ਬਰਫ਼ 'ਚ ਢਕੇ ਯੂਰਪ ਦੀਆਂ ਦਿਲ ਖਿੱਚਵੀਆਂ ਤਸਵੀਰਾਂ

ਰੋਮ ਵਿੱਚ ਕਦੇ-ਕਦੇ ਹੁੰਦੀ ਬਰਫ਼ਬਾਰੀ ਇਸ ਸ਼ਖਸ ਨੂੰ ਦੌੜ ਲਾਉਣ ਤੋਂ ਨਹੀਂ ਰੋਕ ਸਕੀ।

ਰੋਮ ਵਿੱਚ ਸੈਲਾਨੀ ਬਰਫ ਦਾ ਮਜ਼ਾ ਲੈ ਰਹੇ ਹਨ ਪਰ ਬਰਫ਼ ਕਰਕੇ ਸਕੂਲ ਬੰਦ ਹਨ ਅਤੇ ਆਵਾਜਾਈ 'ਤੇ ਵੀ ਅਸਰ ਪਿਆ ਹੈ।

ਰੋਮ ਦੇ ਸਰਕਸ ਮੈਕਸੀਮਸ ਵਿੱਚ ਲੋਕ ਬਰਫ਼ ਵਿੱਚ ਮਜ਼ਾ ਲੈ ਰਹੇ ਹਨ ਤੇ ਰੇਲਵੇ ਸਟੇਸ਼ਨ ਬੇਘਰ ਲੋਕਾਂ ਦੀ ਪਨਾਹਗਾਹ ਬਣੇ ਹਨ।

ਸਰਕਸ ਮੈਕਸੀਮਸ ਵਿੱਚ ਜੁੜੇ ਲੋਕ ਬਰਫ਼ ਨਾਲ ਅਕ੍ਰਿਤੀਆਂ ਬਣਾਉਂਦੇ ਹੋਏ।

ਸਰਬੀਆ ਤੋਂ ਆਉਂਦੀਆਂ ਠੰਢੀਆਂ ਹਵਾਵਾਂ ਕਾਰਨ ਜ਼ਿਆਦਾਤਰ ਯੂਰਪ ਠੰਢ ਦੀ ਚਪੇਟ ਵਿੱਚ ਹੈ।

ਜੇਨੇਵਾ ਵਿੱਚ ਜੰਮੀ ਬਰਫ਼ ਦੇ ਨਜ਼ਾਰੇ

ਜਰਮਨੀ ਵਿੱਚ ਵੀ ਭਾਰੀ ਬਰਫ਼ ਪਈ ਹੈ ਤੇ ਬੇਘਰ ਲੋਕਾਂ ਲਈ ਬਣੇ ਸ਼ੈਲਟਰਜ਼ ਵੀ ਭਰੇ ਪਏ ਹਨ।

ਬਰਫ ਫਰਾਂਸ, ਸਵੀਡਨ ਤੇ ਆਸਟ੍ਰੀਆ ਦੇ ਕੁਝ ਹਿੱਸਿਆਂ ਵਿੱਚ ਵੀ ਪਈ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)