'ਚੀਨ ਉੱਤਰੀ ਕੋਰੀਆ ਨੂੰ ਤੇਲ ਸਪਲਾਈ ਕਰਦਾ ਰੰਗੇ ਹੱਥੀ ਫੜਿਆ ਗਿਆ'

ਦੱਖਣੀ ਕੋਰੀਆ ਨੇ ਇਹ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੇ ਪਿਛਲੇ ਮਹੀਨੇ ਹਾਂਗਕਾਂਗ ਦੇ ਇੱਕ ਰਜਿਸਟਰਡ ਜਹਾਜ਼ ਨੂੰ ਜ਼ਬਤ ਕੀਤਾ ਹੈ।

ਸ਼ੱਕ ਜਤਾਇਆ ਜਾ ਰਿਹਾ ਹੈ ਕਿ ਕੌਮਾਂਤਰੀ ਨਿਯਮਾਂ ਨੂੰ ਛਿੱਕੇ ਟੰਗ ਕੇ ਇਹ ਜਹਾਜ਼ ਉੱਤਰੀ ਕੋਰੀਆ ਨੂੰ ਤੇਲ ਦੀ ਸਪਲਾਈ ਕਰਨ ਜਾ ਰਿਹਾ ਸੀ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਲਾਈਟਹਾਊਸ ਵਿਨਮੋਰ ਨੇ ਗੁਪਤ ਤਰੀਕੇ ਨਾਲ 600 ਟਨ ਰਿਫਾਈਂਡ ਤੇਲ ਨੂੰ ਉੱਤਰੀ ਕੋਰੀਆ ਦੇ ਸਮੁੰਦਰੀ ਜਹਾਜ਼ ਜ਼ਰੀਏ ਭੇਜਿਆ ਸੀ।

ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੇ ਇੱਕ ਮਤੇ ਮੁਤਾਬਕ ਪਾਓਂਗਯਾਂਗ ਲਈ ਕਿਸੇ ਵੀ ਮਾਲ ਦੀ ਕਿਸ਼ਤੀ ਬਦਲੇ ਕਿਸ਼ਤੀ ਬਦਲਣ ਦੀ ਪਾਬੰਦੀ ਹੈ।

ਇਹ ਖੁਲਾਸਾ ਚੀਨ ਵੱਲੋਂ ਅਮਰੀਕੀ ਰਾਸ਼ਟਰਪਤੀ ਡੌਨਾਲਡ ਟਰੰਪ ਦੇ ਦਾਅਵਿਆਂ ਨੂੰ ਖਾਰਿਜ ਕਰਨ ਤੋਂ ਬਾਅਦ ਹੋਇਆ ਹੈ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਚੀਨ ਨੇ ਤੇਲ ਦੇ ਭਰੇ ਜਹਾਜ਼ ਉੱਤਰ ਕੋਰੀਆ ਨੂੰ ਬਰਾਮਦ ਕਰਨ ਦੀ ਇਜਾਜ਼ਤ ਦਿੱਤੀ ਹੈ।

ਜਹਾਜ਼ ਦਾ ਬਦਲਿਆ ਰੂਟ

ਯੋਨਹੈਪ ਨਿਊਜ਼ ਏਜੰਸੀ ਮੁਤਾਬਕ ਇਹ ਜਹਾਜ਼ 11 ਅਕਤੂਬਰ ਨੂੰ ਦੱਖਣੀ ਕੋਰੀਆ ਵਿੱਚ ਯੂਓਸੋ ਬੰਦਰਗਾਹ ਵਿੱਚ ਦਾਖ਼ਲ ਹੋਇਆ ਸੀ, ਜਿਸ ਵਿੱਚ ਰਿਫਾਈਂਡ ਤੇਲ ਨਾਲ ਭਰਿਆ ਗਿਆ ਅਤੇ ਚਾਰ ਦਿਨ ਬਾਅਦ ਤਾਈਵਾਨ ਲਈ ਰਵਾਨਾ ਹੋ ਗਿਆ।

ਇਸ ਜਹਾਜ਼ 'ਤੇ ਹੌਂਗਕੌਂਗ ਦਾ ਝੰਡਾ ਸੀ ਪਰ ਇਸ ਨੂੰ ਤਾਈਵਾਨੀ ਕੰਪਨੀ ਨੇ ਠੇਕੇ 'ਤੇ ਲਿਆ ਸੀ।

ਦੱਖਣੀ ਕੋਰੀਆ ਦੇ ਅਧਿਕਾਰੀਆਂ ਮੁਤਾਬਕ ਜਹਾਜ਼ ਤਾਈਵਾਨ ਨਹੀਂ ਗਿਆ ਸਗੋਂ ਉਸ ਤੋਂ 19 ਅਕਤੂਬਰ ਨੂੰ ਇੱਕ ਉੱਤਰੀ ਕੋਰੀਆ ਦੇ ਜਹਾਜ਼ ਅਤੇ ਤਿੰਨ ਹੋਰ ਜਹਾਜ਼ਾਂ ਵਿੱਚ ਤੇਲ ਭਰਿਆ ਗਿਆ ਸੀ।

ਦੱਖਣੀ ਕੋਰੀਆ ਦੇ ਅਧਿਕਾਰੀਆਂ ਮੁਤਾਬਕ ਲਾਈਟਹਾਊਸ ਵਿਨਮੋਰ ਦੱਖਣੀ ਕੋਰੀਆ ਵਿੱਚ ਹੀ ਹੈ।

ਦੱਖਣੀ ਕੋਰੀਆ ਦੇ ਅਖ਼ਬਾਰ ਚੁਸਨ ਇਬੋ ਵਿੱਚ ਛਪਿਆ ਸੀ ਕਿ ਚੀਨੀ ਟੈਂਕਰ ਗੁਪਤ ਤਰੀਕੇ ਨਾਲ ਸਮੁੰਦਰੀ ਰਸਤੇ ਤੋਂ ਉੱਤਰ ਕੋਰੀਆ ਦੇ ਜਹਾਜ਼ਾਂ ਵਿੱਚ ਤੇਲ ਭੇਜ ਰਹੇ ਹਨ।

ਇਸ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਨੇ ਟਵੀਟ ਕੀਤਾ ਜਿਸ ਵਿੱਚ ਉਨ੍ਹਾਂ ਨੇ ਇਸ ਬਾਰੇ ਅਫ਼ਸੋਸ ਜ਼ਾਹਿਰ ਕੀਤਾ।

ਦੱਖਣੀ ਕੋਰੀਆ ਦੇ ਸਰਕਾਰੀ ਅਧਿਕਾਰੀਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਕਿ ਅਮਰੀਕੀ ਜਾਸੂਸ ਸੈਟੇਲਾਈਟਾਂ ਨੇ ਅਕਤੂਬਰ ਤੋਂ ਬਾਅਦ 30 ਵਾਰੀ ਗੈਰ-ਕਾਨੂੰਨੀ ਜਹਾਜ਼ਾਂ ਦੀ ਅਦਲਾ-ਬਦਲੀ ਨੂੰ ਰਿਕਾਰਡ ਕੀਤਾ ਹੈ।

ਕੀ ਹੈ ਚੀਨ ਦਾ ਦਾਅਵਾ?

ਚੀਨੀ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਖਿਲਾਫ ਦੋਸ਼ "ਤੱਥਾਂ ਨਾਲ ਮੇਲ ਨਹੀਂ ਖਾਂਦੇ" ਹਨ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਹੁਆ ਚੁਨੀਕਾਰੀ ਨੇ ਕਿਹਾ, "ਚੀਨ ਨੇ ਕਦੇ ਵੀ ਚੀਨੀ ਸਨਅਤਕਾਰਾਂ ਜਾਂ ਕਿਸੇ ਵੀ ਸ਼ਖਸ ਨੂੰ ਕਦੇ ਵੀ ਡੀਪੀਆਰਕੇ ਉੱਪਰ ਲਗਾਏ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੇ ਮਤੇ ਦੀ ਉਲੰਘਣਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ।"

ਚੀਨ 90% ਵਿਦੇਸ਼ੀ ਵਪਾਰ ਉੱਤਰੀ ਕੋਰੀਆ ਦਾ ਦੇਖਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)