You’re viewing a text-only version of this website that uses less data. View the main version of the website including all images and videos.
ਉਹ ਪਰਿਵਾਰ ਜਿਸ ਨੂੰ ਦਰਦ ਮਹਿਸੂਸ ਨਹੀਂ ਹੁੰਦਾ
ਤੁਸੀਂ ਫ਼ਿਲਮ ਮਰਦ ਦਾ ਉਹ ਡਾਇਲੌਗ "ਮਰਦ ਕੋ ਦਰਦ ਨਹੀਂ ਹੋਤਾ" ਤਾਂ ਸੁਣਿਆ ਹੀ ਹੋਵੇਗਾ। ਪਰ ਅਸਲ ਵਿਚ ਇੱਕ ਪਰਿਵਾਰ ਅਜਿਹਾ ਵੀ ਹੈ ਜਿਸ ਦੇ ਮੈਂਬਰਾਂ ਨੂੰ ਦਰਦ ਮਹਿਸੂਸ ਨਹੀਂ ਹੁੰਦਾ।
52 ਸਾਲਾ ਲੈਤੀਜ਼ੀਆ ਮਾਰਸੇਲੀ, ਜਦੋਂ ਬਹੁਤ ਛੋਟੀ ਸੀ ਤਾਂ ਉਸ ਨੂੰ ਅਹਿਸਾਸ ਹੋਇਆ ਕਿ ਉਹ ਹੋਰਨਾਂ ਨਾਲੋਂ ਵੱਖਰੀ ਸੀ।
ਉਹ ਦਰਦ ਦੀ ਬੁਲੰਦੀ 'ਤੇ ਸੀ, ਜਿਸ ਦਾ ਅਰਥ ਹੈ ਕਿ ਉਸ ਨੂੰ ਸੜਨ ਦੀ ਪੀੜ ਜਾਂ ਟੁੱਟੀਆਂ ਹੋਈਆਂ ਹੱਡੀਆਂ ਦਾ ਦਰਦ ਮਹਿਸੂਸ ਨਹੀਂ ਹੁੰਦਾ।
ਪੰਜ ਹੋਰ ਪਰਿਵਾਰਕ ਮੈਂਬਰ ਵੀ ਇਸੇ ਤਰ੍ਹਾਂ ਦੀ ਹਾਲਤ ਤੋਂ ਪ੍ਰਭਾਵਿਤ ਹੁੰਦੇ ਹਨ ਜਿਸ ਦਾ ਮਤਲਬ ਹੈ ਕਿ ਉਹ ਦਰਦ ਤੋਂ ਸੰਵੇਦਨਸ਼ੀਲ ਨਹੀਂ ਹਨ।
ਲੈਤੀਜ਼ੀਆ ਨੇ ਬੀਬੀਸੀ ਨੂੰ ਦੱਸਿਆ, "ਦਿਨ ਪ੍ਰਤੀ ਦਿਨ ਅਸੀਂ ਇੱਕ ਆਮ ਜ਼ਿੰਦਗੀ ਜਿਉਂਦੇ ਹਾਂ, ਸ਼ਾਇਦ ਬਾਕੀਆਂ ਨਾਲੋਂ ਬਿਹਤਰ, ਕਿਉਂਕਿ ਅਸੀਂ ਬਹੁਤ ਹੀ ਘੱਟ ਸਮੇਂ ਬਿਮਾਰ ਮਹਿਸੂਸ ਕਰਦੇ ਹਾਂ ਅਤੇ ਅਸੀਂ ਕਿਸੇ ਵੀ ਦਰਦ ਨੂੰ ਮਹਿਸੂਸ ਨਹੀਂ ਕਰਦੇ।
ਉਨ੍ਹਾਂ ਕਿਹਾ, "ਅਸਲ ਵਿੱਚ, ਅਸੀਂ ਦਰਦ ਮਹਿਸੂਸ ਕਰਦੇ ਹਾਂ, ਦਰਦ ਦੀ ਧਾਰਨਾ ਵੀ ਹੁੰਦੀ ਹੈ, ਪਰ ਇਹ ਸਿਰਫ਼ ਕੁਝ ਸਕਿੰਟਾਂ ਤੱਕ ਰਹਿੰਦੀ ਹੈ।"
ਵਿਗਿਆਨੀ ਮੰਨਦੇ ਹਨ ਕਿ ਇਹ ਇਸ ਲਈ ਹੈ ਕਿਉਂਕਿ ਨਾੜੀ-ਤੰਤਰ ਸਹੀ ਢੰਗ ਨਾਲ ਪ੍ਰਤੀਕਿਰਿਆ ਨਹੀਂ ਕਰਦੇ।
ਖੋਜ-ਕਰਤਾ, ਜਿਨ੍ਹਾਂ ਨੇ ਪਰਿਵਾਰਕ ਮੈਂਬਰਾਂ ਦਾ ਅਧਿਐਨ ਕੀਤਾ ਉਨ੍ਹਾਂ ਨੇ ਉਮੀਦ ਕੀਤੀ ਹੈ ਕਿ ਪਰਿਵਾਰਕ ਮੈਂਬਰਾਂ ਦੇ ਜੀਨ ਪਰਿਵਰਤਨ ਦੀ ਖੋਜ ਨਾਲ ਭਵਿੱਖ ਵਿਚ ਪੁਰਾਣੀਆਂ-ਪੀੜਾਂ ਨਾਲ ਪੀੜਤ ਲੋਕਾਂ ਨੂੰ ਮਦਦ ਮਿਲੇਗੀ।
ਇਟਲੀ ਦੀ ਸਿਏਨਾ ਯੂਨੀਵਰਸਿਟੀ ਦੇ ਪ੍ਰੋ. ਐਨਾ ਮਾਰੀਆ ਅਲੋਈਸੀ ਨੇ ਕਿਹਾ, "ਅਸੀਂ ਦਰਦ ਤੋਂ ਰਾਹਤ ਲਈ ਦਵਾਈਆਂ ਦੀ ਖੋਜ ਲਈ ਇੱਕ ਨਵਾਂ ਰਾਹ ਖੋਲ੍ਹ ਲਿਆ ਹੈ।"
ਪਰਿਵਾਰ ਕਿਸ ਤਰ੍ਹਾਂ ਪ੍ਰਭਾਵਿਤ ਹੋਇਆ?
ਲੈਤੀਜ਼ੀਆ ਦੀ ਮਾਂ, ਦੋ ਬੇਟੇ, ਭੈਣ ਅਤੇ ਭਾਣਜੀ ਇਸ ਸਿੰਡਰੋਮ ਦੇ ਸੰਕੇਤ ਦਿਖਾਉਂਦੇ ਹਨ, ਜਿਸ ਨੂੰ ਮਾਰਸੇਲੀ ਸਿੰਡਰੋਮ ਦਾ ਨਾਮ ਦਿੱਤਾ ਗਿਆ ਹੈ।
ਲੈਤੀਜ਼ੀਆ ਨੇ ਕਿਹਾ ਕਿ ਉਸ ਦੇ 24 ਸਾਲ ਦੇ ਲੜਕੇ ਲੁਦੋਵਿਕੋ, ਜੋ ਫੁੱਟਬਾਲ ਖੇਡਦਾ ਹੈ, ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ।
ਉਨ੍ਹਾਂ ਕਿਹਾ, "ਉਹ ਮੈਦਾਨ 'ਤੇ ਘੱਟ ਹੀ ਰਹਿੰਦਾ ਹੈ। ਉਸ ਦੇ ਗਿੱਟੇ 'ਤੇ ਕਮਜ਼ੋਰੀ ਹੈ। ਹਾਲ ਹੀ ਵਿੱਚ ਐਕਸ-ਰੇ ਨੇ ਦਿਖਾਇਆ ਹੈ ਕਿ ਉਸ ਦੇ ਦੋਵੇਂ ਗਿੱਟੇ ਵਿੱਚ ਮਾਈਕ੍ਰੋ ਫ੍ਰੈਕਚਰ ਹਨ।"
ਉਸ ਨੇ ਕਿਹਾ ਕਿ ਉਸ ਦੇ ਛੋਟੇ ਬੇਟੇ ਬਰਨਾਰਡੋ, 21, ਦੀ ਕੂਹਣੀ ਉਸ ਵੇਲੇ ਟੁੱਟ ਗਈ ਜਦੋਂ ਉਹ ਸਾਈਕਲ ਤੋਂ ਡਿਗ ਗਿਆ।
ਬਾਵਜੂਦ ਇਸ ਦੇ ਉਸ ਨੇ ਹੋਰ ਨੌ ਮੀਲ ਤੱਕ ਸਾਈਕਲ ਚਲਾਉਣਾ ਜਾਰੀ ਰੱਖਿਆ।
ਲੈਤੀਜ਼ੀਆ ਦਾ ਕਹਿਣਾ ਹੈ ਕਿ ਉਸਨੇ ਸਕੀ ਕਰਦੇ ਸਮੇਂ ਆਪਣਾ ਸੱਜਾ ਮੋਢਾ ਤੋੜ ਲਿਆ ਪਰ ਦੁਪਹਿਰ ਨੂੰ ਸਕੀ ਕਰਨਾ ਜਾਰੀ ਰੱਖਿਆ।
ਸਭ ਤੋਂ ਬੁਰੀ ਗੱਲ ਉਸ ਵਾਲੇ ਵਾਪਰੀ ਉਸ ਨੇ ਨਵਾਂ ਦੰਦ ਲਵਾਇਆ, ਜੋ ਕਿ ਗ਼ਲਤ ਲੱਗ ਗਿਆ।
ਲੈਤੀਜ਼ੀਆ ਦੀ ਮਾਂ, 78 ਸਾਲਾ ਮਾਰੀਆ ਡੋਮੇਨੀਕਾ ਦੀਆਂ ਕਈ ਹੱਡੀਆਂ ਟੁੱਟੀਆਂ, ਜੋ ਕਦੇ ਠੀਕ ਨਹੀਂ ਹੋਈਆਂ ਅਤੇ ਹੁਣ ਕੁਦਰਤੀ ਤੌਰ 'ਤੇ ਕਠੋਰ ਹਨ।
ਉਸ ਦੀ ਭੈਣ ਮਾਰੀਆ ਐਲੇਨਾ ਅਕਸਰ ਆਪਣੇ ਮੂੰਹ ਦੇ ਉੱਪਰਲੇ ਹਿੱਸੇ ਨੂੰ ਨੁਕਸਾਨ ਪਹੁੰਚਾਉਂਦੀ ਹੈ ਕਿਉਂਕਿ ਉਹ ਆਪਣੇ ਆਪ 'ਤੇ ਗਰਮ ਪਾਣੀ ਪਾ ਲੈਂਦੀ ਹੈ, ਅਤੇ ਉਸ ਦੀ ਧੀ ਵਰਜੀਨੀਆ ਨੇ ਇੱਕ ਵਾਰ ਆਪਣਾ ਹੱਥ ਬਰਫ਼ ਵਿੱਚ ਰੱਖਿਆ ਤੇ ਤਕਰੀਬਨ 20 ਮਿੰਟਾਂ ਲਈ ਪੀੜ ਮਹਿਸੂਸ ਨਹੀਂ ਕੀਤੀ।
ਉਹ ਦਰਦ ਨੂੰ ਇੰਨਾ ਥੋੜ੍ਹਾ ਕਿਉਂ ਮਹਿਸੂਸ ਕਰਦੇ ਹਨ?
ਯੂਨੀਵਰਸਿਟੀ ਕਾਲਜ ਲੰਡਨ ਦੇ ਅਧਿਐਨ ਲੇਖਕ ਡਾ. ਜੇਮਜ ਕੋਕਸ ਨੇ ਕਿਹਾ ਕਿ ਮਾਰਸੇਲੀ ਪਰਿਵਾਰ ਦੇ ਮੈਂਬਰਾਂ 'ਚ ਸਾਰੇ ਨਾੜੀ ਤੰਤਰ ਮੌਜੂਦ ਹਨ, ਪਰ ਉਹ ਉਸ ਤਰ੍ਹਾਂ ਕੰਮ ਨਹੀਂ ਕਰ ਰਹੇ ਜਿਸ ਤਰ੍ਹਾਂ ਕਰਨਾ ਚਾਹੀਦਾ ਹੈ।"
ਉਨ੍ਹਾਂ ਕਿਹਾ, "ਅਸੀਂ ਇਸ ਨੂੰ ਚੰਗੀ ਤਰ੍ਹਾਂ ਸਮਝਣ ਲਈ ਕੰਮ ਕਰ ਰਹੇ ਹਾਂ ਕਿ ਉਨ੍ਹਾਂ ਨੂੰ ਬਹੁਤ ਦਰਦ ਮਹਿਸੂਸ ਕਿਉਂ ਨਹੀਂ ਹੁੰਦਾ। ਇਹ ਵੀ ਦੇਖਣਾ ਹੈ ਕਿ ਕੀ ਇਹ ਸਾਨੂੰ ਨਵਾਂ ਦਰਦ-ਰਾਹਤ ਇਲਾਜ ਲੱਭਣ ਵਿੱਚ ਮਦਦ ਕਰ ਸਕਦਾ ਹੈ।"