ਹਰਿਆਣਾ 'ਚ ਬੇਟੀ ਬਚਾਓ ਜਾਂ ਬੇਟੀ ਗੰਵਾਓ?

- ਲੇਖਕ, ਰਜਨੀਸ਼ ਕੁਮਾਰ
- ਰੋਲ, ਬੀਬੀਸੀ ਪੱਤਰਕਾਰ, ਕੁਰੂਕਸ਼ੇਤਰ ਤੋਂ
ਹਰਿਆਣਾ ਵਿੱਚ ਕੁਰੂਕਸ਼ੇਤਰ ਦਾ ਝਾਂਸਾ ਪਿੰਡ। ਦੋ ਕਮਰਿਆਂ ਦੇ ਘਰ ਵਿੱਚ ਸੁਰੇਂਦਰ ਕੁਮਾਰ ਵਿਹੜੇ ਵਿੱਚ ਉਦਾਸ ਅੱਖਾਂ ਨਾਲ ਬੈਠੇ ਹੋਏ ਹਨ।
ਦਲਿਤ ਸੁਰੇਂਦਰ ਕੁਮਾਰ ਪੇਸ਼ੇ ਤੋਂ ਦਰਜ਼ੀ ਹਨ। ਉਨ੍ਹਾਂ ਦੀ ਗੋਦੀ ਵਿੱਚ 8 ਸਾਲ ਦੀ ਕੁੜੀ ਮਹਿਕ ਹੈ। ਮਹਿਕ ਵਾਰ-ਵਾਰ ਬੇਹੋਸ਼ ਹੋ ਰਹੀ ਹੈ।
ਉਸਦੇ ਚਿਹਰੇ 'ਤੇ ਪਾਣੀ ਦੇ ਛਿੱਟੇ ਮਾਰੇ ਜਾ ਰਹੇ ਹਨ। ਇੱਕ ਕਮਰੇ ਵਿੱਚ ਸੁਰਿੰਦਰ ਕੁਮਾਰ ਦੀ ਪਤਨੀ ਸਿਮਟੀ ਹੋਈ ਹੈ।
ਉੱਥੋਂ ਲਗਾਤਾਰ ਸਿਸਕੀਆਂ ਦੀਆਂ ਅਵਾਜ਼ਾਂ ਆ ਰਹੀਆਂ ਹਨ।
8 ਜਨਵਰੀ ਨੂੰ ਨੇਹਾ ਦੁਪਹਿਰ ਨੂੰ ਛੱਤ 'ਤੇ ਬੈਠ ਕੇ ਪੜ੍ਹ ਰਹੀ ਸੀ। ਉਸਨੇ 8 ਜਨਵਰੀ ਨੂੰ ਆਪਣੇ ਹੱਥਾਂ ਨਾਲ ਖ਼ੂਬਸੁਰਤ ਲਿਖਾਈ ਵਿੱਚ ਨਵੀਂ ਕਾਪੀ ਦੇ ਪਹਿਲੇ ਪੰਨੇ 'ਤੇ ਆਪਣਾ ਨਾਂ ਲਿਖਿਆ-ਨੇਹਾ ਸਰੋਹਾ।

ਨੇਹਾ ਨੇ ਡਾਕਟਰ ਬਣਨਾ ਸੀ। ਇਸੀ ਸੁਪਨੇ ਦੇ ਨਾਲ ਉਹ ਹਰ ਦਿਨ ਘਰੋਂ ਕਿਤਾਬ ਲੈ ਕੇ ਟਿਊਸ਼ਨ ਪੜ੍ਹਨ ਜਾਂਦੀ ਸੀ।
ਨੌ ਜਨਵਰੀ ਦੀ ਸ਼ਾਮ ਵੀ ਉਹ ਘਰੋਂ 5 ਵਜੇ ਨਿਕਲੀ ਸੀ। ਉਹ ਹਰ ਰੋਜ਼ ਦੀ ਤਰ੍ਹਾਂ 8 ਵਜੇ ਤੋਂ ਪਹਿਲਾਂ ਆ ਜਾਂਦੀ ਸੀ।
ਪਛਾਣਨਾ ਮੁਸ਼ਕਿਲ ਸੀ
ਰਾਤ ਦੇ ਸਾਢੇ ਅੱਠ ਵਜ ਗਏ ਸੀ। ਘਰ ਵਿੱਚ ਜੋ ਲੋਕ ਸੀ, ਉਨ੍ਹਾਂ ਦੀਆਂ ਅਵਾਜ਼ਾਂ ਵਿੱਚ ਡਰ ਸੁਣਨ ਲੱਗਾ।
ਉਹ ਕਹਿਣ ਲੱਗੇ,'ਨੇਹਾ ਆਈ ਨਹੀਂ। ਨੇਹਾ ਹੁਣ ਤੱਕ ਨਹੀਂ ਆਈ।'

13 ਜਨਵਰੀ ਨੂੰ ਇਸੀ ਘਰ ਵਿੱਚ ਨੇਹਾ ਦੀ ਲਾਸ਼ ਆਈ। ਲਾਸ਼ ਵੀ ਅਜਿਹੀ ਕੀ ਗਲੇ ਵਿੱਚ ਪਾਈ ਗੁਰੂ ਰਵਿਦਾਸ ਦੀ ਫੋਟੋ ਤੋਂ ਪਛਾਣ ਆਈ ਕਿ ਨੇਹਾ ਹੈ।
ਉਸ ਦੀ ਲਾਸ਼ ਘਰ ਤੋਂ 104 ਕਿੱਲੋਮੀਟਰ ਦੂਰ ਜੀਂਦ ਤੋਂ ਮਿਲੀ। ਉਸਦੇ ਨਾਲ ਗੈਂਗਰੇਪ ਦੀ ਗੱਲ ਆਖੀ ਜਾ ਰਹੀ ਸੀ।
ਪੋਸਟਮਾਰਟਮ ਦੀ ਰਿਪੋਰਟ ਪੜ੍ਹਨ ਤੋਂ ਬਾਅਦ ਸਾਫ਼ ਹੋ ਗਿਆ ਕਿ 15 ਸਾਲਾ ਕੁੜੀ ਨਾਲ ਕਿਹੋ ਜਿਹੀ ਦਰਿੰਦਗੀ ਹੋਈ ਹੈ।
ਸਰੀਰ ਦਾ ਕੋਈ ਅੰਗ ਅਜਿਹਾ ਨਹੀਂ ਸੀ ਜੋ ਸਲਾਮਤ ਸੀ। ਜਿਵੇਂ ਲਾਸ਼ ਨੂੰ ਵੀ ਇੱਕ ਮੌਤ ਦਿੱਤੀ ਗਈ ਹੋਵੇ।
'ਬੇਟੀ ਬਚਾਓ, ਬੇਟੀ ਪੜ੍ਹਾਓ'-ਪ੍ਰਧਾਨ ਮੰਤਰੀ ਮੋਦੀ ਨੇ ਤਿੰਨ ਸਾਲ ਪਹਿਲਾਂ ਹਰਿਆਣਾ ਦੇ ਪਾਣੀਪਤ ਵਿੱਚ ਨਾਰਾ ਦਿੱਤਾ ਸੀ।
ਬੇਟੀ ਪੜ੍ਹਨ ਗਈ ਸੀ, ਪਰ ਬਚੀ ਨਹੀਂ।
ਸੁਰੇਂਦਰ ਕੁਮਾਰ ਦੀਆਂ 2 ਕੁੜੀਆਂ ਹਨ। ਬੇਟੀ ਬਚਾਓ ਦਾ ਨਾਅਰਾ ਢਿੱਡ ਵਿੱਚ ਕੁੜੀਆਂ ਬਚਾਉਣ ਦੇ ਲਈ ਹੈ, ਪਰ ਢਿੱਡੋਂ ਬਾਹਰ ਨਿਕਲੀ ਕੁੜੀਆਂ ਨੂੰ ਨੇਹਾ ਦੀ ਮੌਤ ਮਰਨ ਤੋਂ ਕੌਣ ਬਚਾਏਗਾ?
ਸੁਰੇਂਦਰ ਕੁਮਾਰ ਕਹਿੰਦੇ ਹਨ, ''ਮੇਰੀ ਕੁੜੀ ਪੜ੍ਹਨ ਵਿੱਚ ਬਹੁਤ ਤੇਜ਼ ਸੀ। ਮੈਂ ਤਾਂ ਘਰ ਤੋਂ 20 ਕਿੱਲੋਮੀਟਰ ਦੂਰ ਦਰਜ਼ੀ ਦਾ ਕੰਮ ਕਰਨ ਜਾਂਦਾ ਹਾਂ। ਐਨੀ ਮਿਹਨਤ ਇਨ੍ਹਾਂ ਕੁੜੀਆਂ ਲਈ ਹੀ ਕਰ ਰਿਹਾ ਸੀ। ਨੇਹਾ ਡਾਕਟਰ ਬਣਨਾ ਚਾਹੁੰਦੀ ਸੀ।''
ਸੁਰੇਂਦਰ ਕੁਮਾਰ ਐਨਾ ਕਹਿ ਕੇ ਫੁੱਟ-ਫੁੱਟ ਕੇ ਰੋਣ ਲੱਗੇ।

ਮਹਿਕ ਮੁੜ ਤੋਂ ਹੋਸ਼ ਵਿੱਚ ਆ ਗਈ। ਪੁੱਛਦੀ ਹੈ, ''ਦੀਦੀ ਹੁਣ ਕਦੀ ਨਹੀਂ ਆਵੇਗੀ? ਮੈਨੂੰ ਹੁਣ ਕੌਣ ਪੜ੍ਹਾਏਗਾ?''
ਸੁਰੇਂਦਰ ਕੁਮਾਰ ਪੂਰੀ ਤਰ੍ਹਾਂ ਟੁੱਟ ਚੁੱਕੇ ਹਨ। ਪਰ ਹੌਸਲਾ ਕਿਤੇ ਨਾ ਕਿਤੇ ਜ਼ਿੰਦਾ ਹੈ।
ਮਹਿਕ ਨੂੰ ਪਿਤਾ ਭਰੋਸਾ ਦਿੰਦਾ ਹੈ ਬੇਟਾ ਤੈਨੂੰ ਹੋਰ ਚੰਗੇ ਸਕੂਲ ਵਿੱਚ ਭੇਜਾਂਗਾ।
ਉੱਥੇ ਬੈਠੀ ਇੱਕ ਔਰਤ ਨੂੰ ਸੁਰੇਂਦਰ ਕੁਮਾਰ ਦੀ ਇਹ ਗੱਲ ਹਜ਼ਮ ਨਹੀਂ ਹੋਈ।
ਉਹ ਕਹਿੰਦੀ ਹੈ ਇੱਕ ਹੀ ਕੁੜੀ ਬਚੀ ਹੈ ਉਸਨੂੰ ਤਾਂ ਬਚਾ ਲੈ। ਉਸਨੂੰ ਵੀ ਮਰਨ ਲਈ ਹੁਣ ਪੜ੍ਹਨ ਨਾ ਭੇਜੋ।
ਮਹਿਕ ਦੀ ਮਾਯੂਸੀ ਅਥਰੂਆਂ ਵਿੱਚ ਢਲਣ ਲੱਗਦੀ ਹੈ।
ਕੀ ਹੋਇਆ ਸੀ?
15 ਸਾਲਾ ਨੇਹਾ ਅਤੇ 18 ਸਾਲਾ ਗੁਲਸ਼ਨ ਵਿੱਚ ਕਿਸ ਹੱਦ ਤੱਕ ਦੋਸਤੀ ਸੀ ਇਸ 'ਤੇ ਕੋਈ ਕੁਝ ਕਹਿਣ ਨੂੰ ਤਿਆਰ ਨਹੀਂ ਹੈ।
ਨੇਹਾ ਦੇ ਘਰ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਗੁਲਸ਼ਨ ਨੂੰ ਦੇਖਿਆ ਤੱਕ ਨਹੀਂ ਅਤੇ ਇਹੀ ਗੱਲ ਗੁਲਸ਼ਨ ਦੇ ਘਰ ਵਾਲੇ ਵੀ ਕਹਿੰਦੇ ਹਨ।
ਹੁਣ ਨਾ ਨੇਹਾ ਹੈ ਅਤੇ ਨਾ ਹੀ ਗੁਲਸ਼ਨ।

ਨੌ ਜਨਵਰੀ ਨੂੰ ਗੁਲਸ਼ਨ ਵੀ ਆਪਣੇ ਘਰ ਤੋਂ ਟਿਊਸ਼ਨ ਲਈ ਨਿਕਲਿਆ ਸੀ। ਗੁਲਸ਼ਨ ਅਤੇ ਨੇਹਾ ਦੋਵੇਂ ਪਿੰਡ ਤੋਂ ਗਾਇਬ ਸੀ।
ਇਲਜ਼ਾਮ ਲੱਗਿਆ ਸੀ ਕਿ ਗੁਲਸ਼ਨ ਨੇ ਹੀ ਨੇਹਾ ਨੂੰ ਭਜਾਇਆ ਹੈ। ਗੁਲਸ਼ਨ ਵੀ ਦਲਿਤ ਪਰਿਵਾਰ ਤੋਂ ਸੀ।
ਉਸਦੇ ਪਰਿਵਾਰ ਵਾਲਿਆਂ ਨੂੰ ਪੁਲਿਸ ਨੇ ਗਿਰਫ਼ਤਾਰ ਕੀਤਾ। ਉਨ੍ਹਾਂ ਨੂੰ ਮਾਰਿਆ ਗਿਆ।
ਅਚਾਨਕ 16 ਜਨਵਰੀ ਨੂੰ ਗੁਲਸ਼ਨ ਦੀ ਲਾਸ਼ ਕਰਨਾਲ -ਕੁਰੂਕਸ਼ੇਤਰ ਦੇ ਵਿਚਾਲੇ ਮਿਲੀ।
ਗੁਲਸ਼ਨ ਦੀ ਲਾਸ਼ ਵੀ ਬੁਰੀ ਹਾਲਤ ਵਿੱਚ ਸੀ।
ਗੁਲਸ਼ਨ ਦੇ ਘਰਵਾਲਿਆਂ ਦਾ ਕਹਿਣਾ ਹੈ ਲਾਸ਼ ਦਾ ਅੰਤਿਮ ਸੰਸਕਾਰ ਪੁਲਿਸ ਨੇ ਉਸੇ ਰਾਤ ਹੀ ਕਰ ਦਿੱਤਾ ਸੀ।
ਹੁਣ ਇਸ ਮਾਮਲੇ ਦੀ ਜਾਂਚ ਬਿਲਕੁਲ ਬਦਲ ਗਈ ਹੈ। ਮਾਮਲਾ ਹੋਰ ਗਹਿਰਾ ਹੋ ਗਿਆ ਹੈ।
ਮਾਮਲਾ ਭਖਣ ਲੱਗਾ ਤਾਂ ਮਨੋਹਰ ਸਰਕਾਰ ਨੇ ਜਾਂਚ ਲਈ ਐਸਆਈਟੀ ਦਾ ਗਠਨ ਕਰ ਦਿੱਤਾ।
ਇਸਦੀ ਅਗਵਾਈ ਡੀਐੱਸਪੀ ਧੀਰਜ ਕੁਮਾਰ ਕਰ ਰਹੇ ਹਨ।
ਧੀਰਜ ਕਹਿੰਦੇ ਹਨ, ''ਮੁੰਡੇ ਦੀ ਲਾਸ਼ ਮਿਲਣ ਦੇ ਬਾਅਦ ਚੁਣੌਤੀ ਹੋਰ ਵਧ ਗਈ ਹੈ। ਕਈ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ। ਬਿਨਾਂ ਕਿਸੇ ਠੋਸ ਸਬੂਤ ਦੇ ਕੋਈ ਵੀ ਟਿੱਪਣੀ ਕਰਨਾ ਮੁਨਾਸਿਬ ਨਹੀਂ ਹੈ।''
ਮੁੰਡੇ ਦੇ ਪਿਤਾ ਜਸਿੰਦਰ ਦਾ ਆਰੋਪ ਹੈ ਕਿ ਪੁਲਿਸ ਨੇ ਉਨ੍ਹਾਂ ਦੇ ਬਾਕੀ ਦੋਵਾਂ ਮੁੰਡਿਆਂ ਨੂੰ ਬੇਰਹਿਮੀ ਨਾਲ ਮਾਰਿਆ।
ਉਨ੍ਹਾਂ ਦਾ ਕਹਿਣਾ ਹੈ ਜਦੋਂ ਗੁਲਸ਼ਨ ਦੀ ਵੀ ਲਾਸ਼ ਮਿਲੀ, ਉਦੋਂ ਪੁਲਿਸ ਨੇ ਉਨ੍ਹਾਂ ਦੇ ਦੋਵਾਂ ਮੁੰਡਿਆਂ ਨੂੰ ਛੱਡਿਆ।
ਕੀ ਗੁਲਸ਼ਨ ਅਤੇ ਨੇਹਾ ਵਿੱਚ ਦੋਸਤੀ ਸੀ?
ਇਹ ਸਵਾਲ ਜਿੰਨਾ ਦੋਵਾਂ ਦੇ ਮਾਪਿਆਂ ਲਈ ਅਣਜਾਣ ਹੈ ਉਨ੍ਹਾਂ ਹੀ ਪਿੰਡ ਵਾਲਿਆਂ ਲਈ ਵੀ।
ਜਿਸ ਸੰਜੇ ਕੁਮਾਰ ਸ਼ਰਮਾ ਦੇ ਕੋਲ ਦੋਵੇਂ ਟਿਊਸ਼ਨ ਪੜ੍ਹਨ ਜਾਂਦੇ ਸੀ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਦੀ ਅਜਿਹਾ ਮਹਿਸੂਸ ਨਹੀਂ ਹੋਇਆ।

ਸੰਜੇ ਕਹਿੰਦੇ ਹਨ ਕਿ ਦੋਵਾਂ ਦਾ ਵਿਵਹਰ ਚੰਗਾ ਸੀ ਅਤੇ ਉਹ ਕਾਫ਼ੀ ਸ਼ਰਮੀਲੇ ਸੀ।
ਗੁਲਸ਼ਨ ਦੇ ਵੱਡੇ ਭਰਾ ਸਾਗਰ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਦੇ ਕਦੀ ਨੇਹਾ ਨੂੰ ਦੇਖਿਆ?
ਸਾਗਰ ਨੇ ਬੜੀ ਮੁਸ਼ਕਿਲ ਨਾਲ ਕਿਹਾ, ''ਉਸ ਦਿਨ ਚਾਚੀ ਨੇ ਗੁਲਸ਼ਨ ਨੂੰ ਕਿਸੇ ਕੁੜੀ ਨਾਲ ਫ਼ੋਨ 'ਤੇ ਗੱਲਬਾਤ ਕਰਦੇ ਦੇਖਿਆ ਤੇ ਝਿੜਕਿਆ। ਹੋ ਸਕਦਾ ਹੈ ਉਹ ਨੇਹਾ ਹੀ ਹੋਵੇ, ਚਾਚੀ ਦੇ ਝਿੜਕਣ 'ਤੇ ਉਹ ਨਰਾਜ਼ ਸੀ।''
ਹਾਲਾਂਕਿ ਸਾਗਰ ਦੀ ਗੱਲ ਨੂੰ ਗੁਲਸ਼ਨ ਦੀ ਮਾਂ ਰਾਧਾ ਪੂਰੀ ਤਰ੍ਹਾਂ ਨਕਾਰ ਦਿੰਦੀ ਹੈ।
ਉਹ ਕਹਿੰਦੀ ਹੈ, ''ਸਾਡੇ ਤੋਂ ਕੁੜੀ ਵਾਲਿਆਂ ਦਾ ਘਰ ਕਾਫ਼ੀ ਦੂਰ ਹੈ। ਉਨ੍ਹਾਂ ਦੇ ਘਰ ਵਾਲਿਆਂ ਨਾਲ ਕਦੀ ਗੱਲ ਨਹੀਂ ਹੋਈ।''
ਝਾਂਸਾ ਪਿੰਡ ਬਹੁਤ ਵੱਡਾ ਹੈ। ਇੱਥੇ ਵੱਖ-ਵੱਖ ਜਾਤਾਂ ਦੇ ਲੋਕ ਰਹਿੰਦੇ ਹਨ। ਦਲਿਤਾਂ ਦੀ ਵੀ ਚੰਗੀ ਖਾਸੀ ਅਬਾਦੀ ਹੈ।

ਇਸ ਗੱਲ ਨੂੰ ਲੈ ਕੇ ਪਿੰਡ ਵਿੱਚ ਅਜੀਬ ਚੁੱਪੀ ਹੈ। ਕੋਈ ਗੁੱਸਾ ਨਹੀਂ ਹੈ।
ਕਈ ਵਾਰ ਗੱਲਬਾਤ ਕਰਦੇ ਹੋਏ ਮਨ ਵਿੱਚ ਸਵਾਲ ਉੱਠਦਾ ਹੈ ਕਿ ਲੋਕ ਇਸਨੂੰ ਲੈ ਕੇ ਐਨੇ ਉਦਾਸ ਕਿਉਂ ਹਨ?
ਸੰਜੇ ਕੁਮਾਰ ਸ਼ਰਮਾ ਕਹਿੰਦੇ ਹਨ ਕਿ ਉਹ ਮੀਡੀਆ ਵਾਲਿਆਂ ਨੂੰ ਬਿਆਨ ਦਿੰਦੇ ਦਿੰਦੇ ਪਰੇਸ਼ਾਨ ਹੋ ਗਏ ਹਨ।
ਹਰਿਆਣਾ ਦੀ ਖੱਟਰ ਸਰਕਾਰ ਨੇ ਸੂਬੇ ਵਿੱਚ 'ਪਦਮਾਵਤ' ਫ਼ਿਲਮ ਰਿਲੀਜ਼ ਹੋਣ 'ਤੇ ਪਾਬੰਦੀ ਲਗਾ ਦਿੱਤੀ।
ਸਰਕਾਰ ਦਾ ਕਹਿਣਾ ਸੀ ਕਿ ਇਹ ਰਾਜਪੂਤਾਂ ਦੀ ਸ਼ਾਨ ਨੂੰ ਠੇਸ ਪਹੁੰਚਾਉਂਦੀ ਹੈ।
ਬੀਜੇਪੀ ਦੇ ਕੁਝ ਨੇਤਾਵਾਂ ਨੇ ਪਦਮਾਵਤੀ ਨੂੰ ਨਾਰੀ ਦੀ ਮਰਿਆਦਾ ਨਾਲ ਜੋੜਿਆ।
ਪਿਛਲੇ ਦਿਨਾਂ ਵਿੱਚ ਸੂਬੇ ਵਿੱਚ ਰੇਪ ਦੀਆਂ 6 ਘਟਨਾਵਾਂ ਸਾਹਮਣੇ ਆਈਆਂ ਹਨ। ਇਸ ਵਿੱਚ ਤਿੰਨ ਸਾਲ ਦੀ ਕੁੜੀ ਨਾਲ ਵੀ ਰੇਪ ਹੋਇਆ ਹੈ।
ਸਵਾਲ ਉੱਠਦਾ ਹੈ ਕਿ ਇਨ੍ਹਾਂ ਬੱਚੀਆਂ ਦੀ ਮਰਿਆਦਾ ਕੀ ਪਦਮਾਵਤੀ ਦੇ ਸਾਹਮਣੇ ਮਾਇਨੇ ਰੱਖਦੀ ਹੈ?
ਹਰਿਆਣਾ ਵਿੱਚ ਮਹਿਲਾ ਸੁਰੱਖਿਆ ਦੀ ਆਈਜੀ ਮਮਤਾ ਸਿੰਘ ਕਹਿੰਦੀ ਹੈ, ''ਅਸੀਂ ਇਸ 'ਤੇ ਬਿਨਾਂ ਪਦਮਾਵਤੀ ਦੇ ਵੀ ਗੱਲ ਕਰ ਸਕਦੇ ਹਾਂ। ਹਾਲ ਦੇ ਦਿਨਾਂ ਵਿੱਚ ਰੇਪ ਦੀਆਂ ਕਈ ਵਾਰਦਾਤਾਂ ਸਾਹਮਣੇ ਆਈਆਂ ਹਨ, ਅਸੀਂ ਇਸਦੀ ਜਾਂਚ ਵਿੱਚ ਕੋਈ ਕਸਰ ਨਹੀਂ ਛੱਡ ਰਹੇ।''

ਗੁਲਸ਼ਨ ਦੇ ਘਰੋਂ ਉਸਦੇ ਪਿਤਾ ਜਸਵਿੰਦਰ ਦੀਆਂ ਚੀਖਾਂ ਦੀਆਂ ਅਵਾਜ਼ਾਂ ਨੇਹਾ ਦੇ ਘਰ ਨਹੀਂ ਪਹੁੰਚਦੀਆਂ ਹੋਣਗੀਆਂ।
ਦੋਵਾਂ ਘਰਾਂ ਵਿੱਚ ਮਾਤਮ ਹੈ। ਕੱਲ ਤੱਕ ਜਸਵਿੰਦਰ ਖ਼ੁਦ ਨੂੰ ਆਪਰਾਧ ਦੇ ਬੋਝ ਹੇਠ ਦਬਿਆ ਹੋਇਆ ਮਹਿਸੂਸ ਕਰ ਰਹੇ ਸੀ।
ਮੁੰਡੇ ਦੀ ਲਾਸ਼ ਮਿਲਣ ਦੇ ਬਾਅਦ ਅਪਰਾਧ ਬੋਝ ਨਹੀਂ ਰਿਹਾ।
ਹਰਿਆਣਾ ਵਿੱਚ ਗੈਂਗਰੇਪ
ਕੌਮੀ ਜੁਰਮ ਰਿਕਾਰਡ ਬਿਊਰੋ (NCRB) 2016 ਦੇ ਅੰਕੜਿਆਂ ਮੁਤਾਬਕ ਪ੍ਰਤੀ ਇੱਕ ਲੱਖ ਅਬਾਦੀ 'ਤੇ ਗੈਂਗ ਰੇਪ ਦੇ ਮਾਮਲੇ ਵਿੱਚ ਹਰਿਆਣਾ ਨੰਬਰ ਇੱਕ ਹੈ।
ਸੂਬੇ ਦੇ ਇੱਕ ਲੱਖ ਮਹਿਲਾ ਅਬਾਦੀ 'ਤੇ 2016 ਵਿੱਚ ਗੈਂਗਰੇਪ ਦੀ ਦਰ 1.5 ਫ਼ੀਸਦ ਸੀ। 2016 ਵਿੱਚ ਸੂਬੇ ਵਿੱਚ ਗੈਂਗਰੇਪ ਦੇ 191 ਮਾਮਲੇ ਦਰਜ ਹੋਏ।
ਹਾਲਾਂਕਿ ਪਿਛਲੇ ਸਾਲ ਤੋਂ ਇਹ ਘੱਟ ਹਨ। ਪਿਛਲੇ ਸਾਲ ਇਹ ਗਿਣਤੀ 2014 ਸੀ।
ਸੂਬੇ 'ਚ ਵਿਰੋਧੀ ਧਿਰ ਕਾਂਗਰਸ ਦਾ ਕਹਿਣਾ ਹੈ ਕਿ ਸੂਬੇ ਦੀ ਖੱਟਰ ਸਰਕਾਰ ਕਾਨੂੰਨ ਵਿਵਸਥਾ ਨੂੰ ਸੰਭਲਾਣ ਵਿੱਚ ਬੁਰੀ ਤਰ੍ਹਾਂ ਨਾਕਾਮ ਸਾਬਤ ਹੋਈ ਹੈ।
ਹਾਲ ਹੀ ਵਿੱਚ ਰਾਮ ਰਹੀਮ ਨੂੰ ਬਲਾਤਕਾਰ ਦੇ ਇਲਜ਼ਾਮ ਵਿੱਚ ਸਜ਼ਾ ਹੋਈ ਤਾਂ ਦਰਜਨਾਂ ਲੋਕਾਂ ਦੀ ਜਾਨ ਚਲੀ ਗਈ।












