ਤਸਵੀਰਾਂ: ਆਈਐੱਸ ਦਾ ਗੜ੍ਹ ਰਹੇ ਮੂਸਲ 'ਚ ਕ੍ਰਿਸਮਸ ਦਾ ਜਸ਼ਨ

ਤਸਵੀਰ ਸਰੋਤ, EPA
ਇਰਾਕ ਦੇ ਮੂਸਲ ਵਿੱਚ ਪਹਿਲੀ ਵਾਰ ਸਾਲਾਂ ਬਾਅਦ ਕ੍ਰਿਸਮਸ ਮਨਾਈ ਗਈ। ਆਈਐੱਸ ਦੇ ਕਬਜ਼ੇ ਦੌਰਾਨ ਇੱਥੇ ਇਸਾਈ ਭਾਈਚਾਰੇ ਦੀਆਂ ਧਾਰਮਿਕ ਗਤੀਵਿਧੀਆਂ 'ਤੇ ਪਾਬੰਧੀ ਸੀ।
ਦਰਅਸਲ ਮੂਸਲ ਕਈ ਸਾਲਾਂ ਤੋਂ ਕਥਿਤ ਤੌਰ 'ਤੇ ਇਸਲਾਮਿਕ ਸਟੇਟ ਦੇ ਕਬਜ਼ੇ ਵਿੱਚ ਰਿਹਾ ਸੀ ਅਤੇ ਕੁਝ ਦਿਨ ਪਹਿਲਾਂ ਹੀ ਸਰਕਾਰੀ ਫੌਜਾਂ ਨੇ ਸ਼ਹਿਰ 'ਤੇ ਕਬਜ਼ਾ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ।

ਤਸਵੀਰ ਸਰੋਤ, Getty Images
ਮੂਸਲ 'ਚ ਜਿਹਾਦੀਆਂ ਦੇ ਸ਼ਾਸਨ ਦੌਰਾਨ ਸੈਂਟ ਪੋਲ ਚਰਚ ਬੁਰੀ ਤਰ੍ਹਾਂ ਨਸ਼ਟ ਕਰ ਦਿੱਤਾ ਗਿਆ ਸੀ। ਇਸ ਦੇ ਇਲਾਵਾ ਸ਼ਹਿਰ 'ਚ ਇਸਾਈਆਂ ਦੇ ਘਰਾਂ ਨੂੰ ਤਬਾਹ ਕਰ ਦਿੱਤਾ ਗਿਆ ਸੀ।

ਤਸਵੀਰ ਸਰੋਤ, Getty Images
ਇਸ ਮੌਕੇ ਇਰਾਕ ਦੇ ਕਾਲਡੀਅਨ ਕੈਥੋਲਿਕ ਚਰਚ ਦੇ ਧਰਮਗੁਰੂ ਲੁਇਸ ਰਫ਼ਾਇਲ ਸਾਕੋ ਨੇ ਇਸਾਈ ਪਰਿਵਾਰਾਂ ਦੇ ਘਰ ਵਾਪਸ ਆਉਣ ਦੀ ਆਸ ਜਤਾਈ।

ਤਸਵੀਰ ਸਰੋਤ, Getty Images
ਧਰਮਗੁਰੂ ਸਾਕੋ ਨੇ ਕਿਹਾ ਕਿ ਇਹ ਚਮਤਕਾਰ ਤੋਂ ਘੱਟ ਨਹੀਂ ਹੈ ਕਿ ਜਿਨ੍ਹਾਂ ਲੋਕਾਂ ਨੇ ਚਰਚ ਬਣਵਾਇਆ ਉਹ ਮੁਸਲਮਾਨ ਸਨ। ਇਸ ਵੇਲੇ ਵੀ ਚਰਚ ਮੁਸਲਮਾਨ ਅਤੇ ਇਸਾਈਆਂ ਨਾਲ ਭਰਿਆ ਹੋਇਆ ਹੈ ਅਤੇ ਉਹ ਇਕੱਠੇ ਸ਼ਾਂਤੀ ਲਈ ਪ੍ਰਾਥਨਾ ਕਰ ਰਹੇ ਹਨ।

ਤਸਵੀਰ ਸਰੋਤ, Getty Images
ਲੋਕਾਂ ਦਾ ਕਹਿਣਾ ਹੈ ਕਿ ਇਸਲਾਮਿਕ ਸਟੇਟ ਦੇ ਜਾਣ ਤੋਂ ਬਾਅਦ ਜ਼ਿੰਦਗੀ ਫਿਰ ਤੋਂ ਆਪਣੀ ਪਟੜੀ ਉੱਤੇ ਆ ਰਹੀ ਹੈ। ਸ਼ਹਿਰ ਦਾ ਮੁੜ ਨਿਰਮਾਣ ਇੱਕ ਚੁਣੌਤੀ ਹੈ ਪਰ ਸਭ ਦੇ ਬਾਵਜੂਦ ਇੱਥੇ ਨਿਵਾਸੀਆਂ ਲਈ ਕ੍ਰਿਸਮਸ ਇੱਕ ਨਵੀਂ ਉਮੀਦ ਲੈ ਕੇ ਆਇਆ ਹੈ।












