You’re viewing a text-only version of this website that uses less data. View the main version of the website including all images and videos.
ਕੈਨੇਡਾ ਦੇ ਐਡਮਿੰਟਨ ਵਿੱਚ 'ਅੱਤਵਾਦੀ' ਵਾਰਦਾਤ ਦੌਰਾਨ 5 ਜਖ਼ਮੀ
ਸ਼ਨੀਵਾਰ ਰਾਤ ਐਡਮਿੰਟਨ ਦੇ ਐਲਬਰਟਾ ਵਿੱਚ ਹੋਈਆਂ ਵਾਰਦਾਤਾਂ ਨੂੰ ਕੈਨੇਡਾ ਪੁਲਿਸ ਨੇ ਅੱਤਵਾਦੀ ਨਾਲ ਘਟਨਾਵਾਂ।
ਐਡਮਿੰਟਨ ਪੁਲਿਸ ਦੇ ਮੁਖੀ ਰੌਡ ਕਨੈਸ਼ਟ ਨੇ ਦੱਸਿਆ ਕਿ ਕੈਨੇਡੀਅਨ ਫੁੱਟਬਾਲ ਲੀਗ ਦੇ ਮੈਚ ਦੌਰਾਨ ਟ੍ਰੈਫ਼ਿਕ ਨੂੰ ਕਾਬੂ ਕਰ ਰਹੇ ਇੱਕ ਪੁਲਿਸ ਅਫ਼ਸਰ 'ਤੇ ਹਮਲਾ ਹੋਇਆ ਸੀ।
ਪੁਲਿਸ ਮੁਤਾਬਕ ਇੱਕ ਤੇਜ਼ ਰਫ਼ਤਾਰ ਗੱਡੀ ਨੇ ਅਫ਼ਸਰ ਨੂੰ ਟੱਕਰ ਮਾਰੀ। ਫਿਰ ਉਸ 'ਤੇ ਚਾਕੂ ਨਾਲ ਹਮਲਾ ਕੀਤਾ।
ਚਾਰ ਰਾਹਗੀਰਾਂ ਨੂੰ ਟੱਕਰ ਮਾਰੀ
ਵੈਨ ਚਲਾ ਰਹੇ ਆਦਮੀ ਨੇ ਘੱਟੋ ਘੱਟ ਚਾਰ ਪੈਦਲ ਯਾਤਰੀਆਂ ਨੂੰ ਟੱਕਰ ਮਾਰੀ।
ਪੁਲਿਸ ਨੇ 2 ਘੰਟਿਆਂ ਦੀ ਭੱਜਦੌੜ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ।
ਪੁਲਿਸ ਨੇ ਦੱਸਿਆ ਕਿ ਇਹਨਾਂ ਚੋਂ ਇੱਕ ਗੱਡੀ 'ਚ ਇਸਲਾਮਿਕ ਸਟੇਟ ਸੰਗਠਨ ਦਾ ਝੰਡਾ ਵੀ ਮਿਲਿਆ ਹੈ।
ਅਲਬਰਟਾ ਦੇ ਕੌਮਨਵੈਲਥ ਸਟੇਡੀਅਮ ਤੋਂ ਬਾਹਰ ਪੁਲਿਸ ਅਫ਼ਸਰ ਅਤੇ ਉਸਦੀ ਗੱਡੀ ਨੂੰ ਇੱਕ ਚਿੱਟੀ ਸ਼ੈਵਰੋਲੇ ਮਲੀਬੂ ਵੈਨ ਨੇ ਟੱਕਰ ਮਾਰੀ।
ਕਨੈਸ਼ਟ ਨੇ ਅੱਗੇ ਦੱਸਿਆ ਕਿ ਕੈਨੇਡਾ ਦੇ ਲੋਕਲ ਸਮੇਂ ਮੁਤਾਬਕ ਇਹ ਘਟਨਾ ਕਰੀਬ ਰਾਤੀ 8.15 ਵਜੇ ਦੀ ਹੈ।
ਚਾਕੂ ਨਾਲ ਹਮਲਾ
ਡਰਾਈਵਰ ਨੇ ਫਿਰ ਗੱਡੀ ਚੋਂ ਨਿਕਲਕੇ ਅਫ਼ਸਰ ਦੇ ਕਈ ਵਾਰ ਚਾਕੂ ਮਾਰਿਆ ਅਤੇ ਬਾਅਦ 'ਚ ਦੌੜ ਕੇ ਫ਼ਰਾਰ ਹੋ ਗਿਆ।
ਜਖਮੀ ਅਫ਼ਸਰ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਸਦੀ ਹਾਲਤ ਖ਼ਤਰੇ ਚੋਂ ਬਾਹਰ ਦੱਸੀ ਗਈ ਹੈ।
ਕਨੈਸ਼ਟ ਮੁਤਾਬਕ ਗੱਡੀ ਦੇ ਰਜਿਸਟਰਡ ਮਾਲਕ ਬਾਰੇ ਪੈਟਰੋਲਿੰਗ ਅਫਸਰਾਂ ਨੂੰ ਜਾਣਕਾਰੀ ਦਿੱਤੀ ਗਈ ਸੀ।
ਅੱਧੀ ਰਾਤ ਹੋਣ ਤੋਂ ਕੁਝ ਸਮਾਂ ਪਹਿਲਾਂ ਇੱਕ ਆਦਮੀ ਨੂੰ ਪੁਲਿਸ ਨੇ ਨਾਕਾ ਲਾ ਕੇ ਫ਼ੜਿਆ ਕਿਉਂਕਿ ਉਸਦਾ ਨਾਂ ਹਮਲਾ ਕਰਨ ਵਾਲੇ ਦੇ ਨਾਂ ਨਾਲ ਮਿਲਦਾ ਸੀ। ਉਹ ਕਿਰਾਏ 'ਤੇ ਲਈ ਯੂ-ਹਾਲ ਦੀ ਵੈਨ ਚਲਾ ਰਿਹਾ ਸੀ।
ਪੁਲਿਸ ਮੁਖੀ ਨੇ ਦੱਸਿਆ, ਯੂ-ਹਾਲ ਟਰੱਕ ਤੁਰੰਤ ਉੱਥੋਂ ਭੱਜਿਆ ਅਤੇ ਅਸੀਂ ਐਡਮਿੰਟਨ ਡਾਉਨਟਾਉਨ ਤੱਕ ਉਸਦਾ ਪਿੱਛਾ ਕੀਤਾ।
ਉਹਨਾਂ ਕਿਹਾ ਕਿ ਟਰੱਕ ਡਰਾਇਵਰ ਜਾਣ ਬੁੱਝ ਕੇ ਪੈਦਲ ਯਾਤਰੀਆਂ ਨੂੰ ਟੱਕਰਾਂ ਮਾਰ ਰਿਹਾ ਸੀ।
ਪਿੱਛੇ ਲੱਗੀ ਪੁਲਿਸ ਤੋਂ ਬਚ ਕੇ ਭੱਜ ਰਹੇ ਸ਼ੱਕੀ ਦੀ ਗੱਡੀ ਪਲਟ ਗਈ ਅਤੇ ਉਹ ਫ਼ੜਿਆ ਗਿਆ। ਗੱਡੀ ਚਲਾ ਰਿਹਾ ਬੰਦਾ 30 ਸਾਲਾਂ ਦਾ ਹੈ।
ਟੱਕਰ ਖਾਣ ਵਾਲੇ 4 ਪੈਦਲ ਯਾਤਰੀਆਂ ਦੀ ਹਾਲਤ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਹੈ।
ਅੱਤਵਾਦੀ ਘਟਨਾ ਵਜੋਂ ਜਾਂਚ
'ਵਾਰਦਾਤ ਦੀ ਥਾਂ 'ਤੇ ਮਿਲੇ ਸਬੂਤਾਂ ਅਤੇ ਸ਼ੱਕੀ ਦੀਆਂ ਹਰਕਤਾਂ ਦੇ ਅਧਾਰ 'ਤੇ ਅੱਧੀ ਰਾਤ 12.38 'ਤੇ ਇਹ ਫੈਸਲਾ ਲਿਆ ਗਿਆ ਕਿ ਇਹ ਵਾਰਦਾਤ ਅੱਤਵਾਦ ਨਾਲ ਜੁੜੀ ਹੈ।
ਉਸੇ ਅਧਾਰ 'ਤੇ ਹੁਣ ਮਾਮਲੇ ਦੀ ਤਫਤੀਸ਼ ਕੀਤੀ ਜਾਵੇਗੀ।
ਪੁਲਿਸ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਸ਼ਖਸ ਨੂੰ ਅਧਿਕਾਰੀ ਪਹਿਲਾਂ ਤੋਂ ਜਾਣਦੇ ਸੀ।
ਉਨ੍ਹਾਂ ਕਿਹਾ ਕਿ ਫ਼ਿਲਹਾਲ ਉਹ ਇਹੀ ਮੰਨ ਰਹੇ ਹਨ ਕਿ ਸ਼ੱਕੀ ਇਕੱਲਾ ਸੀ, ਪਰ ਹੋਰ ਲੋਕਾਂ ਦੀ ਮੌਜੂਦਗੀ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ।
(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗ੍ਰਾਮ ਪੰਨਾ ਦੇਖੋ।)