ਜ਼ਿੰਬਾਬਵੇ ਸੰਕਟ: ਤੁਹਾਨੂੰ ਇਹ ਪੰਜ ਚੀਜ਼ਾਂ ਜ਼ਰੂਰ ਪਤਾ ਹੋਣ

ਜ਼ਿੰਬਾਬਵੇ ਦੀ ਸੱਤਾ 'ਤੇ ਫੌਜ ਦੇ ਕੰਟਰੋਲ ਤੋਂ ਬਾਅਦ ਹੁਣ ਕੀ ਹੋਵੇਗਾ? ਫੌਜ ਦਾ ਅਗਲਾ ਰੁਖ਼ ਕੀ ਹੋਵੇਗਾ, ਇਸ ਦੀ ਉਡੀਕ ਦੁਨੀਆਂ ਦੇ ਕਈ ਦੇਸ ਕਰ ਰਹੇ ਹਨ।

ਨਜ਼ਰਬੰਦ ਕੀਤੇ ਗਏ ਰੌਬਰਟ ਮੁਗਾਬੇ ਦੀਆਂ ਫੋਟੋਆਂ ਜਾਰੀ ਕੀਤੀਆਂ ਗਈਆਂ ਹਨ, ਜੋ ਕਿ ਫੌਜ ਮੁਖੀ ਤੇ ਦੱਖਣੀ ਅਫ਼ਰੀਕਾ ਦੇ ਸਫ਼ੀਰਾਂ ਨਾਲ ਮੁਲਾਕਾਤ ਕਰ ਰਹੇ ਹਨ।

ਤਸਵੀਰਾਂ 'ਚ ਦਿਖਾਈ ਦੇ ਰਿਹਾ ਹੈ ਕਿ ਮੁਗਾਬੇ ਮੁਸਕਰਾ ਰਹੇ ਹਨ। ਇਹ ਸਾਫ ਨਹੀਂ ਹੈ ਕਿ ਉਹ ਅਸਤੀਫਾ ਦੇਣਗੇ ਜਾਂ ਨਹੀਂ। ਇੱਕ ਗੱਲ ਹੋਰ ਸਾਹਮਣੇ ਆ ਰਹੀ ਹੈ ਕਿ ਮੁਗਾਬੇ ਦੀ ਥਾਂ ਹਟਾਏ ਗਏ ਉੱਪ ਰਾਸ਼ਟਰਪਤੀ ਐਮਰਸਨ ਮਨਨਗਗਵਾ ਲੈ ਕਦੇ ਹਨ।

ਫੌਜ ਨੇ ਰਾਸ਼ਟਰਪਤੀ ਰੌਬਰਟ ਮੁਗਾਬੇ ਨੂੰ ਨਜ਼ਰਬੰਦ ਕਰ ਰੱਖਿਆ ਹੈ। ਅਸੀਂ ਤੁਹਾਨੂੰ ਪੰਜ ਗੱਲਾਂ ਦੱਸ ਰਹੇ ਹਾਂ, ਜਿਸ ਨਾਲ ਤੁਸੀਂ ਸਮਝ ਸਕਦੇ ਹੋ ਕਿ ਜ਼ਿੰਬਬਾਵੇ ਦੇ ਮੌਜੂਦਾ ਹਾਲਾਤ ਕੀ ਹਨ ਅਤੇ ਕਿਉਂ?

ਸੰਕਟ ਵਿੱਚ ਅਰਥਚਾਰਾ

  • ਜ਼ਿੰਬਬਾਵੇ ਪਿਛਲੇ ਇੱਕ ਦਹਾਕੇ ਤੋਂ ਵਿੱਤੀ ਸੰਕਟ ਨਾਲ ਜੂਝ ਰਿਹਾ ਹੈ। ਦੇਸ ਵਿੱਚ ਬੇਰੁਜ਼ਗਾਰੀ ਦਾ ਅਨੁਮਾਨ ਵੱਖ-ਵੱਖ ਹੈ, ਪਰ ਦੇਸ ਦੇ ਸਭ ਤੋਂ ਵੱਡੇ ਟ੍ਰੇਡ ਯੂਨੀਅਨ ਦਾ ਕਹਿਣਾ ਹੈ ਕਿ ਇਸ ਸਾਲ ਦੀ ਸ਼ੁਰੂਆਤ ਵਿੱਚ ਬੇਰੁਜ਼ਗਾਰੀ ਦੀ ਦਰ 90 ਫੀਸਦੀ ਤੱਕ ਸੀ।
  • 2008 ਵਿੱਚ ਜ਼ਿੰਬਬਾਵੇ ਵਿੱਚ ਮਹਿੰਗਾਈ ਸਿਖਰ 'ਤੇ ਸੀ। ਜ਼ਿੰਬਬਾਵੇ ਨੂੰ ਆਪਣੀ ਕਰੰਸੀ ਛੱਡ ਕੇ ਵਿਦੇਸ਼ੀ ਕੈਸ਼ ਅਪਣਾਉਣ 'ਤੇ ਮਜਬੂਰ ਹੋਣਾ ਪਿਆ ਸੀ। ਅਜਿਹਾ ਇਸ ਲਈ ਕੀਤਾ ਗਿਆ ਕਿਉਂਕਿ ਜ਼ਿੰਬਾਬਵੇ ਨਕਦੀ ਦੀ ਸਮੱਸਿਆ ਤੋਂ ਜੂਝ ਰਿਹਾ ਸੀ।
  • ਸਰਕਾਰ ਨੇ ਆਪਣਾ ਡਾਲਰ ਜਾਰੀ ਕੀਤਾ ਸੀ, ਜਿਸ ਨੂੰ ਬਾਂਡ ਨੋਟ ਕਿਹਾ ਗਿਆ, ਪਰ ਬੜੀ ਤੇਜ਼ੀ ਨਾਲ ਇਹ ਬੇਕਾਰ ਸਾਬਿਤ ਹੁੰਦੇ ਗਏ।
  • ਜਿੰਨ੍ਹਾਂ ਲੋਕਾਂ ਨੇ ਬੈਂਕਾਂ ਵਿੱਚ ਪੈਸੇ ਜਮਾ ਕੀਤੇ ਸਨ, ਉਹ ਕੱਢ ਨਹੀਂ ਸਕਦੇ ਸੀ। ਪੈਸੇ ਕੱਢਣ ਦੀ ਲਿਮਿਟ ਤੈਅ ਕਰ ਦਿੱਤੀ ਗਈ ਸੀ। ਅਜਿਹੇ ਵਿੱਚ ਔਨਲਾਈਨ ਲੈਣ-ਦੇਨ ਦੀ ਪ੍ਰਸਿੱਧੀ ਵਧੀ।
  • ਬੁੱਧਵਾਰ ਨੂੰ ਫੌਜ ਨੇ ਸੱਤਾ 'ਤੇ ਕਾਬੂ ਪਾਇਆ ਤਾਂ ਬਿਟਕਵਾਇਨ ਦੀ ਕੀਮਤ ਰਾਜਧਾਨੀ ਹਰਾਰੇ ਵਿੱਚ ਵੱਧ ਗਈ। ਬਿਟਕਵਾਇਨ ਇੱਕ ਡਿਜੀਟਲ ਪੇਮੈਂਟ ਸਿਸਟਮ ਹੈ।

ਮੁਗਾਬੇ ਤੇ ਵਿਵਾਦ

  • 93 ਸਾਲ ਦੀ ਉਮਰ ਵਿੱਚ ਸੱਤਾ 'ਤੇ ਕਾਬਿਜ਼ ਰਹਿਣ ਲਈ ਮੁਗਾਬੇ ਦੀ ਤਿੱਖੀ ਅਲੋਚਨਾ ਹੁੰਦੀ ਹੈ। ਜ਼ਿੰਬਾਬਵੇ ਵਿੱਚ ਉਨ੍ਹਾਂ ਨੂੰ ਇੱਕ ਕ੍ਰਾਂਤੀਕਾਰੀ ਹੀਰੋ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ, ਜਿੰਨ੍ਹਾਂ ਨੇ ਦੇਸ ਵਿੱਚ ਗੋਰਿਆਂ ਦੇ ਸ਼ਾਸਨ ਖਿਲਾਫ਼ ਲੜਾਈ ਲੜੀ ਸੀ।
  • ਹਾਲਾਂਕਿ ਮੁਗਾਬੇ 'ਤੇ ਉਨ੍ਹਾਂ ਦੇ ਸਮਰਥਕ ਸੱਤਾ 'ਤੇ ਕਾਬੂ ਬਣਾਏ ਰੱਖਣ ਲਈ ਹਿੰਸਾ ਦਾ ਸਹਾਰਾ ਲੈਂਦੇ ਰਹੇ ਹਨ।
  • ਮੁਗਾਬੇ ਦੀ ਪਾਰਟੀ ਦਾ ਕਹਿਣਾ ਹੈ ਕਿ ਇਹ ਪੂੰਜੀਵਾਦ ਅਤੇ ਉਪਨਿਵੇਸ਼ਵਾਦ ਦੇ ਖਿਲਾਫ਼ ਲੜਾਈ ਹੈ। ਹਕੀਕਤ ਇਹ ਹੈ ਕਿ ਮੁਗਾਬੇ ਦੇਸ ਦੇ ਵਿੱਤੀ ਹਾਲਾਤਾਂ ਤੋਂ ਨਿਪਟਨ ਵਿੱਚ ਨਾਕਾਮ ਰਹੇ ਹਨ।
  • ਦੇਸ ਦੇ ਤਾਜ਼ਾ ਸੰਕਟ ਦਾ ਸਬੰਧ ਇਸੇ ਤੋਂ ਹੈ ਕਿ ਮੁਗਾਬੇ ਜੀਵਨ ਦੇ ਆਖਿਰੀ ਵੇਲੇ ਵਿੱਚ ਹੈ ਅਤੇ ਇੱਕ ਉਤਰਾਧਿਕਾਰ ਦੀ ਭਾਲ ਹੈ।

ਦੇਸ ਵਿੱਚ ਇੱਕ ਵਿਰੋਧ

  • 1980 ਵਿੱਚ ਬ੍ਰਿਟੇਨ ਦੀ ਨਿਗਰਾਨੀ ਵਿੱਚ ਜਦੋਂ ਪਹਿਲੀ ਵਾਰੀ ਚੋਣ ਹੋਈ ਅਤੇ ਰੌਬਰਟ ਮੁਗਾਬੇ ਪ੍ਰਧਾਨਮੰਤਰੀ ਬਣੇ ਤਾਂ ਇੱਕ ਵਿਰੋਧੀ ਵੀ ਸੀ।
  • 1987 ਵਿੱਚ ਮੁਗਾਬੇ ਨੇ ਸੰਵਿਧਾਨ ਨੂੰ ਬਦਲ ਦਿੱਤਾ ਅਤੇ ਖੁਦ ਨੂੰ ਰਾਸ਼ਟਰਪਤੀ ਬਣਾ ਲਿਆ।
  • 1999 ਵਿੱਚ 'ਮੂਵਮੈਂਟ ਫਾਰ ਡੈਮੋਕ੍ਰੇਟਿਕ ਚੇਂਜ਼' ਨਾਮ ਤੋਂ ਇੱਕ ਵਿਰੋਧੀ ਸੰਗਠਨ ਵਜੂਦ ਵਿੱਚ ਆਇਆ। ਇਸ ਤੋਂ ਬਾਅਦ ਸਰਕਾਰ ਦੀਆਂ ਨੀਤੀਆਂ ਅਤੇ ਵਿੱਤੀ ਸੰਕਟ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ 'ਤੇ ਹੜਤਾਲ ਆਮ ਗੱਲ ਹੋ ਗਈ।
  • ਮੁਗਾਬੇ ਨੇ ਸਰਕਾਰੀ ਹਿੰਸਾ ਤੋਂ ਅਲਾਵਾ ਸੱਤਾ 'ਤੇ ਕਾਬੂ ਰੱਖਣ ਲਈ ਆਪਣੇ ਸਿਆਸੀ ਵਿਰੋਧੀਆਂ ਨੂੰ ਖ਼ਤਮ ਕਰਨਾ ਸ਼ੁਰੂ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਪਾਰਟੀ 'ਚੋਂ ਤਾਕਤਵਰ ਲੋਕਾਂ ਨੂੰ ਬਾਹਰ ਦਾ ਰਾਹ ਦਿਖਾ ਦਿੱਤਾ।
  • ਹਾਲ ਹੀ ਵਿੱਚ ਮੁਗਾਬੇ ਨੇ ਉਪ ਰਾਸ਼ਟਰਪਤੀ ਐਮਰਸਨ ਨੂੰ ਬਰਖਾਸਤ ਕਰ ਦਿੱਤਾ ਸੀ। ਮੁਗਾਬੇ ਆਪਣੀ ਪਤਨੀ ਗ੍ਰੇਸ ਨੂੰ ਸੱਤਾ ਸੌਂਪਣਾ ਚਾਹੁੰਦੇ ਸੀ, ਪਰ ਫੌਜ ਨੇ ਅਜਿਹਾ ਨਹੀਂ ਹੋਣ ਦਿੱਤਾ।

ਕੋਈ ਨਵਾਂ ਆਗੂ ਵੱਡੇ ਬਦਲਾਅ ਲਿਆ ਸਕਦਾ ਹੈ

  • ਜੇਕਰ ਸੱਤਾ ਬਰਖ਼ਾਸਤ ਉਪ ਰਾਸ਼ਟਰਪਤੀ ਐਮਰਸਨ ਨੂੰ ਸੌਂਪੀ ਜਾਂਦੀ ਹੈ, ਤਾਂ ਉਨ੍ਹਾਂ ਦਾ ਤਰੀਕਾ ਸੌਖਾ ਨਹੀਂ ਹੋਵੇਗਾ। ਉਨ੍ਹਾਂ ਦੀ ਭਰੋਸੇਯੋਗਤਾ ਮੁਗਾਬੇ ਦੀ ਤਰ੍ਹਾਂ ਨਹੀਂ ਹੈ, ਐਮਰਸਨ ਵੀ ਆਜ਼ਾਦੀ ਲਈ ਜ਼ਿੰਬਾਬਵੇ ਦੀ ਲੜਾਈ ਦਾ ਅਹਿਮ ਚੇਹਰਾ ਰਿਹਾ ਹੈ।
  • ਕਿਹਾ ਜਾਂਦਾ ਹੈ ਕਿ ਉਹ ਫੌਜ, ਖੂਫ਼ੀਆ ਏਜੰਸੀਆਂ ਅਤੇ ਸੱਤਾਧਾਰੀ ਪਾਰਟੀ ਵਿਚਕਾਰ ਸਬੰਧ ਜੋੜਨ ਲਈ ਕੰਮ ਕਰਦੇ ਹਨ।
  • ਇਨ੍ਹਾਂ 'ਤੇ ਵੀ ਜ਼ਿਮਬਾਬਵੇ ਦੇ ਘਰੇਲੂ ਯੁੱਧ ਦੌਰਾਨ ਦਮਨ ਅਤੇ ਵਿਰੋਧੀ ਧਿਰ ਦਾ ਹਮਲਾ ਕਰਨ ਦਾ ਇਲਜ਼ਾਮ ਹੈ। ਪਿਛਲੇ ਚਾਰ ਦਹਾਕਿਆਂ ਤੋਂ ਸਰਕਾਰ ਅਤੇ ਫੌਜ ਦੋਵਾਂ ਨੇ ਦੇਸ ਵਿਚ ਸਥਿਤੀ ਜਿਉਂ ਦੀ ਰਫ਼ਤਾਰ ਬਰਕਰਾਰ ਰੱਖੀ ਹੈ।

ਸੰਭਵ ਹੈ ਮੁਗਾਬੇ ਰਾਸ਼ਟਰਪਤੀ ਬਣੇ ਰਹਿਣ

  • ਲੋਕ ਸੋਚਦੇ ਹਨ ਕਿ ਮੁਬਾਬੇ ਦੇ ਜਾਣ ਕਾਰਨ ਦੇਸ ਵਿੱਚ ਕੋਈ ਵੱਡਾ ਬਦਲਾਅ ਨਹੀਂ ਹੋਵੇਗਾ। ਫੌਜ ਨੇ ਟੀ.ਵੀ. 'ਤੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਸੱਤਾ' ਤੇ ਉਸਦਾ ਨਿਯਮ ਕੱਚੇ ਤੌਰ 'ਤੇ ਲਾਗੂ ਹੁੰਦਾ ਹੈ।
  • ਫੌਜ ਦਾ ਕਹਿਣਾ ਹੈ ਕਿ ਇਹ ਅਪਰਾਧੀ ਨੂੰ ਖ਼ਤਮ ਕਰਨ ਲਈ ਕੀਤਾ ਗਿਆ ਹੈ ਅਤੇ ਮੁਗਾਬੇ ਨੂੰ ਨਿਸ਼ਾਨਾ ਬਣਾਉਣ ਲਈ ਨਹੀਂ ਕੀਤਾ ਗਿਆ ਹੈ।
  • ਇਹ ਸ਼ਾਇਦ ਹੋ ਸਕਦਾ ਹੈ ਕਿ ਮੁਗਾਬੇ ਵਿਰੋਧ ਖ਼ਤਮ ਹੋਣ ਤੋਂ ਬਾਅਦ ਸੱਤਾ ਨੂੰ ਛੱਡ ਦੇਣ। ਬਰਖਾਸਤ ਉਪ ਰਾਸ਼ਟਰਪਤੀ ਐਮਰਸਨ ਨੂੰ ਫਿਰ ਤੋਂ ਉਪ ਰਾਸ਼ਟਰਪਤੀ ਬਣਾਇਆ ਜਾ ਸਕਦਾ ਹੈ ਅਤੇ ਫਿਰ ਉਤਰਾਧਿਕਾਰ ਲਈ ਯੋਜਨਾ ਤਿਆਰ ਕੀਤੀ ਜਾਵੇਗੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)