ਆਸਟ੍ਰੇਲੀਆਈ ਰੈਸਟੋਰੈਂਟ 'ਚ ਗਊ ਟੰਗਣ 'ਤੇ ਵਿਵਾਦ

ਤਸਵੀਰ ਸਰੋਤ, ETICA
ਇੱਕ ਆਸਟ੍ਰੇਲੀਆਈ ਰੈਸਟੋਰੈਂਟ ਵਿੱਚ ਗਊ ਦੇ ਚਮੜੇ ਨੂੰ ਜਿਉਂਦੇ ਜਾਗਦੇ ਪਸ਼ੂ ਵਾਂਗ ਤਿਆਰ ਕਰਕੇ ਟੰਗਣ ਦਾ ਮਾਮਲਾ ਤੂਲ ਫੜ੍ਹ ਗਿਆ ਹੈ। ਇਸ ਮਾਮਲੇ ਨੇ ਗਊ ਮਾਸ ਖਾਣ ਬਾਰੇ ਬਹਿਸ ਨੂੰ ਵੀ ਹੋਰ ਤਿੱਖ਼ਾ ਕਰ ਦਿੱਤਾ ਹੈ।
ਐਡੀਲੇਡ ਦੇ ਏਟਿਕਾ ਰੈਸਟੋਰੈਂਟ ਵਿੱਚ ਡਾਈਨਿੰਗ ਟੇਬਲਾਂ ਉੱਪਰ ਮ੍ਰਿਤਕ ਗਊ ਦੇ ਪਿਛਲੇ ਪੈਰਾਂ ਤੋਂ ਬੰਨ੍ਹ ਕੇ ਲਟਕਾਇਆ ਗਿਆ ਹੈ।
ਜਿਸ ਖ਼ਿਲਾਫ਼ ਸੋਸ਼ਲ ਮੀਡੀਆ ਉੱਤੇ ਜ਼ਬਰਦਸਤ ਵਿਰੋਧ ਵੀ ਸ਼ੁਰੂ ਹੋ ਗਿਆ ਹੈ। ਇਸ ਨੂੰ "ਅਸ਼ਲੀਲ" ਅਤੇ "ਘਿਣਾਉਣੀ" ਹਰਕਤ ਕਿਹਾ ਜਾ ਰਿਹਾ ਹੈ।
ਪੀਜ਼ਾ ਰੈਸਟੋਰੈਂਟ ਦੇ ਮਾਲਕ ਦਾ ਕਹਿਣਾ ਹੈ, ਅਜਿਹਾ ਕਰਨ ਪਿੱਛੇ ਡਿਨਰ ਖਾਣ ਵਾਲੇ ਨੂੰ ਮੀਟ ਦੀ "ਅਸਲੀਅਤ" ਬਾਰੇ ਸੁਚੇਤ ਕਰਨਾ ਹੈ।
ਫੈਡਰਿਕੋ ਅਤੇ ਮੇਲਿਸਾ ਪਿਸਨੇਲੀ ਨੇ ਇੱਕ ਬਿਆਨ ਵਿੱਚ ਕਿਹਾ, " ਇਹ ਸਜਾਵਟ ਲਈ ਨਹੀਂ ਕੀਤਾ ਗਿਆ ਹੈ, ਅਸਲ ਇਸ ਦਾ ਇਕ ਮਿਸ਼ਨ ਹੈ ਕਿ ਲੋਕ ਡੇਅਰੀ ਦੇ ਫ਼ਾਇਦਿਆਂ ਨੂੰ ਜਾਨਣ ।
ਹਾਲ ਹੀ ਵਿਚ ਖੋਲ੍ਹਿਆ ਗਿਆ ਇਹ ਰੈਸਟੋਰੈਂਟ ਮੀਟ ਅਤੇ ਡੇਅਰੀ ਉਤਪਾਦ ਵਰਤਾਉਂਦਾ ਹੈ। ਇਸ ਨੂੰ ਕੱਚ ਦੀਆਂ ਕੰਧਾਂ ਦੇ ਨਾਲ ਇਕ ਗੋਲਾਕਾਰ ਵਰਗਾ ਦਿੱਸਣ ਲਈ ਤਿਆਰ ਕੀਤਾ ਗਿਆ ਹੈ।

ਤਸਵੀਰ ਸਰੋਤ, ETICA
ਹੋਟਲ ਮਾਲਕਾਂ ਨੇ ਕਿਹਾ ਕਿ ਅੱਠ ਸਾਲ ਦੀ ਫਰੀਸੀਅਨ-ਹੈਰਫੋਰਡ ਗਊ ਨੂੰ ਕਤਲ ਕੀਤੇ ਜਾਣ ਤੋਂ ਬਾਅਦ, ਇਸਦਾ ਮੀਟ ਪੂਰੀ ਤਰ੍ਹਾਂ ਖਤਮ ਗਿਆ" ਸੀ।
4,500 ਤੋਂ ਵੱਧ ਲੋਕਾਂ ਨੇ ਗਊ ਨੂੰ ਲਟਕਾਉਣ ਖ਼ਿਲਾਫ਼ ਔਨਲਾਈਨ ਪਟੀਸ਼ਨ ਦਾ ਸਮਰਥਨ ਕੀਤਾ ਹੈ ਜਦਕਿ ਬਹੁਤ ਸਾਰੇ ਲੋਕਾਂ ਨੇ ਰੈਸਟੋਰੈਂਟ ਦੀ ਫੇਸਬੁੱਕ ਪੇਜ 'ਤੇ ਨਿਖੇਧੀ ਕੀਤੀ ਹੈ।
ਪਟੀਸ਼ਨ ਵਿੱਚ ਲਿਖਿਆ ਹੈ, "ਇਹ ਬੇਤੁਕੀ, ਘਿਣਾਉਣੀ ਅਤੇ ਹੈਰਾਨ ਕਰਨ ਵਾਲੀ ਗੱਲ ਹੈ।"
ਇਹ ਦੂਜੀਆਂ ਪ੍ਰਜਾਤੀਆਂ ਨੂੰ ਤਸੀਹੇ ਦੇ ਕੇ ਮਾਰਨ ਵਿੱਚ ਅਨੰਦ ਮਹਿਸੂਸ ਕਰਨ ਨੂੰ ਉਤਸ਼ਾਹਿਤ ਕਰਦਾ ਹੈ।
ਮਿਸਟਰ ਪਿਸਨੇਲੀ ਨੇ ਬੀਬੀਸੀ ਨੂੰ ਦੱਸਿਆ ਕਿ ਇਸ ਰੈਸਟੋਰੈਂਟ ਦੇ ਖਲ੍ਹਣ ਤੋਂ ਬਾਅਦ ਦੇ ਤਿੰਨ ਮਹੀਨਿਆਂ ਦੌਰਾਨ ਲੋਕਾਂ ਤੋਂ ਸਕਾਰਾਤਮਕ ਹੁੰਗਾਰਾ ਮਿਲਿਆ ਸੀ ।












