You’re viewing a text-only version of this website that uses less data. View the main version of the website including all images and videos.
ਸਿੰਗਾਪੁਰ ਵਿੱਚ ਮੁਲਾਕਾਤ ਦੌਰਾਨ ਡੌਨਲਡ ਟਰੰਪ ਅਤੇ ਕਿਮ ਜੋਂਗ ਉਨ ਨੇ ਕੀ-ਕੀ ਖਾਧਾ?
ਸਿੰਗਾਪੁਰ ਵਿੱਚ ਅਮਰੀਕਾ ਤੇ ਉੱਤਰੀ ਕਰੀਆ ਵਿਚਾਲੇ ਇਤਿਹਾਸਕ ਬੈਠਕ ਹੋਈ। ਇਸ ਸਭ ਦੇ ਵਿਚਾਲੇ ਇੱਕ ਦਿਲਚਸਪ ਪਹਿਲੂ ਇਹ ਸੀ ਕਿ ਕਿਮ ਜੋਂਗ ਉਨ ਤੇ ਡੌਨਲਡ ਟਰੰਪ ਦੇ ਖਾਣੇ ਦੀ ਟੇਬਲ ਉੱਤੇ ਕਿਹੜੇ ਕਿਹੜੇ ਪਕਵਾਨ ਪਰੋਸੇ ਗਏ।
ਡੌਨਲਡ ਟਰੰਪ ਅਤੇ ਕਿਮ ਜੋਂਗ ਉਨ ਵਿਚਾਲੇ ਮੀਟਿੰਗ ਹੋਈ, ਸਮਝੌਤੇ ਉੱਤੇ ਹਸਤਾਖਰ ਹੋਏ ਅਤੇ ਦੋਹਾਂ ਨੇ ਇੱਕ ਦੂਜੇ ਦੀਆਂ ਤਰੀਫਾਂ ਦੇ ਪੁੱਲ ਵੀ ਬੰਨ੍ਹੇ।
ਅਮਰੀਕਾ ਅਤੇ ਉੱਤਰੀ ਕੋਰੀਆ ਲੰਬੀ ਨਾਂਹ-ਨੁੱਕਰ ਮਗਰੋਂ ਆਖਿਰਕਾਰ ਇੱਕ ਮੰਚ ਉੱਤੇ ਆ ਹੀ ਗਏ ਤਾਂ ਉਨ੍ਹਾਂ ਦੇ ਖਾਣੇ ਦੀ ਵੀ ਗੱਲ ਕਰ ਲੈਂਦੇ ਹਾਂ।
ਇਹ ਵੀ ਪੜ੍ਹੋ
- LIVE: ਕਿਮ ਜੋਂਗ ਵੱਲੋਂ 'ਮੁਕੰਮਲ ਤੌਰ 'ਤੇ ਪਰਮਾਣੂ ਹਥਿਆਰ ਖ਼ਤਮ ਕਰਨ ਦਾ ਵਾਅਦਾ'
- ਸਿੰਗਾਪੁਰ ਨੇ ਦੱਸਿਆ ਟਰੰਪ-ਕਿਮ ਦੀ ਮੁਲਾਕਾਤ 'ਤੇ 100 ਕਰੋੜ ਖਰਚਣ ਦਾ ਕਾਰਨ
- ਦੁਸ਼ਮਣੀ ਤੋਂ ਦੋਸਤੀ ਵੱਲ ਵਧੇ ਕਿਮ-ਟਰੰਪ ਦੇ 14 ਬਿਆਨ
- ਅਮਰੀਕਾ ਤੇ ਉੱਤਰੀ ਕੋਰੀਆ ਦਾ ਦੁਸ਼ਮਣੀ ਦਾ ਪੂਰਾ ਇਤਿਹਾਸ
- ਸਿੰਗਾਪੁਰ ਦੇ 'ਮਿਨੀ ਇੰਡੀਆ' 'ਚ ਮਿਲੇ ਟਰੰਪ-ਕਿਮ
- 10 ਨੁਕਤੇ ਜੋ ਬਦਲ ਦੇਣਗੇ ਤੁਹਾਡੇ ਖਾਣੇ ਦਾ ਸੁਆਦ
ਇੱਕ ਨਜ਼ਰ ਪੂਰੇ ਮੇਨਯੂ ਉੱਤੇ
ਸਟਾਰਟਰ (ਮੁੱਢਲਾ ਖਾਣਾ)
- ਐਵੋਕਾਡੋ ਦੇ ਸਲਾਦ ਨਾਲ ਰਵਾਇਤੀ ਝੀਂਗੇ ਪਰੋਸੇ ਗਏ
- ਤਾਜ਼ਾ ਔਕਟੋਪਸ, ਸ਼ਹਿਦ ਤੇ ਨੀਂਬੂ ਨਾਲ ਸਜਾਇਆ ਗਿਆ ਗਰੀਨ ਮੈਂਗੋ
- ਓਇਸਓਨ ਡਿਸ਼ ਵੀ ਪਰੋਸੀ ਗਈ- ਇਹ ਖੀਰੇ ਨਾਲ ਪਕਾਇਆ ਗਿਆ ਬੀਫ, ਬਰਾਊਨ ਓਕ ਮਸ਼ਰੂਮ ਅਤੇ ਆਂਡਿਆਂ ਨਾਲ ਮਿਲ ਕੇ ਬਣਾਈ ਗਈ ਡਿਸ਼ ਹੁੰਦੀ ਹੈ।
- ਇਹ ਡਿਸ਼ ਜੋਸੀਓਨ ਰਾਜਾਸ਼ਾਹੀ (1392-1897) ਦੌਰਾਨ ਹੋਂਦ ਵਿੱਚ ਆਈ ਸੀ।
ਮੁੱਖ ਖਾਣਾ
- ਕ੍ਰੀਮ ਵਿੱਚ ਪਕਾਏ ਗਏ ਆਲੂ ਨਾਲ ਬੀਫ਼ ਅਤੇ ਉੱਬਲੀ ਹੋਈ ਬ੍ਰੋਕਲੀ। ਇਸ ਦੇ ਨਾਲ ਰੈੱਡ ਵਾਈਨ ਸੌਸ ਵੀ ਸੀ।
- ਖੱਟਾ-ਮਿੱਠਾ ਕਰਾਰਾ ਸੂਰ ਦਾ ਮਾਸ ਅਤੇ ਚਿਲੀ ਸੌਸ ਨਾਲ ਯਾਂਗਜ਼ੂ ਫਰਾਈਡ ਰਾਈਸ ਜਿਸਨੂੰ ਡਾਇਗੁ ਜੋਰਿਮ ਕਿਹਾ ਜਾਂਦਾ ਹੈ।
- ਡਾਇਗੁ ਜੋਰਿਮ ਡਿਸ਼ ਸ਼ਲਗਮ, ਕੌਡ ਮੱਛੀ ਅਤੇ ਏਸ਼ੀਆ ਦੀਆਂ ਸਬਜੀਆਂ ਨਾਲ ਰਲ ਕੇ ਬਣੀ ਹੈ।
ਡੈਜ਼ਰਟ (ਮਿੱਠਾ)
- ਡਾਰਕ ਚਾਕਲੇਟ
- ਚੈਰੀ ਨਾਲ ਸਜਾਈ ਗਈ ਵਨੀਲਾ ਆਈਸਕ੍ਰੀਮ