ਅਸੀਂ ਇੰਨਾਂ ਥੱਕ ਕਿਉਂ ਜਾਂਦੇ ਹਾਂ?

ਅਸੀਂ ਇੰਨਾਂ ਕਿਉਂ ਥੱਕ ਜਾਂਦੇ ਹਾਂ?

ਤਸਵੀਰ ਸਰੋਤ, Getty Images

    • ਲੇਖਕ, ਡੈਵਿਡ ਰੌਬਸਨ
    • ਰੋਲ, ਬੀਬੀਸੀ ਪੱਤਰਕਾਰ

ਕੁਝ ਸਾਲ ਪਹਿਲਾਂ ਐਨਾ ਕੈਥੇਰੀਨਾ ਸ਼ਾਫਨਰ ਇੱਕ ਅਜੀਬ ਜਿਹੀ ਬਿਮਾਰੀ ਦਾ ਸ਼ਿਕਾਰ ਹੋ ਗਈ। ਛੋਟੇ-ਛੋਟੇ ਕੰਮ ਉਸ ਨੂੰ ਥਕਾਉਣ ਲੱਗੇ। ਉਸ ਨੂੰ ਹਰੇਕ ਕੰਮ ਸਰੀਰਕ ਅਤੇ ਮਾਨਸਿਕ ਤੌਰ 'ਤੇ ਬੋਝ ਲੱਗਣ ਲੱਗਾ। ਉਸ ਲਈ ਕਿਸੇ ਵੀ ਕੰਮ 'ਤੇ ਧਿਆਨ ਕੇਂਦਰਿਤ ਕਰਨਾ ਔਖਾ ਹੋ ਗਿਆ।

ਇਸ ਦੌਰਾਨ ਜਦੋਂ ਵੀ ਆਰਾਮ ਕਰਨ ਦੀ ਕੋਸ਼ਿਸ਼ ਕਰਦੀ ਤਾਂ ਉਹ ਆਪਣੇ ਆਪ ਨੂੰ ਇਸ ਤਰ੍ਹਾਂ ਈ-ਮੇਲ ਚੈੱਕ ਕਰਦੀ ਦੇਖਦੀ ਕਿ ਮੰਨੋ ਜਿਵੇਂ ਪਰੇਸ਼ਾਨੀ ਤੋਂ ਨਿਜ਼ਾਤ ਦਿਵਾਉਣ ਵਾਲੀ ਰਾਹਤ ਉਸ ਈਮੇਲ ਦੇ ਇਨਬੌਕਸ ਵਿੱਚ ਆ ਜਾਵੇਗੀ। ਇਸ ਤਰ੍ਹਾਂ ਉਸ ਨੂੰ ਥਕਾਵਟ ਦੇ ਨਾਲ-ਨਾਲ ਭਾਵਨਾਤਮਕ ਨਿਰਾਸ਼ਾ ਵੀ ਰਹਿੰਦੀ।

ਇਸ ਤਰ੍ਹਾਂ ਦੀਆਂ ਭਾਵਨਾਵਾਂ ਆਮ ਕੰਮਕਾਜ਼ੀ ਲੋਕਾਂ ਵਿੱਚ ਦੇਖਣ ਨੂੰ ਮਿਲ ਜਾਂਦੀਆਂ ਹਨ।

ਅਸੀਂ ਇੰਨਾਂ ਕਿਉਂ ਥੱਕ ਜਾਂਦੇ ਹਾਂ?

ਤਸਵੀਰ ਸਰੋਤ, ALAMY STOCK PHOTO

ਜੇਕਰ ਅਸੀਂ ਪ੍ਰੈੱਸ ਵਿਚਲੀਆਂ ਰਿਪੋਰਟਾਂ 'ਤੇ ਵਿਸ਼ਵਾਸ ਕਰੀਏ ਤਾਂ ਇਹ ਇੱਕ ਭਿਆਨਕ ਬਿਮਾਰੀ ਹੈ। ਜਦੋਂ ਵੀ ਸ਼ਾਫਨਰ ਟੀਵੀ ਚਲਾਉਂਦੀ ਹੈ ਤਤਕਾਲੀ ਸੱਭਿਆਚਾਰ ਵਿੱਚ ਜਿੰਨਾਂ ਪਰੇਸ਼ਾਨੀਆਂ ਦਾ ਅਸੀਂ ਸਾਹਮਣਾ ਕਰ ਰਹੇ ਹਾਂ ਉਨ੍ਹਾਂ ਬਾਰੇ ਇੱਕ ਬਹਿਸ (ਡਿਬੇਟ) ਦੇਖਦੀ।

ਉਹ ਕਹਿੰਦੀ ਹੈ, "ਸਾਰੇ ਟਿੱਪਣੀਕਾਰਾਂ ਨੇ ਸਾਡੇ ਸਮੇਂ ਨੂੰ ਬੇਹੱਦ ਖ਼ਤਰਨਾਕ ਦੱਸਿਆ ਹੈ ਅਤੇ ਉਰਜਾ ਭੰਡਾਰਾਂ ਦੀ ਸੰਪੂਰਨ ਤਬਾਹੀ ਕਿਹਾ ਹੈ।"

ਪਰ ਕੀ ਸਚਮੁੱਚ ਇਹ ਗੱਲ ਠੀਕ ਹੈ? ਜਾਂ ਫੇਰ ਸੁਸਤੀ ਅਤੇ ਨਿਰਲੇਪਤਾ ਸਾਡੀ ਜ਼ਿੰਦਗੀ ਦਾ ਉਨ੍ਹਾਂ ਹੀ ਦਿੱਸਾ ਹਨ ਜਿੰਨਾਂ ਢਿੱਡ ਪੀੜ ਅਤੇ ਜ਼ੁਕਾਮ।

ਯੂਕੇ ਵਿੱਚ, ਸਾਹਿਤਕ ਆਲੋਚਕ ਅਤੇ ਮੈਡੀਸਨ ਦੇ ਇਤਿਹਾਸਕਾਰ ਸ਼ਾਫਨਰ ਨੇ ਇਸ 'ਤੇ ਹੋਰ ਖ਼ੋਜ ਕਰਨ ਦਾ ਫੈਸਲਾ ਲਿਆ।

ਨਤੀਜੇ ਵਜੋਂ ਉਸ ਦੀ ਨਵੀਂ ਕਿਤਾਬ, 'ਐਕਸਜੌਸ਼ਨ, ਏ ਹਿਸਟਰੀ' ਆਈ ਜੋ ਇੱਕ ਦਿਲਚਸਪ ਸਰਵੇਖਣ ਸੀ ਉਸ ਢੰਗ ਦਾ ਜਿਸ ਨਾਲ ਡਾਕਟਰਾਂ ਅਤੇ ਦਾਰਸ਼ਨਿਕਾਂ ਨੇ ਮਨੁੱਖੀ ਦਿਮਾਗ, ਸਰੀਰ ਅਤੇ ਊਰਜਾ ਦੀਆਂ ਸੀਮਾਵਾਂ ਨੂੰ ਸਮਝਿਆ ਹੈ।

ਇਸ ਵਿੱਚ ਕੋਈ ਸ਼ੱਕ ਨਹੀਂ ਕੰਮਕਾਜ ਦੀ ਥਕਾਵਟ ਅੱਜ ਵੀ ਚਿੰਤਾ ਦਾ ਵਿਸ਼ਾ ਹੈ। ਕਈ ਖੇਤਰ ਜਿਵੇਂ ਕਿ ਸਿਹਤ ਦੇ ਖੇਤਰ ਵਿੱਚ ਕੰਮ ਕਰਨ ਵਾਲਿਆਂ ਬਾਰੇ ਕਈ ਚੌਕਾ ਦੇਣ ਵਾਲੀਆਂ ਰਿਪੋਰਟਾਂ ਆ ਰਹੀਆਂ ਹਨ।

ਜਾਂਚ

ਜਰਮਨ ਡਾਕਟਰ ਵੱਲੋਂ ਕੀਤੇ ਗਏ ਅਧਿਐਨ ਮੁਤਾਬਕ 50 ਫੀਸਦ ਡਾਕਟਰਾਂ ਨੂੰ ਸੰਪਰਕ ਕਰਨ ਵਾਲੇ ਅਖੌਤੀ ਬਰਨਾਊਟ (ਬੇਹੱਦ ਖ਼ਰਾਬ ਹਾਲਾਤ) ਨਾਲ ਲੜਦੇ ਦਿੱਖੇ, ਅਵਸਾਦ (ਡਿਪਰੈਸ਼ਨ) ਕੰਮਕਾਜ਼ੀ ਜ਼ਿੰਦਗੀ ਵਿੱਚੋਂ ਹੀ ਆਉਂਦਾ ਹੈ। ਉਹ ਸਾਰਾ ਦਿਨ ਥਕਾਵਟ ਦੀ ਸ਼ਿਕਾਇਤ ਕਰਦੇ ਹਨ ਅਤੇ ਸਿਰਫ਼ ਕੰਮ ਬਾਰੇ ਸੋਚਦੇ ਹਨ ਜੋ ਪਹਿਲਾਂ ਹੀ ਉਨ੍ਹਾਂ ਨੂੰ ਥਕਾ ਦਿੰਦਾ ਹੈ।

ਅਸੀਂ ਇੰਨਾਂ ਕਿਉਂ ਥੱਕ ਜਾਂਦੇ ਹਾਂ?

ਤਸਵੀਰ ਸਰੋਤ, ALAMY STOCK PHOTO

ਇਕ ਦਿਲਚਸਪ ਗੱਲ ਇਹ ਹੈ ਕਿ ਪੁਰਸ਼ ਅਤੇ ਔਰਤਾਂ ਇਸ ਤਰ੍ਹਾਂ ਦੀ ਬਿਮਾਰੀ ਨਾਲ ਨਜਿੱਠਣ ਲਈ ਵੱਖ-ਵੱਖ ਰਾਹ ਅਖ਼ਤਿਆਰ ਕਰਦੇ ਹਨ।

ਹਾਲ ਵਿੱਚ ਹੀ ਕੀਤੇ ਗਏ ਫਿਨੀਸ਼ ਪੋਲ ਮੁਤਾਬਕ ਇੱਕੋ ਜਿਹੀ ਹਾਲਤ ਵਿੱਚ ਕੰਮ ਕਰਨ ਵਾਲਿਆਂ ਵਿਚੋਂ ਪੁਰਸ਼ਾਂ ਵਿੱਚ ਔਰਤਾਂ ਨਾਲੋਂ ਮੈਡੀਕਲ ਛੁੱਟੀ ਵਧਾਉਣ ਦੀ ਸੰਭਾਵਨਾ ਵੱਧ ਹੁੰਦੀ ਹੈ।

ਕੁਝ ਕਹਿੰਦੇ ਹਨ ਕਿ ਅਜਿਹੇ ਹਾਲਾਤ ਨੂੰ ਬਰਨਆਊਟ ਕਹਿਣਾ "ਕੋਈ ਬੁਰਾ" ਨਹੀਂ ਹੈ।

ਆਪਣੀ ਕਿਤਾਬ ਵਿੱਚ, ਸ਼ਾਫਨਰ ਇੱਕ ਜਰਮਨ ਅਖ਼ਬਾਰ ਵਿੱਚ ਦਿੱਤੇ ਗਏ ਲੇਖ ਦਾ ਹਵਾਲਾ ਦਿੰਦਿਆ ਬਰਨਆਊਟ ਨੂੰ ਅਤਿ ਪੇਸ਼ਾਵਰ ਲੋਕਾਂ ਲਈ ਉਦਾਸੀ ਦਾ "ਲਗਜ਼ਰੀ ਵਰਜ਼ਨ" ਕਿਹਾ ਹੈ।

ਅਸੀਂ ਇੰਨਾਂ ਕਿਉਂ ਥੱਕ ਜਾਂਦੇ ਹਾਂ?

ਤਸਵੀਰ ਸਰੋਤ, Getty Images

ਲੇਖ ਵਿਚ ਲਿਖਿਆ ਹੈ, "ਸਿਰਫ ਹਾਰਨ ਵਾਲੇ ਨਿਰਾਸ਼ਾ ਵਿੱਚ ਡੁੱਬਦੇ ਹਨ।" ਬਰਨਆਊਟ ਜੇਤੂਆਂ ਲਈ ਜਾਂ ਖ਼ਾਸ ਤੌਰ 'ਤੇ ਸਾਬਕਾ ਜੇਤੂਆਂ ਲਈ ਇਕ ਨਿਦਾਨ ਹੈ।"

ਆਮਤੌਰ 'ਤੇ ਦੋਵੇਂ ਹਾਲਾਤ ਨੂੰ ਵੱਖਰਾ ਮੰਨਿਆ ਜਾਂਦਾ ਹੈ। ਸ਼ਾਫਨਰ ਕਹਿੰਦੇ ਹਨ, "ਸਿਧਾਂਤਵਾਦੀ ਅਕਸਰ ਸਹਿਮਤ ਹੁੰਦੇ ਹਨ ਕਿ ਅਵਸਾਦ ਵਿੱਚ ਸਵੈ-ਵਿਸ਼ਵਾਸ ਘੱਟਦਾ ਜਾਂ ਸਵੈ-ਨਫ਼ਰਤ ਅਤੇ ਸਵੈ-ਵਿਰੋਧ ਵੀ ਸ਼ਾਮਲ ਹੈ, ਜੋ ਕਿ ਬਰਨਆਊਟ ਵਾਲੀ ਹਾਲਤ ਵਿੱਚ ਨਹੀਂ ਹੁੰਦਾ ਹੈ, ਜਿੱਥੇ ਆਪਣਾ ਅਕਸ ਬਰਕਰਾਰ ਹੈ।"

ਬਰਨਆਊਟ ਦੀ 'ਕ੍ਰੌਨਿਕ ਫਟੀਗ ਸਿੰਡਰੋਮ' ਨਾਲ ਵੀ ਤੁਲਨਾ ਨਹੀਂ ਕਰਨੀ ਚਾਹੀਦੀ ਹੈ, ਜਿਸ ਵਿੱਚ ਸਰੀਰਕ ਅਤੇ ਮਾਨਸਿਕ ਥਕਾਵਟ ਦਾ ਲੰਬਾ ਅਤੇ ਦਰਦਨਾਕ ਸਮਾਂ ਸ਼ਾਮਲ ਹੈ, ਘੱਟੋ-ਘੱਟ ਛੇ ਮਹੀਨਿਆਂ ਵਿੱਚ ਬਹੁਤ ਸਾਰੇ ਮਰੀਜ਼ ਛੋਟੀਆਂ ਗਤੀਵਿਧੀਆਂ ਨਾਲ ਸਰੀਰਕ ਦਰਦ ਦਾ ਵਰਣਨ ਕਰਦੇ ਹਨ।

ਅਜੋਕੇ ਅਦਾਰਿਆਂ ਵਿੱਚ ਮੁਕਾਬਲੇ ਦਾ ਦੌਰ ਕਰਮੀਆਂ ਨੂੰ "ਮਰਨ ਜਾਂ ਛੱਡ ਕੇ ਭਜਣ" ਵਾਲੇ ਹਾਲਾਤ ਵਿੱਚ ਲਿਆ ਖੜਾ ਕਰਦਾ ਹੈ।

ਅਸੀਂ ਇੰਨਾਂ ਕਿਉਂ ਥੱਕ ਜਾਂਦੇ ਹਾਂ?

ਤਸਵੀਰ ਸਰੋਤ, Getty Images

ਇਹ ਅਵਸਥਾ ਅਸਲ ਵਿੱਚ ਅਤਿ ਖ਼ਤਰੇ ਦੇ ਸਥਿਤੀਆਂ ਨਾਲ ਨਜਿੱਠਣ ਲਈ ਪੈਦੀ ਹੋਈ ਪਰ ਜੇਕਰ ਅਸੀਂ ਹਰ ਰੋਜ਼ ਇਸ ਤਰ੍ਹਾਂ ਦੀ ਸਥਿਤੀ ਦਾ ਸਾਹਮਣਾ ਕਰਦੇ ਰਹੇ, ਤਾਂ ਸਾਨੂੰ ਤਣਾਅ ਦੇ ਹਾਰਮੋਨਸ ਦੇ ਲਗਾਤਾਰ ਵਧਦੇ ਦਰ ਦਾ ਸਾਹਮਣਾ ਕਰਨਾ ਪਵੇਗਾ, ਜਿਸ ਨਾਲ ਸਾਡਾ ਸਰੀਰ ਇਸ ਤੋਂ ਨਿਜ਼ਾਤ ਪਾਉਣ ਲਈ ਲਗਾਤਾਰ ਸੰਘਰਸ਼ ਕਰੇਗਾ।

ਇਹ ਸਭ ਕੁਝ ਸਿਰਫ ਕੰਮਾਂ 'ਤੇ ਹੀ ਖ਼ਤਮ ਨਹੀਂ ਹੁੰਦੇ। ਸ਼ਹਿਰ (ਅਤੇ ਤਕਨੌਲਜੀ) ਹਮੇਸ਼ਾਂ ਜ਼ਿੰਦਗੀ ਨਾਲ ਧੜਕਦੇ ਰਹਿੰਦੇ ਹਨ। ਇਹ 24 ਘੰਟੇ ਚਲਦੇ ਰਹਿਣ ਵਾਲੇ ਸੱਭਿਆਚਾਰ ਦਿਨ ਜਾਂ ਰਾਤ ਦੇ ਕਿਸੇ ਵੀ ਸਮੇਂ ਆਰਾਮ ਕਰਨਾ ਮੁਸ਼ਕਲ ਕਰ ਦਿੰਦਾ ਸਕਦਾ ਹੈ। ਸਾਡੇ ਸਰੀਰ ਦੀਆਂ ਬੈਟਰੀਆਂ ਹਮੇਸ਼ਾ ਖਤਰਨਾਕ ਪੱਧਰ 'ਤੇ ਕੰਮ ਕਰਦੀਆਂ ਹਨ ਅਤੇ ਇਨ੍ਹਾਂ ਨੂੰ ਮੁੜ ਚਾਰਜ਼ ਕਰਨ ਦਾ ਕੋਈ ਮੌਕਾ ਨਹੀਂ ਮਿਲਦਾ।

ਥਕਾਵਟ ਦਾ ਇਤਿਹਾਸ

ਜਦੋਂ ਸ਼ਾਫਨਰ ਨੇ ਖੋਜ ਸ਼ੁਰੂ ਕੀਤੀ ਤਾਂ ਦੇਖਿਆ ਕਿ ਆਧੁਨਿਕ ਕੰਮਕਾਜ਼ੀ ਵਾਤਾਵਰਣ ਦੇ ਆਉਣ ਤੋਂ ਬਹੁਤ ਪਹਿਲਾਂ ਹੀ ਲੋਕ ਥਕਣ ਦਾ ਸ਼ਿਕਾਰ ਹੋ ਗਏ ਸਨ।

ਇਸ ਬਾਰੇ ਸਭ ਤੋਂ ਪੁਰਾਣੀਆਂ ਵਿਚਾਰ ਚਰਚਾਵਾਂ ਵਿਚੋਂ ਇੱਕ ਰੋਮਨ ਡਾਕਟਰ ਗੈਲਨ ਨੇ ਲਿਖਿਆ ਸੀ।

ਉਨ੍ਹਾਂ ਦਾ ਮੰਨਣਾ ਹੈ ਕਿ ਸਾਰੀਆਂ ਸਰੀਰਕ ਅਤੇ ਮਾਨਸਿਕ ਬਿਮਾਰੀਆਂ ਸਰੀਰ ਵਿੱਚ ਮੌਜੂਦ 4 ਤਰਲ ਪਦਾਰਥਾਂ 'ਤੇ ਨਿਰਭਰ ਕਰਦੀਆਂ ਹਨ ਜਿਨ੍ਹਾਂ ਵਿੱਚ, ਖ਼ੂਨ, ਯੇਲੌ ਬਾਇਲ, ਬਲੈਕ ਬਾਇਲ ਅਤੇ ਫਲੈਮ ਹਨ।

ਉਹ ਕਹਿੰਦੀ ਹੈ, "ਬਲੈਕ ਬਾਇਲ ਦਾ ਵਧਣਾ ਸਰਕੁਲੇਸ਼ਨ ਨੂੰ ਘਟਾ ਦਿੰਦਾ ਹੈ ਅਤੇ ਦਿਮਾਗ ਦੇ ਰਾਹ ਨੂੰ ਸੰਘਣਾ ਕਰ ਦਿੰਦਾ ਹੈ। ਸੁਸਤ, ਹਤਾਸ਼, ਚੇਤਨਹੀਣ ਕਰ ਦਿੰਦਾ ਹੈ। ਜਦਕਿ ਅਸੀਂ ਜਾਣਦੇ ਹਾਂ ਕਿ ਅੱਜ ਇਹ ਸਾਰੇ ਦਾਅਵੇ ਵਿਗਿਆਨਕ ਪੱਖੋਂ ਬੇਬੁਨਿਆਦ ਹਨ। ਜਦੋਂ ਤੱਕ ਈਸਾਈ ਧਰਮ ਪੱਛਮੀ ਸੱਭਿਆਚਾਰ ਦੇ ਪ੍ਰਭਾਵ ਸੀ, ਥਕਾਵਟ ਨੂੰ ਅਧਿਆਤਮਕ ਕਮਜ਼ੋਰੀ ਵਜੋਂ ਦੇਖਿਆ ਜਾਂਦਾ ਸੀ।"

ਅਸੀਂ ਇੰਨਾਂ ਕਿਉਂ ਥੱਕ ਜਾਂਦੇ ਹਾਂ?

ਤਸਵੀਰ ਸਰੋਤ, ALAMY STOCK PHOTO

ਸ਼ਾਫਨਰ ਕਹਿੰਦੀ ਹੈ, "ਇਸ ਨੂੰ ਇੱਛਾ ਅਤੇ ਵਿਸ਼ਵਾਸ਼ ਦੀ ਕਮੀ ਦੱਸਿਆ ਹੈ।"

ਜਦੋਂ ਤੱਕ ਡਾਕਟਰਾਂ ਨੇ ਥਕਾਵਟ ਦੇ ਲੱਛਣਾਂ ਨੂੰ "ਨਿਊਰਸਥੇਨੀਆ" ਵਜੋਂ ਖੋਜ ਨਾ ਲਿਆ ਉਦੋਂ ਤੱਕ ਧਰਮਾਂ ਅਤੇ ਜੋਤਸ਼ੀਆਂ ਦੀਆਂ ਦਲੀਲਾਂ ਚਲਦੀਆਂ ਰਹੀਆਂ।

ਡਾਕਟਰ ਹੁਣ ਜਾਣਦੇ ਹਨ ਕਿ ਨਾੜੀਆਂ ਇਲੈਕਟ੍ਰੀਕਲ ਸਿੰਗਨਲ ਪ੍ਰਸਾਰਿਤ ਕਰਦੀਆਂ ਹਨ ਅਤੇ ਮੰਨਿਆਂ ਜਾਂਦਾ ਹੈ ਕਿ ਕੋਈ ਕਮਜ਼ੋਰ ਨਾੜੀਆਂ ਵਾਲਾ ਵਿਅਕਤੀ ਖਰਾਬ ਬਿਜਲੀ ਦੀਆਂ ਤਾਰਾਂ ਵਾਂਗ ਊਰਜਾ ਨੂੰ ਜਾਇਆ ਕਰ ਸਕਦਾ ਹੈ।

ਵਿਦਵਾਨ ਜਿਵੇਂ, ਓਸਕਰ ਵਾਇਲਡ, ਥੋਮਸ ਮਾਣ ਅਤੇ ਵਰਜੀਨੀਆ ਵੁਲਫ ਅਤੇ ਬਾਇਓਲੋਜਿਸਟ ਚਾਰਲਜ਼ ਡਾਰਵਿਨ ਸਾਰਿਆਂ ਨੇ ਨਿਓਰਾਸਥੇਨੀਆ ਦੀ ਜਾਂਚ ਕੀਤੀ।

ਡਾਕਟਰਾਂ ਨੇ ਇੰਡਸਟ੍ਰੀਅਲ ਕ੍ਰਾਂਤੀ ਦੌਰਾਨ ਆਏ ਬਦਲਾਅ ਨੂੰ ਦੋਸ਼ੀ ਮੰਨਿਆ ਹੈ।

ਸਪੱਸ਼ਟ ਹੈ ਕਿ ਇਤਿਹਾਸ ਵਿੱਚ ਵੀ ਬਹੁਤ ਸਾਰੇ ਲੋਕ ਸਾਡੇ ਵਾਂਗ ਥਕਾਵਟ ਮਹਿਸੂਸ ਕਰਦੇ ਸਨ, ਜਿਸ ਨਾਲ ਇਹ ਸੁਝਾਇਆ ਜਾਂਦਾ ਹੈ ਕਿ ਥਕਾਵਟ ਮਨੁੱਖੀ ਸੁਭਾਅ ਦਾ ਹਿੱਸਾ ਹੈ।

ਸ਼ਾਫਨਰ ਕਹਿੰਦੇ ਹਨ, "ਥਕਾਵਟ ਦਾ ਇਲਾਜ ਹਰ ਇੱਕ ਲਈ ਅਲਗ ਹੈ। ਇਹ ਪਤਾ ਲਗਾਉਣਾ ਜ਼ਰੂਰੀ ਹੈ ਕਿ ਕਿਹੜੀ ਚੀਜ਼ ਤੁਹਾਨੂੰ ਥਕਾਉਂਦੀ ਹੈ ਅਤੇ ਕਿਹੜੀ ਤੁਹਾਨੂੰ ਚੁਸਤ ਕਰਦੀ ਹੈ।"

ਇਸ ਕਹਾਣੀ ਨੂੰ ਤੁਸੀਂ ਬੀਬੀਸੀ ਫਿਊਚਰ 'ਤੇ ਪੜ੍ਹ ਸਕਦੇ ਹੋ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)