ਨਵੀਂ ਖੋਜ ਦਾ ਖੁਲਾਸਾ: ਬਰਤਾਨਵੀ ਗੋਰੇ ਵੀ ਪਹਿਲਾਂ ਕਾਲੇ ਹੀ ਹੁੰਦੇ ਸਨ

ਗੋਰੇ ਕਾਲੇ

ਨਵੀਂ ਖੋਜ ਮੁਤਾਬਕ ਪਹਿਲਾਂ ਗੋਰੇ ਕਾਲੇ ਹੀ ਹੁੰਦੇ ਸੀ। ਇੱਕ ਤਾਜ਼ਾ ਵਿਗਿਆਨਕ ਵਿਸ਼ਲੇਸ਼ਣ ਤੋਂ ਪਤਾ ਲੱਗਿਆ ਹੈ ਕਿ 10,000 ਸਾਲ ਪਹਿਲਾਂ ਗੋਰਿਆਂ ਦੀ ਭੂਰੇ ਰੰਗ ਦੀ ਚਮੜੀ ਅਤੇ ਨੀਲੀਆਂ ਅੱਖਾਂ ਸਨ।

ਲੰਡਨ ਦੇ ਨੈਚੁਰਲ ਹਿਸਟਰੀ ਮਿਊਜ਼ੀਅਮ ਦੇ ਖੋਜਾਰਥੀਆਂ ਨੇ ਸ਼ੈਡਰ ਮੈਨ ਦਾ ਡੀਐੱਨਏ 1903 ਵਿੱਚ ਬ੍ਰਿਟੇਨ ਦੇ ਸਭ ਤੋਂ ਪੁਰਾਣੇ ਪਿੰਜਰ ਵਿੱਚੋਂ ਕੱਢਿਆ।

ਯੂਨੀਵਰਸਿਟੀ ਕਾਲਜ ਲੰਡਨ ਦੇ ਖੋਜਾਰਥੀਆਂ ਨੇ ਚਿਹਰੇ ਦੇ ਪੁਨਰ ਨਿਰਮਾਣ ਲਈ ਬਾਅਦ ਵਿੱਚ ਗੁਣਸੂਤਰਾਂ ਦਾ ਵਿਸ਼ਲੇਸ਼ਣ ਦਾ ਇਸਤੇਮਾਲ ਕੀਤਾ।

ਗੋਰੇ ਕਾਲੇ
ਤਸਵੀਰ ਕੈਪਸ਼ਨ, ਸ਼ੈਡਰ ਮੈਨ ਦੇ ਪਿੰਜਰ ਦੀ ਨਕਲ

ਇਹ ਇਸ ਤੱਥ ਨੂੰ ਰੇਖਾਂਕਿਤ ਕਰਦਾ ਹੈ ਕਿ ਆਧੁਨਿਕ ਯੂਰਪੀਅਨ ਲੋਕਾਂ ਦੀ ਗੋਰੀ ਚਮੜੀ ਦਾ ਗੁਣ ਇੱਕ ਨਵਾਂ ਵਰਤਾਰਾ ਹੈ।

ਇਹ ਵਿਸ਼ਲੇਸ਼ਣ ਇੱਕ ਰਸਾਲੇ ਵਿੱਚ ਪ੍ਰਕਾਸ਼ਿਤ ਕੀਤਾ ਜਾਵੇਗਾ ਅਤੇ ਇਹ ਚੈਨਲ-4 ਦੀ ਦਸਤਾਵੇਜ਼ੀ ਫਿਲਮ 'ਦ ਫਸਟ ਬ੍ਰਿਟ - 10,000 ਸਾਲਾਂ ਦੇ ਆਦਮੀ ਦੇ ਭੇਦ' ਦਾ ਵੀ ਹਿੱਸਾ ਹੋਵੇਗਾ।

ਖੋਜ ਦੌਰਾਨ ਇਹ ਪਤਾ ਲੱਗਿਆ ਕਿ ਬਹੁਤ ਹੀ ਪੁਰਾਣੇ ਗੋਰੇ ਵਿਅਕਤੀਆਂ ਦੇ ਵਾਲ ਭੂਰੇ ਸਨ - ਇੱਕ ਛੋਟੀ ਜਿਹੀ ਸੰਭਾਵਨਾ ਇਹ ਸੀ ਕਿ ਇਹ ਔਸਤ ਨਾਲੋਂ ਵੱਧ ਘੁੰਗਰਾਲੇ ਸਨ - ਨੀਲੀਆਂ ਅੱਖਾਂ ਅਤੇ ਚਮੜੀ ਜਿਹੜੀ ਸ਼ਾਇਦ ਗੂੜ੍ਹੇ ਭੂਰੇ ਜਾਂ ਕਾਲੇ ਰੰਗ ਦੀ ਸੀ।

ਗੋਰੇ ਕਾਲੇ

ਤਸਵੀਰ ਸਰੋਤ, Channel 4

ਤਸਵੀਰ ਕੈਪਸ਼ਨ, ਮਿਊਜ਼ੀਅਮ 'ਚ ਮੌਜੂਦ ਸ਼ੈਡਰ ਮੈਨ ਦੀ ਅਸਲ ਖੋਪੜੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)