ਕੈਲੀਫੋਰਨੀਆ: ਇਹ ਵੀ ਹੋ ਸਕਦਾ ਹੈ ਤੇਜ਼ ਰਫ਼ਤਾਰ ਦਾ ਨਤੀਜ਼ਾ

ਕੈਲੀਫੋਰਨੀਆ 'ਚ ਇੱਕ ਤੇਜ਼ ਰਫ਼ਤਾਰ ਕਾਰ ਸੜਕ ਦੇ ਡਿਵਾਈਡਰ ਨਾਲ ਟਕਰਾਉਣ ਮਗਰੋਂ ਇੱਕ ਇਮਾਰਤ ਦੀ ਉੱਪਰਲੀ ਮੰਜ਼ਿਲ ਵਿੱਚ ਵੜ੍ਹ ਗਈ।

ਐਤਵਾਰ ਸਵੇਰੇ ਕਾਰ ਦਾ ਅੱਧਾ ਹਿੱਸਾ ਬਿਲਡਿੰਗ ਤੋਂ ਬਾਹਰ ਲਮਕਦਾ ਦਿਖਾਈ ਦੇ ਰਿਹਾ ਸੀ।

ਪੁਲਿਸ ਮੁਤਾਬਕ ਕਾਰ ਅੰਦਰ ਮੌਜੂਦ ਦੋ ਲੋਕਾਂ ਨੂੰ ਸਿਰਫ਼ ਮਾਮੂਲੀ ਸੱਟਾਂ ਹੀ ਲੱਗੀਆਂ।

ਪੁਲਿਸ ਮੁਤਾਬਕ ਡਰਾਈਵਰ ਨੇ ਕਥਿਤ ਤੌਰ 'ਤੇ ਨਸ਼ਾ ਕੀਤਾ ਹੋਇਆ ਸੀ ਅਤੇ ਉਹ ਪਹਿਲਾਂ ਹਸਪਤਾਲ 'ਚ ਵੀ ਰਹਿ ਚੁੱਕਾ ਹੈ।

ਘਟਨਾ ਮਗਰੋਂ ਕਾਰ ਅੰਦਰੋਂ ਤਾਂ ਇੱਕ ਸ਼ਖਸ ਬਾਹਰ ਨਿੱਕਲ ਗਿਆ। ਦੂਜੇ ਨੂੰ ਤਕਰੀਬਨ ਇੱਕ ਘੰਟੇ ਬਾਅਗ ਬਚਾਅ ਕਰਮੀਆਂ ਨੇ ਬਾਹਰ ਕੱਢਿਆ।

ਟੱਕਰ ਤੋਂ ਬਾਅਦ ਅੱਗ ਵੀ ਲੱਗ ਗਈ ਜਿਸ ਨੂੰ ਕੁਝ ਦੇਰ ਬਾਅਦ ਕਾਬੂ ਕਰ ਲਿਆ ਗਿਆ ਸੀ। ਇਸ ਨਾਲ ਸਬੰਧਤ ਫ਼ੋਟੋ ਵੀ ਟਵਿੱਟਰ 'ਤੇ ਪੋਸਟ ਕੀਤੀ ਗਈ।

ਘਟਨਾ ਲੌਸ ਐਂਜਲਿਸ ਤੋਂ 35 ਮੀਲ ਦੂਰ ਸੈਂਟਾ ਐਨਾ 'ਚ ਵਾਪਰੀ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)