ਥਾਈਲੈਂਡ ਵਿੱਚ ਬੱਚਿਆਂ ਨੂੰ ਗੁਫ਼ਾ ਅੰਦਰੋਂ ਕੱਢਣ ਦਾ ਮਿਸ਼ਨ ਜਾਰੀ

ਥਾਈਲੈਂਡ ਦੀ ਗੁਫਾ ਵਿੱਚ ਫਸੇ ਬੱਚਿਆਂ ਵਿੱਚੋਂ ਕੁਝ ਨੂੰ ਸਥਾਨਕ ਸਮੇਂ ਮੁਤਾਬਕ ਐਤਵਾਰ ਰਾਤ 9 ਵਜੇ ਤੱਕ ਬਾਹਰ ਕੱਢਿਆ ਜਾ ਸਕਦਾ ਹੈ। ਇਹ ਦਾਅਵਾ ਬਚਾਅ ਕਾਰਜ ਵਿੱਚ ਲੱਗੇ ਅਧਿਕਾਰੀਆਂ ਨੇ ਕੀਤਾ ਹੈ।
ਥਾਈਲੈਂਡ ਵਿੱਚ ਗੁਫ਼ਾ ਅੰਦਰ ਫਸੇ ਫੁੱਟਬਾਲ ਖਿਡਾਰੀਆਂ ਅਤੇ ਉਨ੍ਹਾਂ ਦੇ ਕੋਚ ਨੂੰ ਬਾਹਰ ਕੱਢਣ ਲਈ ਪ੍ਰਸ਼ਾਸਨ ਨੇ ਆਪਰੇਸ਼ਨ ਸ਼ੁਰੂ ਕੀਤਾ ਹੈ।

ਤਸਵੀਰ ਸਰੋਤ, Getty Images
ਬਚਾਅ ਦੇ ਕੰਮ 'ਚ ਸ਼ਾਮਲ ਥਾਈਲੈਂਡ ਦੀ ਨੇਵੀ ਨੇ ਕਿਹਾ ਕਿ ਗੁਫ਼ਾ 'ਚ ਪਾਣੀ ਦਾ ਪੱਧਰ ਪਹਿਲਾਂ ਤੋਂ ਘਟ ਹੋਇਆ ਹੈ।
ਹੁਣ ਤਕ 12.8 ਕਰੋੜ ਲੀਟਰ ਪਾਣੀ ਬਾਹਰ ਕੱਢਿਆ ਜਾ ਚੁੱਕਿਆ ਹੈ।
ਪਿਛਲੇ ਕੁਝ ਦਿਨਾਂ ਤੋਂ ਪਾਣੀ ਖਿਚਣ ਦੇ ਇੰਜਨ 24 ਘੰਟੇ ਕੰਮ ਕਰ ਰਹੇ ਹਨ।

ਤਸਵੀਰ ਸਰੋਤ, AFP
ਗੁਫ਼ਾ ਦੇ ਬਾਹਰ ਮੀਡੀਆ, ਅਤੇ ਹੋਰ ਲੋਕ ਜਿਨ੍ਹਾਂ ਦਾ ਉੱਥੇ ਕੋਈ ਕੰਮ ਨਹੀਂ ਹਟਾ ਦਿੱਤਾ ਗਿਆ ਹੈ। ਇਸ ਖ਼ਤਰਨਾਕ ਬਚਾਅ ਕਾਰਜ ਵਿੱਚ 18 ਗੋਤਾਖੋਰ ਹਿੱਸਾ ਲੈ ਰਹੇ ਹਨ।
ਬੱਚਿਆਂ ਲਈ ਅਰਦਾਸਾਂ
ਮੈਈ ਸੈਈ ਪ੍ਰਾਸਿਟਸਰਟ ਸਕੂਲ ਵਿੱਚ ਗੁਫਾ ਵਿੱਚ ਫਸੇ 6 ਬੱਚੇ ਪੜ੍ਹਦੇ ਹਨ। ਉਨ੍ਹਾਂ ਬੱਚਿਆਂ ਦੀ ਸਲਾਮਤੀ ਲਈ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ।

ਤਸਵੀਰ ਸਰੋਤ, AFP
ਗੁਫ਼ਾ ਵਿੱਚ ਆਕਸੀਜਨ ਦਾ ਪੱਧਰ ਹੈ ਪ੍ਰੇਸ਼ਾਨੀ
ਆਕਸੀਜ਼ਨ ਦਾ ਪੱਧਰ ਫਸੇ ਬੱਚਿਆਂ ਤੇ ਕੋਚ ਲਈ ਸਭ ਤੋਂ ਵੱਡਾ ਪ੍ਰੇਸ਼ਾਨੀ ਦਾ ਸਬੱਬ ਹੈ।

ਤਸਵੀਰ ਸਰੋਤ, AFP
ਗੁਫਾ ਵਿੱਚ ਵਧਦੇ ਕਾਰਬਨ-ਡਾਇ-ਓਕਸਾਈਡ ਦੀ ਵਧਦੀ ਮਾਤਰਾ ਨਾਲ ਨਜਿੱਠਣ ਲਈ ਆਕਸੀਜ਼ਨ ਦੀ ਲਾਈਨ ਵੀ ਭੇਜੀ ਗਈ ਹੈ।
ਬਿਮਾਰੀਆਂ ਦਾ ਖ਼ਤਰਾ
ਬੱਚਿਆਂ ਨੂੰ ਹਾਈਪੋਥਰਮੀਆ ਦਾ ਸਭ ਤੋਂ ਵੱਧ ਖ਼ਤਰਾ ਹੈ। ਗੁਫ਼ਾ ਵਿੱਚ ਪਾਣੀ ਵੀ ਕਾਫ਼ੀ ਠੰਢਾ ਹੈ ਅਤੇ ਬੱਚਿਆਂ ਨੂੰ ਉਸੇ ਪਾਣੀ ਵਿੱਚ ਰਹਿਣਾ ਹੋਵੇਗਾ ਕਿਉਂਕਿ ਅਜੇ ਉਨ੍ਹਾਂ ਨੂੰ ਬਾਹਰ ਕੱਢਣ ਵਿੱਚ ਕਾਫੀ ਵਕਤ ਲੱਗ ਸਕਦਾ ਹੈ।
ਇਨਫੈਕਸ਼ਨ ਦੀ ਚਪੇਟ ਵਿੱਚ ਵੀ ਬੱਚੇ ਆ ਸਕਦੇ ਹਨ। ਅਤੇ ਚਮਗਾਜਦੜਾਂ ਅਤੇ ਗੰਦੇ ਪਾਣੀ ਕਰਕੇ ਵੀ ਕਈ ਬਿਮਾਰੀਆਂ ਹੋ ਸਕਦੀਆਂ ਹਨ।

ਤਸਵੀਰ ਸਰੋਤ, Thai navy
ਇਸ ਬਚਾਅ ਕਾਰਜ ਵਿੱਚ ਲੱਗੇ ਗੋਤਾਖੋਰਾਂ ਨੂੰ ਨਰੋਂਗਸਕ ਓਸੋਤਾਨਾਕੋਰਨ ਨਾਮੀ ਸ਼ਖਸ ਦਿਸ਼ਾ ਮਿਰਦੇਸ਼ ਦੇ ਰਿਹਾ ਹੈ।
ਇਸ ਬਚਾਅ ਕਾਰਜ ਇਸ ਲਈ ਸ਼ੁਰੂ ਕੀਤਾ ਗਿਆ ਹੈ ਕਿਉਂਕੀ ਬਾਰਿਸ਼ ਹੋਣ ਦੀ ਭਵਿੱਖਬਾਣੀ ਹੋਈ ਹੈ।
ਫਿਲਹਾਲ ਗੁਫਾ ਅੰਦਰ ਪਾਣੀ ਦਾ ਪੱਧਰ ਘੱਟ ਹੈ ਅਤੇ ਲੱਖਾਂ ਲੀਟਰ ਪਾਣੀ ਪੰਪਿੰਗ ਸੈੱਟਸ ਰਾਹੀਂ ਬਾਹਰ ਕੱਢਿਆ ਜਾ ਚੁੱਕਿਆ ਹੈ।
ਦੋ ਹਫ਼ਤਿਆਂ ਤੋਂ ਵੱਧ ਸਮੇਂ ਤੋਂ ਬੱਚੇ ਅਤੇ ਉਨ੍ਹਾਂ ਦਾ ਕੋਚ ਗੁਫਾ ਅੰਦਰ ਫਸੇ ਹੋਏ ਹਨ। ਇਸ ਬਚਾਅ ਕਾਰਜ ਵਿੱਚ ਇੱਕ ਗੋਤਾਖੋਰ ਦੀ ਮੌਤ ਵੀ ਹੋ ਚੁੱਕੀ ਹੈ।












