅ ਝੱਲਣ ਦਾ ਤਜਰਬਾ ਹੈ। ਉਨ੍ਹਾਂ ਨੇ ਅਜਿਹੇ ਹਾਲਾਤ ਦਾ ਸਾਹਮਣਾ ਕੀਤਾ ਜਿਨ੍ਹਾਂ ਨੇ ਉਨ੍ਹਾਂ ਦੀ ਹੋਂਦ ਨੂੰ ਖ਼ਤਰੇ ਵਿੱਚ ਪਾ ਦਿੱਤਾ ਸੀ।

ਨਤੀਜੇ ਵਜੋਂ, ਇੱਕ ਵਾਰ ਆਪਰੇਸ਼ਨ ਖ਼ਤਮ ਹੋਣ 'ਤੇ ਉਹ ਸੁਰੱਖਿਅਤ ਤਾਂ ਹੋ ਜਾਣਗੇ ਪਰ ਇਹ ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਵਿੱਚੋਂ ਕੁਝ ਬੱਚੇ ਭਾਵਨਾਤਮਕ ਲੱਛਣਾਂ ਨਾਲ ਵਿਕਾਸ ਕਰਨਗੇ।

ਭਾਵਨਾਤਮਕ ਅਤੇ ਉਦਾਸੀ

ਛੋਟੇ ਸਮੇਂ ਦੇ ਲੱਛਣ ਦੇਖੇ ਜਾਣ ਤਾਂ ਉਹ ਕੁਝ ਸਮਾਂ ਉਦਾਸੀ ਨਾਲ ਅਤੇ ਆਪਣੇ ਮਾਪਿਆਂ ਨਾਲ ਚਿੰਬੜ ਕੇ ਬਤੀਤ ਕਰ ਸਕਦੇ ਹਨ।

ਜੇਕਰ ਲੰਬੇ ਸਮੇਂ ਤੱਕ ਦੇ ਲੱਛਣ ਦੇਖੀਏ ਤਾਂ, ਉਹ ਮਾਨਿਸਕ ਰੋਗੀ ਵੀ ਹੋ ਸਕਦੇ ਹਨ। ਜਿਵੇਂ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਹੋਣਾ, ਡਿਪਰੈਸ਼ਨ, ਬੈਚੇਨੀ ਅਤੇ ਤਣਾਅ ਵਿੱਚ ਰਹਿਣ ਵਰਗੇ ਲੱਛਣ ਵੱਧ ਸਮੇਂ ਤੱਕ ਰਹਿ ਸਕਦੇ ਹਨ।

ਘਟਨਾ ਤੋਂ ਬਾਅਦ ਬੱਚੇ ਤਣਾਅ 'ਚ ਜਾ ਸਕਦੇ ਹਨ

ਜੇਕਰ ਬੱਚੇ ਘਟਨਾ ਤੋਂ ਬਾਅਦ ਤਣਾਅ ਦਾ ਸ਼ਿਕਾਰ ਹੁੰਦੇ ਹਨ ਤਾਂ ਉਹ ਕੋਸ਼ਿਸ਼ ਕਰਨ ਕਿ ਘਟਨਾ ਨੂੰ ਯਾਦ ਨਾ ਕਰਨ।

ਅਜਿਹੇ ਹਾਲਾਤ ਵਿੱਚ, ਇਹ ਉਨ੍ਹਾਂ ਲਈ ਔਖਾ ਹੋਵੇਗਾ ਕਿਉਂਕਿ ਇੱਥੇ ਉਨ੍ਹਾਂ ਦੇ ਆਲੇ-ਦੁਆਲੇ ਬਹੁਤ ਸਾਰੀਆਂ ਅਜਿਹੀਆਂ ਯਾਦਾਂ ਹੋਣਗੀਆਂ।

ਅਜਿਹੇ ਹਾਲਾਤ ਵੀ ਹੋ ਸਕਦੇ ਹਨ ਜਿਵੇਂ ਕਿ ਮੀਡੀਆ ਦਾ ਸਾਹਮਣਾ ਕਰਨਾ ਜਾਂ ਪ੍ਰੈੱਸ ਵੱਲੋਂ ਇਹ ਸਭ ਦਿਖਾਉਣਾ।

ਜਦੋਂ ਉਹ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਵਾਪਿਸ ਜਾਣ ਤਾਂ ਉਨ੍ਹਾਂ ਦੇ ਪਰਿਵਾਰ ਵਾਲੇ, ਦੋਸਤ ਜਾਂ ਅਧਿਆਪਕ ਇਸ ਬਾਰੇ ਪੁੱਛਣਗੇ।

ਇਸ ਸਭ ਵਿਚਾਲੇ, ਸਥਿਤੀ ਬਹੁਤ ਕਮਜ਼ੋਰ ਹੋ ਸਕਦੀ ਹੈ। ਇਨ੍ਹਾਂ ਸਵਾਲਾਂ ਤੋਂ ਬਚਣ ਲਈ ਕਈ ਬੱਚੇ ਖ਼ੁਦ ਨੂੰ ਦੂਜਿਆਂ ਤੋਂ ਵੱਖ ਰੱਖ ਸਕਦੇ ਹਨ।

ਸੰਭਾਵਿਤ ਤੌਰ 'ਤੇ ਹਨੇਰੇ ਨੂੰ ਨਾਪਸੰਦ ਕਰਨਾ

ਇੱਕ ਮੁੱਦਾ ਹੋਰ ਹੈ ਕਿ ਉਹ ਗੁਫ਼ਾ ਅਤੇ ਬਚਾਅ ਕਾਰਜ ਨੂੰ ਯਾਦ ਕਰਕੇ ਹਨੇਰੇ ਵਿੱਚ ਜਾਣ ਤੋਂ ਵੀ ਘਬਰਾਉਣਗੇ ਜਾਂ ਪਸੰਦ ਨਹੀਂ ਕਰਨਗੇ।

ਛੋਟੇ ਅਤੇ ਲੰਬੇ ਸਮੇਂ ਵਿੱਚ, ਬੱਚਿਆਂ ਅਤੇ ਉਨ੍ਹਾਂ ਦੇ ਕੋਚ ਲਈ ਮਨੋਵਿਗਿਆਨੀਆਂ ਕੋਲ ਪਹੁੰਚ ਕਰਨੀ ਬਹੁਤ ਮਹੱਤਵਪੂਰਨ ਰਹੇਗਾ।

ਆਮ ਜ਼ਿੰਦਗੀ 'ਚ ਵਾਪਿਸ ਆਉਣ ਲਈ ਵਿਹਾਰਿਕ ਮਦਦ ਦੀ ਲੋੜ

ਵਿਹਾਰਿਕ ਮਦਦ ਲੈਣਾ ਅਹਿਮ ਹੋਵੇਗਾ, ਜੋ ਹੌਲੀ-ਹੌਲੀ ਉਨ੍ਹਾਂ ਨੂੰ ਉਤਸ਼ਾਹ ਵੱਲ ਲਿਜਾਉਣ ਅਤੇ ਤਣਾਅ ਵਾਲੇ ਹਾਲਾਤਾਂ ਵਿੱਚੋਂ ਬਾਹਰ ਕੱਢਣ 'ਚ ਮਦਦ ਕਰੇਗਾ। ਜਿਵੇਂ ਕਿ ਹਨੇਰਾ, ਬਿਨਾਂ ਭਾਵੁਕ ਹੋਏ ਆਪਣਾ ਤਜਰਬਾ ਸਾਂਝਾ ਕਰਨਾ।

ਹਾਲ ਹੀ ਦੇ ਸਾਲਾਂ ਵਿੱਚ ਅਜਿਹੇ ਤਜ਼ਰਬੇ ਸਾਹਮਣੇ ਆਏ ਹਨ ਜਿਵੇਂ ਕਿ ਸਾਲ 2010 ਦਾ ਸ਼ੀਲੀਅਨ ਮਾਈਨਜ਼ ਹਾਦਸਾ।

ਇੱਕ ਟੁੱਟੀ ਹੋਈ ਖਾਣ ਵਿੱਚੋਂ ਬਚ ਨਿਕਲਣਾ ਸ਼ੀਲੀਅਨ ਦੇ ਲੋਕਾਂ ਲਈ ਸੌਖਾ ਨਹੀਂ ਸੀ, ਪਰ ਵਿਹਾਰਿਕ ਮਦਦ ਅਤੇ ਟਰੇਨਿੰਗ ਦੇ ਨਾਲ ਉਨ੍ਹਾਂ ਨੇ ਇਨ੍ਹਾਂ ਹਲਾਤਾਂ ਵਿੱਚੋਂ ਬਾਹਰ ਨਿਕਲਣ ਲਈ ਤਿਆਰੀ ਕੀਤੀ।

ਥਾਈਲੈਂਡ ਦੇ ਬੱਚਿਆਂ ਲਈ ਗੁਫ਼ਾ ਵਿੱਚ ਫਸ ਜਾਣਾ ਬਹੁਤ ਹੈਰਾਨੀਜਨਕ ਅਤੇ ਅਚਾਨਕ ਹੋਈ ਘਟਨਾ ਸੀ। ਇਨ੍ਹਾਂ ਬੱਚਿਆਂ ਨੂੰ ਮਾਨਸਿਕ ਤੌਰ 'ਤੇ ਵੱਡੇ ਤਣਾਅ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਇਹ ਵੀ ਪੜ੍ਹੋ:

ਕਿਸੇ ਵੀ ਕੀਮਤ 'ਤੇ, ਇਨ੍ਹਾਂ ਬੱਚਿਆਂ ਲਈ ਸਾਧਾਰਨ ਜ਼ਿੰਦਗੀ ਵਿੱਚ ਵਾਪਿਸ ਜਾਣਾ ਇੱਕ ਵੱਡੀ ਚੁਣੌਤੀ ਹੋਵੇਗੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)