ਕਿਹੋ ਜਿਹੀ ਹੋਵੇਗੀ ਦੁਨੀਆਂ, ਜੇ ਬੰਦੂਕਾਂ ਦੇ ਮੂੰਹ ਬੰਦ ਹੋ ਜਾਣ

    • ਲੇਖਕ, ਰੇਚਲ ਨੂਵਰ
    • ਰੋਲ, ਬੀਬੀਸੀ ਪੱਤਰਕਾਰ

ਅਮਰੀਕਾ ਦੀਆਂ ਸੜ੍ਹਕਾਂ ਉੱਤੇ ਮਾਰਚ 2018 ਵਿੱਚ 2 ਮਿਲੀਅਨ ਲੋਕਾਂ ਨੇ ਹਥਿਆਰਾਂ ਨਾਲ ਹੋਣ ਵਾਲੀਆਂ ਹਿੰਸਕ ਘਟਨਾਵਾਂ ਵਿਰੁੱਧ ਰੋਸ ਪ੍ਰਦਰਸ਼ਨ ਕੀਤੇ।

ਕੀ ਹੋਵੇਗਾ ਜੇਕਰ ਦੁਨੀਆਂ ਵਿਚੋਂ ਸਾਰੇ ਹਥਿਆਰ ਅਚਾਨਕ ਗਾਇਬ ਕਰ ਦਿੱਤੇ ਜਾਣ ਅਤੇ ਕਿਸੇ ਤਰ੍ਹਾਂ ਵੀ ਉਨ੍ਹਾਂ ਨੂੰ ਵਾਪਸ ਹਾਸਿਲ ਨਾ ਕੀਤਾ ਜਾ ਸਕੇ?

ਬਿਲਕੁਲ ਚਮਤਕਾਰ ਵਜੋਂ ਹਥਿਆਰ ਤਾਂ ਗਾਈਬ ਨਹੀਂ ਕੀਤੇ ਜਾ ਸਕਦੇ ਪਰ ਇਸ ਤਰ੍ਹਾਂ ਦਾ ਉਪਰਾਲਾ ਸਿਆਸੀ ਸਮੀਕਰਨਾਂ ਤੋਂ ਉਪਰ ਉੱਠ ਹੋ ਕੇ ਅਤੇ ਤਰਕਸ਼ੀਲਤਾ ਨਾਲ ਵਿਚਾਰ ਕਰਨ ਦੀ ਇਜ਼ਾਜਤ ਦਿੰਦੇ ਹਨ ਕਿ ਅਸੀਂ ਕੀ ਹਾਸਲ ਕਰ ਸਕਦੇ ਹਾਂ ਤੇ ਕੀ ਗਵਾ ਸਕਦੇ ਹਾਂ।

ਕੀ ਸਾਨੂੰ ਸੱਚਮੁਚ ਕਦੇ ਅਜਿਹਾ ਫੈਸਲਾ ਲੈਣਾ ਹੋਵੇਗਾ ਕਿ ਸਾਡੇ ਆਲੇ-ਦੁਆਲੇ ਘੱਟ ਹਥਿਆਰ ਹੋਣ।

'100 ਲੋਕ ਰੋਜ਼ਾਨਾ ਬੰਦੂਕ ਕਾਰਨ ਮਰਦੇ ਹਨ'

ਦੁਨੀਆਂ ਭਰ ਵਿੱਚ ਕਰੀਬ 5 ਲੱਖ ਲੋਕ ਹਰ ਸਾਲ ਬੰਦੂਕ ਨਾਲ ਮਰਦੇ ਹਨ। ਜੇਕਰ ਗੱਲ ਵਿਕਸਿਤ ਦੇਸਾਂ ਦੀ ਕੀਤੀ ਜਾਵੇ ਤਾਂ ਅਮਰੀਕਾ ਵਿੱਚ ਅਜਿਹੀਆਂ ਵਾਰਦਾਤਾਂ ਜ਼ਿਆਦਾ ਹੁੰਦੀਆਂ ਹਨ। ਜਿੱਥੇ ਕੁੱਲ ਆਬਾਦੀ ਵਿਚੋਂ 300 ਤੋਂ 350 ਮਿਲੀਅਨ ਲੋਕਾਂ ਕੋਲ ਆਪਣੇ ਹਥਿਆਰ ਹਨ।

ਉੱਥੇ ਹੋਰ ਵੱਡੇ ਦੇਸਾਂ ਦੀ ਤੁਲਨਾ ਵਿੱਚ ਹਥਿਆਰਾਂ ਸਬੰਧੀ ਹਾਦਸਿਆਂ ਦੀ ਦਰ 25 ਗੁਣਾ ਵਧ ਹੈ।

ਲਾਰਥ ਕੈਲੀਫੋਰਨੀਆ ਦੀ ਡਿਊਕ ਯੂਨੀਵਰਸਿਟੀ ਆਫ ਮੈਡੀਸਨ ਵਿੱਚ ਸਾਇਕੈਟਰੀ ਅਤੇ ਬਿਹੈਵੇਰਲ ਸਾਇੰਸ ਦੇ ਪ੍ਰੋਫੈਸਰ ਜੈਫਰੀ ਸਵਾਨਸਨ ਮੁਤਾਬਕ, "ਅਮਰੀਕਾ ਵਿੱਚ ਲਗਭਗ ਸਾਲਾਨਾ 100 ਲੋਕਾਂ ਦੀ ਮੌਤ ਗੋਲੀ ਨਾਲ ਹੁੰਦੀ ਹੈ। ਜੇਕਰ ਹਥਿਆਰ ਗਾਇਬ ਹੋ ਜਾਣ ਤਾਂ ਕਈ ਜਾਨਾਂ ਬਚਾਈਆਂ ਜਾ ਸਕਦੀਆਂ ਹਨ।"

ਬੰਦੂਕਾਂ ਨਾਲ ਹੋਣ ਵਾਲੀਆਂ ਮੌਤਾਂ ਦੀ ਸੂਚੀ ਵਿੱਚ ਵਧੇਰੇ ਲੋਕ ਖੁਦਕੁਸ਼ੀ ਦਾ ਰਾਹ ਅਖ਼ਤਿਆਰ ਕਰਦੇ ਹਨ। ਅਮਰੀਕਾ ਵਿੱਚ 2012 ਤੋਂ 2016 ਵਿਚਾਲੇ 175,700 ਮੋਤਾਂ 'ਚੋਂ ਕਰੀਬ 60 ਫੀਸਦ ਲੋਕਾਂ ਦੀ ਮੌਤ ਬੰਦੂਕਾਂ ਨਾਲ ਅਤੇ 2015 ਵਿੱਚ 44000 ਦੇ ਅੱਧਿਆਂ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕੀਤੀ ਸੀ।

ਹਥਿਆਰਾਂ 'ਤੇ ਪਾਬੰਦੀ

ਆਸਟਰੇਲੀਆ ਨੇ ਸਾਬਿਤ ਕੀਤਾ ਹੈ ਕਿ ਹਥਿਆਰਾਂ ਦੀ ਘਾਟ ਕਾਰਨ ਖੁਦਕੁਸ਼ੀ ਅਤੇ ਹਥਿਆਰਾਂ ਕਾਰਨ ਕਤਲ ਦੀਆਂ ਘਟਨਾਵਾਂ ਵਿੱਚ ਮੌਤਾਂ ਦੇ ਅੰਕੜੇ ਘੱਟ ਸਕਦੇ ਹਨ।

1996 ਵਿੱਚ ਤਸਮਾਨੀਆ ਦੇ ਇਤਿਹਾਸਕ ਸਥਾਨ ਪੋਰਟ ਆਰਥਰ 'ਤੇ ਮਾਰਟਿਨ ਬ੍ਰਾਇਅੰਤ ਨੇ ਆਏ ਸੈਲਾਨੀਆਂ 'ਤੇ ਅੰਨ੍ਹੇਵਾਹ ਗੋਲੀ ਚਲਾਈ ਸੀ। ਜਿਸ ਵਿੱਚ 35 ਲੋਕ ਮਾਰੇ ਗਏ ਸਨ ਅਤੇ 23 ਜਖ਼ਮੀ ਹੋ ਗਏ।

ਆਸਟਰੇਲੀਆ ਨੂੰ ਇਸ ਘਟਨਾ ਨੇ ਹਿਲਾ ਦਿੱਤਾ ਅਤੇ ਸਾਰੀਆਂ ਪਾਰਟੀਆਂ ਨਾਲ ਸਬੰਧਤ ਲੋਕਾਂ ਨੇ ਸੈਮੀ-ਆਟੋਮੈਟਿਕ ਸ਼ਾਰਟਗੰਨਜ਼ ਅਤੇ ਰਾਇਫਲਜ਼ 'ਤੇ ਪਾਬੰਦੀ ਦਾ ਸਮਰਥਨ ਕੀਤਾ।

ਦਿਨਾਂ ਵਿੱਚ ਨਵਾਂ ਕਾਨੂੰਨ ਲਾਗੂ ਕੀਤਾ ਗਿਆ। ਸਰਕਾਰ ਨੇ ਉਚਿਤ ਬਾਜ਼ਾਰ ਮੁੱਲਾਂ 'ਤੇ ਸਾਰੇ ਪਾਬੰਦੀਸ਼ੁਦਾ ਹਥਿਆਰ ਖਰੀਦੇ ਅਤੇ ਉਨ੍ਹਾਂ ਨੂੰ ਨਸ਼ਟ ਕਰ ਦਿੱਤਾ। ਇਸ ਨਾਲ ਨਾਗਰਿਕਾਂ ਲਈ ਹਥਿਆਰ ਭੰਡਾਰ 30 ਫੀਸਦ ਘੱਟ ਹੋ ਗਿਆ।

ਮੌਤਾਂ ਵਿੱਚ ਆਈ ਗਿਰਾਵਟ 'ਚ ਵੱਡਾ ਹਿੱਸਾ ਖੁਦਕੁਸ਼ੀਆਂ ਦਾ ਰੁਕਣਾ ਸੀ, ਆਸਟਰੇਲੀਆਂ ਵਿੱਚ 80 ਫੀਸਦ ਤੋਂ ਵੱਧ ਬੰਦੂਕਾਂ ਨਾਲ ਸਾਹਮਣੇ ਆਉਣ ਵਾਲੇ ਖੁਦਕੁਸ਼ੀਆਂ ਦੇ ਮਾਮਲੇ ਦੇ ਅੰਕੜੇ ਘਟੇ ਹਨ।

ਅਲਪਰਸ ਮੁਤਾਬਕ, "ਖੁਦਕੁਸ਼ੀਆਂ ਵਿੱਚ ਗਿਰਾਵਟ ਦਰਜ ਹੋਈ ਹੈ ਜੋ ਹੈਰਾਨ ਕਰਨ ਵਾਲਾ ਸੀ।"

ਸਿਰਫ਼ ਖੁਦਕੁਸ਼ੀਆਂ ਵਿੱਚ ਨਹੀਂ, ਆਸਟਰੇਲੀਆਂ ਵਿੱਚ ਹਥਿਆਰਾਂ ਨਾਲ ਹੋਣ ਵਾਲੇ ਕਤਲਾਂ ਵਿੱਚ 50 ਫੀਸਦ ਤੋਂ ਵੱਧ ਗਿਰਾਵਟ ਦਰਜ ਹੋਈ।

ਬੱਚਿਆਂ ਦੀ ਸੁਰੱਖਿਆ

ਸਵਾਸਨ ਕਹਿੰਦੇ ਹਨ, "ਸੋਚੋ, ਯੂਕੇ ਵਿੱਚ ਗੁੱਸੇਖੋਰ, ਮਨੋਵੇਗੀ ਅਤੇ ਨਸ਼ੇ ਵਿੱਚ ਦੋ ਨਾਬਾਲਗ ਪਬ 'ਚੋ ਬਾਹਰ ਆਉਂਦੇ ਹਨ ਅਤੇ ਲੜਾਈ ਝਗੜਾ ਕਰਦੇ ਹਨ। ਕਿਸੇ ਦੀ ਅੱਖ ਸੁਜਦੀ ਅਤੇ ਕਿਸੇ ਦੇ ਨੱਕ ਵਿੱਚੋਂ ਲਹੂ ਨਿਕਲਦਾ ਪਰ ਇਹੀ ਅਮਰੀਕਾ ਵਿੱਚ ਹੁੰਦਾ ਤਾਂ ਕਿਸੇ ਇੱਕ ਕੋਲ ਕੋਈ ਹਥਿਆਰ ਹੋਣਾ ਸੀ ਅਤੇ ਕਿਸੇ ਦੀ ਮੌਤ ਹੋ ਜਾਣੀ ਸੀ।"

ਆਸਟਰੇਲੀਆ ਵਾਂਗ ਅਮਰੀਕਾ ਵਿੱਚ ਵੀ ਇਹੀ ਸਬੂਤ ਸਾਹਮਣੇ ਆਏ ਹਨ ਕਿ ਘੱਟ ਹਥਿਆਰ ਕਾਰਨ ਮੌਤਾਂ ਅਤੇ ਜਖ਼ਮੀ ਹੋਣ ਦੀਆਂ ਘਟਨਾਵਾਂ ਵੀ ਘੱਟ ਹੁੰਦੀਆਂ ਹਨ।

ਸਾਲ 2017 ਵਿੱਚ ਇੱਕ ਅਧਿਐਨ ਵਿੱਚ ਸਾਹਮਣੇ ਆਇਆ ਹੈ ਜਿਨ੍ਹਾਂ ਸੂਬਿਆਂ ਵਿੱਚ ਬੰਦੂਕਾਂ ਨੂੰ ਲੈ ਕੇ ਕਾਨੂੰਨ ਸਖ਼ਤ ਹਨ ਉੱਥੇ ਹਥਿਆਰਾਂ ਨਾਲ ਹੋਣ ਵਾਲੇ ਕਤਲ ਦੇ ਮਾਮਲਿਆਂ ਦੀ ਦਰ ਘੱਟ ਹੈ।

ਉੱਥੇ ਹੀ ਹਸਪਤਾਲ ਵਿੱਚ ਸਦਮਿਆਂ ਕਾਰਨ ਦਾਖ਼ਲ ਨਾਬਾਗਲਾਂ ਦੀ 2014 ਦੀ ਸਮੀਖਿਆ ਵਿੱਚ ਦੇਖਣ ਨੂੰ ਮਿਲਿਆ ਹੈ ਕਿ ਜਿੰਨੀ ਹਥਿਆਰਾਂ 'ਤੇ ਠੱਲ੍ਹ ਪਵੇਗੀ ਓਨੀਂ ਹੀ ਬੱਚਿਆਂ ਦੀ ਸੁਰੱਖਿਆ ਵਧੇਗੀ।

ਅਮਰੀਕਾ ਵਿੱਚ ਸਾਲਾਨਾ ਹਜ਼ਾਰ ਨਾਗਰਿਕ ਪੁਲਿਸ ਵੱਲੋਂ ਹੀ ਮਾਰੇ ਜਾਂਦੇ ਹਨ। ਬਿਲਕੁਲ, ਪੁਲਿਸ ਅਧਿਕਾਰੀਆਂ ਦੀ ਸ਼ਮੂਲੀਅਤ ਵਾਲੀ ਹਿੰਸਾ ਵਧੇਰੇ ਜਟਿਲ ਅਤੇ ਅਕਸਰ ਗੋਰਿਆਂ-ਕਾਲਿਆਂ ਅਮਰੀਕੀਆਂ ਵਿਚਾਲੇ ਨਸਲੀ ਨਫ਼ਰਤ ਵਾਲੀ ਹੁੰਦੀ ਹੈ। ਜੇਕਰ ਹਥਿਆਰਾਂ ਦੀ ਰੋਕਥਾਮ ਹੁੰਦੀ ਹੈ ਤਾਂ ਇੱਥੇ ਵੀ ਮੌਤਾਂ ਦਾ ਅੰਕੜਾ ਘੱਟ ਸਕਦਾ ਹੈ।

ਮਿਲਰ ਕਹਿੰਦੇ ਹਨ, "ਪੁਲਿਸ ਦਾ ਵਧੇਰੇ ਅਤਿੱਆਚਾਰ ਇਸ ਲਈ ਹੈ ਕਿਉਂਕਿ ਪੁਲਿਸ ਹੈ ਅਤੇ ਉਹ ਵੀ ਡਰੇ ਰਹਿੰਦੇ ਹਨ ਕਿ ਉਨ੍ਹਾਂ ਨੂੰ ਵੀ ਗੋਲੀ ਮਾਰੀ ਜਾ ਸਕਦੀ ਹੈ।"

ਮਿਲਰ ਕਹਿੰਦੇ ਹਨ ਕਿ ਇਸ ਤਰ੍ਹਾਂ ਹੋਰ ਬੰਦੂਕਾਂ ਪੁਲਿਸ ਲਈ ਵੀ ਵਧੇਰੇ ਸੁਰੱਖਿਅਤ ਨਹੀਂ ਹੋ ਸਕਦੀਆਂ। ਅੱਧੇ ਤੋਂ ਵੱਧ ਲੋਕ 2016 ਵਿੱਚ ਪੁਲਿਸ ਵੱਲੋਂ ਹਥਿਆਰਾਂ ਨਾਲ ਮਾਰੇ ਗਏ ਅਤੇ ਕਈ ਪੁਲਿਸ ਵੱਲੋਂ ਕੀਤੀ ਗੋਲਾਬਾਰੀ ਦੌਰਾਨ ਮਾਰੇ ਗਏ।

ਘਾਤਕ ਹਮਲੇ

  • ਸਾਲ 2017 ਵਿੱਚ ਹੋਏ ਅਧਿਐਨ ਵਿੱਚ ਸਾਹਮਣੇ ਆਇਆ ਕਿ-
  • ਅਮਰੀਕਾ, ਕੈਨੇਡਾ, ਪੱਛਮੀ ਯੂਰਪ, ਆਸਟਰੇਲੀਆ ਅਤੇ ਨਿਊਜ਼ੀਲੈਂਡ ਵਿੱਚ 2800 ਤੋਂ ਵਧ ਹਮਲੇ ਹੋਏ ਹਨ।
  • ਬੰਦੂਕਾਂ ਨਾਲ ਵੱਧ ਲੋਕਾਂ ਨੂੰ ਮਾਰਨਾ ਸਭ ਤੋਂ ਘਾਤਕ ਰਸਤਾ ਹੈ।
  • ਇਹ ਧਮਾਕਿਆਂ ਅਤੇ ਗੱਡੀਆਂ ਨਾਲ ਹੋਏ ਹਮਲਿਆਂ ਨਾਲੋਂ ਵੀ ਵੱਧ ਖ਼ਤਰਨਾਕ ਹੈ।
  • ਸਿਰਫ਼ 10 ਫੀਸਦ ਹਮਲਿਆਂ ਵਿੱਚ ਬੰਦੂਕਾਂ ਦੀ ਵਰਤੋਂ ਕੀਤੀ ਗਈ ਪਰ ਇਸ ਨਾਲ 55 ਫ਼ੀਸਦ ਲੋਕ ਮਾਰੇ ਗਏ।

ਸ਼ਾਂਤੀ ਅਸੰਭਵ

ਹਾਲਾਂਕਿ, ਇਤਿਹਾਸ ਗਵਾਹ ਹੈ ਕਿ ਹਿੰਸਾ ਮਨੁੱਖ ਦੇ ਸੁਭਾਅ ਵਿੱਚ ਸ਼ਾਮਲ ਹੈ ਅਤੇ ਕਿਸੇ ਵੀ ਲੜਾਈ ਵਿੱਚ ਬੰਦੂਕਾਂ ਹੋਣ ਇਹ ਕੋਈ ਸ਼ਰਤ ਨਹੀਂ ਹੁੰਦੀ।

ਨਾਰਥ ਕੈਰੋਲੀਨਾ ਦੀ ਵੇਕ ਫੌਰੈਸਟ ਯੂਨੀਵਰਸਿਟੀ ਦੇ ਸਾਇਕੋਲੋਜੀ ਦੇ ਪ੍ਰੋਫੈਸਰ ਡੈਵਿਡ ਯੇਮਨ ਦਾ ਕਹਿਣਾ ਹੈ, "ਰਵਾਂਡਾ ਨਸਲਕੁਸ਼ੀ ਹੀ ਦੇਖ ਲਓ, ਜਿੱਥੇ ਹਥਿਆਰਾਂ ਤੋਂ ਬਿਨਾਂ ਭਿਆਨਕ ਹਿੰਸਾ ਹੋਈ ਸੀ।"

ਜਦੋਂ ਅਸੀਂ ਇਸ ਤਜ਼ਰਬੇ ਨੂੰ ਗੰਭੀਰਤਾ ਨਾਲ ਲੈਂਦੇ ਹਾਂ ਅਤੇ ਕਲਪਨਾ ਕਰਦੇ ਹਾਂ ਕਿ ਸਾਰੀਆਂ ਬੰਦੂਕਾਂ ਗਾਇਬ ਹੋ ਗਈਆਂ ਹਨ ਤਾਂ ਜੰਗ ਅਤੇ ਸੰਸਾਰਕ ਲੜਾਈਆਂ ਜਾਰੀ ਰਹਿ ਸਕਦੀਆਂ ਹਨ। ਮਾਰਕੁਏਟੇ ਵਿੱਚ ਵਿਸਕਨਸਿਨ ਯੂਨੀਵਰਸਿਟੀ ਦੇ ਪੌਲੀਟੀਕਲ ਪ੍ਰੋਫੈਸਰ ਰੀਸਾ ਬਰੂਕ ਕਹਿੰਦੇ ਹਨ ਕਿ ਸਭ ਤੋਂ ਅਮੀਰ, ਸਭ ਤੋਂ ਤਾਕਤਵਰ ਸੂਬਿਆਂ ਵਿੱਚ ਸੰਭਾਵੀ ਤੌਰ 'ਤੇ ਕਤਲ ਕਰਨ ਲਈ ਨਵੇਂ ਹਥਿਆਰਾਂ ਦੀ ਕਾਢ ਵਿੱਚ ਤੇਜ਼ੀ ਆ ਰਹੀ ਹੈ।

ਬਰੂਕ ਕਹਿੰਦੇ ਹਨ, "ਹੋ ਸਕਦਾ ਹੈ ਕਿ ਇਸ ਨਾਲ ਦੇਸਾਂ ਵਿਚਾਲੇ ਜੰਗਬੰਦੀ ਹੋ ਜਾਵੇ, ਪਰ ਜ਼ਰੂਰੀ ਨਹੀਂ ਕਿ ਤਾਕਤ ਵਿੱਚ ਵੀ ਸੰਤੁਲਨ ਹੋਵੇ।"

ਉਥੇ ਹੋ ਸਕਦਾ ਹੈ ਕਿ ਸੋਮਾਲੀਆ, ਸੂਡਾਨ ਅਤੇ ਲੀਬੀਆ ਵਰਗੇ ਦੇਸਾਂ ਵਿੱਚ ਅਜਿਹਾ ਨਾ ਹੋਵੇ ਕਿਉਂਕਿ ਉੱਥੇ ਹਥਿਆਰ ਆਸਾਨੀ ਨਾਲ ਉਪਲਬਧ ਹਨ ਅਤੇ ਹਥਿਆਰ ਅਚਾਨਕ ਗਾਇਬ ਹੋਣ ਨਾਲ ਸੈਨਾ ਦੇ ਉਭਰਨ ਅਤੇ ਸੰਚਾਲਨ ਦੀ ਸਮਰੱਥਤਾ ਘੱਟ ਹੋ ਜਾਵੇਗੀ।

ਕੁਦਰਤੀ ਦੁਨੀਆਂ

ਬੰਦੂਕਾਂ ਦੇ ਗਾਇਬ ਹੋਣ ਦਾ ਜਾਨਵਰਾਂ ਲਈ ਰਲਿਆ-ਮਿਲਿਆ ਸਿੱਟਾ ਨਿਕਲਦਾ ਹੈ। ਇੱਕ ਪਾਸੇ ਖਤਰਨਾਕ ਪ੍ਰਜਾਤੀਆ ਦੇ ਸ਼ਿਕਾਰ ਅਤੇ ਸਜਾਵਟ ਲਈ ਕੀਤੇ ਜਾਣ ਵਾਲੇ ਸ਼ਿਕਾਰ ਦੀ ਗਿਣਤੀ ਘਟੇਗੀ।

ਉੱਥੇ ਦੂਜੇ ਪਾਸੇ ਜਾਨਵਰਾਂ ਸਬੰਧੀ ਪਰੇਸ਼ਾਨੀਆਂ ਜਿਵੇਂ, ਸੱਪ, ਚੂਹੇ, ਹਾਥੀ ਆਦਿ 'ਤੇ ਕੰਟਰੋਲ ਕਰਨਾ ਮੁਸ਼ਕਿਲ ਹੋ ਜਾਵੇਗਾ।

ਅਲਪਰਸ ਕਹਿੰਦੇ ਹਨ,"ਬੰਦੂਕ ਲਈ ਬਹੁਤ ਸਾਰੇ ਸਹੀ ਕਾਰਨ ਵੀ ਹਨ। ਕੁਝ ਖ਼ਾਸ ਦੇਸ ਆਸਟਰੇਲੀਆ ਵਿੱਚ ਖੇਤੀਬਾੜੀ ਅਤੇ ਅਮਰੀਕਾ ਲਈ ਸਰਹੱਦ ਦਾ ਇਤਿਹਾਸ। ਖੇਤਾਂ ਵਿੱਚ ਉਹ ਵਪਾਰ ਦਾ ਮਾਨਕ ਉਪਕਰਨ ਹਨ।"

ਬੰਦੂਕਾਂ ਹਮਲਾਵਰਾਂ ਪ੍ਰਜਾਤੀਆਂ ਨੂੰ ਕਾਬੂ ਵਿੱਚ ਕਰਨ ਲਈ ਅਟੁੱਟ ਹਿੱਸਾ ਹਨ। ਹਜ਼ਾਰਾਂ ਬਿੱਲੀਆਂ, ਸੂਰ, ਬੱਕਰੀਆਂ ਅਤੇ ਹੋਰ ਖਤਰਨਾਕ ਬਾਹਰੀ ਪ੍ਰਜਾਤੀਆਂ ਨੂੰ ਹਰ ਸਾਲ ਵਾਤਾਵਰਣ ਦੀ ਪ੍ਰਣਾਲੀ ਨੂੰ ਖ਼ਾਸ ਕਰ ਦੀਪਾਂ 'ਤੇ ਦਰੁਸਤ ਰੱਖਣ ਲਈ ਖ਼ਤਮ ਕੀਤਾ ਜਾਂਦਾ ਹੈ।

ਪੈਸੇ ਦੀ ਮਹੱਤਤਾ

ਜੇਕਰ ਬੰਦੂਕਾਂ ਗਾਇਬ ਕਰ ਦਿੱਤੀਆਂ ਜਾਂਦੀਆਂ ਹਨ ਤਾਂ ਅਮਰੀਕਾ ਨੂੰ ਮਾਲੀ ਤੌਰ 'ਤੇ ਬਹੁਤ ਨੁਕਸਾਨ ਹੋਵੇਗਾ। ਦਿ ਫਾਇਰਆਰਮਜ਼ ਇੰਡਸਟਰੀ ਟ੍ਰੇਡ ਐਸੋਸੀਏਸ਼ਨ ਦਾ ਅੰਦਾਜ਼ਾ ਹੈ ਕਿ ਇੰਡਸਟਰੀ ਨੂੰ 20 ਬਿਲੀਅਨ ਡਾਲਰ ਸਿੱਧੇ ਯੋਗਦਾਨ ਵਜੋਂ ਅਤੇ 30 ਬਿਲੀਅਨ ਹੋਰ ਯੋਗਦਾਨ ਵਜੋਂ ਯਾਨਿ ਕਿ ਕੁੱਲ ਨੁਕਸਾਨ ਹੋਵੇਗਾ।

ਸਪਿਟਰਜ਼ ਦਾ ਕਹਿਣਾ ਹੈ,"50 ਬਿਲੀਅਨ ਡਾਲਰ ਦਾ ਨੁਕਸਾਨ ਸਕਰੀਨ 'ਤੇ ਛੋਟਾ ਜਿਹਾ ਬਿੰਦੂ ਵੀ ਨਹੀਂ ਹੋਵੇਗਾ। ਉਹ ਜ਼ੀਰੋ ਨਹੀਂ ਪਰ ਸਾਰੀ ਅਰਥਵਿਵਸਥਾ ਦੀ ਤੁਲਨਾ ਵਿੱਚ ਬਹੁਤ ਵੱਡਾ ਨਹੀਂ ਹੋਵੇਗਾ।"

ਸੱਚਮੁਚ ਜੇਕਰ ਬੰਦੂਕਾਂ ਗਾਇਬ ਦੋ ਜਾਂਦੀਆਂ ਹਨ ਤਾਂ ਇਹ ਉਥੇ ਲਾਭ ਹੀ ਹੋਵੇਗਾ। ਬੰਦੂਕਾ ਨਾਲ ਹੋਣ ਵਾਲੇ ਜਖ਼ਮੀ ਅਤੇ ਮੌਤਾਂ ਦਾ ਸਬੰਧ ਖਰਚੇ ਸਾਲਾਨਾ ਕਰੀਬ 10.7 ਬਿਲੀਅਨ ਡਾਲਰ ਹਨ ਅਤੇ ਜਦੋਂ ਹੋਰਨਾਂ ਤੱਥਾਂ ਨੂੰ ਧਿਆਨ ਵਿੱਚ ਰੱਖਿਆ ਜਾਵੇ ਤਾਂ 200 ਬਿਲੀਅਨ ਤੋਂ ਵਧ ਖਰਚੇ ਹਨ।

ਬਹੁਤ ਸਾਰਿਆਂ ਨੂੰ ਬੰਦੂਕਾਂ ਤੋਂ ਬਿਨਾਂ ਸਾਹ ਲੈਣਾ ਸੌਖਾ ਹੋ ਜਾਵੇਗਾ ਪਰ ਕਈ ਬੰਦੂਕ ਰੱਖਣ ਵਾਲਿਆਂ ਲਈ ਇਹ ਬਿਲਕੁਲ ਉਲਟ ਪ੍ਰਭਾਵ ਪਾਵੇਗਾ ਅਤੇ ਉਹ ਆਪਣੇ ਹਥਿਆਰ ਤੋਂ ਬਿਨਾਂ ਵਧੇਰੇ ਅਸੁਰੱਖਿਅਤ ਮਹਿਸੂਸ ਕਰਨਗੇ।

ਯੇਮਨ ਕਹਿੰਦੇ ਹਨ, "ਰੱਖਿਆਤਮਕ ਦੁਨੀਆਂ ਵਿੱਚ ਕਈ ਲੋਕ ਹੋਰਨਾਂ ਖ਼ਿਲਾਫ਼ ਖ਼ੁਦ ਬੰਦੂਕ ਵੰਡਦੇ ਹਨ, ਬੇਸ਼ੱਕ ਉਹ ਵੱਡੇ ਲੋਕ, ਬੰਦੂਕਾਂ ਵਾਲੇ ਹੋਣ ਜਾਂ ਚਾਕੂਆਂ ਵਾਲੇ ਹੋਣ ਸਥਿਤੀ ਇਕੋ ਜਿਹੀ ਹੀ ਹੈ।"

ਭਾਵੇਂ ਬੰਦੂਕਾਂ ਅਸਲ ਵਿੱਚ ਲੋਕਾਂ ਨੂੰ ਸੁਰੱਖਿਅਤ ਰੱਖਣ ਅਤੇ ਆਪਣੇ ਆਪ ਨੂੰ ਬਚਾਉਣ ਵਿੱਚ ਮਦਦ ਕਰਦੀਆਂ ਹਨ ਫੇਰ ਵੀ ਵਿਵਾਦ ਦਾ ਮੁੱਦਾ ਹੈ। ਪਰ ਇਸ ਮੁੱਦੇ 'ਤੇ ਖੋਜ ਇਸ਼ਾਰਾ ਕਰਦੀ ਹੈ ਕਿ ਬੰਦੂਕਾਂ ਦਾ ਅਸਰ ਉਲਟ ਹੀ ਹੁੰਦਾ ਹੈ।

1860 ਬੰਦੂਕਾਂ ਨਾਲ ਹੋਏ ਕਤਲ ਦੀਆਂ ਘਟਨਾਵਾਂ 'ਤੇ 1993 ਵਿੱਚ ਹੋਏ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ ਘਰ ਵਿੱਚ ਬੰਦੂਕ ਹੋਣਾ ਪਰਿਵਾਰਕ ਮੈਂਬਰ ਜਾਂ ਜਾਣਕਾਰਾਂ ਵੱਲੋਂ ਕਤਲ ਕੀਤੇ ਜਾਣ ਦੇ ਡਰ ਨੂੰ ਵਧਾਉਂਦਾ ਹੈ।

ਇਸ ਤਰ੍ਹਾਂ ਹੀ 2014 ਵਿੱਚ ਮੈਟਾ ਅਧਿਐਨ ਵਿੱਚ ਵੀ ਦੇਖਿਆ ਗਿਆ ਕਿ ਬੰਦੂਕਾਂ ਹਾਸਲ ਕਰਕੇ ਕਤਲ ਕਰਨ ਅਤੇ ਖੁਦਕੁਸ਼ੀ ਦੇ ਮਕਸਦਾਂ ਨੂੰ ਪੂਰਾ ਕੀਤਾ ਗਿਆ ਹੈ।

ਜੇਕਰ ਬੰਦੂਕਾਂ ਗਾਇਬ ਹੁੰਦੀਆਂ ਹਨ ਤਾਂ ਕੁਝ ਬੰਦੂਕ ਮਾਲਕ ਸੁਰੱਖਿਆ ਭਾਵਨਾ ਨੂੰ ਗੁਆ ਦੇਣਗੇ। ਪੈਸੇਫਿਕ ਇੰਸਟੀਚਿਊਟ ਫਾਰ ਰਿਸਰਚ ਅਤੇ ਐਵਾਸਿਊਸ਼ਨ ਦੇ ਪ੍ਰਿੰਸੀਪਲ ਸਾਇੰਟਿਸਟ ਮਿਲਰ ਕਹਿੰਦੇ ਹਨ,"ਡਾਟਾ ਮੁਤਾਬਕ ਇਹ ਸੁਰੱਖਿਆ ਦੀ ਗ਼ਲਤ ਭਾਵਨਾ ਹੈ।"

ਇਸ ਕਹਾਣੀ ਨੂੰ ਤੁਸੀਂ ਬੀਬੀਸੀ ਫਿਊਚਰ 'ਤੇ ਪੜ੍ਹ ਸਕਦੇ ਹੋ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)