ਸਵਿੱਟਜ਼ਰਲੈਂਡ: ਦੁਨੀਆਂ ਦੀ ਸਭ ਤੋਂ ਤਿੱਖੀ ਚੜ੍ਹਾਈ ਵਾਲੀ ਰੇਲਵੇ ਲਾਈਨ ਸ਼ੁਰੂ

ਸਵਿੱਟਜ਼ਰਲੈਂਡ

ਤਸਵੀਰ ਸਰੋਤ, EPA

ਸਵਿੱਟਜ਼ਰਲੈਂਡ ਵਿੱਚ ਦੁਨੀਆਂ ਦੀ ਸਭ ਤੋਂ ਸਿੱਧੀ ਅਤੇ ਤਿੱਖੀ ਢਲਾਣ ਵਾਲੀ ਰੇਲਵੇ ਲਾਈਨ ਨੂੰ ਲੋਕਾਂ ਦੇ ਸਪੁਰਦ ਕਰ ਦਿੱਤਾ ਗਿਆ ਹੈ।

ਸਵਿੱਟਜ਼ਰਲੈਂਡ

ਤਸਵੀਰ ਸਰੋਤ, EPA

ਇਸ ਸਿੱਧੀ ਢਲਾਣ 'ਤੇ ਚੱਲਣ ਲਈ ਗੱਡੀ ਨੂੰ ਵੀ ਵਿਸ਼ੇਸ਼ ਢੰਗ ਨਾਲ ਤਿਆਰ ਕੀਤਾ ਗਿਆ ਹੈ।

ਯਾਤਰੀਆਂ ਦੀ ਸਹੁਲਤ ਲਈ ਇਸ ਲਾਈਨ 'ਤੇ ਗੋਲ ਅਕਾਰ ਵਾਲੀ ਗੱਡੀ ਚੱਲਦੀ ਹੈ ਤਾਂ ਜੋ ਯਾਤਰੀ ਇਸ ਵਿੱਚ ਸਿੱਧੇ ਖੜ੍ਹੇ ਰਹਿ ਸਕਣ।

ਸਵਿੱਟਜ਼ਰਲੈਂਡ

ਤਸਵੀਰ ਸਰੋਤ, Reuters

ਗੱਡੀ ਢਲਾਣ ਦੇ ਹਿਸਾਬ ਨਾਲ ਆਕਾਰ ਬਦਲ ਲੈਂਦੀ ਹੈ। ਇਹ 110 ਮੀਟਰ (360 ਫੁੱਟ) ਦੀ ਚੜ੍ਹਾਈ ਚੜ੍ਹਦੀ ਹੈ।

ਟ੍ਰੇਨ ਸ਼ਵੀਟਸ ਟਾਊਨ ਤੋਂ ਸਟੂਸ ਦੇ ਅਲਪਾਈਨ ਪਿੰਡ ਤੱਕ ਜਾਂਦੀ ਹੈ, ਜਿੱਥੇ ਕਾਰਾਂ ਦੀ ਆਵਾਜਾਈ ਨਹੀਂ ਹੈ।

ਸਵਿੱਟਜ਼ਰਲੈਂਡ

ਤਸਵੀਰ ਸਰੋਤ, Reuters

53 ਮਿਲੀਅਨ ਡਾਲਰ ਦੀ ਲਾਗਤ ਨਾਲ ਤਿਆਰ ਹੋਏ ਸਟੂਸ ਬਾਹਨ ਸਟੇਸ਼ਨ ਨੂੰ ਬਣਨ ਲੱਗਿਆਂ 14 ਸਾਲਾਂ ਦਾ ਸਮਾਂ ਲੱਗਾ ਹੈ।

ਰੇਲਵੇ ਦੇ ਬੁਲਾਰੇ ਇਵਾਨ ਸਟੀਨਰ ਦਾ ਕਹਿਣਾ ਹੈ ਕਿ ਪ੍ਰੋਜੈਕਟ ਦਾ ਮੁਕੰਮਲ ਹੋਣਾ ਸਾਰਿਆਂ ਲਈ ਮਾਣ ਦੀ ਗੱਲ ਹੈ।

ਸਵਿੱਟਜ਼ਰਲੈਂਡ

ਤਸਵੀਰ ਸਰੋਤ, Reuters

ਬੀਬੀਸੀ ਪੱਤਰਕਾਰ ਇਮੋਜੇਨ ਫੌਲਕਸ ਮੁਤਾਬਕ ਪਹਾੜੀ ਸਵਿੱਟਜ਼ਰਲੈਂਡ ਵਿੱਚ ਜਿੱਥੇ ਬੱਚੇ ਸਕੂਲ ਜਾਣ ਲਈ ਰੋਜ਼ਾਨਾ ਕੇਬਲ ਕਾਰ ਵਰਤਦੇ ਹਨ ਉੱਥੇ ਹੀ ਇਸ ਦੀ ਸ਼ੁਰੂਆਤ ਸਥਾਨਕ ਲੋਕਾਂ ਨੂੰ ਆਪਸ ਵਿੱਚ ਜੋੜਣ ਦੇ ਨਾਲ ਨਾਲ ਸੈਲਾਨੀਆਂ ਦੀ ਖਿੱਚ ਦਾ ਕਾਰਨ ਵੀ ਹੋਵੇਗੀ।

ਸਵਿੱਟਜ਼ਰਲੈਂਡ

ਤਸਵੀਰ ਸਰੋਤ, Reuters

ਇਸ ਦੌਰਾਨ ਜੇਕਰ ਕੋਈ ਵੀ ਯਾਤਰੀ ਬੇਹੋਸ਼ੀ ਜਾਂ ਡਰ ਮਹਿਸੂਸ ਕਰਦਾ ਹੈ ਤਾਂ ਉਸ ਲਈ ਰਾਹਤ ਦੀ ਗੱਲ ਇਹ ਹੈ ਕਿ ਇਹ ਯਾਤਰਾ ਸਿਰਫ਼ 4 ਮਿੰਟਾਂ ਤੱਕ ਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)