ਅਲਜੀਰੀਆ 'ਚ ਫੌਜੀ ਜਹਾਜ਼ ਹਾਦਸਾ, 257 ਮੌਤਾਂ

ਤਸਵੀਰ ਸਰੋਤ, Reuters
ਅਲਜੀਰੀਆ ਵਿੱਚ ਇੱਕ ਫੌਜੀ ਜਹਾਜ਼ ਦੇ ਦਰਦਨਾਕ ਹਾਦਸੇ ਵਿੱਚ 257 ਤੋਂ ਵੱਧ ਲੋਕਾਂ ਦੀ ਮੌਤ ਦੀ ਖ਼ਬਰ ਹੈ। ਪ੍ਰਸ਼ਾਸਨ ਅਨੁਸਾਰ ਇਸ ਜਹਾਜ਼ ਵਿੱਚ 105 ਫੌਜੀ ਸਵਾਰ ਸਨ।
ਮਰਨ ਵਾਲਿਆਂ ਵਿੱਚ ਵਧੇਰੇ ਫੌਜੀ ਅਤੇ ਉਨ੍ਹਾਂ ਦੇ ਪਰਿਵਾਰ ਵਾਲੇ ਸ਼ਾਮਲ ਹਨ। ਟੀਵੀ ਸਟੇਸ਼ਨ ਅਨੁਸਾਰ ਹਵਾਈ ਜਹਾਜ਼ ਬੌਫਾਰਿਕ ਫੌਜੀ ਅੱਡੇ ਤੋਂ ਉਡਾਣ ਭਰਦਿਆਂ ਹੀ ਕੁਝ ਦੇਰ ਬਾਅਦ ਹਾਦਸੇ ਦਾ ਸ਼ਿਕਾਰ ਹੋ ਗਿਆ।
ਅਜੇ ਤੱਕ ਹਾਦਸੇ ਦੇ ਕਾਰਨਾਂ ਬਾਰੇ ਪਤਾ ਨਹੀਂ ਲੱਗਿਆ ਹੈ।
ਅਲਜੀਰੀਆ ਦੇ ਫੌਜ ਮੁਖੀ ਨੇ ਇਸ ਹਾਦਸੇ ਦੀ ਜਾਂਚ ਦੇ ਹੁਕਮ ਦਿੱਤੇ ਹਨ।
ਜੁਲਾਈ 2014 ਤੋਂ ਬਾਅਦ ਇਹ ਸਭ ਤੋਂ ਭਿਆਨਕ ਹਾਦਸਾ ਹੈ। ਜੁਲਾਈ 2014 ਵਿੱਚ ਮਲੇਸ਼ੀਆਈ ਏਅਰਲਾਈਂਜ਼ ਦਾ MH17 ਜਹਾਜ਼ ਯੂਕਰੇਨ ਵਿੱਚ ਉਡਾ ਦਿੱਤਾ ਸੀ। ਉਸ ਹਾਦਸੇ ਵਿੱਚ 298 ਲੋਕਾਂ ਦੀ ਮੌਤ ਹੋਈ ਸੀ।








