'ਮੈਂ ਦਸੰਬਰ ਦੀ ਪਾਰਟੀ ਮੀਟਿੰਗ ਦੀ ਪ੍ਰਧਾਨਗੀ ਕਰਾਂਗਾ'

ਰੋਬਰਟ ਮੁਗਾਬੇ ਨੇ ਜ਼ਿੰਬਾਬਵੇ ਦੇ ਲੋਕਾਂ ਨੂੰ ਸੰਬੋਧਨ ਕੀਤਾ। 20 ਮਿੰਟ ਦੇ ਇਸ ਸੰਬੋਧਨ ਵਿੱਚ ਮੁਗਾਬੇ ਨੇ ਅਸਤੀਫਾ ਦੇਣ ਬਾਰੇ ਜ਼ਿਕਰ ਨਹੀਂ ਕੀਤਾ।

ਮੁਗਾਬੇ ਦਾ ਇਹ ਸੰਬੋਧਨ ਉਸ ਵੇਲੇ ਆਇਆ ਹੈ ਜਦੋਂ ਉਨ੍ਹਾਂ ਨੂੰ ਸੱਤਾਧਾਰੀ ਪਾਰਟੀ ਵੱਲੋਂ ਸੋਮਵਾਰ ਦੇਸ ਦੇ ਰਾਸ਼ਟਰਪਤੀ ਦਾ ਅਹੁਦਾ ਛੱਡਣ ਦਾ ਅਲਟੀਮੇਟਮ ਦਿੱਤਾ ਹੈ।

ਇਸਦੇ ਨਾਲ ਹੀ ਮੁਗਾਬੇ ਨੇ ਕਿਹਾ ਕਿ ਉਹ ਦਸੰਬਰ ਵਿੱਚ ਹੋਣ ਵਾਲੀ ਸੱਤਾਧਾਰੀ ਪਾਰਟੀ ਦੀ ਕਾਂਗਰਸ ਦੀ ਪ੍ਰਧਾਨਗੀ ਕਰਨਗੇ।

ਸੱਤਾਧਾਰੀ ਪਾਰਟੀ ਨੇ ਰਾਸ਼ਟਰਪਤੀ ਰੋਬਰਟ ਮੁਗਾਬੇ ਨੂੰ ਪਾਰਟੀ ਦੇ ਪ੍ਰਧਾਨ ਵਜੋਂ ਬਰਖ਼ਾਸਤ ਕਰਨ ਦਾ ਫੈਸਲਾ ਲਿਆ ਸੀ।

ਸਾਬਕਾ ਉਪ ਰਾਸ਼ਟਰਪਤੀ ਐਮਰਸਨ ਮਹਨਨਗਾਗਵਾ ਨੂੰ ਪ੍ਰਧਾਨ ਬਣਾਏ ਜਾਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਚੁੱਕੀ ਸੀ।

ਐਮਰਸਨ ਮਹਨਗਾਗਵਾ ਦੀ ਬਰਖ਼ਾਸਤਗੀ ਤੋਂ ਬਾਅਦ ਕਈ ਅਹਿਮ ਘਟਨਾਕ੍ਰਮ ਵਾਪਰੇ, ਜਿਨ੍ਹਾਂ ਵਿੱਚ 93 ਸਾਲਾ ਰੋਬਰਟ ਮੁਗਾਬੇ ਵੱਲੋਂ ਆਪਣੀ ਪਤਨੀ ਗਰੇਸ ਨੂੰ ਰਾਸ਼ਟਰਪਤੀ ਬਣਾਏ ਜਾਣ ਤੋਂ ਫੌਜ ਵੱਲੋਂ ਰੋਕਣਾ ਵੀ ਸ਼ਾਮਲ ਸੀ।

ਮੁਗਾਬੇ ਦੀ ਪਤਨੀ ਗ੍ਰੇਸ ਨੂੰ ਪਾਰਟੀ ਤੋਂ ਪੂਰੀ ਤਰ੍ਹਾਂ ਕੱਢ ਦਿੱਤਾ ਗਿਆ ਹੈ।

ਜ਼ਿੰਬਾਬਵੇ ਦੇ ਹਜ਼ਾਰਾਂ ਸੈਨਿਕਾਂ ਨੇ ਸ਼ਨੀਵਾਰ ਨੂੰ ਸੜ੍ਹਕ ਵਿਰੋਧ ਪ੍ਰਦਰਸ਼ਨਾਂ ਵਿੱਚ ਹਿੱਸਾ ਲਿਆ ਸੀ।

ਬੀਬੀਸੀ ਪੱਤਰਕਾਰ ਐਂਡਰਿਊ ਹਾਰਡਿੰਗ ਜੋ ਉਸ ਵੋਟਿੰਗ ਵੇਲੇ ਮੌਜੂਦ ਸੀ, ਉਨ੍ਹਾਂ ਦੱਸਿਆ ਕਿ ਜਿਵੇਂ ਹੀ ਮੁਗਾਬੇ ਨੂੰ ਹਟਾਉਣ ਦਾ ਐਲਾਨ ਹੋਇਆ ਹਰ ਪਾਸੇ ਖੁਸ਼ੀ ਦੀ ਲਹਿਰ ਦੌੜ ਪਈ ਸੀ।

ਪਹਿਲਾਂ ਕੀ ਹੋਇਆ

•ਦੋ ਹਫ਼ਤੇ ਪਹਿਲਾਂ ਰੋਬਰਟ ਮੁਗਾਬੇ ਨੇ ਉਸ ਸਮੇਂ ਦੇ ਉਪ-ਡਿਪਟੀ ਮਹਨਗਾਗਵਾ ਨੂੰ ਬਰਖ਼ਾਸਤ ਕਰ ਦਿੱਤਾ ਸੀ, ਜੋ ਦੇਸ਼ ਛੱਡ ਕੇ ਭੱਜ ਗਿਆ ਸੀ।

•ਫ਼ੌਜ ਦੇ ਮੁਖੀ ਜਨਰਲ ਕਾਂਸਟੈਂਟੀਨੋ ਚਾਈਵੈਂਗਾ ਨੇ ਸੋਮਵਾਰ ਨੂੰ ਚਿਤਾਵਨੀ ਦਿੱਤੀ ਸੀ ਕਿ ਫ਼ੌਜ ਪਾਰਟੀ 'ਚ ਫ਼ੁੱਟ ਨੂੰ ਰੋਕਣ ਲਈ ਦਖ਼ਲ ਦੇ ਸਕਦੀ ਹੈ।

•ਬੁੱਧਵਾਰ ਨੂੰ ਫ਼ੌਜ ਨੈਸ਼ਨਲ ਟੀਵੀ ਹੈੱਡ ਕੁਆਰਟਰ ਜ਼ਬਤ ਕੀਤਾ।

•ਮੁਗਾਬੇ ਕਈ ਦਿਨਾਂ ਤੋਂ ਘਰ ਵਿੱਚ ਨਜ਼ਰਬੰਦ ਸਨ।

•ਸ਼ਨੀਵਾਰ ਨੂੰ ਬੇਮਿਸਾਲ ਜਨਤਕ ਮੁਜ਼ਾਹਰਿਆਂ ਹੋਏ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)