ਜੇ ਤੁਸੀਂ ਬੱਚਿਆਂ ਨੂੰ ਕੰਧਾਂ 'ਤੇ ਤਸਵੀਰਾਂ ਉਕਰਣ ਤੋਂ ਝਿੜਕਦੇ ਹੋ ਤਾਂ..

ਅਦਵੈਤਾ ਕੋਲਾਰਕਰ

ਤਸਵੀਰ ਸਰੋਤ, Shruti Kolarkar

ਤੁਸੀਂ ਆਪਣੇ ਬੱਚੇ ਨੂੰ ਕਦੇ ਕੰਧਾਂ ਜਾਂ ਜ਼ਮੀਨ 'ਤੇ ਤਸਵੀਰਾਂ ਉਕਰਦੇ ਦੇਖਿਆ ਹੈ।

ਜਦੋਂ ਉਹ ਪੈਂਨਸਿਲ ਨਾਲ ਤਸਵੀਰਾਂ ਬਣਾ ਰਿਹਾ ਸੀ ਤਾਂ ਕੀ ਤੁਸੀਂ ਉਸ ਦੀ ਸਿਰਜਣਾ ਦਾ ਅਨੰਦ ਮਾਣਿਆ ਜਾਂ ਉਸ ਨੂੰ ਕੰਧਾਂ ਕਾਲੀਆਂ ਕਰਨ ਕਰਕੇ ਝਿੜਕ ਕੇ ਹਟਾ ਦਿੱਤਾ।

ਜੇਕਰ ਤੁਸੀਂ ਉਸ ਨੂੰ ਝਿੜਕ ਕੇ ਹਟਾ ਦਿੰਦੇ ਹੋਂ ਤਾਂ ਤੁਸੀਂ ਨਹੀਂ ਜਾਣਦੇ ਕਿ ਤੁਸੀਂ ਆਪਣਾ ਕਿੰਨਾ ਮਾਲੀ ਨੁਕਸਾਨ ਕਰ ਲਿਆ ਹੈ।

ਕਿਉਂ ਕਿ ਜੇਕਰ ਤੁਸੀਂ ਆਪਣੇ ਬੱਚੇ ਨੂੰ ਨਾ ਰੋਕਦੇ ਅਤੇ ਉਸ ਦੀ ਸਿਰਜਣਾ ਉਤਸ਼ਾਹਿਤ ਕਰਦੇ ਤਾਂ ਸ਼ਾਇਦ ਉਸਦੀਆਂ ਪੇਟਿੰਗਜ਼ ਵੀ ਲੱਖਾਂ ਰੁਪਈਆਂ ਵਿੱਚ ਵਿਕਣ ਲੱਗ ਪਈਆਂ ਹੁੰਦੀਆਂ।

ਅਦਵੈਤਾ ਕੋਲਾਰਕਰ

ਤਸਵੀਰ ਸਰੋਤ, Shruti kolarkar

ਜੀ ਹਾਂ, ਇੰਝ ਹੋ ਸਕਦਾ ਹੈ। 4 ਸਾਲਾ ਅਦਵੈਤਾ ਕੋਲਾਰਕਰ ਨੇ ਅਜਿਹਾ ਹੀ ਕਰ ਦਿਖਾਇਆ ਹੈ। ਉਸ ਦੀਆਂ ਪੇਟਿੰਗਜ਼ ਭਾਰਤ ਅਤੇ ਕੈਨੇਡਾ ਵਿੱਚ ਪ੍ਰਦਰਸ਼ਨੀਆਂ ਦੀ ਸ਼ਾਨ ਬਣ ਚੁੱਕੀਆਂ ਹਨ।

ਇਸ ਬੱਚੇ ਦੀ ਇੱਕ ਪੇਟਿੰਗ 2000 ਪਾਊਂਡ ਵਿੱਚ ਵਿਕੀ ਹੈ ,ਜਿਸ ਦੀ ਭਾਰਤੀ ਕਰੰਸੀ ਵਿੱਚ ਕੀਮਤ ਇੱਕ ਲੱਖ 83 ਹਜ਼ਾਰ ਕੀਮਤ ਬਣਦੀ ਹੈ।

ਪਿਛਲੇ ਮਹੀਨੇ ਅਦਵੈਤਾ ਨੇ ਇੱਕ ਹੋਰ ਕੀਰਤੀਮਾਨ ਸਥਾਪਤ ਕੀਤਾ ਹੈ। ਉਸ ਦੀ ਬਣਾਈ ਇੱਕ ਤਸਵੀਰ ਨਿਊਯਾਰਕ ਦੀ ਆਰਟ ਐਕਸਪੋ ਪ੍ਰਦਰਸ਼ਨੀ ਵਿੱਚ ਦੇਖਣ ਨੂੰ ਮਿਲੀ। ਇਸ ਨਾਲ ਉਹ ਇਸ ਵੱਕਾਰੀ ਪ੍ਰਦਰਸ਼ਨੀ ਵਿੱਚ ਹਾਜ਼ਰੀ ਲੁਆਉਣ ਵਾਲਾ ਸਭ ਤੋਂ ਛੋਟੀ ਉਮਰ ਦਾ ਵੱਡਾ ਕਲਾਕਾਰ ਹੈ।

ਅਦਵੈਤਾ ਕੋਲਾਰਕਰ

ਤਸਵੀਰ ਸਰੋਤ, Shruti Kolarker

ਇਸ ਤੋਂ ਬਆਦ ਟਵਿੱਟਰ ਉੱਤੇ ਇਸ ਹੋਣਹਾਰ ਬੱਚੇ ਦਾ ਨਾਂ ਚਮਕਣ ਲੱਗ ਪਿਆ । ਉਸ ਦੀ ਸਿਰਜਨਾਂ ਦੇ ਸਫ਼ਰ ਦੀ ਇਹ ਸ਼ੁਰਆਤ ਹੈ ਅਤੇ ਅੱਗੇ ਕਿੱਥੇ ਤੱਕ ਜਾਵੇਗੀ ਇਸ ਦੇਖਣਾ ਰੋਚਕ ਰਹੇਗਾ।

ਅਦਵੈਤਾ ਦੀ ਮਾਂ ਸ਼ਰੂਤੀ ਕੋਲਾਰਕਰ ਇਸ ਬੱਚੇ ਦੀ ਮਾਂ ਹੋਣ ਬੜਾ ਮਾਣ ਮਹਿਸੂਸ ਕਰਦੀ ਹੈ। ਉਹ ਬੀਬੀਸੀ ਥਰੀ ਨੂੰ ਦੱਸਦੀ ਹੈ ਕਿ ਉਸਦਾ ਪੁੱਤ ਇੱਕ ਸਾਲ ਦਾ ਸੀ ਜਦੋਂ ਤੋਂ ਤਸਵੀਰਾਂ ਬਣਾ ਰਿਹਾ ਹੈ। ਉਨ੍ਹਾਂ ਦਾ ਪਰਿਵਾਰਕ ਪਿਛੋਕੜ ਮਹਾਰਾਸ਼ਟਰ ਦੇ ਪੂਨੇ ਸ਼ਹਿਰ ਦਾ ਹੈ।

ਜਦੋਂ ਇਹ ਤਸਵੀਰਾਂ ਬਣਾਉਣ ਲੱਗਾ ਤਾਂ ਅਸੀਂ ਇਸ ਨੂੰ ਹੋਰ ਰੰਗ ਅਤੇ ਪੇਟਿੰਗ ਸਮੱਗਰੀ ਲਿਆ ਕੇ ਦਿੱਤੀ। ਇਹ ਅੱਠ ਮਹੀਨੇ ਦਾ ਹੀ ਸੀ ਤਾਂ ਜ਼ਮੀਨ ਉੱਤੇ ਅਜੀਬ ਜਿਹੜੀਆਂ ਤਸਵੀਰਾਂ ਉਕਰਦਾ ਸੀ। ਸਾਨੂੰ ਅਹਿਸਾਸ ਹੋਇਆ ਅਤੇ ਉਸ ਦੀ ਕਲਾ ਨਿੱਖਰ ਪਈ ਜਿਸ ਨੂੰ ਬੱਚਿਆਂ ਦੇ ਮੁਕਾਬਲੇ ਵਿੱਚ ਭੇਜਣ ਲੱਗੇ।

Advita Kolarkar

ਤਸਵੀਰ ਸਰੋਤ, Shruti Kolarker

ਉਹ ਦੋ ਸਾਲ ਦਾ ਹੀ ਸੀ ਜਦੋਂ ਪੂਨੇ ਵਿੱਚ ਉਸ ਦੀਆਂ 30 ਪੇਟਿੰਗ ਦੀ ਪ੍ਰਦਰਸ਼ਨੀ ਲਾਈ ਗਈ। ਇਸ ਤਰ੍ਹਾਂ ਦੀ ਸਫ਼ਲਤਾ ਹਾਸਲ ਕਰਨ ਲਈ ਲੋਕਾਂ ਨੂੰ ਲੰਬਾ ਸਫ਼ਰ ਤੈਅ ਕਰਨਾ ਪੈਂਦਾ ਹੈ।

ਇਹ ਪਰਿਵਾਰ ਹੁਣ ਕੈਨੇਡਾ ਦੇ ਨਿਊ ਬਰਨਜ਼ਵਿਕ ਵਿੱਚ ਰਹਿੰਦਾ ਸੀ। ਸ਼ਰੂਤੀ ਦਾ ਮੰਨਣਾ ਹੈ ਕਿ ਉਸ ਦੇ ਬੱਚੇ ਵਿੱਚ ਕੁਦਰਤ ਦੀ ਦਿੱਤੀ ਅਦਭੁੱਤ ਦਾਤ ਹੈ।

Advita Kolarkar

ਤਸਵੀਰ ਸਰੋਤ, Sharuti kOLARKER

ਅਦਵੈਤਾ ਨੂੰ ਕਿਤਾਬਾਂ ਪੜ੍ਹਨ ਅਤੇ ਡਾਇਨਾਸੌਰ ਖਿਡੌਣਿਆ ਨਾਲ ਖੇਡਣ ਦਾ ਸ਼ੌਕ ਹੈ। ਹੁਣ ਉਹ ਸਕੂਲ ਜਾਣ ਲਈ ਤਿਆਰ ਹੈ।

ਉਸਦੇ ਮਾਪੇ ਆਸ ਕਰਦੇ ਹਨ ਕਿ ਉਸਦਾ ਸਕੂਲੀ ਵਾਤਾਵਰਨ ਦਾ ਹੋਰ ਵਿਕਾਸ ਹੋਵੇਗਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)