You’re viewing a text-only version of this website that uses less data. View the main version of the website including all images and videos.
#IELTS ਖ਼ਾਸ ਲੜੀ: ਵਰ, ਵਿਚੋਲੇ ਅਤੇ ਆਈਲੈੱਟਸ
ਪੰਜਾਬੀ ਸਮਾਜ ਵਿੱਚ ਪਰਵਾਸ ਦਾ ਰੁਝਾਨ ਪੁਰਾਣਾ ਹੈ ਪਰ ਇਸਨੇ ਸਮਾਜ ਵਿੱਚ ਸਮੇਂ ਸਮੇਂ ਉੱਤੇ ਕਈ ਤਰ੍ਹਾਂ ਦੇ ਵਰਤਾਰਿਆਂ ਨੂੰ ਜਨਮ ਦਿੱਤਾ ਹੈ।
ਇਨ੍ਹਾਂ ਵਰਤਾਰਿਆਂ ਵਿੱਚੋਂ ਇੱਕ ਹੈ ਕੁੜੀ ਦੀ ਆਈਲੈੱਟਸ ਪਾਸ ਹੋਣ ਦੀ ਯੋਗਤਾ। ਜਿਸ ਨੇ ਅਖ਼ਬਾਰੀ ਇਸ਼ਤਿਹਾਰਾਂ ਤੋਂ ਲੈ ਕੇ ਸਿੱਖਿਆ ਬਾਜ਼ਾਰ ਅਤੇ ਰਿਸ਼ਤੇ ਕਰਵਾਉਣ ਦੀ ਰਵਾਇਤ ਤੱਕ ਨੂੰ ਵੀ ਬਦਲ ਦਿੱਤਾ ਹੈ।
ਜਿਹੜੇ ਕਦੇ ਕੁੜੀ ਵਾਲਿਆਂ ਅੱਗੇ ਮੰਗਣੀ ਸਮੇਂ ਦਾਜ ਦੀ ਮੰਗ ਰੱਖ ਦੇ ਸੀ ਉਹ ਹੁਣ ਮੁੰਡੇ ਨੂੰ ਵਿਦੇਸ਼ ਭੇਜਣ ਲਈ ਕੁੜੀ ਦੀ ਵਿਦੇਸ਼ ਵਿੱਚ ਪੜ੍ਹਾਈ ਦਾ ਖਰਚ ਚੁੱਕਣ ਲਈ ਤਿਆਰ ਹੋ ਜਾਂਦੇ ਹਨ। ਵਰ, ਵਿਚੋਲੇ ਤੇ ਆਈਲੈੱਟਸ ਲੜੀ ਵਿੱਚ ਇਸ ਵਰਤਾਰੇ ਦੇ ਆਲੇ-ਦੁਆਲੇ ਘੁੰਮਦੇ ਮਸਲਿਆਂ ਨੂੰ ਆਧਾਰ ਬਣਾਇਆ ਗਿਆ ਹੈ।
ਪੇਸ਼ ਹਨ ਇਸ ਲੜੀ ਦੀਆਂ ਰਿਪੋਰਟਾਂ :
- ਪੰਜਾਬੀਆਂ ਦੇ ਰੁਝਾਨ ਨੂੰ ਆਈਲੈੱਟਸ ਦਾ ਪੁੱਠਾ ਗੇੜਾ
- BBC Special: 'ਕੁੜੀ ਕੈਨੇਡਾ 'ਚ ਪੱਕੀ ਹੈ ਤਾਂ.....'
- BBC Special:ਆਈਲੈੱਟਸ ਕਿਵੇਂ ਤੈਅ ਕਰਦਾ ਹੈ ਰਿਸ਼ਤੇ
- ਜੋੜੀਆਂ 'ਸਵਰਗਾਂ' ਦੀ ਥਾਂ ਆਈਲੈੱਟਸ ਕੇਂਦਰਾਂ 'ਚ ਬਣਨ ਲੱਗੀਆਂ!
- 'ਅੰਗਰੇਜ਼ੀ ਪੜ੍ਹ ਲਈ, ਤਾਂ ਕੈਨੇਡਾ ਮੁੰਡਾ ਪੱਕਾ ਲੱਭ ਜਾਉ'
- ਅੰਕੜਿਆਂ ਦੀ ਜ਼ੁਬਾਨੀ, ਪਰਵਾਸ ਦੀ ਕਹਾਣੀ
- 'ਜ਼ਿੰਦਗੀ ਆਈਲੈੱਟਸ ਦੇ ਬੈਂਡਾਂ 'ਚ ਉਲਝ ਕੇ ਰਹਿ ਗਈ ਹੈ'
- 'ਕੰਟਰੈਕਟ ਮੈਰਿਜ ਕਰਾਂਗੇ, ਖਰਚਾ ਮੁੰਡੇ ਵਾਲਿਆਂ ਦਾ...'
- ਆਈਲੈੱਟਸ ਕੇਂਦਰਾਂ ਨੂੰ ਪ੍ਰਮੋਟ ਕਰਨ 'ਤੇ ਕੀ ਕਹਿੰਦੇ ਨੇ ਕਲਾਕਾਰ
ਕੀ ਹੈ IELTS?
- ਇੰਟਰਨੈਸ਼ਨਲ ਇੰਗਲਿਸ਼ ਲੈਂਗੁਏਜ ਟੈਸਟਿੰਗ ਸਿਸਟਮ (IELTS) ਉਹ ਪਰੀਖਿਆ ਹੈ ਜਿਸਦੇ ਜ਼ਰੀਏ ਅੰਗਰੇਜ਼ੀ ਭਾਸ਼ਾ ਵਿੱਚ ਕਿਸੇ ਦੀ ਮੁਹਾਰਤ ਪਰਖੀ ਜਾਂਦੀ ਹੈ।
- ਉਹ ਮੁਲਕ ਜਿੱਥੇ ਅੰਗਰੇਜ਼ੀ ਸੰਚਾਰ ਦਾ ਮੁੱਖ ਸਾਧਨ ਹੈ ਉਨ੍ਹਾਂ ਦੇਸ਼ਾਂ ਨੇ ਆਵਾਸੀਆਂ ਦੀ ਭਾਸ਼ਾ 'ਚ ਪ੍ਰਵੀਣਤਾ ਲਈ ਆਈਲੈੱਟਸ ਨੂੰ ਪੈਮਾਨਾ ਬਣਾਇਆ ਹੈ।
- ਆਸਟ੍ਰੇਲੀਆ, ਨਿਊਜ਼ੀਲੈਂਡ, ਅਮਰੀਕਾ, ਇੰਗਲੈਂਡ, ਕੈਨੇਡਾ ਤੇ ਹੋਰ ਮੁਲਕਾਂ ਵਿੱਚ ਪੜ੍ਹਾਈ ਕਰਨ ਜਾਂ ਕੰਮ ਕਰਨ ਨੂੰ ਲੈ ਕੇ ਆਈਲੈੱਟਸ ਵਿੱਚ ਬੈਂਡ ਸਿਸਟਮ ਅਪਣਾਇਆ ਜਾਂਦਾ ਹੈ।