ਪੰਜਾਬ ’ਚ ਧਰਮ ਪਰਿਵਰਤਨ ਬਾਰੇ ਕੀ ਰੌਲਾ ਹੈ, ਕਾਨੂੰਨ ਮੁਤਾਬਕ ਕਿਵੇਂ ਧਰਮ ਬਦਲਿਆ ਜਾ ਸਕਦਾ ਹੈ

ਅਕਾਲ ਤਖ਼ਤ ਦੇ ਜਥੇਦਾਰ

ਤਸਵੀਰ ਸਰੋਤ, Getty Images

    • ਲੇਖਕ, ਪ੍ਰਿਅੰਕਾ ਧੀਮਾਨ
    • ਰੋਲ, ਬੀਬੀਸੀ ਪੱਤਰਕਾਰ

''ਸਾਨੂੰ ਧਾਰਮਿਕ ਤੌਰ 'ਤੇ ਕਮਜ਼ੋਰ ਕਰਨ ਲਈ ਪੰਜਾਬ ਦੀ ਇਸ ਧਰਤੀ ਦੇ ਉੱਤੇ ਈਸਾਈਅਤ ਦਾ ਪ੍ਰਚਾਰ ਬੜੇ ਜ਼ੋਰ-ਸ਼ੋਰ ਨਾਲ ਹੋ ਰਿਹਾ ਹੈ। ਪੰਜਾਬ ਦੇ ਵਿੱਚ ਥਾਂ-ਥਾਂ ਉੱਤੇ ਮਸੀਤਾਂ ਤੇ ਚਰਚਾਂ ਬਣ ਰਹੀਆਂ ਹਨ, ਜੋ ਸਾਡੇ ਲਈ ਚਿੰਤਾ ਵਾਲੀ ਗੱਲ ਹੈ''

''ਪੰਜਾਬ ਦੇ ਸਿੱਖਾਂ ਅਤੇ ਹਿੰਦੂਆਂ ਨੂੰ ਗੁੰਮਰਾਹ ਕਰਕੇ ਈਸਾਈ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਹ ਸਭ ਸਰਕਾਰ ਦੀ ਨੱਕ ਥੱਲੇ ਹੋ ਰਿਹਾ ਹੈ।''

ਇਹ ਦੋਵੇਂ ਬਿਆਨ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਹਨ, ਜੋ ਇਸੇ ਸਾਲ ਦੋ ਮਹੀਨੇ ਦੇ ਵਕਫ਼ੇ ਦੇ ਅੰਦਰ ਦਿੱਤੇ ਗਏ ਹਨ।

ਪੰਜਾਬ ਦੇ ਜਿਸ ਭਾਈਚਾਰੇ ਤੋਂ ਅਕਾਲ ਤਖ਼ਤ ਦੇ ਜਥੇਦਾਰ ਸਿੱਖ ਭਾਈਚਾਰੇ ਨੂੰ ਖ਼ਤਰਾ ਦੱਸ ਰਹੇ ਹਨ ਉਸਦੀ ਆਬਾਦੀ ਪੰਜਾਬ ਦੀ ਕੁੱਲ ਆਬਾਦੀ ਦਾ ਡੇਢ ਫੀਸਦ ਤੋਂ ਵੀ ਘੱਟ ਹੈ। 2011 ਤੱਕ ਇਸ ਭਾਈਚਾਰੇ ਦੀ ਆਬਾਦੀ 3 ਲੱਖ 48 ਹਜ਼ਾਰ 230 ਸੀ।

ਪੰਜਾਬ ਵਿੱਚ ਧਰਮ ਪਰਿਵਰਤਨ ਬਾਰੇ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ।

ਕਿੱਥੋਂ ਖੜ੍ਹਾ ਹੋਇਆ ਤਾਜ਼ਾ ਵਿਵਾਦ?

ਹਾਲ ਹੀ ਵਿੱਚ ਅੰਮ੍ਰਿਤਸਰ ਦੇ ਪਿੰਡ ਵਿੱਚ ਈਸਾਈ ਮਿਸ਼ਨਰੀਆਂ ਦਾ ਇੱਕ ਪ੍ਰੋਗਰਾਮ ਚੱਲ ਰਿਹਾ ਸੀ, ਜਿੱਥੇ ਕੁਝ ਨਿਹੰਗ ਸਿੱਖ ਪਹੁੰਚ ਗਏ ਤੇ ਪ੍ਰੋਗਰਾਮ ਦਾ ਵਿਰੋਧ ਕਰਨ ਲੱਗੇ।

ਦੋਵਾਂ ਭਾਈਚਾਰਿਆਂ ਦੇ ਕੁਝ ਲੋਕਾਂ ਵਿਚਾਲੇ ਝੜਪ ਵੀ ਹੋਈ ਤੇ ਪੁਲਿਸ ਨੇ 150 ਨਿਹੰਗਾਂ ਖਿਲਾਫ਼ ਮਾਮਲਾ ਦਰਜ ਕਰ ਲਿਆ।

ਇਸ ਉੱਤੇ ਅਕਾਲ ਤਖ਼ਤ ਦੇ ਜਥੇਦਾਰ ਨੇ ਸਖ਼ਤ ਇਤਰਾਜ਼ ਜਤਾਇਆ। ਉਨ੍ਹਾਂ ਦਾ ਕਹਿਣਾ ਸੀ ਨਿਹੰਗ ਉੱਥੇ ਜਬਰੀ ਧਰਮ ਪਰਿਵਰਤਨ ਰੋਕਣ ਗਏ ਸਨ।

ਇੱਕ ਅਖ਼ਬਾਰ ਨੂੰ ਦਿੱਤੇ ਇੰਟਰਵਿਊ ਵਿੱਚ ਜਥੇਦਾਰ ਗਿਆਨੀ ਹਰਪ੍ਰੀਤ ਨੇ ਇਹ ਵੀ ਕਿਹਾ ਕਿ ਪੰਜਾਬ ਵਿੱਚ ਜੋ ਹਾਲਾਤ ਹਨ, ਉਸ ਨੇ ਸਾਨੂੰ ਧਰਮ ਪਰਿਵਰਤਨ ਦੇ ਖਿਲਾਫ਼ ਕਾਨੂੰਨ ਲਿਆਉਣ ਦੀ ਮੰਗ ਚੁੱਕਣ ਲਈ ਮਜਬੂਰ ਕਰ ਦਿੱਤਾ ਹੈ।

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਕਈ ਸਵਾਲ ਉੱਠਦੇ ਹਨ

ਧਰਮ ਪਰਿਵਰਤਨ ਹੈ ਕੀ? ਧਰਮ ਪਰਿਵਰਤਨ ਕਦੋਂ ਇਤਰਾਜ਼ਯੋਗ ਹੋ ਜਾਂਦਾ ਹੈ? ਧਰਮ ਪਰਿਵਰਤਨ ਬਾਰੇ ਸੰਵਿਧਾਨ ਕੀ ਕਹਿੰਦਾ ਹੈ? ਇਸ ਨੂੰ ਲੈ ਕੇ ਭਾਰਤ ਵਿੱਚ ਕਾਨੂੰਨ ਕੀ ਹੈ ਤੇ ਜੇਕਰ ਕੋਈ ਸ਼ਖ਼ਸ ਆਪਣਾ ਧਰਮ ਬਦਲਣਾ ਚਾਹੁੰਦਾ ਹੈ ਤਾਂ ਉਸ ਨੂੰ ਲੈ ਕੇ ਕਾਨੂੰਨੀ ਪ੍ਰਕਿਰਿਆ ਕੀ ਹੈ?

ਮਾਲਾਵਾਂ

ਤਸਵੀਰ ਸਰੋਤ, gabrielabertolini via getty images

ਭਾਰਤ ਵਿੱਚ ਹਰ ਸ਼ਖ਼ਸ ਕੋਲ ਇਹ ਹੱਕ ਹੈ ਕਿ ਉਹ ਕੋਈ ਵੀ ਧਰਮ ਅਪਣਾ ਸਕਦਾ ਹੈ ਤੇ ਕਦੇ ਵੀ ਆਪਣਾ ਧਰਮ ਬਦਲ ਵੀ ਸਕਦਾ ਹੈ।

ਮੰਨ ਲਓ ਜੇਕਰ ਕੋਈ ਸਿੱਖ ਹੈ ਤੇ ਹਿੰਦੂ ਧਰਮ ਨੂੰ ਅਪਨਾਉਣਾ ਚਾਹੁੰਦਾ ਹੈ, ਜਾਂ ਫਿਰ ਈਸਾਈ ਧਰਮ ਛੱਡ ਕੇ ਇਸਲਾਮ ਧਰਮ ਵਿੱਚ ਜਾਣਾ ਚਾਹੁੰਦਾ ਹੈ, ਤਾਂ ਇੱਕ ਤੈਅ ਪ੍ਰਕਿਰਿਆ ਅਤੇ ਮਰਿਆਦਾ ਦਾ ਪਾਲਣ ਕਰਕੇ ਧਰਮ ਬਦਲਿਆ ਜਾ ਸਕਦਾ ਹੈ, ਇਸੇ ਨੂੰ ਹੀ ਧਰਮ ਪਰਿਵਰਤਨ ਕਿਹਾ ਜਾਂਦਾ ਹੈ।

ਬੀਬੀਸੀ

ਇਹ ਵੀ ਪੜ੍ਹੋ:

ਬੀਬੀਸੀ

ਧਰਮ ਦੋ ਤਰੀਕਿਆਂ ਨਾਲ ਬਦਲਿਆ ਜਾ ਸਕਦਾ ਹੈ

ਪੰਜਬ ਵਿੱਚ ਈਸਾਈ ਭਾਈਚਾਰੇ ਦਾ ਇੱਕਠ

ਤਸਵੀਰ ਸਰੋਤ, Ravinder Singh Robin/BBC

ਤਸਵੀਰ ਕੈਪਸ਼ਨ, ਅੰਮ੍ਰਿਤਸਰ ਦੇ ਪੱਟੀ ਵਿੱਚ ਈਸਾਈ ਭਾਈਚਾਰੇ ਦੇ ਲੋਕ ਮੁਜ਼ਾਹਰਾ ਕਰਦੇ ਹੋਏ

ਧਰਮ ਬਦਲਣ ਦੇ ਦੋ ਤਰੀਕੇ ਹਨ। ਪਹਿਲਾ ਕਾਨੂੰਨੀ ਪ੍ਰਕਿਰਿਆ ਦਾ ਪਾਲਣ ਕਰਕੇ ਤੇ ਦੂਜਾ ਧਾਰਮਿਕ ਸਥਾਨ 'ਤੇ ਜਾ ਕੇ ਉਨ੍ਹਾਂ ਦੀ ਤੈਅ ਮਰਿਆਦਾ ਦਾ ਪਾਲਣ ਕਰਕੇ।

ਜੇਕਰ ਕੋਈ ਆਪਣਾ ਧਰਮ ਬਦਲਣਾ ਚਾਹੁੰਦਾ ਹੈ ਤਾਂ ਆਪਣੇ ਜ਼ਿਲ੍ਹੇ ਦੇ ਕਲੈਕਟਰ ਜਾਂ ਕਿਵੇਂ ਵੀ ਸਬੰਧਤ ਅਫ਼ਸਰ ਨੂੰ ਨੋਟਿਸ ਦੇਣਾ ਪਵੇਗਾ।

ਨੋਟਿਸ ਦੇਣ ਦੇ 30 ਤੋਂ 60 ਦਿਨਾਂ ਦੇ ਅੰਦਰ ਹੀ ਧਰਮ ਬਦਲਿਆ ਜਾਵੇਗਾ।

ਇਸਦੇ ਲਈ ਤੁਹਾਨੂੰ ਕਚਿਹਰੀ ਜਾਂ ਫਿਰ ਵਕੀਲ ਤੋਂ ਇੱਕ ਐਫੀਡੇਵਿਟ ਬਣਵਾਉਣਾ ਪਵੇਗਾ ਤੇ ਆਪਣੀ ਸਾਰੀ ਜਾਣਕਾਰੀ ਦੇਣੀ ਪਵੇਗੀ- ਜਿਵੇਂ ਤੁਸੀਂ ਕਿਹੜੇ ਧਰਮ ਵਿੱਚ ਜਾ ਰਹੇ ਹੋ, ਨਾਮ ਅਤੇ ਪਤਾ ਵਗੈਰਾ ਵੀ ਦੱਸਣਾ ਪਵੇਗਾ।

ਧਰਮ ਬਦਲੇ ਜਾਣ ਤੋਂ ਬਾਅਦ ਆਪਣਾ ਨਵਾਂ ਨਾਮ ਤੇ ਧਰਮ ਗੈਜ਼ਟ ਆਫ਼ਿਸ ਵਿੱਚ ਜਾ ਕੇ ਰਜਿਸਟਰ ਵੀ ਕਰਵਾਉਣਾ ਹੁੰਦਾ ਹੈ।

ਹੁਣ ਥੋੜ੍ਹਾ ਕਾਨੂੰਨ ਬਾਰੇ ਸਮਝ ਲੈਂਦੇ ਹਾਂ ਤੇ ਇਹ ਵੀ ਜਾਣ ਲੈਂਦੇ ਹਾਂ ਕੀ ਸੰਵਿਧਾਨ ਇਸ ਬਾਰੇ ਕੀ ਕਹਿੰਦਾ ਹੈ।

ਧਰਮ ਬਦਲਣ ਬਾਰੇ ਕਾਨੂੰਨ ਅਤੇ ਸੰਵਿਧਾਨ ਕੀ ਕਹਿੰਦਾ ਹੈ?

ਸੰਵਿਧਾਨ ਦੇ ਆਰਟੀਕਲ 25 ਤੋਂ 28 ਨਾਗਰਿਕਾਂ ਨੂੰ ਧਰਮ ਚੁਣਨ ਅਤੇ ਪ੍ਰਚਾਰ-ਪ੍ਰਸਾਰ ਕਰਨ ਦਾ ਅਧਿਕਾਰ ਦਿੰਦੇ ਹਨ।

ਮਤਲਬ ਜਿਸਦੀ ਜੋ ਮਰਜ਼ੀ ਹੋਵੇ ਉਹ ਧਰਮ ਨੂੰ ਮੰਨੇ ਤੇ ਉਸਦੀ ਪਾਲਣਾ ਕਰੇ।

ਆਈਪੀਸੀ ਦੀ ਧਾਰਾ 295-A ਤੇ 298 ਦੇ ਤਹਿਤ ਜੇਕਰ ਕੋਈ ਸ਼ਖ਼ਸ ਕਿਸੇ ਦੂਜੇ ਨੂੰ ਡਰਾ ਧਮਕਾ ਕੇ, ਲਾਲਚ ਦੇ ਕੇ ਜਾਂ ਫਿਰ ਧੋਖੇ ਨਾਲ ਧਰਮ ਬਦਲੀ ਕਰਵਾਉਂਦਾ ਹੈ, ਤਾਂ ਉਸ ਨੂੰ ਇੱਕ ਸਾਲ ਦੀ ਸਜ਼ਾ ਹੋ ਸਕਦੀ ਹੈ।

2011 ਵਿੱਚ ਆਪਣੀ ਇੱਕ ਜਜਮੈਂਟ ਵਿੱਚ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਸੰਵਿਧਾਨ ਕਿਸੇ ਵਿਅਕਤੀ ਨੂੰ ਦੂਜੇ ਦਾ ਧਰਮ ਪਰਿਵਰਤਨ ਕਰਵਾਉਣ ਦਾ ਅਧਿਕਾਰ ਨਹੀਂ ਦਿੰਦਾ ਅਤੇ ਪ੍ਰਚਾਰ-ਪ੍ਰਸਾਰ ਦਾ ਮਤਲਬ ਧਰਮ ਪਰਿਵਰਤਨ ਕਦੇ ਨਹੀਂ ਹੋ ਸਕਦਾ।

ਕੀ ਧਰਮ ਬਦਲਣ ਦੇ ਖ਼ਿਲਾਫ਼ ਭਾਰਤ ਵਿੱਚ ਕੋਈ ਕਾਨੂੰਨ ਹੈ?

ਸਲੇਟ ਕਾਨੂੰਨ ਦੀ ਤੱਕੜੀ

ਤਸਵੀਰ ਸਰੋਤ, Getty Images

ਮੌਜੂਦਾ ਸਮੇਂ ਵਿੱਚ ਕੇਂਦਰ ਦੇ ਵਿੱਚ ਐਂਟੀ ਕਨਵਰਜ਼ਨ ਜਾਂ ਧਰਮ ਪਰਿਵਰਤਨ ਖਿਲਾਫ਼ ਕੋਈ ਕਾਨੂੰਨ ਨਹੀਂ ਹੈ। ਹਾਂ, ਸਮੇਂ-ਸਮੇਂ 'ਤੇ ਇਸ ਬਾਰੇ ਕਾਨੂੰਨ ਬਣਾਉਣ ਦੀ ਮੰਗ ਜ਼ਰੂਰ ਉੱਠਦੀ ਰਹੀ ਹੈ।

ਫਰਵਰੀ 2020 ਵਿੱਚ ਸੁਪਰੀਮ ਕੋਰਟ ਵੱਲੋਂ ਇਸ ਮੁੱਦੇ 'ਤੇ ਕੀਤੀ ਗਈ ਇੱਕ ਸੁਣਵਾਈ ਦੌਰਾਨ ਕਿਹਾ ਗਿਆ ਕਿ ਕਾਨੂੰਨ ਬਣਾਉਣਾ ਵਿਧਾਨ ਸਭਾ ਜਾਂ ਸੰਸਦ ਦਾ ਅਧਿਕਾਰ ਹੈ, ਕੋਰਟ ਕਾਨੂੰਨ ਬਣਾਉਣ ਨੂੰ ਲੈ ਕੇ ਕੋਈ ਦਿਸ਼ਾ-ਨਿਰਦੇਸ਼ ਨਹੀਂ ਦੇ ਸਕਦਾ।

ਦਰਅਸਲ ਕੋਰਟ ਵਿੱਚ ਦਾਖ਼ਲ ਅਰਜ਼ੀ ਵਿੱਚ ਮੰਗ ਕੀਤੀ ਗਈ ਸੀ ਕਿ ਸੁਪਰੀਮ ਕੋਰਟ ਸਰਕਾਰ ਨੂੰ ਕਾਨੂੰਨ ਬਣਾਉਣ ਬਾਰੇ ਨਿਰਦੇਸ਼ ਦੇਵੇ।

ਕਾਨੂੰਨ ਦੀ ਹੀ ਮੰਗ ਨੂੰ ਲੈ ਕੇ ਦਿੱਲੀ ਹਾਈਕੋਰਟ ਵਿੱਚ ਵੀ ਇੱਕ ਪਟੀਸ਼ਨ ਪਾਈ ਗਈ ਸੀ, ਉਹ ਵੀ ਕੋਰਟ ਨੇ ਖਾਰਜ ਕਰ ਦਿੱਤੀ ਸੀ।

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

ਕਈ ਸੂਬਿਆਂ ਵਿੱਚ ਧਰਮ ਬਦਲੀ ਵਿਰੋਧੀ ਕਾਨੂੰਨ ਜ਼ਰੂਰ ਹਨ

ਭਾਰਤ ਦੇ 10 ਸੂਬਿਆਂ ਵਿੱਚ ਐਂਟੀ ਕਨਵਰਜ਼ਨ ਯਾਨਿ ਕਿ ਧਰਮ ਬਦਲੀ ਖ਼ਿਲਾਫ਼ ਕਾਨੂੰਨ ਮੌਜੂਦ ਹਨ। ਸਭ ਤੋਂ ਪਹਿਲਾਂ ਇਹ ਕਾਨੂੰਨ ਓਡੀਸ਼ਾ ਵਿੱਚ 1967 ਵਿੱਚ ਬਣਾਇਆ ਗਿਆ ਸੀ।

ਉਸ ਤੋਂ ਬਾਅਦ ਗੁਜਰਾਤ, ਮੱਧ ਪ੍ਰਦੇਸ਼, ਅਰੁਣਾਚਲ ਪ੍ਰਦੇਸ਼, ਛੱਤੀਸਗੜ੍ਹ, ਝਾਰਖੰਡ, ਉੱਤਰਾਖੰਡ, ਉੱਤਰ ਪ੍ਰਦੇਸ਼, ਕਰਨਾਟਕ ਤੇ ਹਿਮਾਚਲ ਪ੍ਰਦੇਸ਼ ਵਿੱਚ ਲਾਗੂ ਕੀਤਾ ਗਿਆ।

ਹਰਿਆਣਾ ਵਿਧਾਨ ਸਭਾ ਵੱਲੋਂ ਵੀ ਐਂਟੀ ਕਨਵਰਜ਼ਨ ਬਿਲ ਨੂੰ ਪਾਸ ਕੀਤਾ ਜਾ ਚੁੱਕਿਆ ਹੈ ਪਰ ਰਾਸ਼ਟਰਪਤੀ ਦੀ ਮੁਹਰ ਲੱਗਣੀ ਬਾਕੀ ਹੈ। ਉਸ ਤੋਂ ਬਾਅਦ ਹੀ ਇੱਕ ਕਾਨੂੰਨ ਬਣ ਸਕੇਗਾ।

ਇਨ੍ਹਾਂ ਸਾਰਿਆਂ ਸੂਬਿਆਂ ਵਿੱਚ ਕਾਨੂੰਨ ਦੀ ਉਲੰਘਣਾ ਕਰਨ ਉੱਤੇ ਸਜ਼ਾ ਅਤੇ ਜੁਰਮਾਨਾ ਰਾਸ਼ੀ ਵੱਖੋ-ਵੱਖਰੀ ਹੈ।

ਪੰਜਾਬ ਵਿੱਚ ਅਜਿਹਾ ਕੋਈ ਕਾਨੂੰਨ ਨਹੀਂ ਹੈ।

ਇਨ੍ਹਾਂ ਕਾਨੂੰਨਾਂ ਉੱਤੇ ਉੱਠਦੇ ਸਵਾਲ

ਧਰਮ ਬਦਲੀ

ਤਸਵੀਰ ਸਰੋਤ, Getty Images

ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਸੰਜੇ ਹੇਗੜੇ ਕਹਿੰਦੇ ਹਨ ਕਿ ਐਂਟੀ ਕਨਵਰਜ਼ਨ ਲਾਅ ਧਰਮ ਬਦਲੀ ਦੀ ਪ੍ਰਕਿਰਿਆ ਲਈ ਬਣਾਏ ਗਏ ਹਨ ਪਰ ਇਸੇ ਕਾਨੂੰਨ ਕਾਰਨ ਬਹੁਤ ਸਾਰੇ ਲੋਕ ਧਰਮ ਬਦਲੀ ਹੀ ਨਹੀਂ ਕਰ ਪਾਉਂਦੇ।

ਉਹ ਕਹਿੰਦੇ ਹਨ ਇਸ ਕਾਨੂੰਨ ਦਾ ਵਧੇਰੇ ਅਸਰ ਈਸਾਈਆਂ ਉੱਤੇ ਪੈਂਦਾ ਹੈ, ਕਿਉਂਕਿ ਜ਼ਿਆਦਾਤਰ ਇਨ੍ਹਾਂ ਉੱਤੇ ਜਬਰੀ ਧਰਮ ਬਦਲਵਾਉਣ ਦੇ ਇਲਜ਼ਾਮ ਲੱਗਦੇ ਹਨ।

ਹੁਣ ਸਵਾਲ ਉੱਠਦਾ ਹੈ, ਕੀ ਇਸ ਤੋਂ ਪਹਿਲਾਂ ਵੀ ਕਦੇ ਪੰਜਾਬ ਵਿੱਚ ਇਹ ਮੁੱਦਾ ਉੱਠਿਆ ਹੈ?

ਪੰਜਾਬ ਵਿੱਚ ਧਰਮ ਪਰਿਵਰਤਨ ਦਾ ਇਤਿਹਾਸ

ਪੰਜਾਬ ਵਿੱਚ ਧਰਮ ਪਰਿਵਰਤਨ ਦਾ ਮਸਲਾ ਨਵਾਂ ਨਹੀਂ ਹੈ। ਸਮੇਂ-ਸਮੇਂ 'ਤੇ ਇਹ ਮਾਮਲਾ ਉੱਠਦਾ ਰਿਹਾ ਹੈ।

ਸਿਆਸੀ ਵਿਸ਼ਲੇਸ਼ਕ ਡਾ. ਪ੍ਰਮੋਦ ਕੁਮਾਰ ਦੱਸਦੇ ਹਨ ਕਿ ਆਜ਼ਾਦੀ ਤੋਂ ਪਹਿਲਾਂ ਸਿੱਖਾਂ ਵਿੱਚ ਅੰਮ੍ਰਿਤ ਪ੍ਰਚਾਰ, ਆਰੀਆ ਸਮਾਜ ਵਿੱਚ ਸ਼ੁੱਧੀ ਅਤੇ ਤਬਲੀਘ ਤੇ ਤੰਜ਼ੀਮ ਮੂਵਮੈਂਟ ਇਸਲਾਮ ਧਰਮ ਵਿੱਚ ਚੱਲੀ।

ਸਾਲ 2014 ਵਿੱਚ ਵੀ ਕੁਝ ਰਿਪੋਰਟਾਂ ਛਪੀਆਂ ਜਿਸ ਵਿੱਚ ਕਿਹਾ ਗਿਆ ਕਿ ਕਰੀਬ 8000 ਈਸਾਈਆਂ ਨੂੰ ਸਿੱਖ ਧਰਮ ਵਿੱਚ ਸ਼ਾਮਲ ਕਰਵਾਇਆ ਗਿਆ।

ਉਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਨ ਜਿਨ੍ਹਾਂ ਨੇ ਕਿਹਾ ਸੀ ਕਿ ਅਸੀਂ ''ਆਪਣੇ ਸੂਬੇ ਵਿੱਚ ਜਬਰੀ ਧਰਮ ਬਦਲੀ ਨਹੀਂ ਹੋਣ ਦਿਆਂਗੇ।''

ਧਰਮ ਬਦਲੀ

ਤਸਵੀਰ ਸਰੋਤ, Getty Images

ਪੰਜਾਬ ਵਿੱਚ ਧਰਮ ਪਰਿਵਰਤਨ ਦਾ ਜੋ ਇਹ ਮਸਲਾ ਉੱਠਿਆ ਹੈ, ਉਹ ਪੰਜਾਬ ਦੀ ਸਿਆਸਤ ਅਤੇ ਲੋਕਾਂ 'ਤੇ ਕੀ ਅਸਰ ਪਾ ਰਿਹਾ ਹੈ।

ਇਸ ਬਾਰੇ ਡਾ. ਪ੍ਰਮੋਦ ਕੁਮਾਰ ਕਹਿੰਦੇ ਹਨ ਪੰਜਾਬ ਦੇ ਸਿਆਸੀ ਗਲਿਆਰਿਆਂ ਵਿੱਚ ਧਰਮ ਪਰਿਵਰਤਨ ਦਾ ਮੁੱਦਾ ਥੋੜ੍ਹਾ-ਬਹੁਤਾ ਰਿਹਾ ਹੈ ਪਰ ਸਮਾਜ ਦੇ ਲੋਕਾਂ ਉੱਤੇ ਇਸ ਨੇ ਕੋਈ ਬਹੁਤਾ ਅਸਰ ਨਹੀਂ ਪਾਇਆ ਹੈ। ਹਾਂ ਵੱਖੋ-ਵੱਖ ਧਰਮਾਂ ਦੇ ਆਗੂ ਇਸ ਨੂੰ ਲੈ ਕੇ ਫਿਕਰਮੰਦ ਜ਼ਰੂਰ ਹਨ।

ਈਸਾਈ ਭਾਈਚਾਰੇ ਦਾ ਕੀ ਹੈ ਪੱਖ

ਇਸ ਮੁੱਦੇ ਉੱਤੇ ਆਪਣਾ ਪੱਖ ਰਖਦਿਆਂ ਡਾਇਓਸੀਸ ਆਫ ਅੰਮ੍ਰਿਤਸਰ ਦੇ ਬਿਸ਼ਪ ਸਾਮੰਤਾ ਰਾਇ ਨੇ ਕਿਹਾ, "ਭਾਰਤ ਦਾ ਸੰਵਿਧਾਨ ਹਰ ਸ਼ਖ਼ਸ ਨੂੰ ਆਪਣੀ ਮਰਜ਼ੀ ਨਾਲ ਕੋਈ ਵੀ ਧਰਮ ਅਪਨਾਉਣ ਤੇ ਉਸਦੀ ਪਾਲਣਾ ਕਰਨ ਦੀ ਇਜਾਜ਼ਤ ਦਿੰਦਾ ਹੈ।"

ਉਨ੍ਹਾਂ ਨੇ ਕਿਹਾ ਕਿ ਜੇਕਰ "ਕੋਈ ਵੀ ਸ਼ਖਸ ਗੈਰਕਾਨੂੰਨੀ ਗਤੀਵਿਧੀ ਕਰਦਾ ਹੋਇਆ ਪਾਇਆ ਜਾਂਦਾ ਹੈ ਤਾਂ ਕਾਨੂੰਨ ਦੇ ਮੁਤਾਬਕ ਉਸ ਉੱਤੇ ਕਾਰਵਾਈ ਕੀਤੀ ਜਾਵੇਗੀ।"

ਉਨ੍ਹਾਂ ਨੇ ਅੱਗੇ ਕਿਹਾ ਕਿ ਭਾਰਤ ਵਿੱਚ ਚਰਚ ਪੂਰੀ ਤਰ੍ਹਾਂ ਰਾਸ਼ਟਰ ਨਿਰਮਾਣ ਲਈ ਸਮਰਪਿਤ ਹੈ। ''ਅਸੀਂ ਓਨੇ ਹੀ ਭਾਰਤੀ ਹਾਂ, ਜਿੰਨਾ ਕਿ ਭਾਰਤ ਵਿੱਚ ਪੈਦਾ ਹੋਇਆ ਕੋਈ ਹੋਰ ਸ਼ਖਸ... ਇਸ ਕਰਕੇ ਸਾਨੂੰ ਵੀ ਹੋਰ ਭਾਰਤੀਆਂ ਦੀ ਤਰ੍ਹਾਂ ਆਜ਼ਾਦੀ ਨਾਲ ਆਪਣੇ ਧਰਮ ਨੂੰ ਮੰਨਣ ਦਾ ਅਧਿਕਾਰ ਹੈ।''

ਇਹ ਵੀ ਪੜ੍ਹੋ

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)