ਕੀ ਵਰਜਿਨਿਟੀ ਤੇ ਧਰਮ ਦੇ ਨਾਂ 'ਤੇ ਇਸ ਚੀਅਰਲੀਡਰ ਨੂੰ ਕੀਤਾ ਜਾ ਰਿਹਾ ਪਰੇਸ਼ਾਨ?

ਅਮਰੀਕੀ ਫੁੱਟਬਾਲ ਟੀਮ ਮਿਆਮੀ ਡਾਲਫਿਨਸ ਦੀ ਸਾਬਕਾ ਚੀਅਰਲੀਡਰ ਨੇ ਆਪਣੀ ਟੀਮ ਖ਼ਿਲਾਫ਼ ਅਧਿਕਾਰਤ ਤੌਰ 'ਤੇ ਸ਼ਿਕਾਇਤ ਦਰਜ ਕਰਾਈ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਧਰਮ ਅਤੇ ਵਰਜਿਨਿਟੀ ਕਾਰਨ ਉਨ੍ਹਾਂ ਨੂੰ ਪਰੇਸ਼ਾਨ ਕੀਤਾ ਗਿਆ ਹੈ।

ਕ੍ਰਿਸਟਨ ਐੱਨ ਵੇਰ 27 ਸਾਲਾ ਦੀ ਹੈ। ਉਹ ਕਹਿੰਦੀ ਹੈ 2016 ਵਿੱਚ ਟੀਮ ਦੇ ਡਾਇਰੈਕਟਰ ਦੇ ਨਾਲ ਇੱਕ ਇੰਟਰਵਿਊ ਤੋਂ ਬਾਅਦ ਉਨ੍ਹਾਂ ਨੇ ਡਾਂਸ ਗਰੁੱਪ ਨੂੰ ਛੱਡ ਦਿੱਤਾ ਸੀ। ਇਸ ਗੱਲਬਾਤ ਵਿੱਚ ਉਸ ਨਾਲ ਉਸ ਦੇ ਸੈਕਸੂਅਲ ਜੀਵਨ ਬਾਰੇ ਵੀ ਗੱਲ ਕੀਤੀ ਗਈ ਸੀ।

ਹਾਲਾਂਕਿ, ਉਹ ਅਜਿਹੀ ਪਹਿਲੀ ਚੀਅਰਲੀਡਰ ਨਹੀਂ ਹੈ, ਜਿੰਨ੍ਹਾਂ ਨੇ ਇਸ ਤਰ੍ਹਾਂ ਦੇ ਮਾਹੌਲ ਦੀ ਸ਼ਿਕਾਇਤ ਕੀਤੀ ਹੈ।

ਫੁੱਟਬਾਲ ਟੀਮ ਨਿਊ ਓਰਲੈਂਸ ਸੈਂਟਸ ਦੀ ਸਾਬਕਾ ਚੀਅਰਲੀਡਰ ਦਾ ਇਹ ਵੀ ਕਹਿਣਾ ਹੈ ਕਿ ਉਸ ਨੇ ਅੰਡਰਵੀਅਰ ਪਹਿਨੇ ਇੱਕ ਤਸਵੀਰ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਸੀ, ਜਿਸ ਕਾਰਨ ਉਸ ਨੂੰ ਕੰਮ ਤੋਂ ਕੱਢ ਦਿੱਤਾ ਗਿਆ ਸੀ।

ਸਾਰਿਆਂ ਲਈ ਵਧੀਆ ਥਾਂ ਬਣਾਉਣ ਦੀ ਕੋਸ਼ਿਸ਼

ਵੇਰ ਨੇ ਬੀਬੀਸੀ ਨੂੰ ਦੱਸਿਆ ਕਿ ਸ਼ਿਕਾਇਤ ਉਸ ਨੇ ਫਲੋਰਿਡਾ ਦੇ ਹਿਊਮਨ ਰਿਲੇਸ਼ਨ ਕਮਿਸ਼ਨ ਨੂੰ ਦਿੱਤੀ ਹੈ ਅਤੇ ਇਸ ਨੂੰ ਅਮਰੀਕੀ ਫੁੱਟਬਾਲ ਟੀਮ 'ਤੇ ਹਮਲੇ ਵਜੋਂ ਨਾ ਦੇਖਿਆ ਜਾਵੇ।

ਉਸ ਨੇ ਸ਼ੁਕਰਵਾਰ ਨੂੰ ਟੈਲੀਫੋਨ 'ਤੇ ਦਿੱਤੇ ਇੰਟਰਵਿਊ ਵਿੱਚ ਦੱਸਿਆ, "ਮੈਂ ਉਨ੍ਹਾਂ ਦੇ ਖ਼ਿਲਾਫ਼ ਨਹੀਂ ਹਾਂ। ਮੈਂ ਚੀਅਰਲੀਡਰ ਲਈ ਇਸ ਨੂੰ ਵਧੀਆ ਥਾਂ ਬਣਾਉਣਾ ਚਾਹੁੰਦੀ ਹਾਂ।"

ਵੇਰ ਨੇ ਤਿੰਨ ਸਾਲ ਬਾਅਦ ਟੀਮ ਨੂੰ ਛੱਡ ਦਿੱਤਾ ਹੈ। ਉਸ ਦਾ ਦਾਅਵਾ ਹੈ ਕਿ ਲੰਡਨ ਵਿੱਚ ਕੋਚ ਬਸ ਵਿੱਚ ਇੱਕ ਘਟਨਾ ਹੋਈ ਅਤੇ ਸੋਸ਼ਣ ਦਾ ਕਾਰਨ ਬਣ ਗਈ।

ਵੇਰ ਆਪਣੀ ਸ਼ਿਕਾਇਤ ਵਿੱਚ ਕਹਿੰਦੀ ਹੈ, ਜਦੋਂ 2015 ਵਿੱਚ ਵੇਂਬਲੀ ਸਟੇਡੀਅਨਮ ਵਿੱਚ ਨਿਊਯਾਰਕ ਜੇਟਸ ਟੀਮ ਖੇਡੀ ਤਾਂ ਨਾਲ ਡਾਂਸ ਕਰਨ ਵਾਲੇ ਆਪਸ ਵਿੱਚ 'ਸੈਕਸ ਪਲੇਲਿਸਟ' ਬਾਰੇ ਗੱਲ ਕਰ ਰਹੇ ਸਨ।

ਵੇਰ ਦੱਸਦੀ ਹੈ, "ਮੇਰੇ 'ਤੇ ਜ਼ੋਰ ਪਾਇਆ ਗਿਆ ਕਿ ਮੈਂ ਆਪਣੀ ਪਲੇਲਿਸਟ ਦੇਵਾ।" ਉਦੋਂ ਉਸ ਨੇ ਲੋਕਾਂ ਨੂੰ ਆਪਣੇ ਵਰਜਿਨ ਹੋਣ ਬਾਰੇ ਦੱਸਿਆ।

ਵਰਜਿਨਿਟੀ

ਸ਼ਿਕਾਇਤ ਵਿੱਚ ਉਸ ਦੇ ਵਕੀਲ ਸਾਰਾ ਬਲੈਕਵਾਲ ਦੀ ਦਲੀਲ ਹੈ, "ਕ੍ਰਿਸਟਨ ਨੇ ਆਪਣੀ ਟੀਮ ਦੇ ਸਾਥੀਆਂ ਨੂੰ ਕਿਹਾ ਸੀ ਕਿ ਉਹ ਵਿਆਹ ਹੋਣ ਤੱਕ ਦਾ ਇੰਤਜ਼ਾਰ ਕਰ ਰਹੀ ਹੈ ਕਿਉਂਕਿ ਭਗਵਾਨ ਨਾਲ ਉਸ ਦੇ ਕੁਝ ਖ਼ਾਸ ਸਬੰਧ ਹਨ।"

ਬਾਅਦ ਵਿੱਚ ਸਲਾਨਾ ਪਰਫਾਰਮੈਨਸ ਰੀਵਿਊ ਦੌਰਾਨ ਜਦੋਂ ਚੀਅਰਲੀਡਰ ਨੂੰ ਆਪਣੇ ਕੰਮ ਦਾ ਮੁਲੰਕਣ ਕਰਨਾ ਹੁੰਦਾ ਹੈ ਤਾਂ ਟੀਮ ਡਾਇਰੈਕਟਰ ਡੋਰੀ ਗ੍ਰੋਗਨ ਨਾਲ ਉਸ ਦਾ ਆਹਣਾ-ਸਾਹਮਣਾ ਹੋਇਆ।

ਉਹ ਦਾਅਵਾ ਕਰਦੀ ਹੈ ਕਿ ਡਾਇਰੈਕਟਰ ਨੇ ਉਸ ਨੂੰ ਕਿਹਾ, "ਚਲੋ ਤੁਹਾਡੀ ਵਰਜਿਨਿਟੀ ਬਾਰੇ ਗੱਲ ਰਦੇ ਹਾਂ।"

ਉਸ ਦੇ ਵਕੀਲ ਮੁਤਾਬਕ ਵੇਰ ਨੇ ਆਪਣੀ ਵਰਜਿਨਿਟੀ ਬਾਰੇ ਅੱਗੇ ਤੋਂ ਕੋਈ ਵੀ ਗੱਲ ਕਰਨ ਤੋਂ ਮਨ੍ਹਾਂ ਕਰ ਦਿੱਤਾ ਸੀ।

ਟੀਮ ਦੇ ਇੱਕ ਸਰੋਤ ਨੇ ਬੀਬੀਸੀ ਨੂੰ ਦੱਸਿਆ ਕਿ 2016 ਵਿੱਚ ਸਾਨੂੰ ਚੀਅਰਲੀਡਰ ਨਾਲ ਹੋਣ ਵਾਲੀ ਇੱਕ ਘਟਨਾ ਬਾਰੇ ਪਤਾ ਲੱਗਾ ਸੀ, ਜਦੋਂ ਸਾਡੀਆਂ ਚੀਅਰਲੀਡਰਾਂ ਦਾ ਪ੍ਰਦਰਸ਼ਨ ਉਮੀਦ ਤੋਂ ਘੱਟ ਸੀ।

"ਅਸੀਂ ਤੁਰੰਤ ਇਸ ਮੁੱਦੇ ਨੂੰ ਚੁੱਕਿਆ ਅਤੇ ਸੁਪਰਵਾਈਜ਼ਰ ਨੂੰ ਹਟਾ ਦਿੱਤਾ, ਜਿਸ ਨੇ ਬਾਅਦ ਵਿੱਚ ਪੂਰੀ ਟੀਮ ਕੋਲੋਂ ਮੁਆਫ਼ੀ ਮੰਗੀ।"

ਧਰਮ

ਅਮਰੀਕਾ ਦੀ ਮੀਡੀਆ ਰਿਪੋਰਟਾਂ ਮੁਤਾਬਕ ਗ੍ਰੋਗਨ ਅਜੇ ਵੀ ਆਪਣੀ ਉਸੇ ਭੂਮਿਕਾ 'ਚ ਕੰਮ ਕਰ ਰਹੇ ਹਨ।

ਉਨ੍ਹਾਂ ਦੇ ਦਾਅਵਿਆਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਵੇਰ ਦਾ ਤਰਕ ਹੈ ਕਿ ਟੀਮ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਕੀਤੀ ਉਨ੍ਹਾਂ ਦੀ ਉਹ ਪੋਸਟ ਨਹੀਂ ਪਾਈ ਜਾਂਦੀ, ਜਿਸ ਵਿੱਚ ਉਨ੍ਹਾਂ ਦੇ ਇਸਾਈ ਧਰਮ ਨਾਲ ਜੁੜੇ ਹੋਣ ਦਾ ਜ਼ਿਕਰ ਹੁੰਦਾ ਹੈ।

ਉਹ ਇਹ ਵੀ ਕਹਿੰਦੀ ਹੈ ਕਿ ਜਦੋਂ ਉਹ ਟੀਮ ਲਈ ਆਪਣੇ ਆਡੀਸ਼ਨ ਬਾਰੇ ਡਾਲਫਿਨ ਬਲਾਗ ਲਈ "ਮੋਟੀਵੇਸ਼ਨ ਮੰਡੇ" ਲਿਖਦੀ ਹੈ ਤਾਂ ਉਸ ਵਿੱਚ ਗੌਡ ਅਤੇ ਕ੍ਰਾਇਸਟ ਦੇ ਲੇਖ ਨੂੰ ਸੰਪਾਦਿਤ ਕਰ ਦਿੱਤਾ ਜਾਂਦਾ ਹੈ।

ਮਿਆਮੀ ਡਾਲਫਿਨ ਨੇ ਬੀਬੀਸੀ ਨਿਊਜ਼ ਨੂੰ ਦਿੱਤੇ ਸਟੇਟਮੈਂਟ ਵਿੱਚ ਕਿਹਾ, "ਅਸੀਂ ਸੰਗਠਨ ਨਾਲ ਜੁੜੇ ਸਾਰੇ ਲੋਕਾਂ ਲਈ ਸਕਾਰਾਤਮਕ ਕੰਮ ਵਾਲਾ ਮਾਹੌਲ ਦੇਣ ਲਈ ਗੰਭੀਰਤਾ ਨਾਲ ਪ੍ਰਤੀਬੱਧ ਹਾਂ।"

"ਅਸੀਂ ਆਪਣੇ ਸੰਗਠਨ ਦੇ ਹਰ ਮੈਂਬਰ ਲਈ ਇੱਕ ਹੀ ਮਾਨਕ ਰਖਦੇ ਹਾਂ। ਲਿੰਗ, ਜਾਤੀ ਅਤੇ ਧਰਮ ਦੇ ਕਾਰਨ ਕੋਈ ਭੇਦਭਾਵ ਨਹੀਂ ਕਰਦੇ।"

ਅਮਰੀਕਾ ਦੀ ਮੀਡੀਆ ਸਟੇਟਮੈਂਟ ਵਿੱਚ ਨੈਸ਼ਨਲ ਫੁੱਟਬਾਲ ਲੀਗ (ਐੱਨਐਫ਼ਐੱਲ) ਦਾ ਕਹਿਣਾ ਹੈ ਕਿ ਸੰਗਠਨ ਅਤੇ ਉਸ ਦੀ ਟੀਮ "ਨੌਕਰੀ ਕਰਨ ਵਾਲਿਆਂ ਵਿੱਚ ਕਿਸੇ ਤਰ੍ਹਾਂ ਦਾ ਭੇਦਭਾਵ ਨਹੀਂ ਕਰਦੀ ਹੈ।"

ਇਸ ਬਿਆਨ ਵਿੱਚ ਐੱਨਐੱਫਐੱਲ ਨੇ ਕਿਹਾ ਹੈ, "ਜੋ ਵੀ ਐੱਨਐੱਫਐੱਲ ਲਈ ਕੰਮ ਕਰਦਾ ਹੈ, ਜਿਸ ਵਿੱਚ ਚੀਅਰਲੀਡਰ ਵੀ ਸ਼ਾਮਲ ਹੈ, ਉਸ ਦੇ ਕੋਲ ਸਕਾਰਾਤਮਕ ਅਤੇ ਸਨਮਾਨਯੋਗ ਮਾਹੌਲ ਵਿੱਚ ਕੰਮ ਕਰਨ ਦਾ ਅਧਿਕਾਰ ਹੈ ਜੋ ਕਿਸੇ ਵੀ ਪ੍ਰਕਾਰ ਦੇ ਸੋਸ਼ਣ ਅਤੇ ਭੇਦਭਾਵ ਤੋਂ ਮੁਕਤ ਹੋਵੇ। ਇਹ ਸੂਬੇ ਤੇ ਕੇਂਦਰੀ ਕਾਨੂੰਨ ਦੇ ਤਹਿਤ ਆਉਂਦਾ ਹੈ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)