ਬੀਬੀਸੀ ਪੰਜਾਬੀ 'ਤੇ ਉਹ ਖ਼ਬਰਾਂ ਜੋ ਸ਼ਾਇਦ ਤੁਸੀਂ ਮਿਸ ਕਰ ਗਏ

ਪਿਆਰੇ ਪਾਠਕੋ, ਇਸ ਹਫ਼ਤੇ ਪੰਜਾਬ ਤੇ ਦੁਨੀਆਂ ਵਿੱਚ ਕਈ ਗਤੀਵਿਧੀਆਂ ਹੋਈਆਂ ਹਨ ਜੋ ਅਸੀਂ ਤੁਹਾਡੇ ਤੱਕ ਪਹੁੰਚਾਈਆਂ ਹਨ ਪਰ ਜੇ ਤੁਸੀਂ ਕੋਈ ਕਹਾਣੀ ਮਿਸ ਕੀਤੀ ਹੈ ਤਾਂ ਤੁਸੀਂ ਇੱਥੇ ਪੜ੍ਹ ਸਕਦੇ ਹੋ।

ਅਸੀਂ ਇਸ ਹਫ਼ਤੇ ਦੀਆਂ ਪੰਜ ਅਹਿਮ ਕਹਾਣੀਆਂ ਤੁਹਾਡੇ ਲਈ ਇੱਕੋ ਥਾਂ 'ਤੇ ਲੈ ਕੇ ਆਏ ਹਾਂ। ਤੁਸੀਂ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰ ਕੇ ਇਹ ਕਹਾਣੀਆਂ ਪੜ੍ਹ ਸਕਦੇ ਹੋ।

ਤੁਹਾਨੂੰ ਪਤਾ ਹੈ ਕਿ ਬੀਬੀਸੀ ਪੰਜਾਬੀ ਤੁਹਾਡੇ ਲਈ ਹਰ ਤਰ੍ਹਾਂ ਦੀਆਂ ਖ਼ਬਰਾਂ ਇੱਕ ਵੱਖਰੇ ਅੰਦਾਜ਼ ਵਿੱਚ ਲੈ ਕੇ ਆਉਂਦਾ ਹੈ।

ਪੰਜਾਬ ਵਿੱਚ ਪਿਛਲੇ ਦਿਨੀਂ ਦੀਪਕ ਟੀਨੂੰ ਦੀ ਗ੍ਰਿਫ਼ਤਾਰੀ ਦੀ ਮੁੱਦਾ ਕਾਫੀ ਚਰਚਾ ਵਿੱਚ ਰਿਹਾ ਇਸ ਤੋਂ ਇਲਾਵਾ

ਸਿੱਧੂ ਮੂਸੇਵਾਲਾ ਕਤਲ ਕੇਸ ਵਿਚ ਮੁਲਜ਼ਮ ਦੀਪਕ ਟੀਨੂੰ ਮੁੜ ਕਾਬੂ, ਕੌਣ ਹੈ ਇਹ ਗੈਂਗਸਟਰ ਤੇ ਕੀ ਸੀ ਇਸ ਦੀ ਭੂਮਿਕਾ

ਸਿੱਧੂ ਮੂਸੇਵਾਲਾ ਕਤਲ ਕੇਸ 'ਚ ਫਰਾਰ ਕਥਿਤ ਮੁਲਜ਼ਮ ਦੀਪਕ ਟੀਨੂੰ ਨੂੰ ਰਾਜਸਥਾਨ ਦੇ ਅਜਮੇਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਦੀਪਕ ਟੀਨੂੰ ਦੀ ਗ੍ਰਿਫ਼ਤਾਰੀ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਬੁੱਧਵਾਰ ਦੁਪਹਿਰ ਵੇਲੇ ਅਜਮੇਰ ਨੇੜਲੇ ਪਿੰਡ ਕੇਕੜੀ ਤੋਂ ਕੀਤੀ ਹੈ।

ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੇ ਮੁਖੀ ਐੱਚਜੀਐੱਸ ਧਾਲੀਵਾਲ ਮੁਤਾਬਕ ਟੀਨੂੰ ਕੋਲੋ 5 ਗਰਨੇਡ ਅਤੇ 2 ਪਿਸਟਲ ਵੀ ਬਰਾਮਦ ਕੀਤੇ ਗਏ ਹਨ।

ਧਾਲੀਵਾਲ ਦੇ ਦਾਅਵੇ ਮੁਤਾਬਕ ਇਸ ਨੂੰ ਰੋਹਿਤ ਗੋਦਾਰਾ ਅਤੇ ਜੈਕ ਨਾਂ ਦੇ ਵਿਅਕਤੀਆਂ , ਜੋ ਅਜਰਬੈਜਾਨ ਵਿਚ ਬੈਠੇ ਹਨ, ਨੇ ਇਸ ਨੂੰ ਲੁਕਣ ਵਿਚ ਮਦਦ ਕੀਤੀ ਸੀ। ਇੱਥੇ ਕਲਿੱਕ ਕਰ ਕੇ ਪੂਰੀ ਖ਼ਬਰ ਪੜ੍ਹੋ।

ਮਲਿਕਾਰਜੁਨ ਖੜਗੇ : ਕਾਂਗਰਸ ਦੇ ਨਵੇਂ ਕੌਮੀ ਪ੍ਰਧਾਨ ਬਣੇ 'ਦਲਿਤ ਆਗੂ' ਅੱਗੇ ਕੀ ਹਨ ਚੁਣੌਤੀਆਂ

ਕਾਂਗਰਸ ਪਾਰਟੀ ਦੇ 137 ਸਾਲਾਂ ਦੇ ਇਤਿਹਾਸ 'ਚ ਛੇਵੀਂ ਵਾਰ ਸੋਮਵਾਰ ਨੂੰ ਪਾਰਟੀ ਦੇ ਪ੍ਰਧਾਨਗੀ ਅਹੁਦੇ ਲਈ ਚੋਣ ਹੋਈ, ਜਿਸ ਦਾ ਨਤੀਜਾ ਬੁੱਧਵਾਰ ਨੂੰ ਐਲਾਨ ਦਿੱਤਾ ਗਿਆ।

ਐਲਾਨੇ ਗਏ ਨਤੀਜਿਆਂ ਮੁਤਾਬਕ ਕਾਂਗਰਸ ਦੇ ਸੀਨੀਅਰ ਆਗੂ ਮਲਿਕਾਰਜੁਨ ਖੜਗੇ ਕਾਂਗਰਸ ਪਾਰਟੀ ਦੇ ਨਵੇਂ ਪ੍ਰਧਾਨ ਚੁਣ ਲਏ ਗਏ ਹਨ। ਉਹ ਹੁਣ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਥਾਂ ਲੈਣਗੇ।

ਕਾਂਗਰਸ ਸੈਂਟਰਲ ਇਲੈਕਸ਼ਨ ਅਥਾਰਿਟੀ ਦੇ ਚੇਅਰਮੈਨ ਮਧੂਸੂਦਨ ਮਿਸਤਰੀ ਨੇ ਨਤੀਜੇ ਐਲਾਨ ਕਰਦੇ ਹੋਏ ਦੱਸਿਆ ਕਿ ਕੁੱਲ 9385 ਵੋਟਾਂ ਪਈਆਂ ਸਨ, ਜਿਨ੍ਹਾਂ ਵਿੱਚੋਂ ਖੜਗੇ ਦੇ ਪੱਖ ਵਿੱਚ 7897 ਵੋਟਾਂ ਪਈਆਂ ਹਨ।

ਪ੍ਰਧਾਨਗੀ ਅਹੁਦੇ ਦੇ ਦੂਜੇ ਦਾਅਵੇਦਾਰ ਸ਼ਸ਼ੀ ਥਰੂਰ ਦੇ ਖਾਤੇ 1072 ਵੋਟਾਂ ਆਈਆਂ ਜਦਕਿ 416 ਵੋਟਾਂ ਨੂੰ ਅਯੋਗ ਮੰਨਿਆ ਗਿਆ।

ਕਾਂਗਰਸ ਦੇ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੇ ਵੀ ਮਲਿਕਾਰਜੁਨ ਨੂੰ ਪਾਰਟੀ ਦਾ ਨਵਾਂ ਪ੍ਰਧਾਨ ਚੁਣੇ ਜਾਣ 'ਤੇ ਵਧਾਈ ਦਿੱਤੀ। ਪੂਰੀ ਜਾਣਕਾਰੀ ਲਈ ਇੱਥੇ ਕਲਿੱਕ ਕਰੋ।

ਬੁਮਰਾਹ ਦੀ ਗੈਰ-ਮੌਜੂਦਗੀ ਵਿੱਚ ਅਰਸ਼ਦੀਪ ਕਿਵੇਂ ਭਾਰਤ ਲਈ ਨਵੀਂ ਉਮੀਦ ਹਨ

ਆਸਟਰੇਲੀਆ ਦੇ ਸਫ਼ਲ ਕਪਤਾਨਾਂ ਵਿੱਚੋਂ ਇੱਕ ਰਿਕੀ ਪੌਂਟਿੰਗ ਨੂੰ ਸਿਤੰਬਰ ਮਹੀਨੇ ਵਿੱਚ ਆਈਸੀਸੀ ਰਿਵਿਊ ਦੌਰਾਨ ਪੁੱਛਿਆ ਗਿਆ ਕਿ ਆਸਟਰੇਲੀਆ ਵਿੱਚ ਹੋ ਰਹੇ ਟੀ-20 ਵਿਸ਼ਵ ਕੱਪ ਵਿੱਚ ਪਾਕਿਸਤਾਨ ਦੇ ਖਿਡਾਰੀ ਸ਼ਾਹੀਨ ਅਫਰੀਦੀ ਬਿਹਤਰ ਹੋਣਗੇ ਜਾਂ ਭਾਰਤੀ ਗੇਂਦਬਾਜ਼ ਜਸਪ੍ਰੀਤ ਬੁਮਰਾਹ।

ਰਿਕੀ ਪੌਂਟਿੰਗ ਦਾ ਇਸ ਸਵਾਲ ਉੱਤੇ ਜਵਾਬ ਸੀ, "ਮੈਂ ਜਸਪ੍ਰੀਤ ਬੁਮਰਾਹ ਨੂੰ ਰੇਸ ਵਿੱਚ ਅੱਗੇ ਮੰਨਦਾ ਹਾਂ। ਉਨ੍ਹਾਂ ਨੇ ਆਸਟਰੇਲੀਆ ਵਿੱਚ ਚੰਗੀ ਕ੍ਰਿਕਟ ਖੇਡੀ ਹੈ ਤੇ ਬੁਮਰਾਹ ਨੇ ਅਫਰੀਦੀ ਦੇ ਮੁਕਾਬਲੇ ਵੱਧ ਵੱਡੇ ਟੂਰਨਾਮੈਂਟ ਖੇਡੇ ਹਨ।"

ਜਸਪ੍ਰੀਤ ਬੁਮਰਾਹ ਬਾਰੇ ਕਈ ਦਿੱਗਜ ਖਿਡਾਰੀ ਇਹੀ ਰਾਇ ਰੱਖਦੇ ਸਨ ਪਰ ਵਿਸ਼ਵ ਕੱਪ ਤੋਂ ਕੁਝ ਦਿਨ ਪਹਿਲਾਂ ਖ਼ਬਰ ਆਈ ਕਿ ਜਸਪ੍ਰੀਤ ਬੁਮਰਾਹ ਜ਼ਖ਼ਮੀ ਹੋ ਗਏ ਹਨ ਤੇ ਉਹ ਵਿਸ਼ਵ ਕੱਪ ਤੋਂ ਬਾਹਰ ਹੋ ਗਏ ਹਨ।

ਇਹ ਭਾਰਤੀ ਟੀਮ ਲਈ ਸਭ ਤੋਂ ਵੱਡਾ ਝਟਕਾ ਸੀ। ਇਸ ਤੋਂ ਪਹਿਲਾਂ ਟੀ-20 ਵਿਸ਼ਵ ਕੱਪ ਲਈ ਭਾਰਤੀ ਟੀਮ ਦੀ ਜੋ ਚੋਣ ਹੋਈ ਸੀ, ਉਸ ਉੱਤੇ ਵੀ ਸਵਾਲ ਖੜ੍ਹੇ ਹੋਏ ਸੀ, ਕਿਉਂਕਿ ਉਨ੍ਹਾਂ ਗੇਂਦਬਾਜ਼ਾਂ ਵਿੱਚ ਮੁਹੰਮਦ ਸ਼ਮੀ ਦਾ ਨਾਂ ਨਹੀਂ ਸੀ।

ਹੁਣ ਤੇਜ਼ ਗੇਂਦਬਾਜ਼ੀ ਦੀ ਕਮਾਨ ਮੁਹੰਮਦ ਸ਼ਮੀ ਭੁਵਨੇਸ਼ਵਰ ਕੁਮਾਰ ਅਰਸ਼ਦੀਪ ਸਿੰਘ ਤੇ ਹਰਸ਼ਲ ਪਟੇਲ ਦੇ ਹੱਥਾਂ ਵਿੱਚ ਹੈ। ਅਰਸ਼ਦੀਪ ਸਿੰਘ ਤੋਂ ਕਿਉਂ ਵੱਧ ਉਮੀਦਾਂ ਹਨ, ਪੂਰੀ ਖ਼ਬਰ ਇੱਥੇ ਕਲਿੱਕ ਕਰ ਕੇ ਪੜ੍ਹੋ।

ਮਾਇਓਪੀਆ : ਮਹਾਮਾਰੀ ਵਾਂਗ ਕਿਉਂ ਵਧ ਰਹੀ ਹੈ ਬੱਚਿਆਂ ਦੇ ਅੱਖਾਂ ਦੀ ਨਜ਼ਰ ਘਟਣ ਦੀ ਬਿਮਾਰੀ

1980 ਦਹਾਕੇ ਦੇ ਅਖ਼ੀਰ 'ਚ, ਸਿੰਗਾਪੁਰ ਵਿੱਚ ਮਾਪਿਆਂ ਨੇ ਆਪਣੇ ਬੱਚਿਆਂ 'ਚ ਇੱਕ ਚਿੰਤਾਜਨਕ ਤਬਦੀਲੀ ਦੇਖੀ।

ਹਾਲਾਂਕਿ, ਉਸ ਸਮੇਂ ਛੋਟੇ- ਖੰਡੀ ਦੇਸ਼ਾਂ (ਟ੍ਰੋਪੀਕਲ ਨੇਸ਼ਨਜ਼) ਦੇ ਲੋਕਾਂ ਦੇ ਜੀਵਨ ਵਿੱਚ ਬਹੁਤ ਸੁਧਾਰ ਹੋ ਰਿਹਾ ਸੀ। ਖ਼ਾਸ ਤੌਰ 'ਤੇ ਸਿੱਖਿਆ ਦੇ ਖੇਤਰ 'ਚ ਤਬਦੀਲੀ ਇੱਕ ਪੀੜ੍ਹੀ ਨੂੰ ਬਦਲ ਰਹੀ ਸੀ ਅਤੇ ਖੁਸ਼ਹਾਲੀ ਦੇ ਦਰਵਾਜ਼ੇ ਖੋਲ੍ਹ ਰਹੀ ਸੀ।

ਪਰ ਇਸ ਦੌਰਾਨ ਇੱਕ ਹੋਰ ਚੀਜ਼ ਵੀ ਹੋ ਰਹੀ ਸੀ, ਜਿਸ ਬਾਰੇ ਸਾਰਿਆਂ ਦਾ ਧਿਆਨ ਘੱਟ ਸੀ ਤੇ ਉਹ ਸੀ ਬੱਚਿਆਂ ਦੀ ਨਜ਼ਰ ਕਮਜ਼ੋਰ ਹੋਣਾ।

ਕਮਜ਼ੋਰ ਨਜ਼ਰ ਦੇ ਇਸ ਕੌਮੀ ਸੰਕਟ ਨੂੰ ਕੋਈ ਨਹੀਂ ਰੋਕ ਸਕਿਆ।

ਨਜ਼ਰ ਘਟਣ ਦੇ ਮਾਮਲੇ ਜਿਸ ਨੂੰ ਨਜ਼ਦੀਕੀ-ਨਜ਼ਰ ਦਾ ਘਟਣਾ ਜਾਂ ਮਾਇਓਪੀਆ ਵੀ ਕਿਹਾ ਜਾਂਦਾ ਹੈ, ਲਗਾਤਾਰ ਵੱਧ ਰਹੇ ਸਨ।

ਮੌਜੂਦਾ ਸਮੇਂ 'ਚ ਸਿੰਗਾਪੁਰ ਵਿੱਚ ਨੌਜਵਾਨ ਬਾਲਗਾਂ ਵਿੱਚ ਮਾਇਓਪੀਆ ਦੀ ਦਰ ਲਗਭਗ 80% ਹੋ ਚੁੱਕੀ ਹੈ ਅਤੇ ਇਸ ਨੂੰ "ਵਿਸ਼ਵ ਦੀ ਮਾਇਓਪੀਆ ਰਾਜਧਾਨੀ" ਵੀ ਕਿਹਾ ਜਾਂਦਾ ਹੈ। ਵਧੇਰੇ ਜਾਣਕਾਰੀ ਲਈ ਇੱਥੇ ਕਲਿੱਕ ਕਰੋ।

ਈਰਾਨ ਵਿੱਚ ਜਾਰੀ ਪ੍ਰਦਰਸ਼ਨਾਂ ਦੌਰਾਨ ਮਾਰੇ ਗਏ ਨੌਜਵਾਨ ਬੀਬੀਸੀ ਨੇ ਇਸ ਤਰ੍ਹਾਂ ਪਛਾਣੇ

ਈਰਾਨ ਵਿੱਚ ਜੋ ਕੁਝ ਅੱਜ-ਕੱਲ੍ਹ ਚੱਲ ਰਿਹਾ ਹੈ, ਉਹ ਸਾਲ 1979 ਵਿੱਚ ਜਦੋਂ ਈਰਾਨ ਇੱਕ ਇਸਲਾਮਿਕ ਗਣਤੰਤਰ ਬਣਿਆ ਉਦੋਂ ਤੋਂ ਲੈ ਕੇ ਹੁਣ ਤੱਕ ਦਾ ਸਭ ਤੋਂ ਜੁਝਾਰੂ ਲੋਕ-ਵਿਦਰੋਹ ਹੈ।

ਇਸ ਲੋਕ-ਲਹਿਰ ਵਿੱਚ ਹੁਣ ਤੱਕ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ਵਿੱਚੋਂ ਕਈ ਜਣੇ ਸਕੂਲੀ ਬੱਚੇ ਅਤੇ ਨੌਜਵਾਨ ਸਨ।

ਈਰਾਨ ਦੀ ਮਨੁੱਖੀ ਹੱਕਾਂ ਦੀ ਕਾਰਕੁਨ ਖ਼ਬਰ ਏਜੰਸੀ (ਐਚਆਰਏਐਨਏ) ਦਾ ਕਿਆਸ ਹੈ ਕਿ ਹੁਣ ਤੱਕ ਇਨ੍ਹਾਂ ਪ੍ਰਦਰਸ਼ਨਾਂ ਵਿੱਚ 222 ਮੌਤਾਂ ਹੋ ਚੁੱਕੀਆਂ ਹਨ।

ਸਰਕਾਰ ਵਿਰੋਧੀ ਇਹ ਪ੍ਰਦਰਸ਼ਨ ਇੱਕ 22 ਸਾਲਾ ਕੁਰਦ ਮੁਟਿਆਰ ਮਹਾਸਾ ਅਮੀਨੀ ਦੀ ਉੱਥੋਂ ਦੀ ਨੈਤਿਕਤਾ ਪੁਲਿਸ ਦੀ ਹਿਰਾਸਤ ਵਿੱਚ ਕਥਿਤ ਮੌਤ ਤੋਂ ਬਾਅਦ ਸ਼ੁਰੂ ਹੋਏ।

ਕਿਹਾ ਗਿਆ ਕਿ ਅਮੀਨੀ ਨੇ ਆਪਣਾ ਹਿਜਾਬ ਸਹੀ ਤਰ੍ਹਾਂ ਨਹੀਂ ਪਾਇਆ ਹੋਇਆ ਸੀ।

ਪ੍ਰਸ਼ਾਸਨ ਵੱਲੋਂ ਵਰਤੀ ਜਾ ਰਹੀ ਸਖਤੀ ਕਾਰਨ ਮਰਨ ਵਾਲਿਆਂ ਦੀ ਸਟੀਕ ਗਿਣਤੀ ਪਤਾ ਕਰਨਾ ਅਤੇ ਪੁਸ਼ਟੀ ਕਰਨਾ ਮੁਸ਼ਕਲ ਹੈ।

ਬੀਬੀਸੀ ਨੇ ਜਾਂਚ ਦੇ ਕਈ ਤਰੀਕਿਆਂ ਦੀ ਵਰਤੋਂ ਕਰਕੇ ਕੁੱਲ 45 ਮਰਦਾਂ, ਔਰਤਾਂ ਅਤੇ ਬੱਚਿਆਂ ਦੀ ਗਿਣਤੀ ਕੀਤੀ ਹੈ। ਜ਼ਿਆਦਾਤਰ ਦੀ ਮੌਤ ਗੋਲੀ ਲੱਗਣ ਨਾਲ ਹੋਈ। ਵਿਸਥਾਰ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)