ਜੇ ਤੁਸੀਂ ਲਿੰਕਡੇਨ ਉੱਤੇ ਹੋ ਤਾਂ ਇਹ ਖ਼ਬਰ ਜਰੂਰ

ਤਸਵੀਰ ਸਰੋਤ, Getty Images
ਜਰਮਨੀ ਦੀ ਖੂਫ਼ੀਆ ਏਜੰਸੀ(BfV) ਦਾ ਕਹਿਣਾ ਹੈ ਕਿ ਚੀਨ ਵੱਲੋਂ ਨਕਲੀ ਲਿੰਕਡਇਨ ਪ੍ਰੋਫਾਇਲਜ਼ ਦੀ ਵਰਤੋਂ ਕਰਕੇ ਜਰਮਨੀ ਦੇ ਲੀਡਰਾਂ ਅਤੇ ਅਧਿਕਾਰੀਆਂ ਦੀ ਸੂਚਨਾ ਇਕੱਠੀ ਕੀਤੀ ਜਾ ਰਹੀ ਹੈ।
ਏਜੰਸੀ ਨੇ ਇੰਲਜ਼ਾਮ ਲਾਇਆ ਹੈ ਕਿ ਚੀਨ ਨੇ ਨੈੱਟਵਰਕਿੰਗ ਸਾਈਟ ਦੀ ਵਰਤੋਂ ਕਰਕੇ 10,000 ਜਰਮਨੀ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ। ਸੰਭਵ ਹੈ ਕਿ ਉਨ੍ਹਾਂ ਤੋਂ ਸੂਚਨਾ ਲੈਣ ਲਈ।
ਏਜੰਸੀ ਨੇ ਕਥਿਤ ਤੌਰ 'ਤੇ ਇਸ ਪ੍ਰਕਿਰਿਆ ਲਈ ਵਰਤੇ ਗਏ ਕਈ ਨਕਲੀ ਪ੍ਰੋਫਾਇਲ ਜਾਰੀ ਕੀਤੇ ਹਨ।
BfV ਮੁਖੀ ਹੰਸ ਜੌਰਜ ਮਾਸੀਨ ਦਾ ਕਹਿਣਾ ਹੈ ਇਨ੍ਹਾਂ ਅਕਾਊਂਟਸ ਤੋਂ ਪਤਾ ਲੱਗਦਾ ਹੈ ਕਿ ਚੀਨ ਵੱਲੋਂ ਜਰਮਨੀ ਦੇ ਉੱਚ ਪੱਧਰੀ ਸਿਆਸਤਦਾਨਾਂ ਤੋਂ ਬਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਉਨ੍ਹਾਂ ਦਾ ਕਹਿਣਾ ਹੈ,'' ਇਹ ਖਾਸ ਤੌਰ ਤੇ ਸੰਸਦ, ਮੰਤਰਾਲੇ ਅਤੇ ਸਰਕਾਰੀ ਏਜੰਸੀਆਂ 'ਤੇ ਘੁਸਪੈਠ ਕਰਨ ਦੀ ਵਿਆਪਕ-ਅਧਾਰਿਤ ਕੋਸ਼ਿਸ਼ ਹੈ।
ਚੀਨ ਪਹਿਲਾਂ ਹੀ ਇਨ੍ਹਾਂ ਇਲਜ਼ਾਮਾਂ ਨੂੰ ਖਾਰਜ ਕਰ ਚੁਕਿਆ ਹੈ ਅਤੇ ਜਰਮਨੀ ਵੱਲੋਂ ਲਾਏ ਇਨ੍ਹਾਂ ਤਾਜ਼ਾ ਇਲਜ਼ਾਮਾਂ 'ਤੇ ਅਜੇ ਤੱਕ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ।
BfV ਨੇ ਉਨ੍ਹਾਂ ਅੱਠ ਪ੍ਰੋਫਾਇਲਸ ਦਾ ਖੁਲਾਸਾ ਕੀਤਾ ਹੈ ਜੋ ਜਰਮਨ ਲਿੰਕਡਇਨ ਉਪਭੋਗਤਾਵਾਂ ਨਾਲ ਸਪੰਰਕ ਕਰਨ ਲਈ ਵਰਤੇ ਜਾਣ ਵਾਲੇ ਮੁੱਖ ਪ੍ਰੋਫਾਇਲ ਹਨ।

ਤਸਵੀਰ ਸਰੋਤ, Getty Images
ਕੁਝ ਅਕਾਊਂਟਸ ਜਿਵੇਂ ''ਐਲਨ ਲਿਊ'', ਨੂੰ ਇੱਕ ਆਰਥਿਕ ਸਲਾਹਾਕਰ ਅਤੇ ਮਨੁੱਖੀ ਸੰਸਾਧਨ ਪ੍ਰਬੰਧਕ ਕਿਹਾ ਜਾ ਸਕਦਾ ਹੈ ਅਤੇ ''ਲਿਲੀ ਵੂ'' ਪੂਰਬੀ ਚੀਨ ਲਈ ਥਿੰਕ ਟੈਂਕ 'ਤੇ ਕੰਮ ਕਰਦਾ ਹੈ।
BfV ਮੁਤਾਬਕ ਇਹ ਦੋਵੇਂ ਨਕਲੀ ਅਕਾਊਂਟ ਹਨ।
ਚੀਨੀ ਖੂਫ਼ੀਆ ਏਜੰਸੀ ਉੱਚ ਪੱਧਰੀ ਨੇਤਾਵਾਂ ਨੂੰ ਸੂਚਨਾ ਲਈ ਜਿਸ ਤਰ੍ਹਾਂ ਆਪਣੇ ਵੱਲ ਖਿੱਚ ਰਹੀ ਹੈ ਉਸਨੂੰ ਲੈ ਕੇ ਏਜੰਸੀ ਦੀ ਚਿੰਤਾ ਦਿਨੋਂ ਦਿਨ ਵੱਧ ਰਹੀ ਹੈ।
ਏਜੰਸੀ ਵੱਲੋਂ ਉਨ੍ਹਾਂ ਉਪਭੋਗਤਾਵਾਂ ਤੋਂ ਜਾਣਕਾਰੀ ਲਈ ਜਾ ਰਹੀ ਹੈ ਜਿਨ੍ਹਾਂ ਦੇ ਬਾਰੇ ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਸ਼ੱਕੀ ਅਕਾਊਂਟਸ ਰਾਹੀਂ ਸੂਚਨਾ ਲੈਣ ਲਈ ਨਿਸ਼ਾਨਾ ਬਣਾਇਆ ਗਿਆ।
ਉਨ੍ਹਾਂ ਮੁਤਾਬਿਕ ''ਫੈਂਸੀ ਬੀਅਰ'' ਜਾਂ APT28 ਦੇ ਨਾਂ ਨਾਲ ਜਾਣਿਆ ਜਾਂਦਾ ਹੈਕਰ ਗਰੁੱਪ ਮੁੱਖ ਤੌਰ 'ਤੇ ਸਰਗਰਮ ਸੀ। ਮੰਨਿਆ ਜਾਂਦਾ ਹੈ ਕਿ ਰੂਸ ਵੱਲੋਂ ਇਸਨੂੰ ਚਲਾਇਆ ਜਾ ਰਿਹਾ ਸੀ।












