ਥਾਈਲੈਂਡ: ਗੁਫ਼ਾ 'ਚੋਂ 8 ਬੱਚੇ ਬਾਹਰ, ਹੁਣ ਬਾਕੀ 5 ਲਈ ਤਿਆਰੀਆਂ

ਥਾਈਲੈਂਡ ਵਿੱਚ ਫਸੇ ਬੱਚਿਆਂ 'ਚੋਂ ਅੱਠ ਨੂੰ ਬਾਹਰ ਕੱਢ ਲਿਆ ਗਿਆ ਹੈ ਅਤੇ ਬਾਕੀ ਬਚੇ 4 ਬੱਚਿਆਂ ਅਤੇ 1 ਕੋਚ ਨੂੰ ਬਚਾਉਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ।

ਐਤਵਾਰ ਰਾਤ ਨੂੰ ਉੱਤਰੀ ਥਾਈਲੈਂਡ ਦੀ ਗੁਫ਼ਾ ਵਿੱਚ ਦੋ ਹਫਤਿਆਂ ਤੋਂ ਫਸੇ ਬੱਚਿਆਂ ਵਿੱਚੋਂ 4 ਨੂੰ ਬਾਹਰ ਕੱਢ ਲਿਆ ਗਿਆ ਸੀ। ਇਨ੍ਹਾਂ ਬੱਚਿਆਂ ਨੂੰ ਗੋਤਾਖੋਰਾਂ ਨੇ ਬਚਾਇਆ ਸੀ।

ਇਹ ਵੀ ਪੜ੍ਹੋ꞉

ਬਚਾਅ ਕਾਰਜ ਕਰਨ ਵਾਲਿਆਂ ਨੇ ਦੱਸਿਆ ਕਿ ਬਾਕੀਆਂ ਨੂੰ ਕਲ ਕੱਢਿਆ ਜਾਵੇਗਾ।

ਜਿਸ ਸਕੂਲ ਵਿੱਚ ਕੁਝ ਮੁੰਡੇ ਪੜ੍ਹਦੇ ਹਨ ਉਸ ਦੇ ਵਿਦਿਆਰਥੀਆਂ ਨੇ ਉਨ੍ਹਾਂ ਦੇ ਬਾਹਰ ਕੱਢੇ ਜਾਣ ਦੀ ਖ਼ਬਰ ਤੇ ਖ਼ੁਸ਼ੀ ਜ਼ਾਹਿਰ ਕੀਤੀ।

ਬੀਬੀਸੀ ਪੱਤਰਕਾਰ ਜਾਨਅਥਨ ਹੈਡ ਨੇ ਟਵੀਟ ਕੀਤਾ ਕਿ ਪੰਜਵੇਂ ਬੱਚੇ ਨੂੰ ਬਚਾ ਲਿਆ ਲਗਦਾ ਹੈ।

ਉਨ੍ਹਾਂ ਲਿਖਿਆ ਕਿ ਇੱਕ ਹੈਲੀਕਾਪਟਰ ਓੱਥੋਂ ਹਸਪਤਾਲ ਵੱਲ ਉੱਡਿਆ ਹੈ।

ਗੋਤਾ ਖੋਰ ਪਾਣੀ ਨਾਲ ਭਰੀਆਂ, ਹਨੇਰੀਆਂ ਗੁਫਾਵਾਂ ਵਿੱਚੋਂ ਬੱਚਿਆਂ ਅਤੇ ਉਨ੍ਹਾਂ ਦੇ ਕੋਚ ਨੂੰ ਬਾਹਰ ਲਿਆ ਰਹੇ ਸਨ।

ਬੱਚਿਆਂ ਨੂੰ ਸਮੂਹਾਂ ਵਿੱਚ ਕੱਢਿਆ ਜਾ ਰਿਹਾ ਹੈ ਅਤੇ ਅਜੇ ਇਹ ਗੱਲ ਸਾਫ ਨਹੀਂ ਹੋ ਸਕੀ ਕਿ ਇਹ ਬਚਾਅ ਕਾਰਜ ਹੋਰ ਕਿੰਨਾ ਸਮਾਂ ਜਾਰੀ ਰਹੇਗਾ।

ਐਤਵਾਰ ਨੂੰ ਇਸ ਤਰ੍ਹਾਂ ਕੱਢੇ ਗਏ ਬੱਚੇ:-

ਸ਼ਾਮ 8.10 ਵਜੇ

ਮੁੰਡਿਆਂ ਨੂੰ ਬਾਹਰ ਕੱਡਣ ਦੇ ਕੰਮ ਨੂੰ ਅੱਜ ਰਾਤ ਦੇ ਲਈ ਰੋਕ ਦਿੱਤਾ ਗਿਆ ਹੈ। ਗੋਤਾਖੋਰਾਂ ਨੂੰ ਬਾਕੀ ਮੁੰਡਿਆਂ ਨੂੰ ਕੱਢਣ ਦੀ ਤਿਆਰੀ ਕਰਨ ਲਈ ਸਮਾਂ ਦਿੱਤਾ ਜਾਵੇਗਾ।

ਅਗਲੇ ਦੱਸ ਘੰਟਿਆਂ ਤੱਕ ਹੁਣ ਬਾਕੀ ਮੁੰਡਿਆਂ ਨੂੰ ਬਾਹਰ ਨਹੀਂ ਕੱਢਿਆ ਜਾਵੇਗਾ।

ਬੀਬੀਸੀ ਦੇ ਜਾਨਅਥਨ ਹੈਡ ਮੁਤਾਬਕ ਬਾਕੀ 8 ਮੁੰਡਿਆਂ ਅਤੇ ਉਨ੍ਹਾਂ ਦੇ ਕੋਚ ਨੂੰ ਕੱਢਣ ਲਈ ਇੱਕ ਹੋਰ ਦਿਨ ਲੱਗ ਸਕਦਾ ਹੈ।

ਸ਼ਾਮ 7.11 ਵਜੇ

ਬੀਬੀਸੀ ਦੇ ਹਾਵਰਡ ਜਾਨਸਨ ਨੇ ਐਂਮਬੂਲੈਂਸ ਦੇ ਸਾਈਟ ਤੋਂ ਜਾਉਣ ਦਾ ਇੱਕ ਵੀਡੀਓ ਟਵੀਟ ਕੀਤਾ।

ਸ਼ਾਮ 6.56 ਵਜੇ

ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਟਵੀਟ ਕੀਤਾ ਕਿ ਅਮਰੀਕੀ ਸਰਕਾਰ ਥਾਈਲੈਂਡ ਦੀ ਸਰਕਾਰ ਨਾਲ ਮੁੰਡਿਆਂ ਅਤੇ ਉਨ੍ਹਾਂ ਦੇ ਕੋਚ ਨੂੰ ਬਚਾਉਣ ਲਈ ਕੰਮ ਕਰ ਰਹੀ ਹੈ।

ਸ਼ਾਮ 6.30 ਵਜੇ

ਚਾਰ ਮੁੰਡਿਆ ਨੂੰ ਸੁਰੱਖਿਅਤ ਬਾਹਰ ਕੱਢਣ ਦੀ ਪੁਸ਼ਟੀ।

ਸ਼ਾਮ 6 ਵਜੇ

ਫੌਜ ਦੇ ਇੱਕ ਅਫਸਰ ਨੇ ਦੱਸਿਆ ਕਿ ਹੋਰ ਮੁੰਡੇ ਛੇਤੀ ਹੀ ਬਾਹਰ ਕੱਢੇ ਜਾਣਗੇ।

ਸ਼ਾਮ 5.56 ਵਜੇ

ਬੀਬੀਸੀ ਦੇ ਡੈਨ ਜਾਨਸਨ ਨੇ ਦੱਸਿਆ ਕਿ ਸਭ ਤੋਂ ਨੇੜਲਾ ਹਸਪਤਾਲ ਇੱਕ ਘੰਟੇ ਦੀ ਦੂਰੀ 'ਤੇ ਹੈ। ਉਨ੍ਹਾਂ ਦੱਸਿਆ ਕਿ ਡਾਕਟਰਾਂ ਨੇ ਗੁਫ਼ਾ ਅੰਦਰ ਬੱਚਿਆਂ ਦੀ ਜਾਂਚ ਕੀਤੀ ਅਤੇ ਸਭ ਤੋਂ ਕੰਮਜ਼ੋਰ ਨੂੰ ਪਹਿਲਾਂ ਕੱਢਿਆ ਗਿਆ।

ਸ਼ਾਮ 5.32 ਵਜੇ

ਪਹਿਲੇ ਦੇ ਮੁੰਡਿਆਂ ਨੂੰ ਗੁਫ਼ਾ ਵਿੱਚੋਂ ਸੁਰਖਿਅਤ ਬਾਹਰ ਕੱਢਿਆ ਗਿਆ। ਥਾਈਲੈਂਡ ਦੇ ਅਫਸਰਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ।

ਇਹ ਟੀਮ ਕਿਵੇਂ ਫਸੀ?

ਕਿਹਾ ਜਾ ਰਿਹਾ ਹੈ ਕਿ ਖਿਡਾਰੀਆਂ ਦੀ ਟੀਮ ਬੀਤੇ ਸ਼ਨੀਵਾਰ ਸ਼ਾਮ ਦੁਪਹਿਰ ਨੂੰ ਗੁਫ਼ਾ ਅੰਦਰ ਦਾਖ਼ਲ ਹੋਈ।

ਗੁੰਮ ਹੋਣ ਦੀ ਖ਼ਬਰ ਮਿਲਦਿਆਂ ਹੀ ਬਚਾਅ ਟੀਮਾਂ ਸ਼ਨੀਵਾਰ ਰਾਤ ਨੂੰ ਹੀ ਬਚਾਅ ਵਿੱਚ ਲੱਗ ਗਈਆਂ ਸਨ ਪਰ ਲਗਾਤਾਰ ਮੀਂਹ ਪੈਣ ਕਾਰਨ ਰਾਹਤ ਕਾਰਜਾਂ ਵਿਚ ਮੁਸ਼ਕਲ ਆ ਰਹੀ ਸੀ।

ਰਾਹਤ ਟੀਮ ਨੂੰ ਗੁਫ਼ਾ ਦੇ ਬਾਹਰ ਖੇਡਣ ਦਾ ਸਮਾਨ ਅਤੇ ਸਾਈਕਲ ਮਿਲੇ ਸਨ।

ਬੈਂਕਾਕ ਪੋਸਟ ਮੁਤਾਬਕ ਗੁਫ਼ਾ ਤੱਕ ਜਾਣ ਲਈ ਸੈਲਾਨੀਆਂ ਨੂੰ ਇੱਕ ਛੋਟਾ ਜਿਹਾ ਦਰਿਆ ਪਾਰ ਕਰਨਾ ਪੈਂਦਾ ਹੈ ਪਰ ਜੇਕਰ ਹੜ੍ਹ ਆ ਜਾਏ ਤਾਂ ਇਸ ਨੂੰ ਪਾਰ ਕਰਨਾ ਮੁਸ਼ਕਿਲ ਹੋ ਜਾਂਦਾ ਹੈ।

ਬੈਂਕਾਕ ਪੋਸਟ ਮੁਤਾਬਕ ਗੁਫ਼ਾ ਤੱਕ ਜਾਣ ਲਈ ਸੈਲਾਨੀਆਂ ਨੂੰ ਇੱਕ ਛੋਟਾ ਜਿਹਾ ਦਰਿਆ ਪਾਰ ਕਰਨਾ ਪੈਂਦਾ ਹੈ ਪਰ ਜੇਕਰ ਹੜ੍ਹ ਆ ਜਾਏ ਤਾਂ ਇਸ ਨੂੰ ਪਾਰ ਕਰਨਾ ਮੁਸ਼ਕਿਲ ਹੋ ਜਾਂਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)