ਕੀ ਤੁਹਾਡਾ iPhone ਵੀ ਹੌਲੀ ਹੋ ਜਾਂਦਾ ਹੈ?

ਤਸਵੀਰ ਸਰੋਤ, Getty Images
ਐੱਪਲ ਦੇ ਆਈ ਫ਼ੋਨ ਹੌਲੀ ਚੱਲਣ ਕਰ ਕੇ ਅਮਰੀਕਾ ਵਿੱਚ ਅਦਾਲਤ ਵਿੱਚ ਕੇਸ ਕਰ ਦਿੱਤਾ ਗਿਆ ਹੈ।
ਮੁਕੱਦਮੇ ਕੈਲੇਫੋਰਨੀਆ ਅਤੇ ਸ਼ਿਕਾਗੋ ਵਿੱਚ ਆਈ ਫ਼ੋਨ ਦੀ ਵਰਤੋਂ ਕਰਨ ਵਾਲੇ ਲੋਕਾਂ ਵੱਲੋਂ ਦਾਇਰ ਕੀਤੇ ਗਏ ਸਨ, ਜਿਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ "ਆਰਥਿਕ ਨੁਕਸਾਨ" ਹੋਇਆ ਹੈ।
ਬਹੁਤ ਸਾਰੇ ਗਾਹਕਾਂ ਨੂੰ ਲੰਮੇ ਸਮੇਂ ਤੋਂ ਸ਼ੱਕ ਸੀ ਕਿ ਕੰਪਨੀ ਉਨ੍ਹਾਂ ਨੂੰ ਅਪਗ੍ਰੇਡ ਕਰਨ ਲਈ ਉਤਸ਼ਾਹਿਤ ਕਰਨ ਮਗਰੋਂ ਉਨ੍ਹਾਂ ਦੇ ਪੁਰਾਣੇ ਆਈ ਫ਼ੋਨ ਨੂੰ ਸਲੋਅ ਕਰ ਦਿੱਤਾ ਹੈ।
ਇਸ ਦੀ ਪੁਸ਼ਟੀ ਉਸ ਵੇਲੇ ਹੋਈ ਜਦੋਂ ਇੱਕ ਗਾਹਕ ਨੇ ਆਈ ਫ਼ੋਨ 6 ਐਸ ਦੀ ਕਾਰਗੁਜ਼ਾਰੀ ਰੈਡੀੱਟ 'ਤੇ ਸਾਂਝੀ ਕੀਤੀ।
ਇਸ ਤੋਂ ਇਹ ਸੰਕੇਤ ਮਿਲਿਆ ਕਿ ਉਨ੍ਹਾਂ ਦਾ ਉਪਕਰਨ ਬਹੁਤ ਹੌਲੀ ਹੋ ਗਿਆ ਸੀ ਕਿਉਂਕਿ ਇਹ ਪੁਰਾਣਾ ਹੋ ਚੁੱਕਾ ਸੀ ਪਰ ਬੈਟਰੀ ਬਦਲਣ ਤੋਂ ਬਾਅਦ ਅਚਾਨਕ ਮੁੜ ਸਹੀ ਹੋ ਗਿਆ।
ਐੱਪਲ ਦੀ ਪ੍ਰਤੀਕਿਰਿਆ ਕੀ ਸੀ?
ਐੱਪਲ ਨੇ ਹੁਣ ਪੁਸ਼ਟੀ ਕੀਤੀ ਹੈ ਕਿ ਇਸ ਨੇ ਕੁਝ ਪੁਰਾਣੇ ਉਪ ਕਰਨਾ ਵਿੱਚ ਪੁਰਾਣੀਆਂ ਲਿਥਿਅਮ-ਆਈਓਨ ਬੈਟਰੀਆਂ ਦੀ ਕਾਰਗੁਜ਼ਾਰੀ ਲਈ ਆਈਓਐਸ ਵਿੱਚ ਬਦਲਾਅ ਕੀਤੇ ਹਨ, ਕਿਉਂਕਿ ਸਮੇਂ ਦੇ ਨਾਲ ਬੈਟਰੀਆਂ ਦੀ ਕਾਰਗੁਜ਼ਾਰੀ ਘਟਦੀ ਹੈ।

ਤਸਵੀਰ ਸਰੋਤ, IFIXIT
ਕੰਪਨੀ ਨੇ ਕਿਹਾ, "ਪਿਛਲੇ ਸਾਲ, ਅਸੀਂ ਆਈ ਫ਼ੋਨ 6, ਆਈ ਫ਼ੋਨ 6 ਐੱਸ ਅਤੇ ਆਈ ਫ਼ੋਨ ਐੱਸਈ ਦੇ ਵਧੀਆ ਕਾਰਗੁਜ਼ਾਰੀ ਫ਼ੀਚਰ ਜਾਰੀ ਕੀਤੇ ਸਨ।"
ਉਨ੍ਹਾਂ ਕਿਹਾ, "ਅਸੀਂ ਹੁਣ ਇਸ ਫ਼ੀਚਰ ਨੂੰ ਆਈਓਐੱਸ 11.2 ਨਾਲ ਆਈ ਫ਼ੋਨ 7 ਵਿਚ ਵਧਾ ਦਿੱਤਾ ਹੈ, ਅਤੇ ਭਵਿੱਖ ਵਿਚ ਹੋਰ ਉਤਪਾਦਾਂ ਇਸ ਨਾਲ ਜੋੜਨ ਦੀ ਯੋਜਨਾ ਬਣਾ ਰਹੇ ਹਾਂ।"
"ਸਾਡਾ ਟੀਚਾ ਗਾਹਕਾਂ ਲਈ ਵਧੀਆ ਅਨੁਭਵ ਪ੍ਰਦਾਨ ਕਰਨਾ ਹੈ."












