You’re viewing a text-only version of this website that uses less data. View the main version of the website including all images and videos.
ਉਹ ਰਾਣੀ ਜੋ ਆਪਣੇ ਆਸ਼ਿਕਾਂ ਨੂੰ ਦਿੰਦੀ ਸੀ ਮੌਤ ਦੀ ਸਜ਼ਾ
ਇਤਿਹਾਸ ਦੀਆਂ ਕਿਤਾਬਾਂ ਵਿੱਚ ਅਫਰੀਕੀ ਦੇਸ ਅੰਗੋਲਾ ਦੀ ਰਾਣੀ ਏਨਜਿੰਗਾ ਏਮਬਾਂਦੀ ਇੱਕ ਬਹਾਦੁਰ ਅਤੇ ਤੇਜ਼ ਦਿਮਾਗ ਵਾਲੀ ਯੋਧਾ ਸੀ ਜਿਸਨੇ 17ਵੀਂ ਸ਼ਤਾਬਦੀ ਵਿੱਚ ਅਫਰੀਕਾ ਅੰਦਰ ਯੁਰਪੀਅਨ ਅਪਨਿਵੇਸ਼ਵਾਦ ਦੇ ਖਿਲਾਫ ਜੰਗ ਛੇੜੀ ਸੀ।
ਕੁਝ ਲੋਕ ਉਨ੍ਹਾਂ ਨੂੰ ਕ੍ਰੂੜ ਮੰਨਦੇ ਸਨ ਜਿਸਨੇ ਸੱਤਾ ਲਈ ਆਪਣੇ ਸਕੇ ਭਰਾ ਨੂੰ ਹੀ ਮਾਰ ਦਿੱਤਾ ਸੀ।
ਇਹੀ ਨਹੀਂ ਉਹ ਆਪਣੇ ਹਰਮ ਵਿੱਚ ਰਹਿਣ ਵਾਲੇ ਮਰਦਾਂ ਨਾਲ ਇੱਕ ਵਾਰ ਯੌਨ ਸਬੰਦ ਬਣਾਉਣ ਤੋਂ ਬਾਅਦ ਉਨ੍ਹਾਂ ਨੂੰ ਜ਼ਿੰਦਾ ਜਲਾਉਣ ਦੇ ਹੁਕਮ ਦੇ ਦਿੰਦੀ ਸੀ।
ਇਨ੍ਹਾਂ ਸਭ ਗੱਲਾਂ ਦੇ ਬਾਵਜੂਦ ਇਤਿਹਾਸਕਾਰ ਇਹ ਮੰਨਦੇ ਹਨ ਕਿ ਏਨਜਿੰਗਾ ਅਫਰੀਕਾ ਦੀ ਸਭ ਤੋਂ ਲੋਕਪ੍ਰੀਅ ਔਰਤਾਂ 'ਚੋਂ ਇੱਕ ਸੀ।
ਏਮਬਾਂਦੂ ਲੋਕਾਂ ਦੀ ਨੇਤਾ ਏਨਜਿੰਗਾ ਦੱਖਣੀ ਪੱਛਮ ਅਫਰੀਕੀ ਦੇਸ ਏਨਦੋਂਗੋ ਅਤੇ ਮਤਾਂਬਾ ਦੀ ਰਾਣੀ ਸੀ।
ਇੱਕ ਦਿਨ ਪੁਰਤਗਾਲ ਦੇ ਸੈਨਿਕਾਂ ਨੇ ਸੋਨੇ ਅਤੇ ਚਾਂਦੀ ਦੀ ਭਾਲ ਵਿੱਚ ਏਨਦੋਂਗੇ 'ਤੇ ਹਮਲਾ ਕਰ ਦਿੱਤਾ।
ਇਸ ਹਮਲੇ ਦੇ ਅੱਠ ਸਾਲਾਂ ਬਾਅਦ ਏਨਜਿੰਗਾ ਦਾ ਜਨਮ ਹੋਇਆ। ਉਨ੍ਹਾਂ ਆਪਣੇ ਪਿਤਾ ਰਾਜਾ ਏਮਬਾਂਦੀ ਕਿਲੁੰਜੀ ਦੇ ਨਾਲ ਬਚਪਨ ਤੋਂ ਹੀ ਜੰਗ ਵਿੱਚ ਸੰਘਰਸ਼ ਵੇਖਿਆ ਸੀ।
ਸਾਲ 1617 ਵਿੱਚ ਜਦ ਰਾਜਾ ਏਮਬਾਂਦੀ ਕਿਲੁੰਜੀ ਦੀ ਮੌਤ ਹੋ ਗਈ ਤਾਂ ਉਨ੍ਹਾਂ ਦੇ ਬੇਟੇ ਏਨਗੋਲਾ ਏਮਬਾਂਦੀ ਨੇ ਸੱਤਾ ਸਾਂਭ ਲਈ।
ਪਰ ਉਸ ਵਿੱਚ ਆਪਣੇ ਪਿਤਾ ਵਾਲਾ ਕਰਿਸ਼ਮਾ ਅਤੇ ਆਪਣੀ ਭੈਣ ਏਨਜਿੰਗਾ ਵਰਗੀ ਬੁੱਧੀ ਨਹੀਂ ਸੀ।
ਏਨਗੋਲਾ ਨੂੰ ਇਹ ਡਰ ਸਤਾਉਣ ਲੱਗਿਆ ਕਿ ਜਲਦ ਉਸਦੇ ਆਪਣੇ ਹੀ ਲੋਕ ਉਸਦੇ ਖਿਲਾਫ ਸਾਜ਼ਿਸ਼ ਕਰਨਗੇ।
ਇਸੇ ਡਰ ਦੇ ਚਲਦੇ ਏਨਗੋਲਾ ਨੇ ਏਨਜਿੰਗਾ ਦੇ ਬੇਟੇ ਨੂੰ ਮੌਤ ਦੀ ਸਜ਼ਾ ਦੇਣ ਦਾ ਐਲਾਨ ਕੀਤਾ।
ਪਰ ਜਦ ਨਵਾਂ ਰਾਜਾ ਦੁਸ਼ਮਨਾਂ ਅੱਗੇ ਹਾਰਣ ਲੱਗਿਆ ਤਾਂ ਉਸਨੇ ਆਪਣੀ ਭੈਣ ਨਾਲ ਸਾਂਝ ਪਾ ਲਈ। ਭੈਣ ਏਨਜਿੰਗਾ ਨਾਲ ਸੱਤਾ ਵੰਡਣ ਦਾ ਫੈਸਲਾ ਲਿਆ।
ਪੁਰਤਗਾਲ ਖਿਲਾਫ਼ ਸਮਝੌਤਿਆਂ ਦੀ ਰਾਜਨੀਤੀ
ਏਨਜਿੰਗਾ ਜਦ ਗੱਲਬਾਤ ਕਰਨ ਲਈ ਪੁਰਤਗਾਲੀ ਗਵਰਨਰ ਜੋ ਆ ਓ ਕੋਰਿਏ ਡੇ ਸੋਉਸਾ ਦੇ ਦਫਤਰ, ਲੁਆਂਡਾ ਪਹੁੰਚੀ ਤਾਂ ਉਨ੍ਹਾਂ ਵੇਖਿਆ ਕਿ ਪੁਰਤਗਾਲੀ ਆਰਾਮਦਾਇਕ ਕੁਰਸੀਆਂ 'ਤੇ ਬੈਠੇ ਹਨ ਅਤੇ ਰਾਣੀ ਲਈ ਜ਼ਮੀਨ 'ਤੇ ਬੈਠਣ ਦੀ ਵਿਵਸਥਾ ਕੀਤੀ ਗਈ ਹੈ।
ਏਨਜਿੰਗਾ ਨੇ ਬਿਨਾਂ ਇੱਕ ਵੀ ਸ਼ਬਦ ਬੋਲੇ ਆਪਣੇ ਨੌਕਰ ਨੂੰ ਇਸ਼ਾਰਾ ਕੀਤਾ ਅਤੇ ਉਹ ਉਨ੍ਹਾਂ ਦੀ ਕੁਰਸੀ ਬਣ ਗਿਆ।
ਇਸ ਤਰ੍ਹਾਂ ਏਨਜਿੰਗਾ ਗਵਰਨਰ ਦੇ ਬਰਾਬਰ 'ਤੇ ਆ ਗਈ। ਉਹ ਇਹੀ ਦੱਸਣਾ ਚਾਹੁੰਦੀ ਸੀ ਕਿ ਉਹ ਬਰਾਬਰੀ ਦੇ ਸਤਰ 'ਤੇ ਹੀ ਗੱਲਬਾਤ ਕਰੇਗੀ। ਫੈਸਲਾ ਇਹ ਹੋਇਆ ਕਿ ਪੁਰਤਗਾਲੀ ਫੌਜ ਏਨਦੋਂਗੋ ਨੂੰ ਛੱਡ ਕੇ ਚਲੀ ਜਾਵੇਗੀ।
ਜਦ ਏਨਜਿੰਗਾ ਬਣੀ ਰਾਣੀ
ਸਾਲ 1624 ਵਿੱਚ ਉਨ੍ਹਾਂ ਦਾ ਭਰਾ ਇੱਕ ਛੋਟੇ ਜਿਹੇ ਟਾਪੂ 'ਤੇ ਜਾ ਕੇ ਰਹਿਣ ਲੱਗੇ। ਇਸ ਤੋਂ ਬਾਅਦ ਉੱਥੇ ਹੀ ਉਨ੍ਹਾਂ ਦੀ ਮੌਤ ਹੋ ਗਈ।
ਏਨਜਿੰਗਾ ਦੇ ਭਰਾ ਦੀ ਮੌਤ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਕਹਾਣੀਆਂ ਹਨ। ਕੁਝ ਲੋਕ ਕਹਿੰਦੇ ਹਨ ਕਿ ਏਨਜਿੰਗਾ ਨੇ ਆਪਣੇ ਬੇਟੇ ਦੇ ਕਤਲ ਦਾ ਬਦਲਾ ਲੈਣ ਲਈ ਆਪਣੇ ਹੀ ਭਰਾ ਨੂੰ ਜ਼ਹਿਰ ਦੇ ਦਿੱਤਾ।
ਉੱਥੇ ਹੀ ਕੁਝ ਲੋਕ ਉਨ੍ਹਾਂ ਦੀ ਮੌਤ ਨੂੰ ਆਤਮਹੱਤਿਆ ਵੀ ਦੱਸਦੇ ਹਨ।
ਇਸ ਸਭ ਦੇ ਬੀਚ ਵੀ ਏਨਜਿੰਗਾ ਏਨਦੋਂਗੋ ਦੀ ਪਹਿਲੀ ਰਾਣੀ ਬਣੀ। ਕੁਝ ਸਾਲਾਂ ਬਾਅਦ ਏਨਜਿੰਗਾ ਨੇ ਪੜੋਸੀ ਮੁਲਕ ਮੁਤਾਂਬਾ 'ਤੇ ਵੀ ਕਬਜ਼ਾ ਕਰ ਲਿਆ।
ਬ੍ਰਾਜ਼ਿਲੀ ਅਤੇ ਪੁਰਤਗਾਲੀ ਲੇਖਿਕਾ ਜੋਸ ਏਡੁਆਰਡੋ ਅਗੁਆਲੁਸਾ ਨੇ ਕਿਹਾ, ''ਰਾਣੀ ਏਨਜਿੰਗਾ ਜੰਗ ਦੇ ਮੈਦਾਨ ਵਿੱਚ ਇੱਕ ਮਹਾਨ ਯੋਧਾ ਹੀ ਨਹੀਂ ਬਲਕਿ ਇੱਕ ਮਹਾਨ ਰਣਨੀਤਕ ਵੀ ਸੀ।''
''ਉਹ ਪੁਰਤਗਾਲੀਆਂ ਦੇ ਖਿਲਾਫ਼ ਲੜੀ ਅਤੇ ਡੱਚਾਂ ਦੇ ਨਾਲ ਦੋਸਤੀ ਕੀਤੀ। ਉੱਥੇ ਹੀ ਜਦ ਹੋਰ ਦੇਸਾਂ ਨਾਲ ਸੰਘਰਸ਼ ਹੁੰਦਾ ਸੀ, ਉਹ ਪੁਰਤਗਾਲੀਆਂ ਤੋਂ ਮਦਦ ਲੈ ਲੈਂਦੀ ਸੀ।''
ਸੈਕਸ ਸਲੇਵ ਨਾਲ ਜੁੜੀ ਕਹਾਣੀ
ਫਰਾਂਸੀਸੀ ਦਾਰਸ਼ਨਿਕ ਮਾਰਕਿਸ ਦੇ ਸਾਦੇ ਨੇ ਇਤਾਲਵੀ ਮਿਸ਼ਨਰੀ ਗਿਓਵਨੀ ਕਾਵੇਜ਼ੀ ਦੀਆਂ ਕਹਾਣੀਆਂ 'ਤੇ ਆਧਾਰਿਤ ਕਿਤਾਬ 'ਦਿ ਫਿਲੌਸਫੀ ਆਫ ਦਿ ਡ੍ਰੈਸਿੰਗ ਟੇਬਲ' ਲਿਖੀ ਹੈ।
ਕਾਵੇਜ਼ੀ ਦਾ ਦਾਅਵਾ ਹੈ ਕਿ ਏਨਜਿੰਗਾ ਆਪਣੇ ਆਸ਼ਿਕਾਂ ਨਾਲ ਸੈਕਸ ਕਰਨ ਤੋਂ ਬਾਅਦ ਉਨ੍ਹਾਂ ਨੂੰ ਜਲਾ ਕੇ ਮਾਰ ਦਿੰਦੀ ਸੀ।
ਰਾਣੀ ਏਨਜਿੰਗਾ ਦੇ ਹਰਮ ਨੂੰ ਚਿਬਦੋਸ ਕਿਹਾ ਜਾਂਦਾ ਸੀ। ਇਸ ਵਿੱਚ ਰਹਿਣ ਵਾਲੇ ਮਰਦਾਂ ਨੂੰ ਪਾਉਣ ਲਈ ਔਰਤਾਂ ਦੇ ਕੱਪੜੇ ਦਿੱਤੇ ਜਾਂਦੇ ਸਨ।
ਇਹੀ ਨਹੀਂ, ਜਦ ਰਾਣੀ ਨੂੰ ਆਪਣੇ ਹਰਮ ਵਿੱਚ ਮੌਜੂਦ ਕਿਸੇ ਮਰਦ ਨਾਲ ਸੈਕਸ ਕਰਨਾ ਹੁੰਦਾ ਸੀ ਤਾਂ ਹਰਮ ਦੇ ਮੁੰਡਿਆਂ ਨੂੰ ਆਪਸ ਵਿੱਚ ਮੌਤ ਤੱਕ ਲੜਣਾ ਹੁੰਦਾ ਸੀ।
ਪਰ ਜਿੱਤਣ ਵਾਲੇ ਦੇ ਨਾਲ ਜੋ ਹੋਣ ਵਾਲਾ ਹੁੰਦਾ ਸੀ ਉਹ ਹੋਰ ਵੀ ਖਤਰਨਾਕ ਸੀ।
ਦਰਅਸਲ ਸੈਕਸ ਤੋਂ ਬਾਅਦ ਮਰਦਾਂ ਨੂੰ ਜਲਾ ਕੇ ਮਾਰ ਦਿੱਤਾ ਜਾਂਦਾ ਸੀ। ਹਾਲਾਂਕਿ ਇਹ ਮੰਨਿਆ ਜਾਂਦਾ ਹੈ ਕਿ ਕਾਵੇਜ਼ੀ ਦੀਆਂ ਕਹਾਣੀਆਂ ਦੂਜੇ ਲੋਕਾਂ ਦੇ ਦਾਅਵਿਆਂ 'ਤੇ ਆਧਾਰਿਤ ਹਨ।