ਐਮਾਜ਼ਨ ਦਾ ਬਿਨਾਂ ਚੈਕ-ਆਉਟ ਦੇ ਪਹਿਲਾ ਸਟੋਰ ਖੁੱਲ੍ਹਿਆ

Amazon Go

ਤਸਵੀਰ ਸਰੋਤ, Reuters

    • ਲੇਖਕ, ਕ੍ਰਿਸ ਜੋਹਨਸਟਨ
    • ਰੋਲ, ਬਿਜ਼ਨਸ ਰਿਪੋਰਟਰ, ਬੀਬੀਸੀ ਨਿਊਜ਼

ਐਮਾਜ਼ਨ ਨੇ ਬਿਨਾ ਚੈਕ-ਆਉਟ ਦੇ ਆਪਣੀ ਪਹਿਲੀ ਸੁਪਰ ਮਾਰਕੀਟ ਖੋਲ੍ਹੀ ਹੈ। ਇਹ ਸਵੈ-ਸੇਵਾ ਸੋਮਵਾਰ ਨੂੰ ਖਰੀਦਦਾਰਾਂ ਲਈ ਖੋਲ੍ਹ ਦਿੱਤੀ ਗਈ।

ਐਮਾਜ਼ਨ ਗੋਅ ਦੇ ਸਟਾਫ਼ ਵੱਲੋਂ ਪਿਛਲੇ ਸਾਲ ਸਿਆਟਲ ਵਿੱਚ ਇਸ ਨਵੀਂ ਸੇਵਾ ਦਾ ਟੈਸਟ ਕੀਤਾ ਗਿਆ।

ਇਸ ਚੈਕ-ਆਉਟ ਸੇਵਾ 'ਚ ਗਾਹਕਾਂ ਵੱਲੋਂ ਖਰੀਦੀਆਂ ਗਈਆਂ ਚੀਜ਼ਾਂ ਨੂੰ ਚੈੱਕ ਕਰਨ ਲਈ ਕੈਮਰੇ ਤੇ ਇਲੈਕਟ੍ਰਾਨਿਕ ਸੈਂਸਰ ਦੀ ਸਹਾਇਤਾ ਲਈ ਗਈ।

ਸਟੋਰ ਛੱਡਣ ਸਮੇਂ ਬਿੱਲ ਗਾਹਕਾਂ ਦੇ ਕ੍ਰੈਡਿਟ ਕਾਰਡ 'ਚ ਭੇਜ ਦਿੱਤਾ ਜਾਂਦਾ ਹੈ।

ਸਟੋਰ 'ਚ ਦਾਖਿਲ ਹੋਣ ਤੋਂ ਪਹਿਲਾਂ ਖਰੀਦਦਾਰਾਂ ਨੂੰ ਐਮਾਜ਼ਨ ਗੋਅ ਦੀ ਸਮਾਰਟਫੋਨ ਐਪ ਨੂੰ ਸਕੈਨ ਕਰਨਾ ਜ਼ਰੂਰੀ ਹੁੰਦਾ ਹੈ।

Amazon Go

ਤਸਵੀਰ ਸਰੋਤ, Reuters

ਗਾਹਕ ਵੱਲੋਂ ਕਿਸੇ ਚੀਜ਼ ਦੀ ਚੋਣ ਕਰਦਿਆਂ ਹੀ ਸਟੋਰ 'ਚ ਲੱਗੇ ਸੈਂਸਰ ਉਸ ਚੀਜ਼ ਦੀ ਕੀਮਤ ਬਿੱਲ 'ਚ ਪਾ ਦਿੰਦੇ ਹਨ ਅਤੇ ਜੇ ਕਰ ਕੋਈ ਚੀਜ਼ ਵਾਪਿਸ ਰੱਖੀ ਜਾਂਦੀ ਹੈ ਤਾਂ ਬਿੱਲ ਵਿੱਚੋਂ ਉਸ ਦੀ ਕੀਮਤ ਨੂੰ ਹਟਾ ਦਿੱਤਾ ਜਾਂਦਾ ਹੈ।

ਆਪਣੇ ਮੁਲਾਜ਼ਮਾਂ ਲਈ ਦਸੰਬਰ 2016 'ਚ ਐਮਾਜ਼ਨ ਗੋਅ ਸਟੋਰ ਨੂੰ ਆਨਲਾਈਨ ਖੋਲ੍ਹਿਆ ਗਿਆ ਤੇ ਛੇਤੀ ਹੀ ਆਮ ਲੋਕਾਂ ਲਈ ਵੀ ਖੁੱਲਣ ਦੀ ਆਸ ਹੈ।

ਐਮਾਜ਼ਨ ਗੋਅ ਦੇ ਮੁਖੀ ਗਿਆਨਾ ਪੀਉਰਿਨੀ ਨੇ ਕਿਹਾ ਕਿ ਟੈਸਟ ਮੌਕੇ ਸਟੋਰ ਨੇ ਵਧੀਆ ਢੰਗ ਨਾਲ ਚੱਲਿਆ।

ਫਿਲਹਾਲ ਕੰਪਨੀ ਦੀ ਇਸ ਤਕਨੀਕ ਨੂੰ ਸੈਕੜੇ ਸਟੋਰ ਤੱਕ ਪਹੁਚਾਉਣ ਦੀ ਕੋਈ ਯੋਜਨਾ ਨਹੀਂ ਹੈ।

ਇਸ ਨਵੀਂ ਸੇਵਾ ਨਾਲ ਸੁਪਰ ਮਾਰਕੀਟ 'ਚ ਲੱਗਦੀਆਂ ਲੰਮੀਆਂ ਕਤਾਰਾਂ ਤੋਂ ਗਾਹਕਾਂ ਨੂੰ ਨਿਜਾਤ ਮਿਲੇਗੀ।

ਇਹ ਹੀ ਨਹੀਂ, ਇਸ ਸੇਵਾ ਨਾਲ ਕਿਸੇ ਵੀ ਰਿਟੇਲਰ ਲਈ ਹੋਰਨਾਂ ਰਿਟੇਲਰਾਂ ਦੇ ਮੁਕਾਬਲੇ ਵੱਧ ਲਾਭ ਮਿਲੇਗਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)