ਜ਼ਿੰਬਾਬਵੇ ਦੇ 3 ਦਹਾਕਿਆਂ ਤੱਕ ਹਾਕਮ ਰਹੇ ਮੁਗਾਬੇ ਦੀ ਜ਼ਿੰਦਗੀ ਦੀਆਂ 7 ਮੁੱਖ ਗੱਲਾਂ

ਜ਼ਿੰਬਾਬਵੇ ਵਿੱਚ 3 ਦਹਾਕਿਆਂ ਤੋਂ ਸੱਤਾ 'ਤੇ ਕਾਬਜ਼ ਰੌਬਰਟ ਮੁਗਾਬੇ ਦਾ ਫੌਜ ਨੇ ਤਖ਼ਤਾ ਪਲਟ ਕਰ ਦਿੱਤਾ ਹੈ।

ਫੌਜ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਹੁਣ ਉਨ੍ਹਾਂ ਦੇ ਸਹਿਯੋਗੀਆਂ ਖ਼ਿਲਾਫ਼ ਮੁਹਿੰਮ ਚੱਲ ਰਹੀ ਹੈ।

ਰੌਬਰਟ ਮੁਗਾਬੇ ਦੀ ਜ਼ਿੰਦਗੀ ਬਾਰੇ ਕੁਝ ਵਿਸ਼ੇਸ਼ ਗੱਲਾਂ

  • ਰੌਬਰਟ ਮੁਗਾਬੇ ਅਜ਼ਾਦੀ ਤੋਂ ਬਾਅਦ ਤਿੰਨ ਦਹਾਕਿਆਂ ਤੱਕ ਦੇਸ਼ ਦੇ ਮੁੱਖ ਆਗੂ ਰਹੇ।
  • 1970ਵਿਆਂ 'ਚ ਉਨ੍ਹਾਂ ਨੇ ਅਜ਼ਾਦੀ ਦੇ ਸੰਘਰਸ਼ 'ਚ ਮੁੱਖ ਭੂਮਿਕਾ ਨਿਭਾਈ ਅਤੇ ਦੇਸ਼ ਨੂੰ ਗੋਰਿਆਂ ਦੀ ਹਕੂਮਤ ਤੋਂ ਮੁਕਤੀ ਦਿਵਾਈ।
  • 1980 ਵਿੱਚ ਪਹਿਲੀ ਵਾਰ ਆਗੂ ਚੁਣੇ ਗਏ ਤਾਂ ਦੇਸ ਲੋਕਾਂ ਨੇ ਗੋਰਿਆਂ ਅਤੇ ਵਿਰੋਧੀ ਸਿਆਸੀ ਪਾਰਟੀਆਂ ਤੱਕ ਪਹੁੰਚਣ ਲਈ ਉਨ੍ਹਾਂ ਦੀ ਪ੍ਰਸੰਸ਼ਾ ਕੀਤੀ।
  • ਉਨ੍ਹਾਂ ਦੇ ਆਰਥਚਾਰੇ ਪ੍ਰਤੀ ਖ਼ਾਸ ਦ੍ਰਿਸ਼ਟੀਕੋਣ ਲਈ ਵੀ ਸਰਾਹਿਆਂ ਗਿਆ।
  • ਹਾਲਾਂਕਿ, ਛੇਤੀ ਹੀ ਉਨ੍ਹਾਂ ਨੂੰ 'ਨੈਸ਼ਨਲ ਯੂਨਿਟੀ ਦਾ ਪਾਰਟੀ' ਦੀ ਸਰਕਾਰ ਵਿੱਚੋਂ ਕੱਢ ਦਿੱਤਾ ਗਿਆ, ਜਿਸ ਦਾ ਗੜ੍ਹ ਦੇਸ ਦੇ ਦੱਖਣ ਵਿੱਚ ਸੀ ਅਤੇ ਉਨ੍ਹਾਂ ਇੱਕ ਵਿਰੋਧੀ ਲਹਿਰ ਸ਼ੁਰੂ ਕੀਤੀ ਜਿਸ 'ਚ ਲੱਖਾਂ ਲੋਕ ਮਾਰੇ ਗਏ।
  • ਉਨ੍ਹਾਂ ਦਾ ਸ਼ਾਸਨ ਦ੍ਰਿੜ ਹੋਇਆ ਤੇ ਉਨ੍ਹਾਂ ਦੀ ਪਾਰਟੀ ਜ਼ਾਨੂ-ਪੀਐੱਫ ਦੀ ਪਕੜ ਹੋਰ ਮਜ਼ਬੂਤ ਹੋਈ। ਅਲੋਚਕਾਂ ਨੇ ਉਸ ਨੂੰ ਫੌਜੀ ਸ਼ਾਸਕ ਕਰਾਰ ਦਿੱਤਾ।
  • 1934 'ਚ ਜਨਮੇਂ ਮੁਗਾਬੇ ਪਹਿਲਾਂ ਅਧਿਆਪਕ ਸਨ ਅਤੇ ਉਹ ਦੁਨੀਆਂ ਦੇ ਸਭ ਤੋਂ ਵਡੇਰੀ ਉਮਰ ਦੇ ਰਾਸ਼ਟਰਪਤੀ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)