ਸ਼ਾਹੀ ਵਿਆਹ: ਮੇਘਨ ਦੇ ਪਿਤਾ ਸ਼ਾਇਦ ਵਿਆਹ 'ਚ ਸ਼ਾਮਿਲ ਨਾ ਹੋਣ !

ਤਸਵੀਰ ਸਰੋਤ, dailymail/solo
ਅਜੇ ਸਾਫ਼ ਨਹੀਂ ਹੋ ਸਕਿਆ ਕਿ ਮੇਘਨ ਮਾਰਕਲ ਦੇ ਪਿਤਾ ਥੋਮਸ ਸ਼ਨੀਵਾਰ ਨੂੰ ਆਇਲ ਆਉਣਗੇ ਜਾਂ ਨਹੀ।
ਇਹ ਸਭ ਉਨ੍ਹਾਂ ਦੇ ਸੈਲੇਬਰਿਟੀ ਨਿਊਜ਼ ਵੈੱਬਸਾਈਟ TMZ ਨੂੰ ਇੰਟਰਵਿਊ ਤੋਂ ਬਾਅਦ ਸਾਹਮਣੇ ਆਇਆ ਹੈ, ਜਿਸ 'ਚ ਉਨ੍ਹਾਂ ਕਿਹਾ ਕਿ ਉਹ ਆਪਣੀ ਧੀ ਦੇ ਪ੍ਰਿੰਸ ਹੈਰੀ ਨਾਲ ਵਿਆਹ ਵਿੱਚ ਸ਼ਾਮਿਲ ਨਹੀਂ ਹੋ ਸਕਣਗੇ।
ਮੇਘਨ ਮਾਰਕਲ ਦੀ ਮਤਰੇਈ ਭੈਣ ਸਮਾਂਥਾ ਨੇ ਕਿਹਾ ਹੈ ਕਿ ਉਸ ਨੂੰ ਉਮੀਦ ਹੈ ਕਿ ਜੇ ਉਸ ਦੇ ਪਿਤਾ ਤੰਦਰੁਸਤ ਹਨ ਤਾਂ ਜ਼ਰੂਰ ਵਿਆਹ ਵਿੱਚ ਸ਼ਿਰਕਤ ਕਰਨਗੇ।
ਕੇਨਸਿੰਗਟਨ ਮਹਿਲ ਦੇ ਬੁਲਾਰੇ ਨੇ ਕਿਹਾ, ''ਇਹ ਮੇਘਨ ਮਾਰਕਲ ਲਈ ਇੱਕ ਨਿੱਜੀ ਪਲ ਹੈ।''
ਖ਼ਬਰਾਂ ਮੁਤਾਬਕ ਮੇਘਨ ਦੇ ਪਿਤਾ ਥੋਮਸ ਨੇ ਕਿਹਾ ਹੈ ਕਿ ਉਹ ਵਿਆਹ 'ਚ ਸ਼ਿਰਕਤ ਕਰਕੇ ਆਪਣੀ ਧੀ ਲਈ ਨਮੋਸ਼ੀ ਦਾ ਕਾਰਨ ਨਹੀਂ ਬਣਨਾ ਚਾਹੁੰਦੇ।
ਮੇਘਨ ਮਾਰਕਲ ਦੀ ਮਤਰੇਈ ਭੈਣ ਸਮਾਂਥਾ ਨੇ ਗੁੱਡ ਮੌਰਨਿੰਗ ਬ੍ਰਿਟੇਨ ਨੂੰ ਕਿਹਾ ਤਸਵੀਰਾਂ ''ਚੰਗੀ ਨੀਅਤ'' ਨਾਲ ਲਈਆਂ ਗਈਆਂ ਹਨ ਅਤੇ ਇਸ ਨਾਲ ਉਨ੍ਹਾਂ ਦੇ ਪਿਤਾ ਨੂੰ ਤਣਾਅ ਹੋਣ ਕਰਕੇ ਦਿਲ ਦਾ ਦੌਰਾ ਪਿਆ।
ਉਨ੍ਹਾਂ ਕਿਹਾ ਕਿ ਮੀਡੀਆ ਨੇ ਉਨ੍ਹਾਂ ਦੇ ਪਿਤਾ ਦੀ ਦਿੱਖ ਨੂੰ ਢਾਹ ਲਾਈ ਹੈ।

ਤਸਵੀਰ ਸਰੋਤ, Getty Images
ਮੇਘਨ ਮਾਰਕਲ ਦੇ ਪਿਤਾ ਮੈਕਸੀਕੋ 'ਚ ਰਹਿੰਦੇ ਹਨ ਅਤੇ ਇੱਕ ਸਾਬਕਾ ਲਾਈਟਿੰਗ ਡਾਇਰੈਕਟਰ ਹਨ।
ਥੋਮਸ ਮਾਰਕਲ ਨੇ 80ਵੇਂ ਦੇ ਦਹਾਕੇ 'ਚ ਟੀਵੀ ਸ਼ੋਅਜ਼ ਮੈਰੀਡ ਵਿਦ ਚਿਲਡਰਨ ਅਤੇ ਜਨਰਲ ਹੋਸਪਿਟਲ ਲਈ ਕੰਮ ਕੀਤਾ, ਜਿਸ ਲਈ ਉਹ ਤੇ ਉਨ੍ਹਾਂ ਦੀ ਟੀਮ ਨੇ ਦੋ ਐਮੀ ਐਵਾਰਡਜ਼ ਵੀ ਜਿੱਤੇ।

ਤਸਵੀਰ ਸਰੋਤ, Getty Images
ਜਦੋਂ ਮੇਘਨ ਮਾਰਕਲ ਛੇ ਸਾਲਾਂ ਦੀ ਸੀ ਤਾਂ ਥੋਮਸ ਅਤੇ ਉਨ੍ਹਾਂ ਦੀ ਪਤਨੀ, ਡੋਰੀਆ ਰੈਗਲੈਂਡ ਦਾ ਤਲਾਕ ਹੋਇਆ।
ਆਪਣੇ ਪਹਿਲੇ ਵਿਆਹ ਤੋਂ ਥੋਮਸ ਮਾਰਕਲ ਦੇ ਦੋ ਬੱਚੇ ਹਨ, ਜਿਨ੍ਹਾਂ ਵਿੱਚੋਂ ਸਮਾਂਥਾ ਵੀ ਇੱਕ ਹਨ।
ਮੇਘਨ ਮਾਰਕਲ ਨੇ ਕਿਹਾ ਸੀ ਕਿ: ''ਮੈਂ ਹਮੇਸ਼ਾ ਡੈਡੀ ਗਰਲ ਰਹੀਂ ਹਾਂ - ਉਨ੍ਹਾਂ ਮੈਨੂੰ ਸਿਖਾਇਆ ਕਿ ਮੱਛੀ ਕਿਵੇਂ ਫੜਨੀ ਹੈ, ਬਸਬੀ ਬਰਕਲੇ ਫ਼ਿਲਮਾਂ ਦੀ ਸ਼ਲਾਘਾ ਕਰਨੀ, ਧੰਨਵਾਦ ਨੋਟਸ ਲਿਖਣਾ ਅਤੇ ਲਿਟਲ ਟੋਕੀਓ ਵਿੱਚ ਸ਼ਾਕਾਹਾਰੀ ਟੈਂਪੁਰਾ ਦੇ ਨਾਸ ਚਿਕਨ ਤੇਰੀਯਾਕੀ ਖਾਣਾ।''













