ਈ ਰੁਪੀ ਨਾਲ ਜਾਣੋ ਕਿਸਨੂੰ ਕੀ ਫਾਇਦਾ ਹੋਵੇਗਾ

ਈ-ਰੁਪਏ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਆਰਬੀਆਈ ਨੇ ਸੰਕੇਤ ਦਿੱਤਾ ਕਿ ਉਹ ਜਲਦੀ ਹੀ ਕੁਝ ਵਰਤੋਂ ਲਈ ਈ-ਰੁਪਏ ਜਾਂ ਸੀਬੀਡੀਸੀ (ਸੈਂਟਰਲ ਬੈਂਕ ਡਿਜੀਟਲ ਕਰੰਸੀ) ਨੂੰ ਲਾਂਚ ਕਰੇਗਾ
    • ਲੇਖਕ, ਦੀਪਕ ਮੰਡਲ
    • ਰੋਲ, ਬੀਬੀਸੀ ਪੱਤਰਕਾਰ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਚਾਲੂ ਵਿੱਤੀ ਸਾਲ (2022-23) ਦਾ ਬਜਟ ਪੇਸ਼ ਕਰਦੇ ਹੋਏ ਕਿਹਾ ਸੀ ਕਿ ਆਰਬੀਆਈ ਦੀ ਡਿਜੀਟਲ ਕਰੰਸੀ ਯਾਨੀ ਡਿਜੀਟਲ ਰੁਪਈਆ ਜਾਂ ਈ- ਰੁਪਏ ਦੇਸ਼ ਦੀ ਡਿਜੀਟਲ ਅਰਥਵਿਵਸਥਾ ਨੂੰ ਮਜ਼ਬੂਤ ਕਰੇਗਾ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਡਿਜੀਟਲ ਰੁਪਏ 'ਚ ਬਲਾਕਚੈਨ ਤਕਨਾਲੋਜੀ ਦੀ ਵਰਤੋਂ ਕਰ ਸਕਦਾ ਹੈ।

ਆਰਬੀਆਈ ਨੇ ਪਾਇਲਟ ਪ੍ਰਾਜੈਕਟ ਵਜੋਂ ਈ-ਰੁਪਏ ਜਾਂ ਸੀਬੀਡੀਸੀ (ਸੈਂਟਰਲ ਬੈਂਕ ਡਿਜੀਟਲ ਕਰੰਸੀ) ਨੂੰ ਲਾਂਚ ਕੀਤਾ ਹੈ। ਪਹਿਲੇ ਫੇਜ਼ ਵਿੱਚ ਫਿਲਹਾਲ ਇਹ ਦਿੱਲੀ, ਮੁੰਬਈ, ਬੰਗਲੁਰੂ ਅਤੇ ਭੁਵਨਨੇਸ਼ਵਰ ਵਿੱਚ ਲਾਂਚ ਹੋ ਰਿਹਾ ਹੈ

ਕਿਹਾ ਜਾ ਰਿਹਾ ਹੈ ਕਿ ਈ- ਰੁਪਏ ਦੇਸ਼ 'ਚ ਪੇਮੈਂਟ ਸਿਸਟਮ ਨੂੰ ਨਵੀਂ ਉਚਾਈ 'ਤੇ ਲੈ ਜਾਵੇਗਾ। ਆਮ ਲੋਕ ਅਤੇ ਕਾਰੋਬਾਰੀ ਈ-ਰੁਪਏ ਰਾਹੀਂ ਕਈ ਤਰ੍ਹਾਂ ਦੇ ਲੈਣ-ਦੇਣ ਲਈ ਡਿਜੀਟਲ ਕਰੰਸੀ ਦੀ ਵਰਤੋਂ ਕਰ ਸਕਣਗੇ।

ਆਓ ਜਾਣਦੇ ਹਾਂ ਡਿਜੀਟਲ ਕਰੰਸੀ ਯਾਨੀ ਆਰਬੀਆਈ ਦੀ ਈ-ਰੁਪਏ ਕੀ ਹੈ, ਇਹ ਕਿਵੇਂ ਕੰਮ ਕਰੇਗੀ ਅਤੇ ਇਸ ਦੇ ਕੀ ਫਾਇਦੇ ਹਨ?

ਬੀਬੀਸੀ
  • ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਡਿਜੀਟਲ ਰੁਪਏ 'ਚ ਬਲਾਕਚੈਨ ਤਕਨਾਲੋਜੀ ਦੀ ਵਰਤੋਂ ਕਰ ਸਕਦਾ ਹੈ।
  • ਆਮ ਲੋਕ ਅਤੇ ਕਾਰੋਬਾਰੀ ਈ-ਰੁਪਏ ਰਾਹੀਂ ਕਈ ਤਰ੍ਹਾਂ ਦੇ ਲੈਣ-ਦੇਣ ਲਈ ਡਿਜੀਟਲ ਕਰੰਸੀ ਦੀ ਵਰਤੋਂ ਕਰ ਸਕਣਗੇ।
  • ਆਰਬੀਆਈ ਨੇ ਕਿਹਾ ਹੈ ਕਿ ਸੀਬੀਡੀਸੀ ਯਾਨੀ ਸੈਂਟਰਲ ਬੈਂਕ ਡਿਜੀਟਲ ਕਰੰਸੀ ਲੋਕਾਂ ਨੂੰ ਵਿੱਤੀ ਲੈਣ-ਦੇਣ ਲਈ ਜੋਖਮ ਮੁਕਤ ਵਰਚੂਅਲ ਕਰੰਸੀ ਪ੍ਰਦਾਨ ਕਰੇਗੀ।
  • ਡਿਜੀਟਲ ਕਰੰਸੀ ਦਾ ਮੁੱਲ ਵੀ ਮੌਜੂਦਾ ਕਰੰਸੀ ਵਾਂਗ ਹੀ ਹੋਵੇਗਾ ਅਤੇ ਇਹ ਉਸੇ ਤਰ੍ਹਾਂ ਸਵੀਕਾਰਯੋਗ ਹੋਵੇਗਾ।
  • ਡਿਜੀਟਲ ਕਰੰਸੀ ਅਜਿਹੀ ਵਰਚੂਅਲ ਕਰੰਸੀ ਹੋਵੇਗੀ ਜੋ ਕਿਸੇ ਵੀ ਤਰ੍ਹਾਂ ਦੇ ਖਤਰੇ ਤੋਂ ਮੁਕਤ ਹੋਵੇਗੀ ਅਤੇ ਲੋਕ ਪੂਰੇ ਵਿਸ਼ਵਾਸ ਨਾਲ ਇਸ ਦੀ ਵਰਤੋਂ ਕਰ ਸਕਣਗੇ।
  • ਆਰਬੀਆਈ ਇਸ ਦੇ ਦੋ ਸੰਸਕਰਣ ਜਾਰੀ ਕਰੇਗਾ। ਅੰਤਰਬੈਂਕ ਬੰਦੋਬਸਤ (Inter Bank Settlement) ਲਈ ਥੋਕ ਸੰਸਕਰਣ ਅਤੇ ਆਮ ਲੋਕਾਂ ਲਈ ਪਰਚੂਨ ਸੰਸਕਰਣ ਹੋਵੇਗਾ ।
  • ਆਰਬੀਆਈ ਈ-ਰੁਪਏ ਜਾਰੀ ਕਰੇਗਾ ਪਰ ਵਪਾਰਕ ਬੈਂਕ ਇਸ ਨੂੰ ਵੰਡਣਗੇ।
  • ਮੰਨਿਆ ਜਾ ਰਿਹਾ ਹੈ ਕਿ ਇਸ ਨਾਲ ਬਾਹਰ ਪੈਸੇ ਭੇਜਣ ਦਾ ਖਰਚ ਅੱਧੇ ਤੋਂ ਵੀ ਘੱਟ ਹੋ ਜਾਵੇਗਾ।
  • ਵਿਸ਼ਵ ਆਰਥਿਕ ਫੋਰਮ ਨੇ ਅਟਲਾਂਟਿਕ ਕੌਂਸਲ ਦੇ ਕੇਂਦਰੀ ਬੈਂਕ ਡਿਜੀਟਲ ਕਰੰਸੀ ਟ੍ਰੈਕਰ ਦੇ ਹਵਾਲੇ ਨਾਲ ਕਿਹਾ ਕਿ 100 ਤੋਂ ਵੱਧ ਦੇਸ਼ ਸੀਬੀਡੀਸੀ ਪੇਸ਼ ਕਰਨ ਦੀ ਯੋਜਨਾ ਬਣਾ ਰਹੇ ਹਨ।
ਬੀਬੀਸੀ

ਕੀ ਹੈ ਆਰਬੀਆਈ ਦੀ ਯੋਜਨਾ?

ਆਰਬੀਆਈ ਨੇ ਕਿਹਾ ਹੈ ਕਿ ਸੀਬੀਡੀਸੀ ਯਾਨੀ ਸੈਂਟਰਲ ਬੈਂਕ ਡਿਜੀਟਲ ਕਰੰਸੀ ਲੋਕਾਂ ਨੂੰ ਵਿੱਤੀ ਲੈਣ-ਦੇਣ ਲਈ ਜੋਖਮ ਮੁਕਤ ਵਰਚੂਅਲ ਕਰੰਸੀ ਪ੍ਰਦਾਨ ਕਰੇਗੀ।

ਸੀਬੀਡੀਸੀ ਦੇ ਦੋ ਉਦੇਸ਼ ਹਨ।

ਵੀਡੀਓ ਕੈਪਸ਼ਨ, ਈ-ਰੁਪੀ ਜਾਂ ਡਿਜੀਟਲ ਕਰੰਸੀ ਤੁਹਾਡੀ ਜ਼ਿੰਦਗੀ ਕਿਵੇਂ ਬਦਲ ਦੇਵੇਗੀ

ਪਹਿਲਾ ਹੈ ਡਿਜੀਟਲ ਰੁਪੱਈਆ ਤਿਆਰ ਕਰਨਾ ਅਤੇ ਦੂਜਾ ਇਸ ਨੂੰ ਬਿਨਾਂ ਕਿਸੇ ਦਿੱਕਤ ਜਾਂ ਰੁਕਾਵਟ ਦੇ ਲਾਂਚ ਕਰਨਾ ਹੈ।

ਆਰਬੀਆਈ ਦਾ ਇਹ ਵੀ ਮੰਨਣਾ ਹੈ ਕਿ ਸੀਬੀਡੀਸੀ ਨੂੰ ਅਜਿਹਾ ਆਫਲਾਈਨ ਮੋਡ ਵੀ ਵਿਕਸਤ ਕਰਨਾ ਚਾਹੀਦਾ ਹੈ, ਜਿਸ 'ਚ ਡਿਜੀਟਲ ਰੁਪਏ ਨਾਲ ਲੈਣ-ਦੇਣ ਕੀਤਾ ਜਾ ਸਕੇ। ਇਸ ਨਾਲ ਜ਼ਿਆਦਾ ਤੋਂ ਜ਼ਿਆਦਾ ਲੋਕ ਡਿਜੀਟਲ ਰੁਪਏ ਦੀ ਵਰਤੋਂ ਕਰ ਸਕਣਗੇ।

ਇਹ ਕਾਗਜ਼ੀ ਮੁਦਰਾ ਦੇ ਸਮਾਨ ਹੈ, ਜਿਸਦਾ ਇੱਕ ਪ੍ਰਭੂਸੱਤਾ ਮੁੱਲ ਹੈ। ਡਿਜੀਟਲ ਮੁਦਰਾ ਭੌਤਿਕ ਮੁਦਰਾ (Physical Currency) ਦਾ ਹੀ ਇਲੈਕਟ੍ਰਾਨਿਕ ਰੂਪ ਹੈ।

ਡਿਜੀਟਲ ਕਰੰਸੀ ਦਾ ਮੁੱਲ ਵੀ ਮੌਜੂਦਾ ਕਰੰਸੀ ਵਾਂਗ ਹੀ ਹੋਵੇਗਾ ਅਤੇ ਇਹ ਉਸੇ ਤਰ੍ਹਾਂ ਸਵੀਕਾਰਯੋਗ ਹੋਵੇਗਾ। ਸੀਬੀਡੀਸੀ ਕੇਂਦਰੀ ਬੈਂਕ ਦੀ ਬੈਲੇਂਸ ਸ਼ੀਟ 'ਚ ਇੱਕ ਦੇਣਦਾਰੀ ਦੇ ਰੂਪ ਵਿੱਚ ਦਿਖਾਈ ਦੇਵੇਗਾ।

ਬੀਬੀਸੀ

ਇਹ ਵੀ ਪੜ੍ਹੋ-

ਬੀਬੀਸੀ

ਆਰਬੀਆਈ ਡਿਜੀਟਲ ਕਰੰਸੀ ਕਿਉਂ ਸ਼ੁਰੂ ਕਰਨਾ ਚਾਹੁੰਦਾ ਹੈ?

ਆਰਬੀਆਈ ਦੇ ਸੰਕਲਪ ਪੱਤਰ ਦੇ ਅਨੁਸਾਰ, ਆਰਬੀਆਈ ਦੇਸ਼ 'ਚ ਭੌਤਿਕ ਨਕਦ ਪ੍ਰਬੰਧਨ ਦੀ ਵੱਡੀ ਲਾਗਤ ਨੂੰ ਘਟਾਉਣਾ ਚਾਹੁੰਦਾ ਹੈ। ਯਾਨੀ ਇਹ ਨੋਟਾਂ ਦੀ ਛਪਾਈ, ਸਰਕੁਲੇਟ ਅਤੇ ਵੰਡਣ ਦੀ ਲਾਗਤ ਨੂੰ ਘੱਟ ਕਰਨਾ ਚਾਹੁੰਦਾ ਹੈ।

ਆਰਬੀਆਈ ਭੁਗਤਾਨ ਪ੍ਰਣਾਲੀ ਦੀ ਕੁਸ਼ਲਤਾ ਵਧਾਉਣਾ ਚਾਹੁੰਦਾ ਹੈ ਅਤੇ ਇਸ 'ਚ ਨਵੀਨਤਾ ਵੀ ਲਿਆਉਣਾ ਚਾਹੁੰਦਾ ਹੈ। ਇਸ ਨਾਲ ਸਰਹੱਦ ਪਾਰ ਭੁਗਤਾਨ ਦੇ ਖੇਤਰ 'ਚ ਨਵੇਂ ਤਰੀਕੇ ਅਪਣਾਏ ਜਾਣਗੇ।

ਈ-ਰੁਪਏ

ਡਿਜੀਟਲ ਕਰੰਸੀ ਅਜਿਹੀ ਵਰਚੂਅਲ ਕਰੰਸੀ ਹੋਵੇਗੀ ਜੋ ਕਿਸੇ ਵੀ ਤਰ੍ਹਾਂ ਦੇ ਖਤਰੇ ਤੋਂ ਮੁਕਤ ਹੋਵੇਗੀ ਅਤੇ ਲੋਕ ਪੂਰੇ ਵਿਸ਼ਵਾਸ ਨਾਲ ਇਸ ਦੀ ਵਰਤੋਂ ਕਰ ਸਕਣਗੇ।

ਡਿਜੀਟਲ ਕਰੰਸੀ ਆਪਣੇ ਔਫਲਾਈਨ ਫੀਚਰ ਕਰਕੇ ਉਨ੍ਹਾਂ ਖੇਤਰਾਂ 'ਚ ਵੀ ਕੰਮ ਕਰੇਗੀ, ਜਿੱਥੇ ਬਿਜਲੀ ਅਤੇ ਮੋਬਾਈਲ ਨੈੱਟਵਰਕ ਮੌਜੂਦ ਨਹੀਂ ਹੈ।

ਡਿਜੀਟਲ ਮੁਦਰਾ ਕਿਸ ਤਰ੍ਹਾਂ ਦੀ ਹੋਵੇਗੀ?

ਆਰਬੀਆਈ ਦੇ ਅਨੁਸਾਰ, ਇਸ ਦੀ ਡਿਜੀਟਲ ਕਰੰਸੀ ਈ-ਰੁਪਏ ਦੇ ਦੋ ਰੂਪ ਹੋਣਗੇ। ਪਹਿਲਾ ਟੋਕਨ ਅਧਾਰਿਤ ਅਤੇ ਦੂਜਾ ਖਾਤਾ ਅਧਾਰਿਤ।

ਟੋਕਨ ਅਧਾਰਿਤ ਡਿਜੀਟਲ ਕਰੰਸੀ ਦਾ ਮਤਲਬ ਹੈ ਕਿ ਇਹ ਬੈਂਕ ਨੋਟ ਦੀ ਤਰ੍ਹਾਂ ਇੱਕ ਧਾਰਕ ਸਾਧਨ ਹੋਵੇਗਾ। ਭਾਵ, ਜਿਸ ਕੋਲ ਵੀ ਇਹ ਟੋਕਨ ਹੈ, ਉਹ ਇਸ ਦੇ ਮੁੱਲ ਦਾ ਹੱਕਦਾਰ ਹੋਵੇਗਾ।

ਈ-ਰੁਪਏ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਈ-ਰੁਪਏ ਭਾਰਤੀ ਰੁਪਏ ਦਾ ਡਿਜੀਟਲ ਸੰਸਕਰਣ ਹੋਵੇਗਾ

ਟੋਕਨ ਅਧਾਰਿਤ ਡਿਜੀਟਲ ਮੁਦਰਾ ਮਾਡਲ 'ਚ, ਟੋਕਨ ਪ੍ਰਾਪਤ ਕਰਨ ਵਾਲੇ ਵਿਅਕਤੀ ਨੂੰ ਇਹ ਪੁਸ਼ਟੀ ਕਰਨੀ ਪੈਂਦੀ ਹੈ ਕਿ ਉਹ ਹੀ ਟੋਕਨ ਦਾ ਮਾਲਕ ਹੈ।

ਖਾਤਾ ਅਧਾਰਿਤ ਪ੍ਰਣਾਲੀ 'ਚ, ਡਿਜੀਟਲ ਕਰੰਸੀ ਧਾਰਕ ਨੂੰ ਬੈਲੇਂਸ ਅਤੇ ਲੈਣ-ਦੇਣ ਦਾ ਰਿਕਾਰਡ ਰੱਖਣਾ ਹੋਵੇਗਾ।

ਦਰਅਸਲ ਈ-ਰੁਪਏ ਭਾਰਤੀ ਰੁਪਏ ਦਾ ਡਿਜੀਟਲ ਸੰਸਕਰਣ ਹੋਵੇਗਾ।

ਆਰਬੀਆਈ ਇਸ ਦੇ ਦੋ ਸੰਸਕਰਣ ਜਾਰੀ ਕਰੇਗਾ। ਅੰਤਰਬੈਂਕ ਬੰਦੋਬਸਤ (Inter Bank Settlement) ਲਈ ਥੋਕ ਸੰਸਕਰਣ ਅਤੇ ਆਮ ਲੋਕਾਂ ਲਈ ਪਰਚੂਨ ਸੰਸਕਰਣ ਹੋਵੇਗਾ ।

ਆਰਬੀਆਈ ਦੇ ਅਸਿੱਧੇ ਮਾਡਲ ਦੇ ਅਨੁਸਾਰ, ਡਿਜੀਟਲ ਕਰੰਸੀ ਅਜਿਹੇ ਵਾਲਿਟ 'ਚ ਮੌਜੂਦ ਹੋਵੇਗੀ ਜੋ ਕਿਸੇ ਬੈਂਕ ਜਾਂ ਸੇਵਾ ਪ੍ਰਦਾਤਾ ਨਾਲ ਜੁੜੀ ਹੋਵੇਗੀ।

ਕੀ ਈ-ਰੁਪਈਆ ਇੱਕ ਕ੍ਰਿਪਟੋਕਰੰਸੀ ਹੈ?

ਕ੍ਰਿਪਟੋਕਰੰਸੀ ਵਿੱਚ ਵਰਤੀ ਜਾਣ ਵਾਲੀ ਟੈਕਨਾਲੋਜੀ (ਡਿਸਟ੍ਰੀਬਿਊਟਡ ਲੇਜ਼ਰ) ਦੀ ਵਰਤੋਂ ਡਿਜੀਟਲ ਰੁਪਏ ਪ੍ਰਣਾਲੀ 'ਚ ਕੀਤੀ ਜਾ ਸਕਦੀ ਹੈ ਪਰ ਆਰਬੀਆਈ ਨੇ ਅਜੇ ਇਹ ਨਹੀਂ ਦੱਸਿਆ ਹੈ ਕਿ ਇਸ ਦੀ ਵਰਤੋਂ ਈ-ਰੁਪਏ ਵਿੱਚ ਕੀਤੀ ਜਾਵੇਗੀ ਜਾਂ ਨਹੀਂ।

ਈ-ਰੁਪਏ

ਤਸਵੀਰ ਸਰੋਤ, NIK OIKO/SOPA IMAGES/LIGHTROCKET VIA GETTY IMAGES

ਤਸਵੀਰ ਕੈਪਸ਼ਨ, ਬਿਟਕੁਵਾਈਨ ਦੀ ਤਰ੍ਹਾਂ ਇਸ ਦੀ ਮਾਈਨਿੰਗ ਨਹੀਂ ਹੋ ਸਕਦੀ ਹੈ

ਬਿਟਕੁਵਾਈਨ/ਬਿਟਕੋਇਨ ਅਤੇ ਇਥੇਰੀਅਮ ਵਰਗੇ ਬਿਟਕੁਵਾਈਨ ਪ੍ਰਾਈਵੇਟ ਕ੍ਰਿਪਟੋਕਰੰਸੀ ਹਨ ਪਰ ਡਿਜੀਟਲ ਕਰੰਸੀ ਆਰਬੀਆਈ ਦੇ ਕੰਟਰੋਲ ਵਿੱਚ ਹੋਵੇਗੀ।

ਬਿਟਕੁਵਾਈਨ ਦੀ ਤਰ੍ਹਾਂ ਇਸ ਦੀ ਮਾਈਨਿੰਗ ਨਹੀਂ ਹੋ ਸਕਦੀ ਹੈ। ਇਸ ਦਾ ਮਤਲਬ ਇਹ ਹੈ ਕਿ ਜਿਸ ਤਰ੍ਹਾਂ ਨਾਲ ਬਿਟਕੁਵਾਈਨ ਦੀ ਵਧੇਰੇ ਊਰਜਾ ਦੀ ਵਰਤੋਂ ਅਤੇ ਵਾਤਾਵਰਣ ਨੂੰ ਪਹੁੰਚਣ ਵਾਲੇ ਨੁਕਸਾਨ ਕਰਕੇ ਆਲੋਚਨਾ ਕੀਤੀ ਜਾ ਰਹੀ ਹੈ, ਉਸ ਤੋਂ ਆਰਬੀਆਈ ਦਾ ਈ-ਰੁਪਏ ਬਚਿਆ ਰਹੇਗਾ।

ਇਸ ਨੂੰ ਕੌਣ ਜਾਰੀ ਕਰੇਗਾ ਅਤੇ ਇਸਨੂੰ ਕਿਵੇਂ ਟ੍ਰਾਂਸਫਰ ਕੀਤਾ ਜਾਵੇਗਾ?

ਆਰਬੀਆਈ ਈ-ਰੁਪਏ ਜਾਰੀ ਕਰੇਗਾ ਪਰ ਵਪਾਰਕ ਬੈਂਕ ਇਸ ਨੂੰ ਵੰਡਣਗੇ।

ਡਿਜੀਟਲ ਰੁਪਏ ਦਾ ਰਿਟੇਲ ਸੰਸਕਰਣ ਟੋਕਨ ਅਧਾਰਿਤ ਹੋਵੇਗਾ। ਤੁਹਾਨੂੰ ਈ-ਮੇਲ ਵਰਗਾ ਲਿੰਕ ਮਿਲੇਗਾ, ਜਿਸ 'ਤੇ ਤੁਸੀਂ ਆਪਣੇ ਪਾਸਵਰਡ ਦੀ ਵਰਤੋਂ ਕਰਕੇ ਪੈਸੇ ਭੇਜ ਸਕੋਗੇ।

ਕੀ ਈ-ਰੁਪਏ 'ਤੇ ਵਿਆਜ ਮਿਲੇਗਾ?

ਆਰਬੀਆਈ ਦੇ ਸੰਕਲਪ ਨੋਟ ਦੇ ਅਨੁਸਾਰ ਉਹ ਲੋਕਾਂ ਦੇ ਵਾਲੇਟ 'ਚ ਰੱਖੇ ਈ-ਰੁਪਏ 'ਤੇ ਵਿਆਜ ਦੇਣ ਦਾ ਹੱਕ ਨਹੀਂ ਰੱਖਦਾ ਹੈ ਕਿਉਂਕਿ ਅਜਿਹਾ ਹੋਣ 'ਤੇ ਲੋਕ ਬੈਂਕਾਂ 'ਚੋਂ ਪੈਸੇ ਕੱਢਣਾ ਸ਼ੁਰੂ ਕਰ ਦੇਣਗੇ ਅਤੇ ਡਿਜੀਟਲ ਕਰੰਸੀ ਦੇ ਰੂਪ 'ਚ ਰੱਖਣ ਲੱਗ ਜਾਣਗੇ। ਇਸ ਨਾਲ ਬੈਂਕਾਂ ਦੇ ਅਸਫਲ ਹੋਣ ਦਾ ਖਤਰਾ ਮੰਡਰਾਉਂਦਾ ਰਹੇਗਾ।

ਕੀ ਈ-ਰੁਪਏ ਡਿਜੀਟਲ ਭੁਗਤਾਨਾਂ ਨਾਲੋਂ ਬਿਹਤਰ ਸਾਬਤ ਹੋਵੇਗਾ?

ਜੇ ਤੁਸੀਂ ਸੀਬੀਡੀਸੀ ਪਲੇਟਫਾਰਮ ਜਾਂ ਈ- ਰੁਪਏ ਦੀ ਵਰਤੋਂ ਕਰਦੇ ਹੋ ਤਾਂ ਅੰਤਰਬੈਂਕ ਬੰਦੋਬਸਤ/Inter Bank Settlement ਦੀ ਲੋੜ ਨਹੀਂ ਹੋਵੇਗੀ।

ਡਿਜੀਟਲ ਪੇਮੈਂਟ

ਤਸਵੀਰ ਸਰੋਤ, Getty Images

ਇਸ ਨਾਲ ਲੈਣ-ਦੇਣ ਜ਼ਿਆਦਾ ਅਸਲ ਸਮੇਂ ਅਤੇ ਘੱਟ ਲਾਗਤ 'ਤੇ ਕੀਤਾ ਜਾਵੇਗਾ। ਇਸ ਨਾਲ ਦਰਾਮਦਕਾਰਾਂ ਨੂੰ ਕਾਫੀ ਫਾਇਦਾ ਹੋਵੇਗਾ।

ਉਹ ਅਮਰੀਕੀ ਨਿਰਯਾਤਕਾਂ ਨੂੰ ਵਿਚੋਲੇ ਤੋਂ ਬਿਨਾਂ ਡਿਜੀਟਲ ਡਾਲਰਾਂ ਨਾਲ ਅਸਲ ਸਮੇਂ ਵਿਚ ਭੁਗਤਾਨ ਕਰਨ ਦੇ ਯੋਗ ਹੋਣਗੇ।

ਆਮ ਲੋਕਾਂ ਨੂੰ ਕੀ ਫਾਇਦਾ ਹੋਵੇਗਾ?

ਵਿਦੇਸ਼ਾਂ ਵਿਚ ਕੰਮ ਕਰਨ ਵਾਲੇ ਅਤੇ ਡਿਜੀਟਲ ਪੈਸੇ ਦੇ ਰੂਪ ਵਿਚ ਤਨਖਾਹ ਪ੍ਰਾਪਤ ਕਰਨ ਵਾਲੇ ਲੋਕਾਂ ਨੂੰ ਘੱਟ ਫੀਸ 'ਤੇ ਆਪਣੇ ਰਿਸ਼ਤੇਦਾਰਾਂ ਜਾਂ ਦੂਜੇ ਦੇਸ਼ਾਂ ਵਿਚ ਰਹਿ ਰਹੇ ਲੋਕਾਂ ਨੂੰ ਇਸ ਨੂੰ ਟ੍ਰਾਂਸਫਰ ਕਰਨ ਦੀ ਸਹੂਲਤ ਦਿੱਤੀ ਜਾ ਸਕਦੀ ਹੈ।

ਮੰਨਿਆ ਜਾ ਰਿਹਾ ਹੈ ਕਿ ਇਸ ਨਾਲ ਬਾਹਰ ਪੈਸੇ ਭੇਜਣ ਦਾ ਖਰਚ ਅੱਧੇ ਤੋਂ ਵੀ ਘੱਟ ਹੋ ਜਾਵੇਗਾ।

ਕਿੰਨੇ ਦੇਸ਼ ਡਿਜੀਟਲ ਮੁਦਰਾ ਲਿਆਉਣ ਜਾ ਰਹੇ ਹਨ?

ਵਿਸ਼ਵ ਆਰਥਿਕ ਫੋਰਮ ਨੇ ਅਟਲਾਂਟਿਕ ਕੌਂਸਲ ਦੇ ਕੇਂਦਰੀ ਬੈਂਕ ਡਿਜੀਟਲ ਕਰੰਸੀ ਟ੍ਰੈਕਰ ਦੇ ਹਵਾਲੇ ਨਾਲ ਕਿਹਾ ਕਿ 100 ਤੋਂ ਵੱਧ ਦੇਸ਼ ਸੀਬੀਡੀਸੀ ਪੇਸ਼ ਕਰਨ ਦੀ ਯੋਜਨਾ ਬਣਾ ਰਹੇ ਹਨ।

ਮੌਜੂਦਾ ਸਮੇਂ ਨਾਈਜੀਰੀਆ ਅਤੇ ਜਮਾਇਕਾ ਸਮੇਤ 10 ਦੇਸ਼ਾਂ ਨੇ ਡਿਜੀਟਲ ਮੁਦਰਾ ਸ਼ੁਰੂ ਕੀਤੀ ਹੈ।

ਚੀਨ 2023 'ਚ ਡਿਜੀਟਲ ਕਰੰਸੀ ਲਾਂਚ ਕਰੇਗਾ। ਜੀ-20 ਸਮੂਹ ਦੇ 19 ਦੇਸ਼ ਕੇਂਦਰੀ ਬੈਂਕ ਡਿਜੀਟਲ ਮੁਦਰਾ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੇ ਹਨ।

ਡਿਜੀਟਲ ਮੁਦਰਾ ਕਿੰਨੀ ਸੁਰੱਖਿਅਤ ਹੈ?

ਯੂਰਪੀਅਨ ਸੈਂਟਰਲ ਬੈਂਕ ਨੇ ਕਿਹਾ ਹੈ ਕਿ ਕੇਂਦਰੀ ਬੈਂਕ ਡਿਜੀਟਲ ਮੁਦਰਾ ਜੋਖਮ ਮੁਕਤ ਪੈਸਾ ਹੈ, ਜਿਸ ਦੀ ਗਾਰੰਟੀ ਰਾਜ (ਦੇਸ਼) ਵੱਲੋਂ ਦਿੱਤੀ ਜਾਂਦੀ ਹੈ।

ਜਲਦੀ ਹੀ ਯੂਰਪੀਅਨ ਯੂਨੀਅਨ ਵੀ ਆਪਣੇ 27 ਮੈਂਬਰ ਦੇਸ਼ਾਂ 'ਚ ਇੱਕ ਡਿਜੀਟਲ ਕਰੰਸੀ ਲਾਂਚ ਕਰੇਗੀ।

ਅਮਰੀਕਾ ਦੇ ਕੇਂਦਰੀ ਬੈਂਕ ਫੈਡਰਲ ਰਿਜ਼ਰਵ ਨੇ ਕਿਹਾ ਹੈ ਕਿ ਜੇ ਉਹ ਡਿਜੀਟਲ ਕਰੰਸੀ ਲਾਂਚ ਕਰਦਾ ਹੈ ਤਾਂ ਇਹ ਲੋਕਾਂ ਲਈ ਸਭ ਤੋਂ ਸੁਰੱਖਿਅਤ ਡਿਜੀਟਲ ਕਰੰਸੀ ਹੋਵੇਗੀ। ਇਸ ਵਿੱਚ ਕ੍ਰੈਡਿਟ ਅਤੇ ਤਰਲਤਾ/ਲਿਕਵੀਡਿਟੀ ਦਾ ਕੋਈ ਜੋਖਮ ਨਹੀਂ ਹੋਵੇਗਾ।

ਬੀਬੀਸੀ

ਇਹ ਵੀ ਪੜ੍ਹੋ-

ਬੀਬੀਸੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)