ਅਮਰੀਕੀ ਸੈਨੇਟ 'ਚ ਗ਼ੈਰ ਕਾਨੂੰਨੀ ਅਵਾਸੀਆਂ ਦੀ ਸੁਰੱਖਿਆ ਦੀ ਕੋਸ਼ਿਸ਼ ਹੋਈ ਢਹਿ-ਢੇਰੀ

ਅਮਰੀਕਾ ਦੀ ਸੈਨੇਟ ਇਮੀਗ੍ਰੇਸ਼ਨ ਦੇ ਚਾਰ ਪ੍ਰਸਤਾਵ ਪਾਸ ਕਰਨ 'ਚ ਅਸਫ਼ਲ ਰਹੀ, ਜਿਸ ਵਿੱਚ ਗ਼ੈਰ ਕਾਨੂੰਨੀ ਢੰਗ ਨਾਲ ਅਮਰੀਕਾ ਪਹੁੰਚੇ ਨੌਜਵਾਨਾਂ ਦੀ ਸੁਰੱਖਿਆ ਵੀ ਸ਼ਾਮਿਲ ਸੀ।

ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਇਸ ਨੂੰ "ਪੂਰੀ ਆਫ਼ਤ" ਕਹੇ ਜਾਣ ਅਤੇ ਵੀਟੋ ਦੀ ਧਮਕੀ ਵੀ ਕੰਮ ਨਹੀਂ ਆਈ। ਸੈਨੇਟ ਵਿੱਚ ਹੋਈ ਚਰਚਾ ਦੌਰਾਨ ਇਸ ਬਿੱਲ ਉੱਤੇ ਸੈਨੇਟ ਦੋ ਧਿਰਾਂ ਵਿੱਚ ਵੰਡੀ ਗਈ ਅਤੇ ਬਹੁਗਿਣਤੀ ਬਿੱਲ ਦੇ ਖਿਲਾਫ਼ ਵਾਲਿਆ ਸੀ।

ਲਿੰਬੋ ਲੋਕਾਂ ਦੀ ਭਲਾਈ ਵਾਲਾ ਇਹ ਬਿੱਲ ਹੁਣ ਠੰਢੇ ਬਸਤੇ ਵਿੱਚ ਪਾ ਦਿੱਤਾ ਗਿਆ ਹੈ।

ਡਾਕਾ ਦੇ ਲੋਕ, ਜਿਨ੍ਹਾਂ ਨੂੰ ਅਖੌਤੀ ਡ੍ਰੀਮਰਜ਼ ਵੀ ਕਿਹਾ ਜਾਂਦਾ ਹੈ, ਓਬਾਮਾ ਕਾਲ ਦੇ ਪ੍ਰੋਗਰਾਮ ਦੇ ਤਹਿਤ ਸੁਰੱਖਿਆ ਦਿੱਤੀ ਗਈ ਸੀ, ਜਿਸ ਨੂੰ ਰਾਸ਼ਟਰਪਤੀ ਟਰੰਪ ਨੇ ਸਤੰਬਰ ਵਿੱਚ ਰੱਦ ਕਰ ਦਿੱਤਾ ਕਰ ਦਿੱਤਾ ਸੀ।

ਟਰੰਪ ਨੇ ਡਾਕਾ ਨੂੰ ਖ਼ਤਮ ਕਰਕੇ ਇਸ ਨੂੰ ਅਮਰੀਕੀ ਕਾਂਗਰਸ ਨੂੰ 5 ਮਾਰਚ ਤੱਕ ਹੱਲ ਕੱਢਣ ਲਈ ਸੌਂਪ ਦਿੱਤਾ ਸੀ।

ਉਨ੍ਹਾਂ ਨੇ ਅਮਰੀਕੀ ਕਾਂਗਰਸ ਨੂੰ 1.8 ਮਿਲੀਅਨ ਪ੍ਰਭਾਵਿਤ ਲੋਕਾਂ ਲਈ ਸਿਟੀਜ਼ਨਸ਼ਿੱਪ ਲਈ ਰਾਹ ਲੱਭਣ ਲਈ ਕਿਹਾ ਹੈ। ਜਦਕਿ ਸੈਨੇਟ ਵਿੱਚ ਬਹੁਮਤ ਵਾਲੀ ਧਿਰ ਦੇ ਆਗੂ ਮਿਚ ਮੈੱਕਕੋਨੈਲ ਨੇ ਆਪਣੇ ਚੈਂਬਰ ਵਿੱਚ ਇਮੀਗ੍ਰੇਸ਼ ਬਿੱਲ ਨੂੰ ਪਾਸ ਕਰਨ ਲਈ ਇਸ ਹਫਤੇ ਦੇ ਅਖ਼ੀਰ ਤੱਕ ਸਮੇਂ ਸੀਮਾ ਤੈਅ ਕੀਤੀ ਹੈ।

ਕਿਹੜੇ ਸਨ ਪ੍ਰਸਤਾਵ ?

ਇਹ ਬਿੱਲ ਸੈਨੇਟ ਵਿੱਚ ਮੈਨੇ ਤੋਂ ਰਿਪਬਲੀਕਨ ਸੈਨੇਟਰ ਸੁਸਾਨ ਕੋਲਿਨਜ਼ ਵੱਲੋਂ ਲਿਆਂਦਾ ਗਿਆ ਸੀ।

ਇਸ ਵਿੱਚ ਅਮਰੀਕਾ-ਮੈਕਸੀਕੋ ਸਰਹੱਦ 'ਤੇ ਟਰੰਪ ਦੀ ਦੀਵਾਰ ਲਈ ਫੰਡ ਸਣੇ ਸਰਹੱਦੀ ਸੁਰੱਖਿਆ ਲਈ 25 ਬਿਲੀਅਨ ਡਾਲਰ ਦੀ ਪੇਸ਼ਕਸ਼ ਸੀ। ਜਿਸ ਵਿੱਚ ਅਖੌਤੀ ਡ੍ਰੀਮਰਜ਼ ਲਈ ਸੁਰੱਖਿਆ ਵੀ ਸ਼ਾਮਿਲ ਸੀ।

ਪਰ ਵਾਇਟ ਹਾਊਸ ਇਸ ਬਿੱਲ ਦੇ ਖ਼ਿਲਾਫ਼ ਹੋ ਗਿਆ ਸੀ ਅਤੇ ਉਸ ਦਾ ਕਹਿਣਾ ਸੀ ਕਿ ਇਹ ਮੌਜੂਦਾ ਕਾਨੂੰਨ ਨੂੰ ਕਮਜ਼ੋਰ ਕਰੇਗਾ ਅਤੇ ਗ਼ੈਰ ਕਾਨੂੰਨੀ ਇਮੀਗ੍ਰੇਸ਼ਨ ਨੂੰ ਵੀ ਉਤਸ਼ਾਹਿਤ ਕਰੇਗਾ।

ਵਾਈਟ ਹਾਊਸ ਦੇ ਬੁਲਾਰੇ ਸਾਰਾਹ ਸੈਂਡਰਜ਼ ਨੇ ਵੀਰਵਾਰ ਨੂੰ ਕਿਹਾ ਕਿ, "ਇਹ ਸੋਧ ਸਾਡੀ ਸਰਹੱਦੀ ਸੁਰੱਖਿਆ ਨੂੰ ਕਮਜ਼ੋਰ ਕਰਕੇ ਸਾਡੀ ਇਮੀਗ੍ਰੇਸ਼ਨ ਨੀਤੀ ਸਖ਼ਤੀ ਨਾਲ ਬਦਲ ਦੇਵੇਗਾ ਅਤੇ ਮੌਜੂਦਾ ਇਮੀਗ੍ਰੇਸ਼ਨ ਕਾਨੂੰਨ ਦਾ ਪ੍ਰਭਾਵ ਘਟਾ ਦੇਵੇਗਾ।"

ਅਮਰੀਕਾ ਦੇ ਅਟਾਰਨੀ ਜਨਰਲ ਜੈੱਫ ਸੈਸ਼ਨਸ ਵੀ ਇਸ ਦੇ ਖ਼ਿਲਾਫ਼ ਬੋਲੇ ਸਨ।

ਇਹ ਪ੍ਰਸਤਾਵ ਲਾਗੂ ਹੋਣ ਲਈ ਨੂੰ 60 ਹੋਰ ਵੋਟਾਂ ਦੀ ਲੋੜ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)