ਆਈਨਸਟਾਈਨ ਨੇ 22 ਸਾਲਾ ਵਿਦਿਆਰਥਣ ਨੂੰ ਨੋਟ 'ਚ ਕੀ ਲਿਖਿਆ?

ਤਸਵੀਰ ਸਰੋਤ, Getty Images/Hulton Archive
ਐਲਬਰਟ ਆਈਨਸਟਾਈਨ ਵੱਲੋਂ 1921 ਵਿੱਚ ਇਟਲੀ ਦੇ ਇੱਕ ਵਿਗਿਆਨੀ ਨੂੰ ਲਿਖਿਆ ਗਿਆ ਨੋਟ 6100 ਡਾਲਰ ਯਾਨੀ ਕੀ 3,95,890 ਰੁਪਏ ਵਿੱਚ ਵਿਕਿਆ ਹੈ। ਇਹ ਨਿਲਾਮੀ ਜੇਰੂਸ਼ਲਮ ਵਿੱਚ ਹੋਈ। ਇਸ ਵਿਗਿਆਨੀ ਨੇ ਐਲਬਰਟ ਆਈਂਸਟਾਈਨ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਸੀ।
42 ਸਾਲਾ ਨੋਬਲ ਐਵਾਰਡ ਜੇਤੂ ਵਿਗਿਆਨੀ ਨੇ 22 ਸਾਲ ਦੀ ਕੈਮਿਸਟ੍ਰੀ ਦੀ ਵਿਦਿਆਰਥਣ ਐਲੀਸਾਬੇਟਾ ਪਿਚਿਨੀ ਨੂੰ ਖ਼ਤ ਲਿਖਿਆ ਸੀ।
ਪਿਚਿਨੀ ਫਲੋਰੈਂਸ ਵਿੱਚ ਆਪਣੀ ਭੈਣ ਮਾਜਾ ਤੋਂ ਇੱਕ ਮੰਜ਼ਿਲ ਉੱਤੇ ਰਹਿੰਦੀ ਸੀ।
ਵਿਨਰਜ਼ ਨਿਲਾਮੀ ਘਰ ਨੇ ਕਿਹਾ, "ਆਈਨਸਟਾਈਨ ਉਸ ਨੂੰ ਮਿਲਣ ਲਈ ਬੜੇ ਕਾਹਲੇ ਸਨ ਪਰ ਪਿਚੀਨੀ ਅਜਿਹੇ ਮਸ਼ਹੂਰ ਸ਼ਖ਼ਸ ਨੂੰ ਮਿਲਣ ਵਿੱਚ ਸ਼ਰਮ ਮਹਿਸੂਸ ਕਰ ਰਹੀ ਸੀ।"
ਜਰਮਨੀ ਭਾਸ਼ਾ ਵਿੱਚ ਆਈਨਸਟਾਈਨ ਨੇ ਆਪਣੀਆਂ ਭਾਵਨਾਵਾਂ ਨੂੰ ਜ਼ਾਹਿਰ ਕਰਨ ਦੇ ਲਈ ਇੱਕ ਮੁਹਾਵਰੇ ਦਾ ਇਸਤੇਮਾਲ ਵੀ ਕੀਤਾ।

ਤਸਵੀਰ ਸਰੋਤ, Reuters
ਪਿਚੀਨੀ ਨੂੰ ਲਿਖੇ ਨੋਟ ਵਿੱਚ ਕਿਹਾ ਗਿਆ ਸੀ, "ਇੱਕ ਦੋਸਤਾਨਾ ਯਾਦ ਦੇ ਤੌਰ 'ਤੇ ਵਿਗਿਆਨੀ ਖੋਜਕਾਰ ਜਿਸ ਦੇ ਪੈਰਾਂ ਵਿੱਚ ਮੈਂ ਸੌਂ ਗਿਆ ਅਤੇ ਪੂਰੇ ਦੋ ਦਿਨ ਬੈਠਾ ਰਿਹਾ।"
ਵਿਨਰਜ਼ ਦੇ ਮੁੱਖ ਕਾਰਜਕਾਰੀ ਨੇ ਐਸੋਸੀਏਟਡ ਪ੍ਰੈੱਸ ਨਿਊਜ਼ ਏਜੰਸੀ ਨੂੰ ਦੱਸਿਆ, "ਤੁਸੀਂ '#Metoo' ਮੁਹਿੰਮ ਬਾਰੇ ਜਾਣਦੇ ਹੋਵੋਗੇ? ਇਸ ਕੁੜੀ ਨੂੰ ਲਿਖੇ ਨੋਟ ਰਾਹੀਂ ਸ਼ਾਇਦ ਆਈਨਸਟਾਈਨ ਵੀ ਇਸੇ ਮੁਹਿੰਮ ਦਾ ਹਿੱਸਾ ਹੁੰਦੇ। "
ਆਈਨਸਟਾਈਨ ਵੱਲੋਂ ਲਿਖੀਆਂ ਹੋਰ ਚਿੱਠੀਆਂ ਦੇ ਨਾਲ ਇਹ ਇਸ ਨੋਟ ਦੀ ਵੀ ਨਿਲਾਮੀ ਕੀਤੀ ਗਈ।
ਇਨ੍ਹਾਂ ਵਿੱਚੋਂ ਇੱਕ 1928 ਦਾ ਵੀ ਇੱਕ ਨੋਟ ਸੀ ਜੋ ਕਿ 103,000 ਡਾਲਰ ਯਾਨੀ ਕਿ 66,84,700 ਰੁਪਏ ਵਿੱਚ ਨਿਲਾਮ ਹੋਇਆ ਹੈ।












