ਜਾਧਵ ਦੀ ਪਤਨੀ ਤੋਂ ਬਿੰਦੀ ਤੇ ਮੰਗਲ ਸੂਤਰ ਲਹਾਏ ਗਏ : ਭਾਰਤ

ਤਸਵੀਰ ਸਰੋਤ, @FOREIGNOFFICEPK
ਪਾਕਿਸਤਾਨ 'ਚ ਜਸੂਸੀ ਦੇ ਇਲਜ਼ਾਮ 'ਚ ਫਾਂਸੀ ਦੀ ਸਜ਼ਾ ਪਾਉਣ ਵਾਲੇ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਨੂੰ ਉਨ੍ਹਾਂ ਦੀ ਮਾਂ ਤੇ ਪਤਨੀ ਇਸਲਾਮਾਬਾਦ 'ਚ ਮਿਲਣ ਗਏ ਸਨ।
ਇਹ ਮਿਲਣੀ 45 ਮਿੰਟ ਤਕ ਚੱਲੀ। ਪਰਿਵਾਰ ਨਾਲ ਇਹ ਮਿਲਣੀ ਸ਼ੀਸ਼ੇ ਦੇ ਦਰਵਾਜ਼ੇ ਦੇ ਆਰ-ਪਾਰ ਹੀ ਹੋਣੀ ਸੀ।
ਪਾਕਿਸਤਾਨ ਨੇ ਇਸ ਮੁਲਾਕਾਤ ਨੂੰ ਮਨੁੱਖੀ ਅਧਾਰ 'ਤੇ ਕਰਵਾਈ ਗਈ ਦੱਸਿਆ ਸੀ।
ਭਾਰਤ ਨੇ ਪਾਕਿਸਤਾਨ ਇਸ ਮੁਲਾਕਾਤ ਦੇ ਤਰੀਕੇ ਤੇ ਅਪੱਤੀ ਜਾਹਰ ਕੀਤੀ ਹੈ।
ਇਸ ਬਾਰੇ ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਪ੍ਰੈਸ ਕਾਨਫ਼ਰੰਸ ਕਰਕੇ ਇਹ ਗੱਲਾਂ ਕਹੀਆਂ:-

ਤਸਵੀਰ ਸਰੋਤ, TWITTER
- ਕੁਲਭੂਸ਼ਣ ਜਾਧਵ ਦੀ ਮਾਂ ਤੇ ਪਤਨੀ ਨੂੰ ਕੱਪੜੇ ਬਦਲਣ ਲਈ ਕਿਹਾ ਗਿਆ।
- ਉਨ੍ਹਾਂ ਨੂੰ ਬਿੰਦੀ ਤੇ ਮੰਗਲ ਸੂਤਰ ਵੀ ਲਾਹੁਣ ਲਈ ਕਿਹਾ ਗਿਆ ਤੇ ਮਰਾਠੀ ਵਿੱਚ ਗੱਲ ਨਹੀਂ ਕਰਨ ਦਿੱਤੀ ਗਈ।
- ਜੁੱਤੀਆਂ ਲਹਾਈਆਂ ਗਈਆਂ ਤੇ ਫੇਰ ਬਿਨਾਂ ਕੋਈ ਕਾਰਨ ਦੱਸੇ ਮੋੜੀਆਂ ਵੀ ਨਹੀਂ ਗਈਆਂ।
- ਕੁਲਭੂਸ਼ਣ ਜਾਧਵ ਪੂਰੀ ਗੱਲਬਾਤ ਦੌਰਾਨ ਤਣਾਉ ਵਿੱਚ ਸਨ। ਮੰਤਰਾਲੇ ਨੇ ਉਨ੍ਹਾਂ ਦੀ ਸਿਹਤ ਬਾਰੇ ਆਪਣਾ ਫ਼ਿਕਰ ਜਾਹਰ ਕੀਤਾ ਹੈ।
- ਗੱਲਬਾਤ ਦੌਰਾਨ ਜਾਧਵ ਨੇ ਪਾਕਿਸਤਾਨ ਦੇ ਦਬਾਉ ਵਿੱਚ ਆਪਣੇ ਕਥਿਤ ਜੁਰਮ ਦਾ ਇਕਬਾਲ ਵੀ ਕੀਤਾ।
- ਜਾਧਵ ਦੀ ਮਾਂ ਤੇ ਪਤਨੀ ਨਾਲ ਪਾਕਿਸਤਾਨੀ ਮੀਡੀਆ ਨੇ ਠੀਕ ਸਲੂਕ ਵੀ ਨਹੀਂ ਕੀਤਾ।
- ਦੋਹਾਂ ਦੇਸ਼ਾਂ ਦੇ ਵਿਚਕਾਰ ਹੋਏ ਇਕਰਾਰ ਦੇ ਉਲਟ ਮੀਡੀਆ ਨੇ ਕਈ ਵਾਰ ਦੋਵਾਂ ਨੂੰ ਸਵਾਲ ਪੁੱਛੇ ਜੋ ਕਿ ਕਈ ਵਾਰੀ ਬੇਤੁਕੇ ਵੀ ਸਨ।

ਤਸਵੀਰ ਸਰੋਤ, TWITTER
ਮੁਲਾਕਾਤ ਮਗਰੋਂ ਕੁਲਭੂਸ਼ਣ ਜਾਧਵ ਦੀ ਮਾਂ ਤੇ ਪਤਨੀ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਕੀਤੀ ਸੀ।
ਦੋਵਾਂ ਨੂੰ ਮੰਤਰੀ ਨੇ ਆਪਣੇ ਘਰੇ ਬੁਲਾਇਆ ਸੀ ਜਿੱਥੇ ਹੋਰ ਸੀਨੀਅਰ ਅਫ਼ਸਰ ਵੀ ਮੌਜੂਦ ਸਨ। ਜਾਧਵ ਦੀ ਫ਼ਾਂਸੀ ਉੱਪਰ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਨੇ ਰੋਕ ਲਾ ਦਿੱਤੀ ਹੋਈ ਹੈ।












