ਕਾਬੁਲ ’ਚ ਆਤਮਘਾਤੀ ਹਮਲਾ, 57 ਦੀ ਮੌਤ

ਅਫਗਾਨਿਸਤਾਨ ਦੇ ਕਾਬੁਲ ਵਿੱਚ ਵੋਟਰ ਰਜਿਸਟ੍ਰੇਸ਼ਨ ਸੈਂਟਰ ਦੇ ਬਾਹਰ ਹੋਏ ਆਤਮਘਆਤੀ ਹਮਲੇ ਵਿੱਚ 57 ਲੋਕਾਂ ਦੀ ਮੌਤ ਹੋਈ ਹੈ ਜਿਸ ਵਿੱਚ 21 ਔਰਤਾਂ ਅਤੇ 5 ਬੱਚੇ ਸ਼ਾਮਲ ਹਨ।

ਇਸ ਹਮਲੇ ਵਿੱਚ 119 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਇਹ ਲੋਕ ਸੈਂਟਰ ਦੇ ਬਾਹਰ ਇੰਤਜ਼ਾਰ ਕਰ ਰਹੇ ਸੀ।

ਇਸਲਾਮਿਕ ਸਟੇਟ ਨੇ ਖ਼ਬਰ ਏਜੰਸੀ ਅਮਾਕ ਦੁਆਰਾ ਇਸ ਹਮਲੇ ਦੀ ਜ਼ਿਮੇਵਾਰੀ ਲਿੱਤੀ ਹੈ।

ਅਕਤੂਬਰ ਵਿੱਚ ਹੋਣ ਵਾਲੀਆਂ ਚੋਣਾਂ ਦੇ ਲਈ ਇੱਕ ਹਫਤੇ ਪਹਿਲਾਂ ਹੀ ਵੋਟਰਾਂ ਦੇ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਸ਼ੁਰੂ ਹੋਈ ਹੈ।

ਇਸ ਤਰ੍ਹਾਂ ਦੇ ਕੇਂਦਰਾਂ ਤੇ ਹੁਣ ਤਕ ਚਾਰ ਵਾਰ ਹਮਲੇ ਹੋ ਚੁੱਕੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)