ਸੂਰਜ ਗ੍ਰਹਿਣ : ਸੰਸਾਰ ਭਰ ਵਿਚ ਗ੍ਰਹਿਣ ਨਾਲ ਜੁੜੀਆਂ ਧਾਰਨਾਵਾਂ ਤੇ ਅੰਧ ਵਿਸ਼ਵਾਸ਼

ਸੂਰਜ ਗ੍ਰਹਿਣ

ਤਸਵੀਰ ਸਰੋਤ, Getty Images

ਜਦੋਂ ਚੰਦ ਧਰਤੀ ਅਤੇ ਸੂਰਜ ਦੇ ਵਿਚਕਾਰ ਆਉਂਦਾ ਹੈ ਤਾਂ ਸੂਰਜ ਗ੍ਰਹਿਣ ਲੱਗਦਾ ਹੈ। ਚੰਦ ਦਾ ਪ੍ਰਛਾਵਾਂ ਧਰਤੀ ਉੱਪਰ ਪੈਂਦਾ ਹੈ ਅਤੇ ਸੂਰਜ ਦਾ ਕੁਝ ਹਿੱਸਾ ਢਕਿਆ ਜਾਂਦਾ ਹੈ।

ਪੂਰਣ ਸੂਰਜ ਗ੍ਰਹਿਣ ਲਈ ਧਰਤੀ, ਚੰਦਰਮਾ ਅਤੇ ਸੂਰਜ ਦਾ ਇੱਕ ਸਿੱਧੀ ਰੇਖਾ ਵਿੱਚ ਹੋਣਾ ਜ਼ਰੂਰੀ ਹੈ।

ਪਰ ਇਸ ਨੂੰ ਲੈ ਕੇ ਸੰਸਾਰ ਵਿੱਚ ਅਜਿਹੇ ਲੋਕ ਵੀ ਹਨ ਜਿਨ੍ਹਾਂ ਲਈ ਗ੍ਰਹਿਣ ਕਿਸੇ ਖ਼ਤਰੇ ਦਾ ਪ੍ਰਤੀਕ ਹੈ, ਜਿਵੇਂ ਕਿ ਸੰਸਾਰ ਦਾ ਅੰਤ ਜਾਂ ਭਿਆਨਕ ਉਥਲ-ਪੁਥਲ ਦੀ ਚੇਤਾਵਨੀ।

ਹਿੰਦੂ ਮਿਥਿਹਾਸ ਵਿੱਚ, ਇਸ ਨੂੰ ਅੰਮ੍ਰਿਤਮੰਥਨ ਅਤੇ ਰਾਹੂ-ਕੇਤੂ ਨਾਮ ਦੇ ਦੈਂਤਾਂ ਦੀ ਕਹਾਣੀ ਨਾਲ ਜੋੜਿਆ ਗਿਆ ਹੈ।

ਇਸ ਨਾਲ ਕਈ ਅੰਧਵਿਸ਼ਵਾਸ ਵੀ ਜੁੜੇ ਹੋਏ ਹਨ। ਗ੍ਰਹਿਣ ਹਮੇਸ਼ਾ ਵਿਅਕਤੀ ਨੂੰ ਜਿੰਨਾ ਹੈਰਾਨ ਕਰਦਾ ਹੈ, ਓਨਾ ਹੀ ਇਹ ਡਰਾਉਂਦਾ ਵੀ ਹੈ।

ਸੂਰਜ ਗ੍ਰਹਿਣ

ਅਸਲ ਵਿੱਚ, ਜਦੋਂ ਤੱਕ ਮਨੁੱਖ ਨੂੰ ਗ੍ਰਹਿਣ ਦੇ ਕਾਰਨਾਂ ਬਾਰੇ ਸਹੀ ਗਿਆਨ ਨਹੀਂ ਸੀ, ਉਸ ਸਮੇਂ ਤੱਕ ਉਸ ਨੇ ਅਚਨਚੇਤ ਸੂਰਜ ਦੇ ਆਲੇ ਦੁਆਲੇ ਦੇ ਇਸ ਕਾਲੇ ਪਰਛਾਵੇਂ ਬਾਰੇ ਕਈ ਕਲਪਨਾ ਰਚੀਆਂ ਤੇ ਕਈ ਕਹਾਣੀਆਂ ਘੜੀਆਂ।

17ਵੀਂ ਸਦੀ ਦੇ ਯੂਨਾਨੀ ਕਵੀ ਆਰਕੀਕਲਸ ਨੇ ਕਿਹਾ ਕਿ ਦੁਪਹਿਰ ਵੇਲੇ ਹਨੇਰਾ ਹੋ ਗਿਆ ਅਤੇ ਇਸ ਤਜਰਬੇ ਤੋਂ ਬਾਅਦ ਹੁਣ ਉਨ੍ਹਾਂ ਨੂੰ ਕਿਸੇ ਵੀ ਚੀਜ਼ 'ਤੇ ਹੈਰਾਨੀ ਨਹੀਂ ਹੋਵੇਗੀ।

ਦਿਲਚਸਪ ਗੱਲ ਇਹ ਹੈ ਕਿ ਅੱਜ ਵੀ ਜਦੋਂ ਅਸੀਂ ਗ੍ਰਹਿਣ ਲੱਗਣ ਦੇ ਵਿਗਿਆਨਕ ਕਾਰਨਾਂ ਨੂੰ ਜਾਣਦੇ ਹਾਂ ਤਾਂ ਵੀ ਗ੍ਰਹਿਣ ਨਾਲ ਜੁੜੀਆਂ ਇਹ ਕਹਾਣੀਆਂ ਅਤੇ ਇਹ ਅੰਧ-ਵਿਸ਼ਵਾਸ ਬਰਕਰਾਰ ਹਨ।

ਕੈਲੀਫੋਰਨੀਆ ਵਿੱਚ ਗ੍ਰਿਫਿਥ ਆਬਜ਼ਰਵੇਟਰੀ ਦੇ ਨਿਰਦੇਸ਼ਕ ਐਡਵਿਨ ਕਰੱਪ ਦਾ ਕਹਿਣਾ ਹੈ, "ਸਤਾਰ੍ਹਵੀਂ ਸਦੀ ਦੇ ਅੰਤ ਤੱਕ, ਜ਼ਿਆਦਾਤਰ ਲੋਕਾਂ ਨੂੰ ਇਹ ਨਹੀਂ ਪਤਾ ਸੀ ਕਿ ਗ੍ਰਹਿਣ ਕਿਉਂ ਹੁੰਦਾ ਹੈ ਜਾਂ ਤਾਰੇ ਕਿਉਂ ਟੁੱਟਦੇ ਹਨ। ਹਾਲਾਂਕਿ, ਖਗੋਲ-ਵਿਗਿਆਨੀ ਅੱਠਵੀਂ ਸਦੀ ਤੋਂ ਉਨ੍ਹਾਂ ਦੇ ਵਿਗਿਆਨਕ ਕਾਰਨਾਂ ਤੋਂ ਜਾਣੂ ਸਨ।"

ਸੂਰਜ ਗ੍ਰਹਿਣ

ਤਸਵੀਰ ਸਰੋਤ, Getty Images

ਕਰੱਪ ਦੇ ਅਨੁਸਾਰ, "ਇਸ ਜਾਣਕਾਰੀ ਦੀ ਘਾਟ ਦਾ ਕਾਰਨ ਸੰਚਾਰ ਅਤੇ ਸਿੱਖਿਆ ਦੀ ਕਮੀ ਸੀ। ਜਾਣਕਾਰੀ ਦਾ ਪ੍ਰਸਾਰ ਕਰਨਾ ਔਖਾ ਸੀ ਜਿਸ ਕਾਰਨ ਅੰਧਵਿਸ਼ਵਾਸ ਪੈਦਾ ਹੁੰਦੇ ਰਹੇ।"

ਉਹ ਕਹਿੰਦੇ ਹਨ, "ਪੁਰਾਣੇ ਸਮਿਆਂ ਵਿੱਚ ਮਨੁੱਖ ਦਾ ਨਿੱਤਨੇਮ ਕੁਦਰਤ ਦੇ ਨਿਯਮਾਂ ਅਨੁਸਾਰ ਚੱਲਦਾ ਸੀ। ਇਨ੍ਹਾਂ ਨਿਯਮਾਂ ਵਿੱਚ ਕੋਈ ਵੀ ਤਬਦੀਲੀ ਮਨੁੱਖ ਨੂੰ ਬੇਚੈਨ ਕਰਨ ਲਈ ਕਾਫੀ ਸੀ।"

ਬੀਬੀਸੀ
  • ਜਦੋਂ ਚੰਦ ਧਰਤੀ ਅਤੇ ਸੂਰਜ ਦੇ ਵਿਚਕਾਰ ਆਉਂਦਾ ਹੈ ਤਾਂ ਸੂਰਜ ਗ੍ਰਹਿਣ ਲੱਗਦਾ ਹੈ।
  • ਗ੍ਰਹਿਣ ਹਮੇਸ਼ਾ ਵਿਅਕਤੀ ਨੂੰ ਜਿੰਨਾ ਹੈਰਾਨ ਕਰਦਾ ਹੈ, ਓਨਾ ਹੀ ਇਹ ਡਰਾਉਂਦਾ ਵੀ ਹੈ।
  • ਰੌਸ਼ਨੀ ਅਤੇ ਜੀਵਨ ਦੇ ਸੋਮੇ ਸੂਰਜ ਦਾ ਓਝਲ ਹੋ ਜਾਣਾ ਲੋਕਾਂ ਨੂੰ ਡਰਾਉਂਦਾ ਸੀ ਅਤੇ ਇਸੇ ਲਈ ਇਸ ਨਾਲ ਜੁੜੀਆਂ ਕਈ ਕਹਾਣੀਆਂ ਪ੍ਰਸਿੱਧ ਹੋ ਗਈਆਂ।
  • ਹਿੰਦੂ ਮਿਥਿਹਾਸ ਵਿੱਚ, ਇਸ ਨੂੰ ਅੰਮ੍ਰਿਤਮੰਥਨ ਅਤੇ ਰਾਹੂ-ਕੇਤੂ ਨਾਮ ਦੇ ਦੈਂਤਾਂ ਦੀ ਕਹਾਣੀ ਨਾਲ ਜੋੜਿਆ ਗਿਆ ਹੈ।
  • ਬਾਈਬਲ ਵਿੱਚ ਵਰਨਣ ਹੈ ਕਿ ਨਿਆਂ ਦੇ ਦਿਨ ਸੂਰਜ ਪੂਰੀ ਤਰ੍ਹਾਂ ਕਾਲਾ ਹੋ ਜਾਵੇਗਾ ਅਤੇ ਚੰਦਰਮਾ ਲਾਲ ਰੰਗ ਦਾ ਹੋ ਜਾਵੇਗਾ।
ਬੀਬੀਸੀ

ਗ੍ਰਹਿਣ ਬਾਰੇ ਵੱਖ-ਵੱਖ ਸੱਭਿਅਤਾਵਾਂ ਦਾ ਨਜ਼ਰੀਆ

ਰੌਸ਼ਨੀ ਅਤੇ ਜੀਵਨ ਦੇ ਸੋਮੇ ਸੂਰਜ ਦਾ ਓਝਲ ਹੋ ਜਾਣਾ ਲੋਕਾਂ ਨੂੰ ਡਰਾਉਂਦਾ ਸੀ ਅਤੇ ਇਸੇ ਲਈ ਇਸ ਨਾਲ ਜੁੜੀਆਂ ਕਈ ਕਹਾਣੀਆਂ ਪ੍ਰਸਿੱਧ ਹੋ ਗਈਆਂ।

ਸਭ ਤੋਂ ਵਿਆਪਕ ਰੂਪਕ ਇੱਕ ਭੂਤ ਦਾ ਸੀ ਜੋ ਸੂਰਜ ਨੂੰ ਨਿਗਲ ਜਾਂਦਾ ਸੀ।

ਇੱਕ ਪਾਸੇ, ਪੱਛਮੀ ਏਸ਼ੀਆ ਵਿੱਚ ਇਹ ਵਿਸ਼ਵਾਸ ਸੀ ਕਿ ਗ੍ਰਹਿਣ ਦੌਰਾਨ ਅਜਗਰ ਸੂਰਜ ਨੂੰ ਨਿਗਲਣ ਦੀ ਕੋਸ਼ਿਸ਼ ਕਰਦਾ ਹੈ। ਇਸ ਲਈ ਉਸ ਕਾਲਪਨਿਕ ਅਜਗਰ ਨੂੰ ਭਜਾਉਣ ਲਈ ਉੱਥੇ ਢੋਲ ਅਤੇ ਨਗਾੜੇ ਵਜਾਏ ਜਾਂਦੇ ਸਨ।

ਇਸ ਦੇ ਨਾਲ ਹੀ ਚੀਨ ਵਿੱਚ ਇਹ ਵਿਸ਼ਵਾਸ ਵੀ ਸੀ ਕਿ ਸੂਰਜ ਨੂੰ ਨਿਗਲਣ ਦੀ ਕੋਸ਼ਿਸ਼ ਕਰਨ ਵਾਲਾ ਅਸਲ ਵਿੱਚ ਸਵਰਗ ਦਾ ਇੱਕ ਕੁੱਤਾ ਹੈ।

ਪੇਰੂ ਵਾਸੀਆਂ ਅਨੁਸਾਰ, ਇਹ ਇੱਕ ਵਿਸ਼ਾਲ ਪਿਊਮਾ ਅਤੇ ਵਾਈਕਿੰਗ ਵਿਸ਼ਵਾਸ ਸੀ ਕਿ ਅਸਮਾਨੀ ਬਘਿਆੜਾਂ ਦਾ ਇੱਕ ਜੋੜਾ ਗ੍ਰਹਿਣ ਦੌਰਾਨ ਸੂਰਜ 'ਤੇ ਹਮਲਾ ਕਰਦਾ ਹੈ।

ਸੂਰਜ ਗ੍ਰਹਿਣ

ਤਸਵੀਰ ਸਰੋਤ, Getty Images

ਖ਼ਗੋਲ ਵਿਗਿਆਨੀ ਅਤੇ ਵੈਸਟਰਨ ਕੇਪ ਯੂਨੀਵਰਸਿਟੀ ਵਿੱਚ ਪ੍ਰੋਫ਼ੈਸਰ ਜੈਰੀਟਾ ਹੋਲਬਰੂਕ ਦਾ ਕਹਿਣਾ ਹੈ, "ਗ੍ਰਹਿਆਂ ਬਾਰੇ ਵੱਖ-ਵੱਖ ਸੱਭਿਅਤਾਵਾਂ ਦਾ ਨਜ਼ਰੀਆ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਕੁਦਰਤ ਕਿੰਨੀ ਉਦਾਰ ਹੈ।"

"ਜਿੱਥੇ ਜੀਵਨ ਮੁਸ਼ਕਲ ਹੈ, ਉੱਥੇ ਜ਼ਾਲਮ ਅਤੇ ਡਰਾਉਣੇ ਦੇਵਤਿਆਂ ਦੀ ਕਲਪਨਾ ਕੀਤੀ ਗਈ। ਇਸ ਲਈ ਗ੍ਰਹਿਣ ਨਾਲ ਜੁੜੀਆਂ ਕਹਾਣੀਆਂ ਵੀ ਡਰਾਉਣੀਆਂ ਹਨ।"

"ਜਿੱਥੇ ਜੀਵਨ ਸੁਖਾਲਾ ਹੈ, ਖਾਣ-ਪੀਣ ਦੀ ਬਹੁਲਤਾ ਹੈ, ਰੱਬ ਜਾਂ ਮਹਾਂਸ਼ਕਤੀਆਂ ਨਾਲ ਬਹੁਤ ਪਿਆਰ ਭਰਿਆ ਰਿਸ਼ਤਾ ਹੈ ਅਤੇ ਇਸ ਤਰ੍ਹਾਂ ਉਨ੍ਹਾਂ ਦੀਆਂ ਮਿੱਥਾਂ ਵੀ ਅਜਿਹੇ ਹਨ।"

ਮੱਧਕਾਲੀ ਯੂਰਪ ਦੌਰਾਨ ਲੋਕ ਪਲੇਗ ਅਤੇ ਯੁੱਧਾਂ ਦੇ ਸਤਾਏ ਰਹਿੰਦੇ ਸਨ। ਇਸ ਲਈ ਇੱਕ ਸੂਰਜ ਗ੍ਰਹਿਣ ਜਾਂ ਚੰਦਰ ਗ੍ਰਹਿਣ ਨੇ ਉਹਨਾਂ ਨੂੰ ਬਾਈਬਲ ਵਿੱਚ ਸਰਬਨਾਸ਼ ਦੇ ਵਰਣਨ ਦੀ ਯਾਦ ਦਿਵਾ ਦਿੱਤੀ।

ਪ੍ਰੋਫ਼ੈਸਰ ਕਰਿਸ ਫਰੈਂਚ ਕਹਿੰਦੇ ਹਨ, "ਇਹ ਸਮਝਣਾ ਬਹੁਤ ਆਸਾਨ ਹੈ ਕਿ ਲੋਕ ਗ੍ਰਹਿਣ ਨੂੰ ਤਬਾਹੀ ਨਾਲ ਕਿਉਂ ਜੋੜਦੇ ਸਨ।"

ਸੂਰਜ ਗ੍ਰਹਿਣ

ਤਸਵੀਰ ਸਰੋਤ, Getty Images

ਬਾਈਬਲ ਵਿੱਚ ਵਰਨਣ ਹੈ ਕਿ ਨਿਆਂ ਦੇ ਦਿਨ ਸੂਰਜ ਪੂਰੀ ਤਰ੍ਹਾਂ ਕਾਲਾ ਹੋ ਜਾਵੇਗਾ ਅਤੇ ਚੰਦਰਮਾ ਲਾਲ ਰੰਗ ਦਾ ਹੋ ਜਾਵੇਗਾ।

ਸੂਰਜ ਗ੍ਰਹਿਣ ਅਤੇ ਚੰਦਰ ਗ੍ਰਹਿਣ ਵਿੱਚ ਕ੍ਰਮਵਾਰ, ਅਜਿਹਾ ਹੀ ਹੁੰਦਾ ਹੈ।

ਫਿਰ ਉਦੋਂ ਲੋਕਾਂ ਦਾ ਜੀਵਨ ਵੀ ਛੋਟਾ ਸੀ ਅਤੇ ਉਨ੍ਹਾਂ ਦੇ ਜੀਵਨ ਵਿੱਚ ਅਜਿਹੀ ਖ਼ਗੋਲੀ ਘਟਨਾ ਉਨ੍ਹਾਂ ਦੇ ਜੀਵਨਕਾਲ ਬਾਮੁਸ਼ਕਲ ਇੱਕ-ਅੱਧੀ ਵਾਰ ਹੀ ਵਾਪਰਦੀ ਸੀ। ਇਸ ਲਈ ਇਹ ਹੋਰ ਵੀ ਡਰਾਉਂਦੀ ਸੀ।

ਸੂਰਜ ਗ੍ਰਹਿਣ ਦੀਆਂ ਕਿਸਮਾਂ

ਚਿੱਲੀ ਦੀ ਖ਼ੁਦਮੁਖ਼ਤਿਆਰ ਯੂਨੀਵਰਸਿਟੀ ਦੇ ਵਿਗਿਆਨ ਸੰਚਾਰ ਕੇਂਦਰ ਦੇ ਇਕ ਖ਼ਗੋਲ-ਵਿਗਿਆਨੀ, ਜੁਆਨ ਕਾਰਲੋਸ ਬੀਮਨ ਨੇ ਆਪਣੀ ਨਵੀਂ ਕਿਤਾਬ "ਇਲਸਟਰੇਟਡ ਐਸਟ੍ਰੋਨਮੀ" ਵਿੱਚ ਲਿਖਿਆ ਹੈ, "ਆਮ ਤੌਰ 'ਤੇ, ਗ੍ਰਹਿਣ ਦੋ ਕਿਸਮਾਂ ਦੇ ਹੁੰਦੇ ਹਨ, ਚੰਦਰਮਾ ਅਤੇ ਸੂਰਜ।"

ਪਰ ਉਹ ਕਹਿੰਦੇ ਹਨ, "ਤਕਨੀਕੀ ਤੌਰ 'ਤੇ ਇੱਕ ਤੀਜੀ ਕਿਸਮ ਵੀ ਹੈ ਜਿਸ ਵਿੱਚ ਦੋ ਤਾਰੇ ਸ਼ਾਮਲ ਹੁੰਦੇ ਹਨ।"

ਸੂਰਜ ਗ੍ਰਹਿਣ

ਇੱਥੇ ਤਿੰਨ ਕਿਸਮਾਂ ਅਤੇ ਉਨ੍ਹਾਂ ਦੇ ਵੱਖ ਵੱਖ ਰੂਪਾਂ ਦਾ ਵੇਰਵਾ ਦੇ ਰਹੇ ਹਾਂ -

ਸੂਰਜ ਗ੍ਰਹਿਣ

ਕਈ ਵਾਰ, ਜਦੋਂ ਚੰਦਰਮਾ ਧਰਤੀ ਦੇ ਚੱਕਰ ਲਗਾਉਂਦਾ ਹੈ, ਇਹ ਸੂਰਜ ਅਤੇ ਸਾਡੇ ਗ੍ਰਹਿ ਦੇ ਦਰਮਿਆਨ ਯਾਤਰਾ ਕਰਦਾ ਹੈ। ਇਹ ਤਾਰੇ ਤੋਂ ਆਉਣ ਵਾਲੇ ਪ੍ਰਕਾਸ਼ ਨੂੰ ਰੋਕਦਾ ਹੈ ਅਤੇ ਸੂਰਜ ਗ੍ਰਹਿਣ ਦਾ ਕਾਰਨ ਬਣਦਾ ਹੈ।

ਦੂਜੇ ਸ਼ਬਦਾਂ ਵਿੱਚ, ਚੰਦਰਮਾ ਧਰਤੀ ਦੀ ਸਤ੍ਹਾ 'ਤੇ ਇੱਕ ਪਰਛਾਵਾਂ ਪਾਉਂਦਾ ਹੈ।

ਸੂਰਜ ਗ੍ਰਹਿਣ ਦੀਆਂ ਤਿੰਨ ਕਿਸਮਾਂ ਹਨ ਜੋ ਇਕ ਦੂਜੇ ਤੋਂ ਵੱਖਰੀਆਂ ਹਨ। ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਕਿਵੇਂ ਅਤੇ ਕਿੰਨਾ ਚੰਦਰਮਾ ਸੂਰਜ ਨੂੰ ਢੱਕ ਲੈਂਦਾ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਪੂਰਨ ਸੂਰਜ ਗ੍ਰਹਿਣ (Total solar eclipse)

ਪੂਰਣ ਸੂਰਜ ਗ੍ਰਹਿਣ ਉਦੋਂ ਹੁੰਦਾ ਹੈ ਜਦੋਂ ਸੂਰਜ, ਧਰਤੀ ਅਤੇ ਚੰਦਰਮਾ ਇਸ ਤਰ੍ਹਾਂ ਇਕਸਾਰ ਹੁੰਦੇ ਹਨ ਕਿ ਚੰਦਰਮਾ ਸੂਰਜ ਦੀ ਰੌਸ਼ਨੀ ਨੂੰ ਪੂਰੀ ਤਰ੍ਹਾਂ ਰੋਕ ਦਿੰਦਾ ਹੈ।

ਕੁਝ ਸਕਿੰਟਾਂ ਜਾਂ ਮਿੰਟਾਂ ਲਈ ਅਸਮਾਨ ਵਿੱਚ ਇੰਨਾ ਹਨੇਰਾ ਹੋ ਜਾਂਦਾ ਹੈ ਕਿ ਇੰਝ ਲੱਗਦਾ ਹੈ ਕਿ ਰਾਤ ਹੋ ਗਈ ਹੈ।

ਨਾਸਾ ਦੇ ਸ਼ਬਦਾਂ ਵਿੱਚ, "ਪੂਰਨ ਸੂਰਜ ਗ੍ਰਹਿਣ ਸਿਰਫ਼ ਧਰਤੀ ਉੱਤੇ ਖ਼ਗੋਲੀ ਸੰਜੋਗ ਕਾਰਨ ਹੀ ਸੰਭਵ ਹਨ।"

ਅਜਿਹਾ ਇਸ ਲਈ ਹੈ ਕਿਉਂਕਿ ਸੂਰਜ ਚੰਦਰਮਾ ਨਾਲੋਂ 400 ਗੁਣਾ ਵਿਸ਼ਾਲ ਹੈ, ਪਰ ਇਹ 400 ਗੁਣਾ ਦੂਰ ਵੀ ਹੈ।

ਨਾਸਾ ਮੁਤਾਬਕ, "ਇਸ ਜਿਓਮੈਟਰੀ (geometry) ਦਾ ਅਰਥ ਹੈ ਕਿ ਜਦੋਂ ਤਿੰਨੋਂ ਪੂਰੀ ਤਰ੍ਹਾਂ ਇਕਸਾਰ ਹੋ ਜਾਂਦੇ ਹਨ ਤਾਂ ਚੰਦਰਮਾ ਸੂਰਜ ਦੀ ਸਾਰੀ ਸਤ੍ਹਾ ਨੂੰ ਢੱਕ ਲੈਂਦਾ ਹੈ, ਜਿਸ ਕਾਰਨ ਪੂਰਣ ਸੂਰਜ ਗ੍ਰਹਿਣ ਹੁੰਦਾ ਹੈ।"

ਚੰਦਰਮਾ ਦੇ ਪਰਛਾਵੇਂ ਨੂੰ ਧਰਤੀ ਦੀ ਸਤ੍ਹਾ ਤੋਂ ਪਾਰ ਕਰਨ ਵਾਲੀ ਰੇਖਾ ਨੂੰ "ਪੂਰਨਤਾ ਦਾ ਮਾਰਗ" ਕਿਹਾ ਜਾਂਦਾ ਹੈ ਅਤੇ ਇਹ ਉਹ ਛੋਟਾ ਜਿਹਾ ਖੇਤਰ ਹੈ ਜਿਥੇ ਪੂਰਨ ਤੌਰ 'ਤੇ ਹਨੇਰਾ ਹੁੰਦਾ ਹੈ।

ਹਜ਼ਾਰਾਂ ਕਿਲੋਮੀਟਰ ਦੀ ਦੂਰੀ 'ਤੇ ਇਸ ਪੱਟੀ ਦੇ ਦੋਵੇਂ ਪਾਸਿਆਂ 'ਤੇ, ਅੰਸ਼ਕ ਰੂਪ ਵਿਚ ਗ੍ਰਹਿਣ ਵੇਖਿਆ ਜਾ ਸਕਦਾ ਹੈ।

ਪੂਰਨ ਸੂਰਜ ਗ੍ਰਹਿਣ

ਤਸਵੀਰ ਸਰੋਤ, NASA

ਤਸਵੀਰ ਕੈਪਸ਼ਨ, ਪੂਰਨ ਸੂਰਜ ਗ੍ਰਹਿਣ

ਗੱਲ ਸਮੇਂ ਦੀ ਕਰੀਏ ਤਾਂ ਇਹ "ਸੂਰਜ ਦੇ ਸੰਬੰਧ ਵਿੱਚ ਧਰਤੀ ਦੀ ਸਥਿਤੀ, ਧਰਤੀ ਦੇ ਸਬੰਧ ਵਿੱਚ ਚੰਦਰਮਾ ਦੀ ਸਥਿਤੀ ਅਤੇ ਧਰਤੀ ਦੇ ਕਿਹੜੇ ਹਿੱਸੇ ਨੂੰ ਹਨੇਰਾ ਕੀਤਾ ਜਾ ਰਿਹਾ ਹੈ, 'ਤੇ ਨਿਰਭਰ ਕਰਦਾ ਹੈ।"

"ਸਿਧਾਂਤਕ ਤੌਰ 'ਤੇ, ਸਭ ਤੋਂ ਲੰਬਾ ਸੂਰਜ ਗ੍ਰਹਿਣ 7 ਮਿੰਟ ਅਤੇ 32 ਸਕਿੰਟ ਰਹਿ ਸਕਦਾ ਹੈ।"

ਇਹ ਉਨੇ ਵੀ ਦੁਰਲਭ ਨਹੀਂ ਹੁੰਦੇ ਜਿੰਨੇ ਤੁਸੀਂ ਸੋਚਦੇ ਹੋ। ਅਜਿਹਾ ਹਰ 18 ਮਹੀਨਿਆਂ ਵਿੱਚ ਵਾਪਰਦਾ ਹੈ।

ਜਿਹੜੀ ਚੀਜ਼ ਸਭ ਤੋਂ ਦੁਰਲਭ ਹੈ ਉਹ ਹੈ ਸੂਰਜ ਗ੍ਰਹਿਣ ਦਾ ਉਸੇ ਜਗ੍ਹਾ ਤੋਂ ਦਿਖਾਈ ਦੇਣਾ ਜੋ ਕਿ ਹਰ ਔਸਤਨ 375 ਸਾਲਾਂ 'ਚ ਇੱਕ ਵਾਰ ਵਾਪਰਦਾ ਹੈ।

ਕੁੰਡਲਾਕਾਰ ਗ੍ਰਹਿਣ (Annular eclipse)

ਜਦੋਂ ਚੰਦਰਮਾ ਧਰਤੀ ਤੋਂ ਬਹੁਤ ਦੂਰ ਹੁੰਦਾ ਹੈ ਅਤੇ "ਛੋਟਾ" ਨਜ਼ਰ ਆਉਂਦਾ ਹੈ, ਇਹ ਪੂਰੀ ਤਰ੍ਹਾਂ ਸੂਰਜ ਦੀ ਸਤ੍ਹਾ ਨੂੰ ਢੱਕ ਨਹੀਂ ਸਕਦਾ।

ਇਸ ਲਈ ਚੰਦਰਮਾ ਦੇ ਦੁਆਲੇ ਸੂਰਜ ਦੀ ਇੱਕ ਰਿੰਗ ਵਿਖਾਈ ਦਿੰਦੀ ਹੈ। ਇਸ ਘਟਨਾ ਨੂੰ ਕੁੰਡਲਾਕਾਰ ਸੂਰਜ ਗ੍ਰਹਿਣ ਕਿਹਾ ਜਾਂਦਾ ਹੈ।

ਕੁੰਡਲਾਕਾਰ ਗ੍ਰਹਿਣ

ਤਸਵੀਰ ਸਰੋਤ, Getty

ਤਸਵੀਰ ਕੈਪਸ਼ਨ, ਕੁੰਡਲਾਕਾਰ ਗ੍ਰਹਿਣ

ਪੂਰਣ ਸੂਰਜ ਗ੍ਰਹਿਣ ਵੇਲੇ, ਇਸ ਵਰਤਾਰੇ ਦੇ ਦੌਰਾਨ ਇੱਕ "ਵਰਣਨਤਾ ਦਾ ਮਾਰਗ" (path of annularity) ਹੁੰਦਾ ਹੈ ਜਿਸ ਵਿੱਚ ਗ੍ਰਹਿਣ ਨੂੰ ਕੁੰਡਲਾਕਾਰ ਰੂਪ ਵਿੱਚ ਵੇਖਿਆ ਜਾਂਦਾ ਹੈ।

ਇਸ ਮਾਰਗ ਦੇ ਹਰ ਪਾਸੇ (partiality) ਦਾ ਜ਼ੋਨ ਹੁੰਦਾ ਹੈ।

ਨਾਸਾ ਦੇ ਅਨੁਸਾਰ, ਇਹ ਗ੍ਰਹਿਣ ਆਮ ਤੌਰ 'ਤੇ ਸਭ ਤੋਂ ਲੰਬੇ ਹੁੰਦੇ ਹਨ, ਕਿਉਂਕਿ ਰਿੰਗ ਨੂੰ 10 ਮਿੰਟਾਂ ਤੋਂ ਵੱਧ ਸਮੇਂ ਲਈ ਦੇਖਿਆ ਜਾ ਸਕਦਾ ਹੈ, ਹਾਲਾਂਕਿ ਆਮ ਤੌਰ 'ਤੇ ਇਹ ਪੰਜ ਜਾਂ ਛੇ ਮਿੰਟਾਂ ਤੋਂ ਜ਼ਿਆਦਾ ਨਹੀਂ ਰਹਿੰਦੇ।

ਹਾਈਬ੍ਰਿਡ ਗ੍ਰਹਿਣ (Hybrid eclipse)

ਹਾਈਬ੍ਰਿਡ ਗ੍ਰਹਿਣ ਇੱਕ ਵਰਤਾਰਾ ਹੈ ਜੋ ਉਦੋਂ ਵਾਪਰਦਾ ਹੈ, "ਜਦੋਂ ਚੰਦਰਮਾ ਇੱਕ ਅਜਿਹੀ ਦੂਰੀ 'ਤੇ ਹੁੰਦਾ ਹੈ ਜਿੱਥੇ ਇਹ ਸੂਰਜ ਨੂੰ ਪੂਰੀ ਤਰ੍ਹਾਂ ਢੱਕਣ ਦੇ ਯੋਗ ਹੁੰਦਾ ਹੈ, ਪਰ ਜਿਵੇਂ ਹੀ ਇਹ ਅੱਗੇ ਵੱਧਦਾ ਹੈ, ਇਹ ਧਰਤੀ ਤੋਂ ਥੋੜ੍ਹਾ ਜਿਹਾ ਇੱਕ ਪਾਸੇ ਹੋ ਜਾਂਦਾ ਹੈ ਅਤੇ ਸੂਰਜ ਗ੍ਰਹਿਣ ਨੂੰ ਰੋਕਦਾ ਹੈ, ਜੋ ਇਸ ਨੂੰ ਕੁੰਡਲਾਕਾਰ ਗ੍ਰਹਿਣ ਵਿੱਚ ਬਦਲਦਾ ਹੈ।"

ਇੰਸਟੀਚਿਊਟ ਡੀ ਐਸਟ੍ਰੋਫੋਸਿਕਾ ਡੇ ਕਨਾਰੀਆਸ (ਆਈਏਸੀ) ਦੇ ਅਨੁਸਾਰ ਇਸ ਗ੍ਰਹਿਣ ਵੇਲੇ ਸੂਰਜ ਸਿਰਫ਼ 4% ਵਿਖਦਾ ਹੈ।

ਹਾਈਬ੍ਰਿਡ ਗ੍ਰਹਿਣ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹਾਈਬ੍ਰਿਡ ਗ੍ਰਹਿਣ

ਨਾਸਾ ਦੇ ਅੰਕੜਿਆਂ ਮੁਤਾਬਕ, ਅਜਿਹਾ ਆਖ਼ਰੀ ਵਾਰ 2013 ਵਿੱਚ ਹੋਇਆ ਸੀ ਅਤੇ ਅਗਲੀ ਵਾਰ ਹੁਣ 20 ਅਪ੍ਰੈਲ, 2023 ਨੂੰ ਹੋਵੇਗਾ। ਇਹ ਇੰਡੋਨੇਸ਼ੀਆ, ਆਸਟਰੇਲੀਆ ਅਤੇ ਪਪੂਆ ਨਿਉ ਗਿਨੀ ਵਿੱਚ ਦਿਖਾਈ ਦੇਵੇਗਾ।

ਇਹ ਵੀ ਪੜ੍ਹੋ-

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)