ਕਿੰਨੀ ਕੁ ਹੋ ਸਕਦੀ ਹੈ ਸ਼ਾਹੀ ਵਿਆਹ ਦੀ ਲਾਗਤ?

ਪ੍ਰਿੰਸ ਪੈਰੀ ਅਤੇ ਮੇਘਨ ਮਾਰਕਲ

ਤਸਵੀਰ ਸਰੋਤ, Getty Images

ਵਿਆਹ ਦੇ ਕੇਕ ਤੋਂ ਲੈ ਕੇ ਫੁੱਲਾਂ ਅਤੇ ਕੁਰਸੀਆਂ ਦੇ ਕਵਰ ਤੱਕ ਵਿਆਹ ਦੀਆਂ ਤਿਆਰੀਆਂ ਵੇਲੇ ਬਥੇਰਾ ਖਰਚ ਹੋ ਜਾਂਦਾ ਹੈ।

ਪਰ ਜਦੋਂ ਗੱਲ ਹੋਵੇ ਸ਼ਾਹੀ ਵਿਆਹ ਦੀ ਤੇ ਉਹ ਵੀ ਬਹੁਤ ਸਾਰੇ ਵੀਆਈਪੀ ਮਹਿਮਾਨਾਂ ਨਾਲ ਤੇ ਉਨ੍ਹਾਂ ਦੀ ਸੁਰੱਖਿਆ ਅਤੇ ਹੋਰ ਕਈ ਸਾਰੇ ਵੱਡੇ ਖਰਚੇ ਜੋ ਸਾਡੀ ਸੋਚ ਤੋਂ ਵੀ ਪਰੇ ਹੁੰਦੇ ਹਨ, ਉਨ੍ਹਾਂ ਦੇ ਬਿੱਲ ਮਿਲੀਅਨ ਵਿੱਚ ਹੋ ਸਕਦੇ ਹਨ।

ਬੀਬੀਸੀ ਦੀ ਟੀਮ ਨੇ ਲੰਡਨ ਦੇ ਸ਼ਾਹੀ ਪਰਿਵਾਰ ਦੇ ਪ੍ਰਿੰਸ ਹੈਰੀ ਅਤੇ ਮੇਘਨ ਮਾਰਕਲ ਦੇ ਸ਼ਾਹੀ ਵਿਆਹ ਦੀ ਲਾਗਤ ਅਤੇ ਇਸ ਦਾ ਆਮ ਲੋਕਾਂ ਦੀ ਜੇਬ 'ਤੇ ਕੀ ਅਸਰ ਹੋਵੇਗਾ ਇਸ ਬਾਰੇ ਜਾਨਣ ਦੀ ਕੋਸ਼ਿਸ਼ ਕੀਤੀ।

ਸੁਰੱਖਿਆ 'ਤੇ ਖਰਚ

ਵਿਆਹ ਵਿੰਡਸਰ ਵਿੱਚ ਹੋਵੇਗਾ ਅਤੇ ਇੱਕ ਲੱਖ ਤੋਂ ਵੱਧ ਲੋਕਾਂ ਦੇ ਸ਼ਹਿਰ ਵਿੱਚ ਪਹੁੰਚਣ ਦੀ ਆਸ ਹੈ।

ਵਿੰਡਸਰ ਕਾਸਟਲ

ਤਸਵੀਰ ਸਰੋਤ, Getty Images

600 ਲੋਕਾਂ ਨੂੰ ਵਿਆਹ ਦੇ ਕਾਰਡ ਭੇਜੇ ਗਏ ਹਨ ਅਤੇ ਇਸ ਦੇ 200 ਹੋਰਾਂ ਨੂੰ ਜੋੜੇ ਦੀ ਸ਼ਾਮ ਦੀ ਪਾਰਟੀ (ਰਿਸੈਪਸ਼ਨ) ਲਈ ਸੱਦੇ ਗਏ ਹਨ।

ਇਨ੍ਹਾਂ ਵਿੱਚ 1200 ਲੋਕ ਵਿੰਡਸਰ ਕੈਸਲ ਵਿੱਚ ਸ਼ਮੂਲੀਅਤ ਕਰਨਗੇ।

ਉਨ੍ਹਾਂ ਸਭ ਲਈ ਪ੍ਰਬੰਧ ਕਰਨ ਲਈ ਕਈ ਮਹੱਤਵਪੂਰਨ ਯੋਜਨਾਵਾਂ ਦੀ ਲੋੜ ਹੈ ਅਤੇ ਸੁਰੱਖਿਆ 'ਤੇ ਆਉਣ ਵਾਲੀ ਲਾਗਤ ਆਪਣੇ ਆਪ ਵਿੱਚ ਸਭ ਤੋਂ ਵੱਡੀ ਚੀਜ਼ ਹੈ।

ਗ੍ਰਹਿ ਮੰਤਰਾਲੇ ਨੇ ਇਸ ਸਬੰਧੀ ਜਾਣਕਾਰੀ ਦੇਣ ਤੋਂ ਇਹ ਕਹਿ ਇਨਕਾਰ ਕਰ ਦਿੱਤਾ ਕਿ ਸੁਰੱਖਿਆ ਲਾਗਤ ਨੂੰ ਦੱਸਣਾ, "ਕੌਮੀ ਸੁਰੱਖਿਆ" ਨੂੰ ਢਾਹ ਲਾਉਣਾ ਹੋਵੇਗਾ।

ਇਸੇ ਤਰ੍ਹਾਂ ਬੀਬੀਸੀ ਦੀ ਟੀਮ ਜਦੋਂ ਥੈਮਸ ਵੈਲੀ ਪੁਲਿਸ ਕੋਲ ਗਈ ਤਾਂ ਉਨ੍ਹਾਂ ਨੇ ਕਿਹਾ, "ਅਸੀਂ ਤੁਹਾਨੂੰ ਕੋਈ ਡਾਟਾ ਨਹੀਂ ਦੇ ਸਕਦੇ ਕਿਉਂਕਿ ਅਸੀਂ ਡਰਦੇ ਹਾਂ ਬੇਸ਼ੱਕ ਸਾਨੂੰ ਪਤਾ ਹੈ ਕਿ ਤੁਹਾਨੂੰ ਅੰਕੜੇ ਚਾਹੀਦੇ ਹਨ।"

ਡਿਊਕ ਅਤੇ ਡੱਚੇਸ, ਆਫ ਕੈਬਰਿਜ਼ ਦਾ ਵਿਆਹ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਡਿਊਕ ਅਤੇ ਡੱਚੇਸ, ਆਫ ਕੈਬਰਿਜ਼ ਦੇ ਵਿਆਹ 'ਤੇ 6.35 ਮਿਲੀਅਨ ਪਾਊਂਡ ਦੀ ਲਾਗਤ ਆਈ ਸੀ

ਹਾਲਾਂਕਿ, ਸਾਨੂੰ ਪਤਾ ਹੈ ਕਿ ਡਿਊਕ ਅਤੇ ਡੱਚੇਸ ਆਫ ਕੈਬਰਿਜ਼ ਦੇ ਵਿਆਹ 'ਤੇ 6.35 ਮਿਲੀਅਨ ਪੌਂਡ ਖਰਚੇ ਗਏ ਸਨ।

ਇਹ ਪ੍ਰੈੱਸ ਐਸੋਸੀਏਸ਼ਨ ਨੂੰ ਜਾਰੀ ਕੀਤੀ ਇੱਕ ਫਰੀਡਮ ਆਫ ਇਨਫਰਮੇਸ਼ਨ ਦੀ ਅਪੀਲ 'ਤੇ ਆਧਾਰ ਹਨ।

ਪਰ ਇਸ ਨਾਲ ਸਿੱਧੇ ਤੌਰ 'ਤੇ ਪ੍ਰਿੰਸ ਹੈਰੀ ਅਤੇ ਮੇਘਨ ਮਾਰਕਲ ਦੇ ਵਿਆਹ ਦੀ ਸੁਰੱਖਿਆ ਲਾਗਤ ਦੀ ਤੁਲਨਾ ਕਰਨਾ ਔਖਾ ਹੈ ਕਿਉਂਕਿ ਸਥਾਨ ਮਹਿਮਾਨਾਂ ਦੇ ਅੰਕੜੇ ਵੱਖਰੇ ਹਨ।

ਹੋਰ ਖਰਚੇ

ਕੇਨਸਿੰਗਟਨ ਪੈਲੇਸ ਨੇ ਖਰਚੇ ਬਾਰੇ ਕੋਈ ਵੀ ਜਾਣਕਾਰੀ ਜਾਰੀ ਨਹੀਂ ਕੀਤੀ।

ਇਹ ਕੋਈ ਹੈਰਾਨ ਕਰਨ ਵਾਲੀ ਗੱਲ ਨਹੀਂ ਹੈ ਕਿ ਪ੍ਰਿੰਸ ਵਿਲੀਅਮ ਅਤੇ ਕੈਥਰੀਨ ਦੇ ਵਿਆਹ ਦੇ ਖਰਚੇ ਬਾਰੇ ਕੁਝ ਵੀ ਨਹੀਂ ਦੱਸਿਆ ਗਿਆ ਸੀ।

ਇਹ ਕੁਝ ਗ਼ੈਰ-ਅਧਿਕਾਰਤ ਅੰਦਾਜ਼ਿਆਂ ਨਾਲ ਅਤੇ ਜਿਵੇਂ ਕਿ ਕੁਝ ਸਾਵਧਾਨੀ ਨਾਲ ਇਸ ਬਾਰੇ ਜਾਣਨ ਦੀ ਲੋੜ ਹੈ।

ਸ਼ਾਹੀ ਰਸੋਈ

ਤਸਵੀਰ ਸਰੋਤ, Getty Images

ਇੱਕ ਵਿਆਹ ਦੇ ਸਮਾਗਮ ਬ੍ਰਾਈਡਬੁੱਕ.ਕੋ.ਯੂਕੇ ਦਾ ਕਹਿਣਾ ਹੈ ਕਿ ਵਿਆਹ ਦੀ ਕੁੱਲ ਲਾਗਤ 32 ਮਿਲੀਅਨ ਪੌਂਡ ਹੋ ਸਕਦੀ ਹੈ।

ਕੇਕ ਦੀ ਕੀਮਤ 50 ਹਜ਼ਾਰ ਪੌਂਡ, ਫੁੱਲਾਂ ਦੀ ਕੀਮਤ 110,000 ਪੌਂਡ, ਕੈਟਰਿੰਗ ਦੀ ਲਾਗਤ 286,000 ਪੌਂਡ ਅਤੇ ਕਈ ਹੋਰ ਖਰਚੇ।

ਅੰਦਾਜ਼ਾ ਲਾਉਣ ਲਈ ਵਰਤੀ ਜਾਣ ਵਾਲੀ ਵਿਧੀ ਬਾਰੇ ਪੁੱਛਣ ਲਈ ਰਿਐਲਿਟੀ ਚੈੱਕ ਟੀਮ ਨੇ ਕੰਪਨੀ ਦੇ ਮਾਲਕ ਹਾਮਿਸ਼ ਸ਼ੈਫਰਡ ਨਾਲ ਸੰਪਰਕ ਕੀਤਾ।

ਉਨ੍ਹਾਂ ਨੇ ਕਿਹਾ 32 ਮਿਲੀਅਨ ਪੌਂਡ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿਉਂਕਿ ਸ਼ਾਹੀ ਪਰਿਵਾਰ ਨੇ ਸਾਰੀਆਂ ਕੀਮਤਾਂ ਬਾਜ਼ਾਰ ਦੇ ਮੁੱਲ ਅਦਾ ਕੀਤੀਆਂ ਹਨ।

ਕਿਸੇ ਅਧਿਕਾਰਤ ਡਾਟਾ ਦੀ ਗ਼ੈਰ-ਹਾਜ਼ਰੀ ਵਿੱਚ ਇਹ ਇੱਕ ਅੰਦਾਜ਼ਾ ਹੀ ਹੈ, ਪਰ ਫੇਰ ਠੀਕ-ਠਾਕ ਅੰਦਾਜ਼ਾ ਹੈ।

ਵੀਡੀਓ ਕੈਪਸ਼ਨ, ਪ੍ਰਿੰਸ ਹੈਰੀ ਤੇ ਅਦਾਕਾਰਾ ਮੇਘਨ ਮਾਰਕਲ ਦੀ ਪ੍ਰੇਮ ਕਹਾਣੀ ਬਾਰੇ ਜਾਣੋ

ਮਿਸਾਲ ਵਜੋਂ ਸਾਨੂੰ ਨਹੀਂ ਪਤਾ ਜੇਕਰ ਕਿਸੇ ਸਪਲਾਈ ਵਾਲੇ ਨੇ ਸ਼ਾਹੀ ਵਿਆਹ ਵਿੱਚ ਵਿਸ਼ੇਸ਼ ਅਧਿਕਾਰ ਵਜੋਂ ਸੇਵਾਵਾਂ ਦੇਣ ਬਦਲੇ ਵੱਡੀ ਛੋਟ ਦਿੱਤੀ ਹੋਵੇ।

ਭੁਗਤਾਨ ਕੌਣ ਕਰੇਗਾ?

ਵਿਆਹ ਲਈ ਸੁਰੱਖਿਆ ਦੀ ਲਾਗਤ ਦਾ ਭਾਰ ਟੈਕਸ ਭਰਨ ਵਾਲੀ ਆਮ ਜਨਤਾ 'ਤੇ ਪਵੇਗਾ।

ਥੇਮਸ ਵੈਲੀ ਦੀ ਪੁਲਿਸ ਨੂੰ ਪਹਿਲਾਂ ਇਹ ਖਰਚਾ ਆਪਣੇ ਆਪ ਚੁੱਕਣਾ ਪਵੇਗਾ।

ਸ਼ਾਹੀ ਵਿਆਹ

ਤਸਵੀਰ ਸਰੋਤ, Getty Images

ਪਰ ਇਹ ਵਿਆਹ ਸਮਾਗਮ ਤੋਂ ਬਾਅਦ ਆਪਣੀ ਲਾਗਤ ਦਾ ਕੁਝ ਹਿੱਸਾ ਹਾਸਿਲ ਕਰਨ ਲਈ ਗ੍ਰਹਿ ਮੰਤਰਾਲੇ ਨੂੰ ਵਿਸ਼ੇਸ਼ ਫੰਡ ਜਾਰੀ ਕਰਨ ਲਈ ਵੀ ਅਪੀਲ ਕਰ ਸਕਦੀ ਹੈ।

ਦਰਅਸਲ ਵਿਸ਼ੇਸ਼ ਫੰਡ ਇੱਕ ਵੱਖਰੇ ਮੁਦਰਾ ਕੋਸ਼ 'ਚੋਂ ਜਾਰੀ ਹੁੰਦਾ ਹੈ। ਜੇਕਰ ਪੁਲਿਸ ਨੂੰ ਆਪਣੀ ਡਿਊਟੀ ਦਾਇਰੇ ਤੋਂ ਬਾਹਰ ਜਾ ਕੇ ਆਪਣੀਆਂ ਸੇਵਾਵਾਂ ਦੇਣੀਆਂ ਪੈਂਦੀਆਂ ਹਨ ਤਾਂ ਇਹ ਇਸ ਲਈ ਅਪੀਲ ਕਰ ਸਕਦੇ ਹਨ।

ਕੁੱਲ ਮਿਲਾ ਕਿ ਸ਼ਾਹੀ ਪਰਿਵਾਰ ਨੇ ਕਿਹਾ ਹੈ ਕਿ ਸ਼ਾਹੀ ਵਿਆਹ ਦੇ ਨਿਜੀ ਖਰਚਿਆਂ ਲਈ ਇਹ ਆਪ ਭੁਗਤਾਨ ਕਰੇਗਾ।

ਸ਼ਾਹੀ ਪਰਿਵਾਰ ਨੂੰ ਹਰ ਸਾਲ ਰਾਜ-ਕੋਸ਼ 'ਚੋਂ ਕੁਝ ਹਿੱਸਾ ਮਿਲਦਾ ਹੈ।

ਇਸ ਗ੍ਰਾਂਟ ਦਾ ਹਿੱਸਾ ਕ੍ਰਾਊਨ ਅਸਟੇਟ ਪੋਰਟਫੋਲੀਓ (ਜਿਸ ਵਿੱਚ ਲੰਡਨ ਦਾ ਵੈਸਟ ਐਂਡ ਵੀ ਜ਼ਿਆਦਾਤਰ ਸ਼ਾਮਿਲ ਹੈ) ਦੇ ਮੁਨਾਫ਼ੇ ਦੀ ਫੀਸਦ 'ਤੇ ਅਦਾ ਕੀਤੀ ਜਾਂਦੀ ਹੈ।

ਸ਼ਾਹੀ ਵਿਆਹ

ਤਸਵੀਰ ਸਰੋਤ, Getty Images

ਇਸ ਸਾਲ ਇਹ 82 ਮਿਲੀਅਨ ਪੌਂਡ ਸੀ।

ਸ਼ਾਹੀ ਪਰਿਵਾਰ ਦੇ ਕੁਝ ਮੈਂਬਰ ਵਧੇਰੇ ਆਮਦਨੀ ਤੋਂ ਵੀ ਲਾਭ ਲੈਂਦੇ ਹਨ।

ਮਿਸਾਲ ਦੇ ਤੌਰ 'ਤੇ ਪ੍ਰਿੰਸ ਚਾਰਲਸ ਜ਼ਮੀਨ, ਜਾਇਦਾਦ ਅਤੇ ਵਿੱਤੀ ਨਿਵੇਸ਼ ਦੇ ਇੱਕ ਪੋਰਟਫੋਲੀਓ ਡਚੀ ਆਫ ਕੋਰਨਵੌਲ ਅਸਟੇਟ ਤੋਂ ਪੈਸਾ ਲੈਂਦੇ ਹਨ।

ਪਰ ਇਹ ਸਪੱਸ਼ਟ ਨਹੀਂ ਹੈ ਕਿ ਸ਼ਾਹੀ ਵਿਆਹ "ਕਿਹੜਾ" ਪੈਸਾ ਲੱਗੇਗਾ।

ਰਿਪਬਲਿਕ ਨੇ ਸ਼ਾਹੀ ਪਰਿਵਾਰ 'ਤੇ ਖਰਚ ਕੀਤੇ ਜਾ ਰਹੇ ਆਮ ਲੋਕਾਂ ਕੋਲੋਂ ਟੈਕਸ ਰਾਹੀਂ ਜਮ੍ਹਾਂ ਕੀਤੀ ਰਾਸ਼ੀ ਨੂੰ ਸ਼ਾਹੀ ਵਿਆਹ ਉੱਤੇ ਖਰਚ ਕੀਤੇ ਜਾਣ ਵਿਰੁੱਧ ਪਟੀਸ਼ਨ ਦਾਇਕ ਕੀਤੀ ਹੈ।

ਰਾਜ ਦੇ ਚੁਣੇ ਗਏ ਮੁਖੀ ਲਈ ਮੁਹਿੰਮ ਚਲਾਉਣ ਵਾਲੇ ਰਿਪਬਲਿਕ ਦਾਅਵਾ ਕਰਦਾ ਹੈ ਕਿ ਸ਼ਾਹੀ ਪਰਿਵਾਰ ਦੀ ਲਾਗਤ 82 ਮਿਲੀਅਨ ਪੌਂਡ ਤੋਂ ਕਿਤੇ ਵੱਧ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)