ਮਿਸਰ ਦੇ ਲਕਸਰ 'ਚ ਖੋਲ੍ਹੀਆਂ ਗਈਆਂ ਪ੍ਰਾਚੀਨ ਕਬਰਾਂ

ਪੁਰਾਤੱਤਵ ਵਿਗਿਆਨੀਆਂ ਨੇ ਮਿਸਰ ਦੇ ਪ੍ਰਾਚੀਨ ਸ਼ਹਿਰ ਲਕਸਰ ਵਿੱਚ ਦੋ ਅਣਪਛਾਤੇ ਕਬਰਾਂ ਦੀ ਇੱਕ ਮੰਮੀ ਸਮੇਤ ਕਈ ਚੀਜ਼ਾਂ ਪ੍ਰਦਰਸ਼ਿਤ ਕੀਤੀਆਂ ਹਨ।

ਮੰਨਿਆ ਜਾ ਰਿਹਾ ਹੈ ਕਿ ਇਹ 3500 ਸਾਲ ਪੁਰਾਣੀ ਮੰਮੀ ਮਿਸਰ ਦੇ ''ਨਿਊ ਕਿੰਗਡਮ'' ਦੇ ਸੀਨੀਅਰ ਅਧਿਕਾਰੀ ਦੀ ਹੋ ਸਕਦੀ ਹੈ

ਕੁਝ ਹੋਰ ਚੀਜ਼ਾਂ ਵੀ ਹਨ ਜਿਵੇਂ ਮੂਰਤੀਆਂ, ਲੱਕੜ ਦੇ ਮਾਸਕ ਅਤੇ ਰੰਗ-ਬਿਰੰਗੀਆਂ ਪੇਟਿੰਗਸ।

ਇਹ ਕਬਰਾਂ ਡਰਾ ਅਬੁਲ ਨਾਗਾ ਨਿਕਰੋਪੋਲਿਸ ਵਿੱਚ ਹਨ, ਉਹ ਖੇਤਰ ਜੋ ਮੰਦਰਾਂ ਅਤੇ ਕਬਰੀਸਤਾਨ ਲਈ ਮਸ਼ਹੂਰ ਹੈ।

ਇਹ ਕਿੰਗਸ ਦੀ ਘਾਟੀ ਦੇ ਬਹੁਤ ਨੇੜੇ ਹੈ ਜਿੱਥੇ ਮਿਸਰ ਦੇ ਕਈ ਰਾਜੇ ਦਬਾਏ ਗਏ ਸੀ।

ਮਿਸਰ ਦੇ ਪੁਰਾਤੱਤਵ ਮੰਤਰਾਲੇ ਦਾ ਕਹਿਣਾ ਹੈ ਕਿ ਜਰਮਨ ਦੇ ਪੁਰਾਤੱਤਵ ਵਿਗਿਆਨੀਆਂ ਵੱਲੋਂ 1990 ਵਿੱਚ ਇਨ੍ਹਾਂ ਕਬਰਾਂ ਦੀ ਖੋਜ ਕੀਤੀ ਗਈ ਸੀ ਪਰ ਹੁਣ ਤੱਕ ਇਸਨੂੰ ਸੀਲ ਕਰਕੇ ਰੱਖਿਆ ਹੋਇਆ ਸੀ।

ਇਨ੍ਹਾਂ ਮੰਮੀਜ਼ ਦੀ ਕੋਈ ਪਛਾਣ ਨਹੀਂ ਹੋਈ ਪਰ ਮੰਤਰਾਲੇ ਮੁਤਾਬਿਕ ਦੋ ਸੰਭਾਵਨਾਵਾਂ ਹਨ।

ਅਧਿਕਾਰੀਆਂ ਮੁਤਾਬਿਕ ਇਹ ਜਿਹੂਤੀ ਮੈਸ ਨਾਂ ਦਾ ਵਿਅਕਤੀ ਹੋ ਸਕਦਾ ਹੈ ਜਿਸਦਾ ਨਾਮ ਕੰਧਾਂ ਤੇ ਚਿਤਰਿਤ ਹੈ ਜਾਂ ਮਾਤੀ ਨਾਂ ਦੇ ਸਖ਼ਸ ਅਤੇ ਉਸਦੀ ਪਤਨੀ ਮੀਹੀ ਦਾ ਹੋ ਸਕਦਾ ਹੈ, ਜਿਸਦਾ ਨਾਂ ਅਜ਼ਮਾਇਸ਼ੀ ਸ਼ੰਕੂ 'ਤੇ ਲਿਖਿਆ ਹੈ।

ਮੰਤਰਾਲੇ ਦਾ ਕਹਿਣਾ ਹੈ ਹਾਲ ਹੀ ਵਿੱਚ ਇੱਕ ਹੋਰ ਕਬਰ ਲੱਭੀ ਗਈ ਹੈ ਪਰ ਅਜੇ ਉਸਦੀ ਪੂਰੀ ਤਰ੍ਹਾਂ ਖੁਦਾਈ ਨਹੀਂ ਹੋਈ।

ਸਤੰਬਰ ਮਹੀਨੇ ਵਿੱਚ ਪੁਰਾਤੱਤਵ ਵਿਗਿਆਨੀਆਂ ਨੇ ਲਕਸਰ ਨੇੜੇ ਸ਼ਾਹੀ ਸੁਨਿਆਰ ਦੀ ਕਬਰ ਦੀ ਖੋਜ ਕੀਤੀ ਸੀ।

ਉਹ ਕਬਰ ਜੋ ਨਿਊ ਕਿੰਗਡਮ ਵਿੱਚ ਵਾਪਿਸ ਲਿਆਂਦੀ ਗਈ, ਉਸ ਵਿੱਚ ਸੁਨਿਆਰ ਅਮੈਨਨਹਾਟ ਦਾ ਬੁੱਤ ਸੀ ਜੋ ਆਪਣੀ ਪਤਨੀ ਕੋਲ ਬੈਠਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)