ਖ਼ਤਰਨਾਕ ਨਸ਼ਾ ਜਿਸ ਕਾਰਨ ਬ੍ਰਿਟੇਨ ਹੈ ਚਿੰਤਤ

ਸੋਸ਼ਲ ਮੀਡੀਆ ਉੱਤੇ ਵਾਇਰਲ ਇੱਕ ਤਸਵੀਰ ਨੇ ਬ੍ਰਿਟੇਨ ਵਿੱਚ ਨਸ਼ੇ ਦੀ ਵਰਤੋਂ ਨੂੰ ਲੈ ਕੇ ਚਿੰਤਾ ਵਧਾ ਦਿੱਤੀ ਹੈ। ਇਸ ਤਸਵੀਰ ਵਿੱਚ ਬੜੀ ਮੁਸ਼ਕਿਲ ਨਾਲ ਕਿਸੇ ਤਰ੍ਹਾਂ ਬੈਠੇ ਨਸ਼ੇ ਵਿੱਚ ਡੁੱਬੇ ਤਿੰਨ ਲੋਕ ਦਿਖਾਈ ਦੇ ਰਹੇ ਹਨ।
ਇਹ ਤਸਵੀਰ ਬ੍ਰਿਟੇਨ ਦੇ ਸਾਊਥ ਵੇਲਸ ਦੇ ਸ਼ਹਿਰ ਬ੍ਰਿਜੇਂਡ ਦੀ ਹੈ। ਇਹ ਤਿੰਨੋ ਸ਼ਖਸ 'ਸਪਾਈਸ' ਨਾਮੀ ਇੱਕ ਖ਼ਤਰਨਾਕ ਡਰੱਗ ਦੇ ਨਸ਼ੇ ਵਿੱਚ ਗਲਤਾਣ ਸਨ। ਇਸ ਨਸ਼ਾ ਇਸ ਵੇਲੇ ਬ੍ਰਿਟੇਨ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਕੁਝ ਸਮੇਂ ਬਾਅਦ ਸੋਸ਼ਲ ਮੀਡੀਆ ਰਾਹੀਂ ਸਾਹਮਣੇ ਆਈ ਇੱਕ ਹੋਰ ਤਸਵੀਰ ਵਿੱਚ ਇੱਕ ਸ਼ਖਸ ਬੈਂਚ ਉੱਤੇ ਪਿਆ ਦੇਖਿਆ ਜਾ ਸਕਦਾ ਹੈ।

ਤਸਵੀਰ ਖਿੱਚਣ ਵਾਲੇ ਸ਼ਖਸ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ਉੱਤੇ ਦੱਸਿਆ ਕਿ ਉਸ ਨੇ ਲੰਘੇ ਮੰਗਲਵਾਰ ਨੂੰ ਇਹ ਤਸਵੀਰਾਂ ਲਈਆਂ ਸਨ।
ਕੀ ਹੈ 'ਸਪਾਈਸ'?
- ਸਪਾਈਸ ਇੱਕ ਗੈਰ-ਕਾਨੂੰਨੀ ਨਸ਼ੀਲਾ ਪਦਾਰਥ ਹੈ ਜੋ ਗਾਂਜੇ ਵਰਗਾ ਅਸਰ ਕਰਦਾ ਹੈ।
- ਇਹ ਨਸ਼ਾ ਦਿਮਾਗ ਉੱਤੇ ਤੇਜ਼ੀ ਨਾਲ ਹਾਵੀ ਹੁੰਦਾ ਹੈ ਅਤੇ ਇਸ ਦੀ ਵਰਤੋਂ ਕਰਨ ਵਾਲੇ ਦਾ ਵਿਵਹਾਰ ਅਚਾਨਕ ਬਦਲ ਜਾਂਦਾ ਹੈ।
- ਇਸ ਦੀ ਵਰਤੋਂ ਕਰਨ ਵਾਲੇ ਨੂੰ ਖਾਸੀ ਸਰੀਰਕ ਕਮਜੋਰੀ ਆ ਸਕਦੀ ਹੈ।
- ਸਾਊਥ ਵੇਲਸ ਦੀ ਪੁਲਿਸ ਨੇ ਕਿਹਾ ਹੈ ਕਿ ਲੋਕਾਂ ਉੱਤੇ ਇਸ ਨਸ਼ੇ ਦਾ ਬੇਹੱਦ ਖ਼ਤਰਨਾਕ ਅਸਰ ਹੁੰਦਾ ਹੈ, ਸਾਡਾ ਟੀਚਾ ਹੈ ਇਸ ਸਮੱਸਿਆ ਨਾਲ ਲੜਨਾ








