ਅਮਰੀਕਾ: ਟੈਕਸਾਸ ਚਰਚ ਗੋਲੀਬਾਰੀ: ਹੁਣ ਤੱਕ ਕੀ ਹੋਇਆ?

ਅਮਰੀਕਾ ਅਧਿਕਾਰੀਆਂ ਮੁਤਾਬਕ ਟੈਕਸਾਸ 'ਚ ਇੱਕ ਵਿਅਕਤੀ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ ਘੱਟੋ ਘੱਟ 26 ਲੋਕ ਮਾਰੇ ਗਏ ਹਨ।

ਇਹ ਹਮਲਾ ਟੈਕਸਾਸ ਦੇ ਵਿਲਸਨ ਕਾਉਂਟੀ ਦੇ ਛੋਟੇ ਜਿਹੇ ਕਸਬੇ ਸਾਉਥਰਲੈਂਡ ਸਪ੍ਰਿੰਗਜ਼ ਵਿੱਚ ਫਸਟ ਬੈਪਟਿਸਟ ਚਰਚ 'ਤੇ ਹੋਇਆ।

ਹੁਣ ਤੱਕ ਕੀ ਹੋਇਆ?

  • ਹਮਲਾਵਰ ਨੇ ਚਰਚ ਦੇ ਅੰਦਰ ਜਾ ਕੇ ਅਚਾਨਕ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਬਾਅਦ ਉਹ ਵਿੱਚ ਆਪ ਵੀ ਮਾਰਿਆ ਗਿਆ।
  • ਗਵਰਨਰ ਗ੍ਰੇਗ ਅਬੋਟ ਨੇ ਮੌਤਾਂ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਹ ਟੈਕਸਾਸ ਦੇ ਇਤਿਹਾਸ ਵਿੱਚ ਸਭ ਤੋਂ ਖ਼ਤਰਨਾਕ ਗੋਲੀਬਾਰੀ ਹੈ। ਉਨ੍ਹਾਂ ਨੇ ਐਤਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ "ਇਹ ਪੀੜਤ ਲੋਕਾਂ ਲਈ ਇੱਕ ਲੰਮਾ ਸੰਤਾਪ ਹੈ।"
  • ਟੈਕਸਾਸ ਵਿਭਾਗ ਪਬਲਿਕ ਸੇਫ਼ਟੀ ਆਫ਼ ਰੀਜਨਲ ਡਾਇਰੈਕਟਰ ਫ੍ਰੀਮੈਨ ਮਾਰਟਿਨ ਨੇ ਕਿਹਾ ਕਿ ਹਾਦਸੇ ਦੇ ਸ਼ਿਕਾਰ ਲੋਕਾਂ ਦੀ ਉਮਰ 5 ਤੋਂ 72 ਸਾਲਾਂ ਦੀ ਹੈ।
  • ਅਧਿਕਾਰੀਆਂ ਮੁਤਾਬਕ ਘੱਟੋ-ਘੱਟ 20 ਲੋਕ ਜੋ ਇਸ ਹਾਦਸੇ 'ਚ ਜ਼ਖਮੀ ਹੋਏ ਹਨ, ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
  • ਮਾਰਟਿਨ ਨੇ ਦੱਸਿਆ ਕਿ ਹਮਲਾਵਰ 20 ਸਾਲਾ ਦਾ ਗੋਰਾ ਸੀ, ਜਿਸ ਨੇ ਕਾਲੇ ਕਪੜੇ ਪਾਏ ਸਨ। ਉਸ ਕੋਲ ਇੱਕ ਹਮਲਾਵਰ ਸ਼ੈਲੀ ਦੀ ਬੰਦੂਕ ਸੀ।
  • ਪੁਲਿਸ ਮੁਤਾਬਕ ਇੱਕ ਸਥਾਨਕ ਵਸਨੀਕ ਨੇ ਹਮਲਾਵਰ ਕੋਲੋਂ ਉਸ ਦੀ ਬੰਦੂਕ ਖੋਹ ਕੇ ਉਸ 'ਤੇ ਗੋਲੀਆਂ ਚਲਾਈਆਂ।
  • ਇਸ ਦੌਰਾਨ ਉਸ ਨੇ ਹਮਲਾਵਰ ਦੀ ਕਾਰ ਦਾ ਪਿੱਛਾ ਕੀਤਾ, ਜੋ ਬੇਕਾਬੂ ਹੋ ਕੇ ਸੜਕ ਤੋਂ ਪਰੇ ਜਾ ਕੇ ਇੱਕ ਇਮਾਰਤ ਜਾ ਟਕਰਾਈ।
  • ਪੁਲਿਸ ਨੂੰ ਗੱਡੀ 'ਚੋਂ ਹਮਲਾਵਰ ਦੀ ਮ੍ਰਿਤਕ ਦੇਹ ਮਿਲੀ ਹੈ ਪਰ ਇਹ ਸਪੱਸ਼ਟ ਨਹੀਂ ਹੋਇਆ ਕਿ ਹਮਲਾਵਰ ਨੇ ਖ਼ੁਦ ਨੂੰ ਗੋਲੀ ਮਾਰੀ ਹੈ ਜਾਂ ਉਸ ਦੀ ਮੌਤ ਉਸ ਦਾ ਪਿੱਛਾ ਕਰ ਰਹੇ ਵਿਅਕਤੀ ਦੀ ਗੋਲੀ ਨਾਲ ਹੋਈ।
  • ਹਮਲੇ 'ਚ ਚਰਚ ਦੇ ਪਹਿਲੇ ਪਾਦਰੀ ਫਰੈਂਕ ਪੋਮੇਰੋਏ ਨੇ ਏਬੀਸੀ ਨਿਊਜ਼ ਨੂੰ ਦੱਸਿਆ ਕਿ ਉਸ ਦੀ 14 ਸਾਲਾ ਧੀ ਐਨਾਬੇਲੇ ਦੀ ਇਸ ਗੋਲੀਬਾਰੀ 'ਚ ਮੌਤ ਹੋ ਗਈ ਹੈ।
  • ਇੱਕ ਚਸ਼ਮਦੀਦ ਮੁਤਾਬਕ ਉਸ ਨੇ ਚਰਚ ਤੋਂ ਕਰੀਬ 50 ਗਜ਼ ਦੀ ਦੂਰੀ ਤੋਂ ਸੈਮੀ-ਆਟੋਮੈਟਿਕ ਬੰਦੂਕ ਵੱਲੋਂ ਗੋਲੀਬਾਰੀ ਦੀ ਅਵਾਜ਼ ਸੁਣੀ।
  • ਸੈਨ ਐਨਟੋਨੀਓ ਐੱਫਬੀਆਈ ਬ੍ਰਾਂਚ ਮੁਤਾਬਕ ਸੈਨਿਕ ਤੈਨਾਤ ਕਰ ਦਿੱਤੇ ਗਏ ਹਨ ਪਰ ਹਮਲੇ ਦੇ ਉਦੇਸ਼ ਬਾਰੇ ਅਜੇ ਤੱਕ ਕੋਈ ਸੰਕੇਤ ਨਹੀਂ ਮਿਲੇ ਹਨ।
  • ਐੱਫਬੀਆਈ ਦਾ ਕਹਿਣਾ ਹੈ ਕਿ ਹਾਲਾਂਕਿ ਇੱਕੋ ਹਮਲਾਵਰ ਦੇਖਿਆ ਗਿਆ ਹੈ ਪਰ ਨਾਲ ਹੀ ਹੋਰ ਸੰਭਾਵਨਾਵਾਂ ਵੀ ਤਲਾਸ਼ੀਆਂ ਜਾ ਰਹੀਆਂ ਹਨ।
  • ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਵੀਟ ਕਰ ਕੇ ਹਾਦਸੇ 'ਤੇ ਦੁੱਖ ਪ੍ਰਗਟਾਇਆ ਹੈ ਅਤੇ ਕਿਹਾ ਹੈ ਕਿ ਉਹ ਜਪਾਨ ਤੋਂ ਪ੍ਰਸਥਿਤੀਆਂ 'ਤੇ ਨਿਰਗਾਨੀ ਕਰ ਰਹੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)