ਡੋਨਾਲਡ ਟਰੰਪ ਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਵਿਸ਼ੇਸ਼ਤਾ

    • ਲੇਖਕ, ਕੇਰੀ ਗ੍ਰੇਸੀ
    • ਰੋਲ, ਬੀਬੀਸੀ ਪੱਤਰਕਾਰ, ਚੀਨ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਜਿਹੇ ਵਿਅਕਤੀ ਹਨ, ਜਿੰਨ੍ਹਾਂ ਨੇ ਸਮੇਂ ਸਮੇਂ 'ਤੇ ਚੀਨੀ ਰਾਸ਼ਟਰਰਪਤੀ ਸ਼ੀ ਜਿਨਪਿੰਗ ਨਾਲ ਉਲਝਦੇ ਨਜ਼ਰ ਆਉਂਦੇ ਰਹੇ ਹਨ।

ਰਜਵਾੜੇ ਟਰੰਪ ਨੂੰ ਲੱਗਦਾ ਹੈ ਕਿ ਉਸ ਦੀ ਪਾਰਟੀ ਦੀ ਤੁਲਨਾ ਵਿੱਚ ਉਨ੍ਹਾਂ ਦਾ ਮਿਆਰ ਉੱਚਾ ਹੈ ਅਤੇ ਉਨ੍ਹਾਂ ਦੇ ਸਾਹਮਣੇ ਕੌਮੀ ਪ੍ਰੋਜੈਕਟ ਵੀ ਛੋਟੇ ਹਨ।

ਟਰੰਪ ਦੀ ਅਜਿਹੀ ਸ਼ਖਸੀਅਤ ਚੀਨ ਦੀ ਕਮਿਊਨਿਸਟ ਪਾਰਟੀ ਦੇ ਸਖ਼ਤ ਅਨੁਸ਼ਾਸਨ ਦੇ ਸਾਹਮਣੇ ਬਹੁਤਾ ਕੰਮ ਨਹੀਂ ਆਈ ਅਤੇ ਬਾਅਦ ਵਿੱਚ ਉਹ ਤਾਰੀਫ਼ ਕਰਨ ਲੱਗੇ।

'ਅਡਲਟ ਡੇਅ ਸੈਂਟਰ'

ਦੁਨੀਆਂ ਦੀਆਂ ਦੋ ਵੱਡੀਆਂ ਤਾਕਤਾਂ ਦੇ ਇਹ ਨੇਤਾ ਦਿਲਚਸਪ ਟਕਰਾਅ ਵਿਚਾਲੇ ਬੀਜਿੰਗ 'ਚ ਮਿਲੇ।

ਡੋਨਾਲਡ ਟਰੰਪ ਦੀ ਰਿਪਬਲਿਕਨ ਪਾਰਟੀ ਦੇ ਸੀਨੀਅਰ ਮੈਂਬਰਾਂ ਨੇ ਵ੍ਹਾਈਟ ਹਾਊਸ ਨੂੰ 'ਅਡਲਟ ਡੇਅ ਸੈਂਟਰ' ਕਰਾਰ ਦਿੱਤਾ ਹੈ।

ਜਦਕਿ ਸ਼ੀ ਦੀ ਪਾਰਟੀ ਦੇ ਪ੍ਰਤੀਨਿਧੀ ਆਪਣੇ ਨੇਤਾ ਨੂੰ ਮਹਾਨ, ਬੁੱਧੀਮਾਨ ਅਤੇ 'ਸਮਾਜਵਾਦ ਦੇ ਮਸੀਹਾ' ਦੱਸਦੇ ਹਨ।

ਟਰੰਪ ਇੱਥੋਂ ਤੱਕ ਕਿ ਆਪਣੇ ਸਾਥੀ ਅਮਰੀਕੀ ਪੂੰਜੀਪਤੀਆਂ 'ਤੇ ਵੀ ਨਿਰਭਰ ਨਹੀਂ ਹੋ ਸਕਦੇ ਹਨ। ਅਮਰੀਕਾ 'ਚ ਤਕਨੀਕੀ ਦੁਨੀਆਂ ਦੇ ਬਾਦਸ਼ਾਪ ਟਰੰਪ ਨਾਲ ਏਸ਼ੀਆ ਦੌਰੇ 'ਤੇ ਨਹੀਂ ਹਨ।

ਪਿਛਲੇ ਹਫ਼ਤੇ ਫੇਸਬੁੱਕ ਦੇ ਮਾਰਕ ਜ਼ਕਰਬਰਗ, ਐੱਪਲ ਦੇ ਟਿਮ ਕੁੱਕ ਅਤੇ ਮਾਈਕਰੋਸਾਫਟ ਦੇ ਸਤਿਆ ਨਾਡੇਲਾ ਬੀਜਿੰਗ ਵਿੱਚ ਸ਼ੀ ਜ਼ਿਨਪਿੰਗ ਦੇ ਨਾਲ ਮੋਢੇ ਨਾਲ ਮੋਢਾ ਜੋੜੀ ਖੜ੍ਹੇ ਸਨ।

'ਸ਼ੀ ਨੂੰ ਸ਼ਕਤੀਸ਼ਾਲੀ ਤੇ ਇੱਕ ਚੰਗੇ ਮਿੱਤਰ'

ਇੱਕ ਵਿਅਕਤੀ ਵਜੋਂ ਵੀ ਲੋਕਾਂ ਵਿਚਾਲੇ ਦੋਵੇਂ ਨੇਤਾਵਾਂ ਵਿੱਚ ਕਈ ਅਸਮਾਨਤਾ ਹਨ। ਟਰੰਪ ਨੇ ਕਈ ਵਾਰ ਕਹਿ ਚੁੱਕੇ ਹਨ ਕਿ ਉਹ ਰਾਸ਼ਟਰਪਤੀ ਸ਼ੀ ਦਾ ਸਨਮਾਨ ਕਰਦੇ ਹਨ।

ਅਮਰੀਕੀ ਰਾਸ਼ਟਰਪਤੀ ਸ਼ੀ ਦੇ ਅਸਧਾਰਣ ਉਭਾਰ ਦੇ ਕਾਇਲ ਹਨ। ਟਰੰਪ ਸ਼ੀ ਨੂੰ ਸ਼ਕਤੀਸ਼ਾਲੀ ਅਤੇ ਇੱਕ ਚੰਗਾ ਮਿੱਤਰ ਦੱਸਦੇ ਹਨ।

ਸਾਬਕਾ ਮੁੱਖ ਰਣਨੀਤੀਕਾਰ ਸਟੀਫ਼ਨ ਬੈਨਨ ਦਾ ਕਹਿਣਾ ਹੈ ਕਿ ਦੁਨੀਆਂ ਵਿੱਚ ਕੋਈ ਅਜਿਹਾ ਆਗੂ ਨਹੀਂ ਹੈ ਜਿਸ ਦੀ ਪ੍ਰਸ਼ੰਸਾ ਟਰੰਪ ਨੇ ਸ਼ੀ ਵਾਂਗ ਕੀਤੀ ਹੋਵੇ। ਪਰ ਜਨਤਕ ਤੌਰ 'ਤੇ ਵੀ ਸ਼ੀ ਨੇ ਕਦੇ ਟਰੰਪ ਨੂੰ ਦੋਸਤ ਤੋਂ ਇਲਾਵਾ ਮਹਾਨ ਜਾਂ ਕਾਬਿਲ ਨਹੀਂ ਕਿਹਾ।

ਸ਼ੀ ਦਾਅਵਾ ਕਰਦੇ ਹਨ ਕਿ ਉਨ੍ਹਾਂ ਨੇ ਵੋਲਟ ਵਿਟਮੈਨ ਤੋਂ ਲੈ ਕੇ ਮਾਰਕ ਟਵੇਨ ਅਤੇ ਅਰਨੇਸਟ ਹੈਮਿੰਗਵੇ ਸਮੇਤ ਕਈ ਲੇਖਕਾਂ ਨੂੰ ਪੜ੍ਹਿਆ ਹੈ, ਪਰ ਇਸ ਸੂਚੀ ਵਿੱਚ ਡੋਨਾਲਡ ਟਰੰਪ ਕਿਤੇ ਵੀ ਨਹੀਂ ਹਨ।

ਰੀਅਲ ਅਸਟੇਟ ਦੇ ਵਪਾਰੀ ਟਰੰਪ ਦੀ 'ਆਰਟ ਆਫ ਦਾ ਡੀਲ' ਨਾਮ ਦੇ ਇੱਕ ਕਿਤਾਬ ਹੈ। ਹੋ ਸਕਦਾ ਹੈ ਕਿ ਟਰੰਪ ਦੀ ਇਹ ਕਿਤਾਬ ਅਮਰੀਕਾ ਵਿੱਚ ਵਧੀਆ ਵਿਕੀ ਹੋਵੇ ਪਰ ਸ਼ੀ ਲਈ ਸਨ ਜ਼ੀ ਦੀ 'ਆਰਟ ਆਫ ਵਾਰ' ਜ਼ਿਆਦਾ ਮਹੱਤਵਪੂਰਨ ਹੈ। ਇਹ ਸ਼ੀ ਦੀ ਸ਼ਾਸਨਕਲਾ ਹੈ।

ਟਰੰਪ ਆਪਣੀ ਕਿਤਾਬ ਵਿੱਚ ਕਹਿੰਦੇ ਹਨ, "ਜੇਕਰ ਤੁਹਾਡੇ ਕੋਲ ਬਹੁਤ ਸਾਰੇ ਢਾਂਚੇ ਹਨ ਤਾਂ ਕਲਪਨਾਸ਼ੀਲ ਜਾਂ ਉਦਮੀ ਨਹੀਂ ਹੋ ਸਕਦੇ। ਮੈਨੂੰ ਹਰ ਦਿਨ ਦੇ ਕੰਮ ਤਰਜ਼ੀਹ ਦਿੰਦਾ ਹਾਂ ਅਤੇ ਉਸ ਦਾ ਮੁਲੰਕਣ ਕਰਦਾ ਹਾਂ।"

ਕਮਿਊਨਿਸਟ ਕ੍ਰਾਂਤੀਕਾਰੀ ਦੇ ਬੇਟੇ ਸ਼ੀ

ਪ੍ਰਾਚੀਨ ਸੈਨਿਕ ਗ੍ਰੰਥ ਸਾਰੇ ਚੀਨੀ ਰਣਨੀਤੀਕਾਰਾ ਲਈ ਬਹੁਤ ਮਹੱਤਵਪੂਰਨ ਹਨ। ਇਸ ਵਿਚ ਕਿਹਾ ਗਿਆ ਹੈ, "ਦੁਸ਼ਮਣ ਨੂੰ ਜਾਣੋ, ਖ਼ੁਦ ਨੂੰ ਪਛਾਣੋ ਅਤੇ ਤਾਂ ਤੁਹਾਡੀ ਜਿੱਤ ਕਦੇ ਸੰਕਟ ਦਾ ਸ਼ਿਕਾਰ ਨਹੀਂ ਹੋਵੇਗੀ। ਜ਼ਮੀਨੀ ਹਕੀਕਤ ਸਮਝੋ, ਮੌਸਮ ਦੇ ਰੁੱਖ ਮਹਿਸੂਸ ਕਰੋ ਅਤੇ ਇਸ ਤੋਂ ਬਾਅਦ ਪੂਰੀ ਜਿੱਤ ਤੈਅ ਹੈ।"

ਸ਼ੀ ਅਤੇ ਟਰੰਪ ਦੇ ਵਿਚਕਾਰ ਟਕਰਾਅ ਉਨ੍ਹਾਂ ਦੇ ਪੂਰੇ ਜੀਵਨ ਭਰ ਦਾ ਹੈ। ਸ਼ੀ ਇੱਕ ਕਮਿਊਨਿਸਟ ਕ੍ਰਾਂਤੀਕਾਰੀ ਦੇ ਬੇਟੇ ਹਨ।

ਚੀਨ ਵਿੱਚ ਸੱਤਾ ਦੇ ਸਿਖਰ ਤੱਕ ਪਹੁੰਚਣ ਤੋਂ ਪਹਿਲਾਂ ਸ਼ੀ ਨੇ ਇੱਕ ਕਿਸਾਨ ਵਜੋਂ ਸੱਤ ਸਾਲ ਤੱਕ ਗੁਫ਼ਾ ਵਿੱਚ ਜੀਵਨ ਬਿਤਾਇਆ ਹੈ।

8.9 ਕਰੋੜ ਵਰਕਰਾਂ ਨਾਲ ਸਿਖਰ 'ਤੇ ਪਹੁੰਚੇ ਚੀਨੀ ਕਮਿਊਨਿਸਟ ਪਾਰਟੀ ਵਿੱਚ ਸਖ਼ਤ ਅਨੁਸ਼ਾਸ਼ਨ ਅਤੇ ਰਣਨੀਤਕ ਸਭਰ ਬੇਹੱਦ ਅਹਿਮ ਹੈ।

ਦੂਜੇ ਪਾਸੇ ਟਰੰਪ ਦੀ ਸੁਭਾਅ ਵਿੱਚ ਇਹਨਾਂ ਗੁਣਾਂ ਦਾ ਸ਼ਾਇਦ ਹੀ ਜ਼ਿਕਰ ਕੀਤਾ ਜਾਂਦਾ ਹੈ।

ਜ਼ਾਹਿਰ ਹੈ ਦੋਵਾਂ ਨੇਤਾਵਾਂ ਦੀ ਸ਼ੈਲੀ ਵਿੱਚ ਵੀ ਕਾਫ਼ੀ ਫ਼ਰਕ ਹੈ। ਸ਼ੀ ਸ਼ਾਇਦ ਹੀ ਕਿਸੇ ਵਾਕ ਦੀ ਸ਼ੁਰੂਆਤ 'ਮੈਂ' ਨਾਲ ਕਰਦੇ ਹੋਣ। ਉਨ੍ਹਾਂ ਦੀ ਅਗਵਾਈ ਲਈ ਰਾਸ਼ਟਰੀ ਝੰਡੇ ਦੀ ਮਰਿਆਦਾ ਜ਼ਿਆਦਾ ਅਹਿਮ ਹੈ।

'ਆਪਣੇ ਮੂੰਹ ਮਿਆਂਮਿੱਠੂ'

ਸ਼ੀ ਜਿਨਪਿੰਗ ਕੌਮ ਦੀ ਤਰੱਕੀ ਲਈ ਜ਼ਿਆਦਾ ਦ੍ਰਿੜ ਹਨ। ਅਜਿਹੇ ਵਿੱਚ ਉਨ੍ਹਾਂ ਦੇ ਵਿਹਾਰ ਵਿੱਚ ਗੰਭੀਰਤਾ ਅਤੇ ਸੰਤੁਲਨ ਹਮੇਸ਼ਾ ਦਿਖਦਾ ਹੈ। ਸ਼ੀ ਜਿਨਪਿੰਗ ਆਪਣੇ ਵਰਤਾਰੇ ਨੂੰ ਲੈ ਕੇ ਉੱਥੋਂ ਦੇ ਲੋਕਾਂ ਵਿੱਚ ਖਿੱਚ ਦਾ ਕੇਂਦਰ ਹਨ।

ਚੀਨਾ ਦੇ ਸਕੂਲਾਂ, ਯੂਨੀਵਰਸਿਟੀਆਂ, ਕੰਪਨੀਆਂ ਅਤੇ ਸਰਕਾਰੀ ਦਫ਼ਤਰਾਂ ਵਿੱਚ ਵੀ ਸ਼ੀ ਜਿਨਪਿੰਗ ਦੇ ਵਿਚਾਕ ਪੜ੍ਹਾਏ ਜਾਣਗੇ।

ਇਸ ਦੀ ਤੁਲਨਾ ਵਿੱਚ ਟਰੰਪ ਦੀ ਦਿਖ ਆਪਣੇ ਮੂੰਹ ਮਿਆਂਮਿੱਠੂ ਵਾਲੀ ਹੈ। ਟਰੰਪ ਦੀ ਸ਼ੁਰੂਆਤ ਹੀ 'ਮੈਂ' ਨਾਲ ਹੁੰਦੀ ਹੈ।

ਟਰੰਪ ਜਦੋਂ ਏਸ਼ੀਆ ਦੇ ਦੌਰੇ 'ਤੇ ਹਨ ਤਾਂ ਅਮਰੀਕਾ ਵਿੱਚ ਕਈ ਤਰ੍ਹਾਂ ਦੇ ਸਿਆਸੀ ਹਲਚਲ ਹੈ। ਚੀਨੀ ਮੀਡੀਆ ਨੇ ਇਸ ਨੂੰ ਸੰਕਟ ਕਰਾਰ ਦਿੱਤਾ ਹੈ।

ਦੋਵਾਂ 'ਚ ਸਮਾਨਤਾਵਾਂ

ਇੱਕ ਰਜਵਾੜਾ ਅਤੇ ਦੂਜੇ ਕਮਿਊਨਿਸਟ ਵਿੱਚ ਇੰਨੀਆਂ ਭਿੰਨਤਾਵਾਂ ਦੇ ਬਾਵਜੂਦ ਦੇ ਸਮਾਨਤਾਵਾਂ ਵੀ ਹਨ। ਦੋਵਾਂ ਦੇ ਹੱਥਾਂ ਵਿੱਚ ਸ਼ਕਤਾਸ਼ਾਲੀ ਦੇਸਾਂ ਦੀ ਕਮਾਨ ਹੈ ਅਤੇ ਦੋਵਾਂ ਨੂੰ ਆਪਣੇ ਆਪ 'ਤੇ ਕਾਫ਼ੀ ਭਰੋਸਾ ਵੀ ਹੈ।

ਦੋਵੇਂ ਆਪਣੇ-ਆਪ ਨੂੰ ਆਪਣੀ ਕੌਮ ਦਾ ਮਸੀਹਾ ਸਮਝਦੇ ਹਨ। ਦੋਵਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਦੇਸ ਦੁਨੀਆਂ ਵਿੱਚ ਖ਼ਾਸ ਹੈ।

ਸ਼ੀ ਜਿਨਪਿੰਗ ਚੀਨੀ ਰਾਸ਼ਟਰ ਵਿੱਚ ਮਹਾਨ ਬਦਲਾਅ ਦੀ ਗੱਲ ਕਰ ਰਹੇ ਹਨ ਤਾਂ ਟਰੰਪ ਸੱਤਾ ਵਿੱਚ ਆਉਣ ਤੋਂ ਪਹਿਲਾਂ ਅਮਰੀਕਾ ਨੂੰ ਫਿਰ ਤੋਂ ਮਹਾਨ ਬਣਾਉਣਾ ਦਾ ਗੱਲ ਕਰ ਰਹੇ ਹਨ।

ਦੋਵਾਂ ਨੇਤਾਵਾਂ ਦੇ ਵਾਅਦੇ ਇਕੋ ਜਿਹੇ ਹਨ, ਸੁਨਹਿਰੀ ਕਾਲ ਵਿੱਚ ਦੇਸ ਨੂੰ ਫਿਰ ਤੋਂ ਲੈ ਕੇ ਜਾਣਾ ਹੈ ਅਤੇ ਤਾਕਤ ਦੇ ਮਾਮਲੇ 'ਚ ਮੋਹਰੀ ਬਣਨਾ ਹੈ।

'ਸਟੇਟ ਵਿਜੇਟ ਪਲੱਸ'

ਇਸ ਦੇ ਨਾਲ ਹੀ ਕੋਈ ਬਾਹਰੀ ਹਿੱਤ ਨਹੀਂ ਹੈ ਅਤੇ ਆਪਣੀ ਰਾਹ 'ਤੇ ਤੁਰਨਾ ਵੀ ਇਨ੍ਹਾਂ ਸੰਕਲਪ ਹੈ।

ਇਸ ਹਫ਼ਤੇ ਵਿੱਚ ਟਰੰਪ ਤੇ ਸ਼ੀ ਵਿਸ਼ਵ ਮੰਚ 'ਤੇ ਇਕੱਠੇ ਹੋਣ ਵਾਲੇ ਹਨ। ਟਰੰਪ ਦੇ ਇਸ ਦੌਰੇ ਨੂੰ ਚੀਨ ਇੱਕ ਸਿਆਸੀ ਦੌਰੇ ਤੋਂ ਵੱਧ ਦੇਖ ਰਿਹਾ ਹੈ। ਚੀਨ ਨੇ ਇਸ ਦੌਰੇ ਨੂੰ 'ਸਟੇਟ ਵਿਜੇਟ ਪਲੱਸ' ਨਾਮ ਦਿੱਤਾ ਹੈ।

ਇਕ ਵੱਡਾ ਸਵਾਲ ਇਹ ਹੈ ਕਿ ਦੋਵੇਂ ਦੇਸ ਆਪਣੀ ਰਾਹ ਮਿਲਕੇ ਤਿਆਰ ਕਰਨਗੇ ਜਾਂ ਦੋਵਾਂ ਵਿੱਚੋਂ ਕਿਸੇ ਇੱਕ ਨੂੰ ਕੀਮਤ ਅਦਾ ਕਰਨੀ ਪਵੇਗੀ।

ਜ਼ਾਹਿਰ ਹੈ ਕਿ ਇਹ ਸਵਾਲ ਕੇਵਲ ਇਸ ਹਫ਼ਤੇ ਦਾ ਨਹੀਂ ਹੈ ਬਲਕਿ ਲੰਬੇ ਸਮੇਂ ਤੱਕ ਕਾਇਮ ਰਹਿਣਗੇ। 2017 ਦਾ ਚੀਨ ਕਾਫ਼ੀ ਤਾਕਤਵਰ ਸੀ।

2001 ਜਾਂ 2009 ਦੇ ਮਕਾਬਲੇ ਚੀਨ ਅੱਜ ਦੀ ਤਰੀਕ 'ਚ ਜ਼ਿਆਦਾ ਆਤਮਵਿਸ਼ਵਾਸ ਨਾਲ ਭਰਿਆ ਹੈ।

ਸ਼ੀ ਦੀ ਅਗਵਾਈ ਵਾਲਾ ਚੀਨ ਅਮਰੀਕੀ ਤੌਰ ਤਰੀਕਿਆਂ ਦੇ ਖ਼ਿਲਾਫ਼ ਲੜ੍ਹਨ ਲਈ ਪਾਬੰਦ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)