#CWG2018: ਭਾਰਤੀ ਰੇਲਵੇ 'ਚ ਕਲਰਕ ਸਤੀਸ਼ ਨੇ ਆਸਟਰੇਲੀਆ 'ਚ ਚੁੰਮਿਆ ਗੋਲਡ, ਉਨ੍ਹਾਂ ਬਾਰੇ ਹੋਰ ਪੜ੍ਹੋ

ਆਸਟਰੇਲੀਆ ਵਿੱਚ ਹੋ ਰਹੀਆਂ ਕਾਮਨਵੈਲਥ ਖੇਡਾਂ ਵਿੱਚ ਭਾਰਤ ਨੇ ਵੇਟਲਿਫਟਿੰਗ ਵਿੱਚ ਤੀਜਾ ਗੋਲਡ ਮੈਡਲ ਜਿੱਤਿਆ।

77 ਕਿੱਲੋ ਭਾਰ ਵਰਗ ਵਿੱਚ ਤਮਿਲ ਨਾਡੂ ਦੇ ਸਤੀਸ਼ ਸ਼ਿਵਲਿੰਗਮ ਨੇ ਜਿੱਤਿਆ ਗੋਲਡ।

ਸਤੀਸ਼ ਕੁਮਾਰ ਨੇ 77 ਕਿਲੋਗ੍ਰਾਮ ਭਾਰ ਵਰਗ ਵਿੱਚ ਖੇਡਦੇ ਹੋਏ 317 ਕਿਲੋਗ੍ਰਾਮ ਦਾ ਭਾਰ ਚੁੱਕਿਆ ਹੈ।

ਇਸ ਜਿੱਤ ਤੋਂ ਬਾਅਦ ਸਤੀਸ਼ ਨੂੰ ਵਧਾਈਆਂ ਮਿਲਣ ਦਾ ਦੌਰ ਸ਼ੁਰੂ ਹੋ ਗਿਆ ਹੈ।

ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਟਵੀਟ ਕਰਕੇ ਸਤੀਸ਼ ਨੂੰ ਵਧਾਈ ਦਿੱਤੀ ਹੈ।

ਸਤੀਸ਼ ਨੇ ਸਨੈਚ ਵਿੱਚ 144 ਕਿਲੋਗ੍ਰਾਮ ਅਤੇ ਕਲੀਨ ਐਂਡ ਜਰਕ ਵਿੱਚ 173 ਕਿੱਲੋ ਭਾਰ ਚੁੱਕਿਆ।

ਉਨ੍ਹਾਂ ਕੁੱਲ 317 ਕਿਲੋਗ੍ਰਾਮ ਦਾ ਭਾਰ ਚੁੱਕਿਆ ਅਤੇ ਸੋਨੇ ਦਾ ਤਮਗਾ ਜਿੱਤਿਆ।

ਕੀ ਹੈ 'ਸਨੈਚ' ਅਤੇ 'ਕਲੀਨ ਐਂਡ ਜਰਕ'?

'ਸਨੈਚ' ਵਿੱਚ ਭਾਰ ਨੂੰ ਮੋਢਿਆਂ 'ਤੇ ਟਿਕਾ ਕੇ ਸਿੱਧਾ ਸਿਰ ਉੱਪਰ ਚੁੱਕਣਾ ਹੁੰਦਾ ਹੈ।

ਜਦਕਿ 'ਕਲੀਨ ਐਂਡ ਜਰਕ' ਵਿੱਚ ਭਾਰ ਨੂੰ ਸਿਰ ਦੇ ਉੱਪਰ ਚੁੱਕਣ ਤੋਂ ਪਹਿਲਾਂ ਮੋਢਿਆਂ 'ਤੇ ਟਿਕਾਉਣਾ ਹੁੰਦਾ ਹੈ।

ਸਤੀਸ਼ ਇਸ ਤੋਂ ਪਹਿਲਾਂ ਸਾਲ 2014 ਵਿੱਚ ਵੀ ਕਾਮਨਵੈਲਥ ਖੇਡਾਂ ਵਿੱਚ ਗੋਲਡ ਮੈਡਲ ਜਿੱਤ ਚੁੱਕੇ ਹਨ।

ਜਾਣੋ ਕੌਣ ਹਨ ਸਤੀਸ਼?

  • ਸਤੀਸ਼ ਦਾ ਘਰ ਦਾ ਨਾਂ ਸੱਟੀ ਹੈ ਅਤੇ ਉਹ ਅਰਜੁਨ ਐਵਾਰਡ ਜੇਤੂ ਹਨ।
  • ਸਤੀਸ਼ ਤਾਮਿਲ ਨਾਡੂ ਦੇ ਵੇੁਲੁਰੂ ਦੇ ਰਹਿਣ ਵਾਲੇ ਹਨ।
  • ਭਾਰਤੀ ਰੇਲਵੇ ਵਿੱਚ ਸਤੀਸ਼ ਕਲਰਕ ਦੇ ਅਹੁਦੇ 'ਤੇ ਤਾਇਨਾਤ ਹਨ।
  • ਸਤੀਸ਼ ਨੇ ਇਤਿਹਾਸ ਵਿਸ਼ੇ ਵਿੱਚ ਡਿਗਰੀ ਹਾਸਲ ਕੀਤੀ ਹੈ।
  • ਤਮਿਲ, ਹਿੰਦੀ ਤੇ ਅਗਰੇਜ਼ੀ ਭਾਸ਼ਾ ਦਾ ਗਿਆਨ।
  • ਪਿਤਾ ਸ਼ਿਵਾਲਿੰਗ ਵੀ ਵੇਟਲਿਫਟਰ ਹਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)