You’re viewing a text-only version of this website that uses less data. View the main version of the website including all images and videos.
ਧੀ ਦੇ 21ਵੇਂ ਜਨਮਦਿਨ ’ਤੇ ਮਿਲੇ ਮਰਹੂਮ ਪਿਤਾ ਵੱਲੋਂ ਆਖ਼ਰੀ ਵਾਰ ਫੁੱਲ
ਬੇਇਲੀ ਸੇਲਰਸ ਦਾ 21ਵਾਂ ਜਨਮ ਦਿਨ ਬੇਹੱਦ ਉਦਾਸੀ ਨਾਲ ਭਰਿਆ ਹੋਇਆ ਹੈ ਕਿਉਂਕਿ ਉਸ ਨੂੰ ਆਪਣੇ ਮਰਹੂਮ ਪਿਤਾ ਵੱਲੋਂ ਭੇਜਿਆ ਹੋਇਆ ਫੁੱਲਾਂ ਦਾ ਆਖ਼ਰੀ ਗੁਲਦਸਤਾ ਮਿਲਿਆ ਹੈ।
ਬੀਬੀਸੀ ਨਿਊਜ਼ਬੀਟ ਦੀ ਖ਼ਬਰ ਮੁਤਾਬਕ ਬੇਇਲੀ ਦੇ ਪਿਤਾ ਨੇ ਹਰ ਸਾਲ ਫੁੱਲਾਂ ਦੀ ਡਿਲਿਵਰੀ ਲਈ ਪਹਿਲਾਂ ਹੀ ਅਦਾਇਗੀ ਕੀਤੀ ਹੋਈ ਸੀ ਜਦੋਂ ਉਹ ਸਿਰਫ਼ 16 ਸਾਲ ਦੀ ਸੀ। ਕਰੀਬ ਉਸੇ ਸਾਲ ਉਸ ਦੇ ਪਿਤਾ ਦੀ ਕੈਂਸਰ ਨਾਲ ਮੌਤ ਹੋ ਗਈ ਸੀ।
ਪਿਛਲੇ ਪੰਜ ਸਾਲਾਂ ਤੋਂ ਫੁੱਲਾਂ ਦੇ ਗੁਲਦਸਤਿਆਂ ਦੇ ਨਾਲ ਬੇਇਲੀ ਨੂੰ ਇੱਕ ਨੋਟ ਵੀ ਮਿਲ ਰਿਹਾ ਸੀ।
ਇਸ ਸਾਲ ਦੇ ਸੰਦੇਸ਼ 'ਚ ਪਿਤਾ ਨੇ ਕਿਹਾ: "ਮੈਂ ਹਰ ਮੁਕਾਮ ਤੇ ਤੁਹਾਡੇ ਨਾਲ-ਨਾਲ ਹਾਂ, ਆਪਣੇ ਆਲੇ-ਦੁਆਲੇ ਵੇਖੋ, ਮੈਂ ਕੋਲ ਹੀ ਹਾਂ।"
ਟਵਿੱਟਰ 'ਤੇ ਇੱਕ ਦੁਖਦਾਈ ਪੋਸਟ 'ਚ ਅਮਰੀਕਾ ਦੇ ਨੋਕਸਵਿਲੇ ਦੀ ਰਹਿਣ ਵਾਲੀ ਬੇਇਲੀ ਨੇ ਦੱਸਿਆ ਕਿ ਉਸ ਦੇ 'ਅਮੇਜ਼ਿੰਗ' (ਚਮਤਕਾਰੀ) ਪਿਤਾ ਨੇ ਹੋਰ ਕੀ ਕੀਤਾ ਸੀ: "ਡੈਡੀ ਮੈਂ ਤੁਹਾਨੂੰ ਬਹੁਤ ਮਿਸ ਕਰਦੀ ਹਾਂ।"
ਉਸ ਨੇ ਆਪਣੇ ਬਚਪਨ ਦੀ ਪੁਰਾਣੀ ਤਸਵੀਰ, ਚਿੱਠੀ ਅਤੇ ਫੁੱਲਾਂ ਦਾ ਗੁਲਦਸਤਾ ਪੋਸਟ ਕੀਤਾ।
ਉਸ ਦੇ ਪਿਤਾ ਨੇ ਨੋਟ ਵਿੱਚ ਲਿਖਿਆ: "ਇਹ ਮੇਰਾ ਆਖ਼ਰੀ ਪਿਆਰ ਪੱਤਰ (ਲਵ ਲੈਟਰ) ਹੈ ਜਦੋਂ ਤੱਕ ਅਸੀਂ ਦੁਬਾਰਾ ਨਹੀਂ ਮਿਲਦੇ।"
"ਮੇਰੀ ਬੱਚੀ, ਮੈਂ ਨਹੀਂ ਚਾਹੁੰਦਾ ਕਿ ਤੂੰ ਮੇਰੀ ਯਾਦ ਵਿੱਚ ਇੱਕ ਵੀ ਅੱਥਰੂ ਵਹਾਏ, ਕਿਉਂਕਿ ਮੈਂ ਇੱਕ ਬਿਹਤਰ ਥਾਂ 'ਤੇ ਹਾਂ."
ਬਹੁਤ ਸਾਰੇ ਲੋਕਾਂ ਨੇ ਜਵਾਬ ਦਿੱਤੇ, ਜਿਸ ਵਿੱਚ @thesn0wmexican ਨੇ ਲਿਖਿਆ: "ਇਹ ਦੇਖ ਕੇ ਮੈਨੂੰ ਮੇਰੀਆਂ ਅੱਖਾਂ ਵਿਚੋਂ ਪਾਣੀ ਆ ਗਿਆ, ਮੈਨੂੰ ਤੁਹਾਡੇ ਪਿਤਾ ਦੀ ਮੌਤ ਲਈ ਬਹੁਤ ਅਫ਼ਸੋਸ ਹੈ, ਇਹ ਦੋਵੇਂ ਉਦਾਸ ਅਤੇ ਦਿਲ ਹੌਲਾ ਕਰਨ ਵਾਲੇ ਹਨ ਕਿ ਉਨ੍ਹਾਂ ਨੇ ਤੁਹਾਡੇ ਲਈ ਇਹ ਕੀਤਾ ਹੈ।"
ਬੇਇਲੀ ਨੇ ਜਵਾਬ ਦਿੱਤਾ: "ਮੈਂ ਜਾਣਦੀ ਹਾਂ। ਹਰ ਸਾਲ ਮੈਂ ਆਪਣੇ ਜਨਮ ਦਿਨ ਦੀ ਉਡੀਕ ਕਰਦੀ ਸੀ ਕਿਉਂਕਿ ਮੈਂ ਮਹਿਸੂਸ ਕਰਦੀ ਸੀ ਕਿ ਉਹ ਅਜੇ ਵੀ ਮੇਰੇ ਨਾਲ ਇੱਥੇ ਹੀ ਹਨ ਪਰ ਇਸ ਸਾਲ ਇਹ ਆਖ਼ਰੀ ਵਾਰ ਹੈ, ਇਸ ਲਈ ਇਹ ਬਹੁਤ ਦਿਲ ਬੇਹੱਦ ਉਦਾਸ ਹੈ।"