ਪੀੜ੍ਹੀ ਦਰ ਪੀੜ੍ਹੀ ਫੈਲਣ ਵਾਲੇ ਕੈਂਸਰ ਦੀ ਕਿੱਥੋਂ ਤੇ ਕਿਵੇਂ ਲੱਭੀ ਜੜ੍ਹ?

ਤਸਵੀਰ ਸਰੋਤ, Family album
- ਲੇਖਕ, ਕੈਮੀਲਾ ਕੋਸਟਾ - @_camillacosta
- ਰੋਲ, ਬੀਬੀਸੀ ਪੱਤਕਾਰ
ਮਾਰੀਆ ਇਸਾਬੇਲ ਐਕਟਜ਼ 1990 ਦੇ ਦਹਾਕੇ ਦੇ ਆਖਿਰ ਵਿੱਚ ਅਜੇ ਸਾਓ ਪਾਊਲੋ ਵਿੱਚ ਆਪਣੀ ਮੈਡੀਕਲ ਦੀ ਪੜ੍ਹਾਈ ਖ਼ਤਮ ਹੀ ਕਰ ਰਹੀ ਸੀ ਜਦੋਂ ਉਸਦੀ ਮੁਲਾਕਾਤ ਇੱਕ ਮਰੀਜ਼ ਨਾਲ ਹੋਈ ਜਿਸ ਨੇ ਉਸਦਾ ਨਾ ਸਿਰਫ ਕਰੀਅਰ ਬਲਕਿ ਜ਼ਿੰਦਗੀ ਹੀ ਬਦਲ ਦਿੱਤੀ।
ਉਹ ਮਰੀਜ ਇੱਕ ਔਰਤ ਸੀ ਜਿਸਦਾ ਕੈਂਸਰ ਲਈ 6 ਵਾਰ ਇਲਾਜ ਹੋਇਆ ਸੀ। ਹਰ ਵਾਰ ਮੁੱਢਲੇ ਪੱਧਰ ਦਾ ਟਿਊਮਰ ਹੁੰਦਾ ਜਿਸ ਦਾ ਪਿਛਲੇ ਟਿਊਮਰ ਨਾਲ ਕੋਈ ਰਿਸ਼ਤਾ ਨਹੀਂ ਹੁੰਦਾ।
ਐਕਟਜ਼ ਨੂੰ ਲੱਗਿਆ ਕਿ ਉਸ ਮਰੀਜ਼ ਵਿੱਚ ਲੀ-ਫਰੋਮੇਨੀ ਸਿਨਡਰੋਮ ਦੇ ਲੱਛਣ ਹਨ ਜਿਸ ਨਾਸ ਉਸ ਦੇ ਪਰਿਵਾਰ ਦੇ ਕਈ ਲੋਕ ਪੀੜਤ ਹਨ।
ਡਾਕਟਰ ਮਾਰੀਆ ਨੇ ਬੀਬੀਸੀ ਨੂੰ ਦੱਸਿਆ, "ਮੈਂ ਆਪਣੇ ਸੀਨੀਅਰਸ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੇ ਦੱਸਿਆ ਕਿ ਪੂਰੀ ਦੁਨੀਆਂ ਵਿੱਚ ਇਸ ਬਿਮਾਰੀ ਦੇ ਸਿਰਫ਼ 200 ਮਾਮਲੇ ਹਨ।"
ਉਹ ਮਾਮਲਾ ਆਖਿਰ ਤੱਕ ਸੁਲਝ ਨਹੀਂ ਸਕਿਆ ਪਰ ਡਾਕਟਰ ਮਾਰੀਆ ਨੂੰ ਕਈ ਸਾਲਾਂ ਬਾਅਦ ਜੀਨ ਬਦਲਣ ਬਾਰੇ ਪਤਾ ਲਗਿਆ। ਇਸੇ ਖੋਜ ਨਾਲ ਇਹ ਪਤਾ ਲੱਗ ਸਕਿਆ ਕਿ ਲੀ ਫਰੋਮੈਨੀ ਦੱਖਣੀ ਬ੍ਰਾਜ਼ੀਲ ਅਤੇ ਦੱਖਣੀ ਪੂਰਬੀ ਇਲਾਕਿਆਂ ਵਿੱਚ ਕਿਵੇਂ ਫੈਲੀ।
ਉਸ ਨੇ ਕਈ ਅਜਿਹੇ ਪਰਿਵਾਰਾਂ ਨਾਲ ਸੰਬਧਤ ਕੇਸ ਲੱਭੇ ਜਿਨ੍ਹਾਂ ਦੇ ਪੁਰਖੇ ਇੱਕ ਸਨ। ਇਨ੍ਹਾਂ ਨੂੰ 18ਵੀਂ ਸਦੀ ਵਿੱਚ ਮੁਲੇਤੀਰ ਕਿਹਾ ਜਾਂਦਾ ਸੀ।

ਤਸਵੀਰ ਸਰੋਤ, Getty Images
ਗਾਰਡੀਅਨ ਆਪ ਜੀਨੌਮ
ਲੀ ਫਰੌਮੈਨੀ ਸਿੰਡਰੋਮ ਅਸਲ ਵਿੱਚ ਕੁਝ ਜੀਨਜ਼ ਦੇ ਬਦਲਾਅ ਕਾਰਨ ਹੁੰਦਾ ਹੈ। ਇਨ੍ਹਾਂ ਜੀਨਜ਼ ਨੂੰ ਟੀਪੀ53 ਕਿਹਾ ਜਾਂਦਾ ਹੈ। ਡਾਕਟਰਾਂ ਅਨੁਸਾਰ ਇਹ ਸਾਡੇ ਜੀਨ ਸਮੂਹ (ਜੀਨੌਮ) ਦੇ ਮਾਰਗ ਦਰਸ਼ਕ ਹੁੰਦੇ ਹਨ।
ਬ੍ਰਾਜ਼ੀਲ ਦੇ ਸਾਓ ਪਾਓਲੋਜ਼ ਦੇ ਕੈਂਸਰ ਸੈਂਟਰ ਵਿੱਚ ਕੋਓਰਡੀਨੇਟਰ ਵਜੋਂ ਤਾਇਨਾਤ ਮਾਰੀਆ ਨਿਰਵਾਨਾ ਫੌਰਮੀਗਾ ਨੇ ਦੱਸਿਆ, "ਜਦੋਂ ਸੈਲ ਵੰਡ ਹੁੰਦੀ ਹੈ ਤਾਂ ਕੁਝ ਗੜਬੜ ਵੀ ਹੁੰਦੀ ਹੈ। ਸਰੀਰ ਨੇ ਇਸ ਗੜਬੜ ਨੂੰ ਠੀਕ ਕਰਨਾ ਹੁੰਦਾ ਤਾਂ ਜੋ ਸੈਲਾਂ ਵਿੱਚ ਵੱਖਰੇਵਾਂ ਨਾ ਹੋਵੇ ਅਤੇ ਨਾ ਸੈਲ ਮਰਨ। ਕੈਂਸਰ ਉਦੋਂ ਹੁੰਦਾ ਹੈ ਜਦੋਂ ਜੀਵ ਸੈਲਾਂ ਦੇ ਵਿਘਟਨ ਨੂੰ ਰੋਕ ਨਾ ਸਕੇ।''
ਇਹ ਉਹੀ ਹਸਪਤਾਲ ਸੀ ਜਿਸ ਵਿੱਚ ਕੰਮ ਕਰਦਿਆਂ ਐਕਟਜ਼ ਨੇ 35 ਮਰੀਜ਼ਾਂ ਵਿੱਚ ਇਸ ਬਿਮਾਰੀ ਦੇ ਲੱਛਣਾਂ ਦਾ ਪਤਾ ਲਗਾਇਆ ਸੀ।
"ਲੋਕ ਸਮਝਦੇ ਸਨ ਕਿ ਮੈਂ ਕਮਲੀ ਹਾਂ ਪਰ ਮੈਨੂੰ ਦਿਖ ਰਿਹਾ ਸੀ ਕਿ ਜੋ ਕੁਝ ਹੋ ਰਿਹਾ ਹੈ ਉਹ ਵੱਖਰੀ ਹੀ ਕਿਸਮ ਦਾ ਹੈ।
ਸੈਲੂਲਰ ਸਾਈਕਲ ਦੇ ਦੌਰਾਨ ਟੀਪੀ53 ਬਹੁਤ ਸਾਰੀਆਂ ਭੂਮਿਕਾਵਾਂ ਨਿਭਾਉਂਦੇ ਹਨ। ਇਨ੍ਹਾਂ ਵਿੱਚੋਂ ਹੀ ਇੱਕ ਅਜਿਹੇ ਸੈਲ ਵੀ ਹਨ ਜਿਹੜੇ ਸੈਲਾਂ ਦਾ ਗੈਰ ਲੋੜਿੰਦਾ ਵਿਕਾਸ ਵਧਣ ਤੋਂ ਰੋਕਦੇ ਹਨ ਅਤੇ ਟਿਊਮਰ ਤੋਂ ਬਚਾਅ ਕਰਦੇ ਹਨ।
ਇਸੇ ਕਾਰਜ ਕਾਰਨ ਜੀਨ ਵਿੱਚ ਬਦਲਾਅ ਆਉਂਦਾ ਹੈ। ਜੇਕਰ ਮਾਂ ਜਾਂ ਬਾਪ ਵਿੱਚ ਇਹ ਹੋਵੇ ਤਾਂ ਇਹ ਅਗਲੀ ਪੀੜੀ ਵਿੱਚ ਆਪਣੇ ਆਪ ਪਹੁੰਚ ਜਾਂਦਾ ਹੈ।
ਫੋਰਮਿਗਾ ਦੱਸਦੀ ਹੈ ਕਿ ਅਸਲ ਵਿੱਚ ਲੀ ਫਰੌਮੈਨੀ ਵਾਲੇ ਵਿਅਕਤੀ ਵਿੱਚ ਦੂਜੇ ਵਿਅਕਤੀ ਦੇ ਮੁਕਾਬਲੇ ਸਰੀਰ ਦੇ ਵੱਖ-ਵੱਖ ਹਿੱਸਿਆਂ ਵਿੱਚ ਕੈਂਸਰ ਹੋਣ ਦੀ ਸੰਭਾਵਨਾ ਕਿਤੇ ਜ਼ਿਆਦਾ ਹੁੰਦੀ ਹੈ।

ਤਸਵੀਰ ਸਰੋਤ, Getty Images
ਇਸ ਜੀਨ ਬਦਲਾਅ ਨੂੰ ਅੱਗੇ ਲਿਜਾਉਣ ਦੇ ਲਈ ਇੱਕ ਟਿਊਮਰ ਜਾਂ ਕੁਝ ਖੁਦ ਮੁਖਤਿਆਰ ਜੀਨ ਹੋ ਸਕਦੇ ਹਨ ਜਿਵੇਂ ਐਕਟਜ਼ ਦੇ ਪਹਿਲੇ ਮਰੀਜ਼ ਵਿੱਚ ਦੇਖਿਆ ਗਿਆ ਜਿਸ ਵਿੱਚ ਪਹਿਲਾਂ ਕੋਈ ਬਿਮਾਰੀ ਨਹੀਂ ਸੀ।
ਪਰ ਇਨ੍ਹਾਂ ਮਰੀਜ਼ਾਂ ਵਿੱਚ ਇੱਕ ਗੱਲ ਆਮ ਸੀ ਕਿ ਉਨ੍ਹਾਂ ਦੇ ਰਿਸ਼ਤੇਦਾਰਾਂ ਵਿੱਚ ਕੈਂਸਰ ਦੇ ਇਹ ਲੱਛਣ ਪਾਏ ਗਏ ਸਨ ਅਤੇ ਇਸੇ ਕਾਰਨ ਉਨ੍ਹਾਂ ਦੀਆਂ ਮੌਤਾਂ ਹੋਈਆਂ ਸਨ।
ਸਭ ਤੋਂ ਆਮ 35 ਸਾਲ ਦੀ ਉਮਰ ਤੋਂ ਪਹਿਲਾਂ ਹੀ ਛਾਤੀ ਦੇ ਕੈਂਸਰ ਦਾ ਹੋਣਾ ਸੀ। ਇਸੇ ਤਰ੍ਹਾਂ ਮਾਸਪੇਸ਼ੀਆਂ, ਹੱਡੀਆਂ, ਨਾੜੀਆਂ, ਤੰਤੂ, ਬਲੱਡ ਧਮਨੀਆਂ, ਫੈਟੀ ਅਤੇ ਫਾਈਬਰਸ ਟਿਸ਼ੂ ਵਿੱਚ ਇੱਕ ਦੁਰਲੱਭ ਕਿਸਮ ਦਾ ਕੈਂਸਰ ਸੀ ਜੋ 45 ਸਾਲ ਤੋਂ ਘੱਟ ਉਮਰ ਵਿੱਚ ਹੁੰਦਾ ਹੈ।
ਇਸਦੇ ਨਾਲ ਨਾਲ ਸੈਂਟਰਲ ਨਰਵਸ ਸਿਸਟਮ ਨੂੰ ਪ੍ਰਭਾਵਿਤ ਕਰਨ ਵਾਲਾ ਕੈਂਸਰ ਵੀ ਸ਼ਾਮਿਲ ਸੀ।
"ਜਦੋਂ ਰਿਸ਼ਤੇਦਾਰਾਂ ਵਿੱਚ ਵੱਖੋਂ-ਵੱਖ ਤਰੀਕੇ ਦਾ ਟਿਊਮਰ ਹੋਵੇ ਤਾਂ ਉਸ ਨੂੰ ਪਰਿਵਾਰ ਵਿੱਚ ਲੀ ਫਰੋਮੈਨੀ ਕਿਹਾ ਜਾਂਦਾ ਹੈ।
ਪੁਰਖੇ
2000 ਵਿੱਚ ਐਕਟਜ਼ ਦੀ ਖੋਜ ਉੱਤੇ ਉਸਦੇ ਇੱਕ ਫਰੈਂਚ ਸਾਥੀ ਦੀ ਨਜ਼ਰ ਪਈ ਜਿਸ ਨੇ ਇਸ ਨੂੰ ਖਾਸ ਹਾਲਾਤ ਦੱਸਦੇ ਹੋਏ ਇਸ ਖੋਜ ਨੂੰ ਅੱਗੇ ਵਧਾਉਣ ਦੇ ਲਈ ਹੱਲਾਸ਼ੇਰੀ ਦਿੱਤੀ।
ਇਸੇ ਦੌਰਾਨ ਬ੍ਰਾਜ਼ੀਲ ਖੇਤਰ ਵਿੱਚ ਵੀ ਕੁਝ ਡਾਕਟਰਾਂ ਨੇ ਇਸੇ ਬਿਮਾਰੀ ਦੇ ਲੱਛਣਾਂ ਦਾ ਪਤਾ ਲਗਾਇਆ। ਐਕਟਜ਼ ਵੱਲੋਂ ਜਿਨ੍ਹਾਂ ਟੀਪੀ53 ਜੀਨਜ਼ ਨੂੰ ਲੀ ਫਰੋਮੈਨੀ ਲਈ ਜ਼ਿਮੇਵਾਰ ਦੱਸਿਆ ਗਿਆ ਸੀ ਉਸ ਦੀ ਪੁਸ਼ਟੀ ਬ੍ਰਾਜ਼ੀਲੀਅਨ ਡਾਕਟਰਾਂ ਵੱਲੋਂ ਡਾਈਗਨੋਜ਼ ਕੀਤੇ ਕੇਸਾਂ ਰਾਹੀਂ ਹੋਣ ਲੱਗੀ ਸੀ।

ਤਸਵੀਰ ਸਰੋਤ, Hospital Sirio-Libanes
ਇਸ ਤੋਂ ਬਾਅਦ ਉਸਨੇ ਆਪਣੇ ਮਰੀਜ਼ਾਂ ਨੂੰ ਕਿਹਾ ਕਿ ਉਹ ਆਪਣੇ ਰਿਸ਼ਤੇਦਾਰਾਂ ਤੋਂ ਇਹ ਪੁੱਛਣ ਕਿ ਉਹ ਕਿਸ ਤਰ੍ਹਾਂ ਦੇ ਜੀਨ ਬਦਲਾਅ ਦੇ ਲੱਛਣਾਂ ਬਾਰੇ ਰੁਚੀ ਰੱਖਦੇ ਹਨ।
ਇਸ ਤਰ੍ਹਾਂ ਨਿਊਟ੍ਰੀਸ਼ਨਿਸਟ ਰੇਜੀਨਾ ਰੋਮਾਨੋ ਨੂੰ ਪਤਾ ਲੱਗਿਆ ਕਿ ਉਸਦੇ ਪਰਿਵਾਰ ਵਿੱਚ ਕਿਉਂ ਕਈ ਮੈਂਬਰ ਕੈਂਸਰ ਕਾਰਨ ਮਰੇ ਸਨ।
ਉਸਨੇ ਕਿਹਾ, "ਮੇਰੀ ਦਾਦੀ ਦੀ ਭਤੀਜੀਆਂ ਡਾ. ਐਕਟਜ਼ ਦੀਆਂ ਮਰੀਜ਼ ਸਨ ਅਤੇ ਉਨ੍ਹਾਂ ਨੇ ਰਿਸ਼ਤੇਦਾਰਾਂ ਨਾਲ ਇਸ ਬਾਰੇ ਸੰਪਰਕ ਕੀਤਾ।"
ਪਰਿਵਾਰ ਨਾਲ ਹੋਈ ਪਹਿਲੀ ਹੀ ਮੀਟਿੰਗ ਵਿੱਚ ਡਾਕਟਰ ਨੂੰ ਸੁਣਨ ਲਈ 30 ਪਰਿਵਾਰਕ ਮੈਂਬਰ ਇਕੱਠੇ ਹੋਏ ਜਿਹੜੇ ਲੀ ਫਰੋਮੈਨੀ ਬਾਰੇ ਜਾਣਨਾ ਚਾਹੁੰਦੇ ਸੀ।
ਇਹ ਆਪਣਾ ਜੈਨੇਟਿਕ ਟੈਸਟ ਕਰਵਾਉਣ ਦੇ ਲਈ ਬਲੱਡ ਸੈਂਪਲ ਦੇਣ ਲਈ ਅੱਗੇ ਆਏ। ਇਸ ਟੈਸਟ ਦੌਰਾਨ ਪਤਾ ਲੱਗਿਆ ਕਿ ਪਰਿਵਾਰ ਦੇ ਜੀਨਸ ਵਿੱਚ ਕੁਝ ਨੁਕਸ ਸੀ। ਭਾਵੇਂ ਕਿ ਉਨ੍ਹਾਂ ਵਿੱਚ ਇਹ ਬਿਮਾਰੀ ਨਹੀਂ ਹੋਈ ਸੀ।

ਤਸਵੀਰ ਸਰੋਤ, Getty Images
ਚਾਰ ਪੋਤੇ-ਪੋਤੀਆਂ ਵਿੱਚੋਂ ਤਿੰਨ ਵਿੱਚ ਬਜ਼ੁਰਗਾਂ ਤੋਂ ਜੀਨ ਆਏ ਸਨ।
ਡਾ. ਐਕਟਸ ਦੱਸਦੀ ਹੈ ਕਿ ਫਿਰ ਉਸ ਨੇ ਮੈਨੂੰ ਦੱਸਿਆ, "ਇਹ ਜੀਨ ਮੇਰੇ ਦਾਦੇ ਤੋਂ ਆਏ ਹਨ। ਉਹ ਫਿਰ 6 ਮਹੀਨਿਆਂ ਦੇ ਲਈ ਗਾਇਬ ਹੋ ਜਾਂਦੇ ਸਨ ਅਤੇ ਮੈਂ ਸੋਚਦੀ ਹਾਂ ਕਿ ਉਨ੍ਹਾਂ ਤੋਂ ਹੀ ਪਰਿਵਾਰ ਨੂੰ ਇਹ ਹਾਸਿਲ ਹੋਇਆ ਅਤੇ ਇਸੇ ਨੇ ਮੇਰਾ ਧਿਆਨ ਖਿੱਚਿਆ।
ਮੁਲੇਤੀਰ 18ਵੀਂ ਸਦੀ ਵਿੱਚ ਘੋੜਿਆਂ ਅਤੇ ਖੱਚਰਾਂ ਉੱਤੇ ਘੁੰਮ ਕੇ ਦੱਖਣੀ ਬ੍ਰਾਜ਼ੀਲ ਖਿੱਤੇ ਵਿੱਚ ਵਪਾਰ ਕਰਦੇ ਸਨ।
ਇਸ ਰੂਟ ਨੂੰ ਜੈਨੇਟਿਕ ਰਿਸਰਚ ਮੈਪ ਦੇ ਤੌਰ ਤੇ ਵਰਤਿਆ ਗਿਆ ਅਤੇ ਮਰੀਜ਼ਾਂ ਦੀ ਲੋਕੇਸ਼ਨ ਦੇ ਹਿਸਾਬ ਨਾਲ ਡੇਟਾ ਦਾ ਅਧਿਐਨ ਕੀਤਾ ਗਿਆ।
ਦੋ ਨਕਸ਼ਿਆਂ ਰਾਹੀਂ ਉਸ ਨੂੰ ਲੀ ਫਰੋਮੈਨੀ ਦੇ ਮਰੀਜ਼ ਮਿਲੇ।
ਐਕਟਜ਼ ਅਤੇ ਉਸਦੇ ਸਾਥੀਆਂ ਨੇ ਫਿਰ ਇਨ੍ਹਾਂ ਜੀਨ ਬਦਲਾਵਾਂ ਦੀ ਜੜ੍ਹ ਨੂੰ ਲੱਭਣ ਦਾ ਫੈਸਲਾ ਕੀਤਾ। ਇਸ ਦੌਰਾਨ ਪਾਇਆ ਗਿਆ ਕਿ ਜਿਹੜੇ ਮਰੀਜ਼ਾਂ ਦਾ ਜੈਨੇਟਿਕ ਮੈਟੀਰੀਅਲ ਲਿਆ ਗਿਆ ਉਹ ਇੱਕ ਹੀ ਪਰਿਵਾਰ ਨਾਲ ਸੰਬੰਧਤ ਸਨ।
ਐਕਟਜ਼ ਦੀਆਂ ਰਿਪੋਰਟਾਂ ਅਨੁਸਾਰ ਨੌ ਪਰਿਵਾਰਾਂ ਨਾਲ ਸੰਬੰਧਤ ਅਜਿਹੇ ਲੋਕਾਂ ਦੇ ਮਰੀਜ਼ ਹੋਣ ਦੀ ਪੁਸ਼ਟੀ ਹੋਈ ਜਿਹੜੇ ਇਸ ਖਿੱਤੇ ਵਿੱਚ ਰਹਿੰਦੇ ਸਨ ਜਿਸ ਤੋਂ ਉਸ ਧਾਰਨਾ ਦੀ ਪੁਸ਼ਟੀ ਹੋ ਗਈ ਤੇ ਇਸਦੀ ਸ਼ੁਰੂਆਤ ਇੱਕ ਪਰਿਵਾਰ ਤੋਂ ਹੁੰਦੀ ਹੈ।

ਤਸਵੀਰ ਸਰੋਤ, Family album
ਖੇਤਰੀ ਵੱਖਰੇਵਾਂ
ਬ੍ਰਾਜ਼ੀਲ ਖੇਤਰ ਵਿੱਚ ਲੀ ਫਰੌਮੈਨੀ ਕੇਸਾਂ ਵਿੱਚ ਟੀਪੀ53 ਜੀਨਜ਼ ਨਾਲ ਹੋਣ ਵਾਲੇ ਬਦਲਾਅ ਦੁਨੀਆਂ ਦੇ ਦੂਜੇ ਹਿੱਸੇ ਨਾਲੋਂ ਕੁਝ ਵੱਖਰੇ ਹਨ। ਐਕਟਜ਼ ਦੱਸਦੀ ਹੈ ਕਿ ਇਨ੍ਹਾਂ ਵਿੱਚੋਂ ਕੁਝ ਵਿੱਚ ਟਿਊਮਰ ਬਣਦੇ ਹਨ।
ਇਨ੍ਹਾਂ ਵਿੱਚ ਸਾਧਾਰਨ ਲੋਕਾਂ ਨਾਲੋਂ ਕੈਂਸਰ ਹੋਣ ਦੇ ਮੌਕੇ 90 ਤੋਂ 100 ਫੀਸਦੀ ਜ਼ਿਆਦਾ ਹਨ ਜਦਕਿ ਬ੍ਰਾਜ਼ੀਲੀ ਖੇਤਰ ਵਿੱਚ ਇਹ ਮੌਕੇ ਔਰਤਾਂ ਵਿੱਚ 78 ਫੀਸਦੀ ਅਤੇ ਮਰਦਾਂ ਵਿੱਚ 50 ਫੀਸਦੀ ਦੇ ਕਰੀਬ ਹੈ।
ਦੁਨੀਆਂ ਦੇ ਦੂਜੇ ਹਿੱਸੇ ਵਿੱਚ ਜੈਨੇਟਿਕ ਬਦਾਲਾਅ ਕਾਰਨ ਛੋਟੀ ਉਮਰ ਵਿੱਚ ਹੋਣ ਵਾਲੇ ਕੈਂਸਰ ਦੇ ਮੌਕੇ 50 ਫੀਸਦੀ 30 ਸਾਲ ਤੋਂ ਘੱਟ ਉਮਰ ਵਾਲੇ ਹਨ। ਬ੍ਰਾਜ਼ੀਲ ਵਿੱਚ ਇਹ 30 ਫੀਸਦੀ ਦੇ ਕਰੀਬ ਹੈ।
ਬ੍ਰਾਜ਼ੀਲ ਵਿੱਚ ਹੋਣ ਵਾਲਾ ਕੈਂਸਰ ਜ਼ਿਆਦਾ ਲੰਬੇ ਵਕਤ ਤੱਕ ਅਤੇ ਬੱਚਿਆਂ ਵਿੱਚ ਟਰਾਂਸਫਰ ਹੋਣ ਵਾਲਾ ਹੁੰਦਾ ਹੈ।
ਪਰਿਵਾਰਕ ਮੇਲ-ਜੋਲ
ਇਸ ਸੰਬੰਧੀ ਸਾਰੇ ਪਰਿਵਾਰਕ ਮੈਂਬਰਾਂ ਦੀ ਨਿਗਰਾਨੀ ਨੂੰ ਯਕੀਨੀ ਬਣਾਉਣ ਲਈ ਪਰਿਵਾਰਕ ਸੰਪਰਕ ਵਧਾਇਆ ਗਿਆ ਅਤੇ ਲੀ ਫਰੌਮੈਨੀ ਨਾਲ ਪੀੜਤ ਪਰਿਵਾਰਾਂ ਦਾ ਇੱਕ ਫੇਸਬੁੱਕ ਗਰੁੱਪ ਬਣਾ ਕੇ ਆਪਸ ਵਿੱਚ ਜੋੜਿਆ ਗਿਆ।
ਵਾਨੀਆ ਨਾਸੀਮੈਂਟੋ, ਜੋ ਇੱਕ ਬੈਂਕ ਮੁਲਾਜ਼ਮ ਹੈ, ਦਾ ਕਹਿਣਾ ਸੀ ਕਿ ਹਸਪਤਾਲ ਉਸ ਲਈ ਦੂਜਾ ਘਰ ਬਣ ਗਿਆ ਹੈ। ਉਹ ਆਪਣੇ ਪਰਿਵਾਰਕ ਮੈਂਬਰਾਂ ਅਤੇ ਦੂਜੇ ਸੂਬਿਆਂ ਵਿੱਚ ਵਸੇ ਰਿਸ਼ਤੇਦਾਰਾਂ ਨੂੰ ਹਸਪਤਾਲ ਵਿੱਚ ਹੀ ਮਿਲਦੀ ਹੈ।
ਉਨ੍ਹਾਂ ਕਿਹਾ, "ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਸਾਰੇ ਇੱਕੋ ਵੇਲੇ ਆਪਣਾ ਮੈਡੀਕਲ ਚੈੱਕਅਪ ਕਰਵਾਈਏ।"
ਵਾਨੀਆ ਦੇ ਦਾਦਕਿਆਂ ਦੇ ਦਸਾਂ ਵਿੱਚੋਂ 8 ਬੱਚੇ ਕੈਂਸਰ ਨਾਲ ਮਰੇ ਹਨ ਤੇ ਉਨ੍ਹਾਂ ਦੇ ਖਾਨਦਾਨ ਵਿੱਚ 20 ਮਰੀਜ਼ ਕੈਂਸਰ ਨਾਲ ਪੀੜਤ ਹਨ। ਵਾਨੀਆ ਪਹਿਲੀ ਪਰਿਵਾਰਕ ਮੈਂਬਰ ਹੈ ਜਿਸਦਾ ਇਸ ਤੋਂ ਬਚਾਅ ਹੋਇਆ ਹੈ।
"ਹਰ ਵੇਲੇ ਸਾਡੇ ਵਿੱਚੋਂ ਕੋਈ ਨਾ ਕੋਈ ਮਰ ਜਾਂਦਾ ਹੈ ਅਤੇ ਅਸੀਂ ਆਪਣੇ ਆਪ ਤੋਂ ਪੁੱਛਦੇ ਹਾਂ ਕਿ ਅਗਲਾ ਕੌਣ ਹੋਵੇਗਾ। ਸਾਨੂੰ ਇਹ ਸਮਝ ਨਹੀਂ ਆਉਂਦੀ ਕਿ ਇੰਨੇ ਜ਼ਿਆਦਾ ਕੇਸ ਕਿਉਂ ਹਨ।"













