You’re viewing a text-only version of this website that uses less data. View the main version of the website including all images and videos.
ਅਗਰਵੁੱਡ ਦੀ ਲੱਕੜ ਅਤੇ ਇਤਰ ਸੋਨੇ ਤੋਂ ਵੀ ਮਹਿੰਗੇ ਹਨ
- ਲੇਖਕ, ਇੰਜ੍ਰਿਡ ਪਾਈਪਰ
- ਰੋਲ, ਬੀਬੀਸੀ ਟ੍ਰੈਵਲ
ਕੀ ਤੁਹਾਨੂੰ ਪਤਾ ਹੈ ਕਿ ਸੰਸਾਰ ਵਿਚ ਇੱਕ ਇਤਰ ਸੋਨੇ ਤੋਂ ਵੀ ਮਹਿੰਗਾ ਹੈ? ਕੀ ਤੁਹਾਨੂੰ ਪਤਾ ਹੈ ਕਿ ਹਾਂਗਕਾਂਗ ਦਾ ਕੈਂਟਨ ਜਾਂ ਚੀਨੀ ਭਾਸ਼ਾ ਵਿੱਚ ਕੀ ਮਤਲਬ ਹੈ?
ਜੇ ਤੁਸੀਂ ਇਨ੍ਹਾਂ ਦੋਨਾਂ ਸਵਾਲਾਂ ਦੇ ਜਵਾਬ ਨਹੀਂ ਜਾਣਦੇ ਤਾਂ ਤੁਹਾਨੂੰ ਇਨ੍ਹਾਂ ਦਾ ਸੰਬੰਧ ਵੀ ਨਹੀਂ ਪਤਾ ਹੋਣਾ।
ਚਲੋ, ਦੂਜੇ ਸਵਾਲ ਦਾ ਉੱਤਰ ਪਹਿਲਾਂ ਦੱਸ ਦਿੰਦੇ ਹਾਂ।
ਕੈਂਟਨ ਜਾਂ ਚੀਨੀ ਵਿੱਚ ਹਾਂਗਕਾਂਗ ਦਾ ਮਤਲਬ ਹੈ ਖੁਸ਼ਬੂਦਾਰ ਬੰਦਰਗਾਹ। ਅਸਲ ਵਿੱਚ ਪਹਿਲਾਂ ਹਾਂਗਕਾਂਗ ਇਤਰ ਦੇ ਕਾਰੋਬਾਰ ਲਈ ਮਸ਼ਹੂਰ ਸੀ। ਹਰ ਤਰ੍ਹਾਂ ਦੀਆਂ ਖੁਸ਼ਬੂਆਂ ਇੱਥੋਂ ਦੂਰ ਦੂਰਾਡੇ ਦੇਸ਼ਾਂ ਨੂੰ ਭੇਜੀਆਂ ਜਾਂਦੀਆਂ ਸਨ।
ਮਿੱਟੀ ਦੀ ਖੁਸ਼ਬੂ ਵਾਲਾ ਇਤਰ
ਅੱਜ ਹਾਂਗਕਾਂਗ ਕਾਰੋਬਾਰ ਦਾ ਵੱਡਾ ਕੇਂਦਰ ਹੈ ਪਰ ਪਹਿਲਾਂ ਇਹ ਇਤਰ ਦੇ ਵਪਾਰ ਲਈ ਮਸ਼ਹੂਰ ਸੀ।
ਅਤੇ ਮਿੱਟੀ ਦੀ ਖੁਸ਼ਬੂ ਵਾਲਾ ਇਤਰ ਸਭ ਤੋਂ ਮਸ਼ਹੂਰ ਸੀ।
ਇਤਰ ਦੇ ਵਪਾਰ ਨਾਲ ਸੱਤਰ ਸਾਲ ਤੋਂ ਜੁੜੇ ਯੂਐਨ ਵੋਹ ਦੱਸਦੇ ਹਨ ਕਿ ਅਗਰਵੁੱਡ ਦੀ ਲੱਕੜ ਦੇ ਇਤਰ ਹਮੇਸ਼ਾ ਹੀ ਮਹਿੰਗੇ ਵੇਚੇ ਜਾਂਦੇ ਰਹੇ ਹਨ। ਪਹਿਲਾਂ ਇਸ ਲੱਕੜ ਨੂੰ ਦਰਦ ਦੇ ਇਲਾਜ ਲਈ ਵਰਤਿਆ ਜਾਂਦਾ ਸੀ।
ਅਗਰਵੁੱਡ ਦੀ ਲੱਕੜ ਸੜਨ ਤੋਂ ਬਾਅਦ ਇਤਰ ਕੱਢਿਆ ਜਾਂਦਾ ਹੈ
ਪੁਰਾਣੇ ਸਮੇਂ ਵਿੱਚ ਚੀਨੀ ਲੋਕ ਇਸ ਰੁੱਖ ਦੀ ਲੱਕੜ ਨੂੰ ਫੈਂਗ ਸ਼ੂਈ ਲਈ ਵਰਤਦੇ ਸਨ।
ਇਤਰ ਕੱਢਣ ਲਈ ਦਰਖਤਾਂ ਦੀ ਛੱਲ ਲਾਹ ਕੇ ਫਫੂੰਦ ਲੱਗਣ ਲਈ ਛੱਡ ਦਿੱਤਾ ਜਾਂਦਾ ਹੈ।
ਸੜਦੀ ਹੋਈ ਲੱਕੜ ਗੂੰਦ ਛੱਡਦੀ ਹੈ ਇਸੇ ਤੋਂ ਉਹ ਤੇਲ ਨਿਕਲਦਾ ਹੈ ਜਿਸ ਤੋਂ ਇਤਰ ਬਣਦਾ ਹੈ।
ਇਸ ਨੂੰ ਖੁਸ਼ਬੂ ਬਾਦਸ਼ਾਹਸ਼ਾਹ ਕਿਹਾ ਜਾਂਦਾ ਹੈ। ਇਸ ਦੀ ਖ਼ੁਸ਼ਬੂ ਦਾ ਗਹਿਰਾ ਸੰਬੰਧ ਬੋਧੀ, ਤਾਓ, ਈਸਾਈ ਅਤੇ ਇਸਲਾਮ ਧਰਮਾਂ ਨਾਲ ਰਿਹਾ ਹੈ।
ਇਹ ਰੁੱਖ ਦੇ ਵੱਡੇ-ਵੱਡੇ ਤਣੇ ਤਰਾਸ਼ ਕੇ ਕਰੋੜਾਂ ਰੁਪਏ ਵਿੱਚ ਵੇਚੇ ਗਏ ਜਾਂਦੇ ਹਨ।
25 ਲੱਖ ਰੁਪਏ ਪ੍ਰਤੀ ਕਿੱਲੋ
ਸੰਸਾਰ ਭਰ ਵਿੱਚ ਅਗਰਵੁੱਡ ਦੀ ਇੰਨੀ ਮੰਗ ਹੈ ਕਿ ਅੱਜ ਇਸਦੀ ਵੱਡੇ ਪੱਧਰ ̓ਤੇ ਤਸਕਰੀ ਹੋ ਰਹੀ ਹੈ।
ਅਸਲ ਵਿੱਚ ਇਸ ਦੀ ਨਸਲ ਹੀ ਖਾਤਮੇ ਦੀ ਕਗਾਰ ਉੱਤੇ ਪਹੁੰਚ ਗਈ ਹੈ।
ਏਸ਼ੀਆਈ ਪਲਾਂਟੇਸ਼ਨ ਕੈਪੀਟਲ ਕੰਪਨੀ ਨੇ ਹਾਂਗਕਾਂਗ ਅਤੇ ਹੋਰ ਦੇਸ਼ਾਂ ਵਿੱਚ ਇਸ ਨੂੰ ਲਗਾਇਆ ਗਿਆ ਹੈ।
ਕੰਪਨੀ ਦਾ ਕਹਿਣਾ ਹੈ ਕਿ ਜੰਗਲਾਂ ਵਿੱਚ ਹੁਣ ਅਗਰਵੁੱਡ ਦੇ ਕੁਝ ਹੀ ਰੁੱਖ ਬਚੇ ਹਨ।
ਹਾਂਗਕਾਂਗ ਦੀ ਸਰਕਾਰ ਦਾ ਕਹਿਣਾ ਹੈ ਕਿ 2009 ਤੋਂ ਅਗਰਵੁੱਡ ਦੇ ਦਸ ਹਜ਼ਾਰ ਰੁੱਖ ਹਰ ਸਾਲ ਲੱਗੇ ਹਨ।
ਪਰ ਇਹ ਯਤਨ ਇਨ੍ਹਾਂ ਦੇ ਬਚਣ ਦੀ ਗਰੰਟੀ ਨਹੀਂ ਹੈ ਕਿਉਂਕਿ ਇਨ੍ਹਾਂ ਰੁੱਖਾਂ ਦੇ ਤਿਆਰ ਹੋਣ ਵਿੱਚ ਸਾਲਾਂ ਲੱਗ ਜਾਂਦੇ ਹਨ।
ਛੇ ਹਜ਼ਾਰ ਰੁੱਖਾਂ ਦਾ ਬਾਗ
ਕੁਝ ਲੋਕ ਇਨ੍ਹਾਂ ਨੂੰ ਬਚਾਉਣ ਵਿੱਚ ਲੱਗੇ ਹੋਏ ਹਨ। ਇਨ੍ਹਾਂ ਵਿੱਚ ਚੀਨ ਦੇ ਸੈਂਜੈਨ ਸੂਬੇ ਦੇ ਕਿਸਾਨ ਕੂਨ ਵੀਗ ਚੈਨ ਵੀ ਹਨ।
ਛੇ ਹਜ਼ਾਰ ਰੁੱਖਾਂ ਵਾਲੇ ਉਨ੍ਹਾਂ ਦੇ ਫਾਰਮ ਹਾਊਸ ਵਿੱਚੋਂ ਦੂਰ-ਦੂਰ ਤੱਕ ਖੁਸ਼ਬੂ ਜਾਂਦੀ ਹੈ।
ਤਸਕਰੀ ਤਾਂ ਸ਼ਾਇਦ ਪੂਰੀ ਤਰਾਂ ਨਾ ਰੁਕੇ ਪਰ ਇਹ ਵੀ ਹੈ ਕਿ ਰੁੱਖਾਂ ਦੀ ਨਸਲ ਬਚੀ ਰਹੇ।
ਭਾਵੇਂ ਇਸ ਦੇ ਇਤਰ ਨੂੰ ਖਰੀਦਣਾ ਸਭ ਦੇ ਬੱਸ ਦੀ ਕੋਈ ਗੱਲ ਨਹੀਂ।